ਹੁਣ ਦੌੜੇਗੀ ‘ਨਮੋ ਭਾਰਤ’, PM ਮੋਦੀ ਨੇ ਦੇਸ਼ ਨੂੰ ਦਿੱਤੀ ਪਹਿਲੀ ਰੈਪਿਡ ਰੇਲ ਦੀ ਸੌਗਾਤ, ਗਾਜ਼ੀਆਬਾਦ ਤੋਂ ਬੱਚਿਆਂ ਨਾਲ ਕੀਤੀ ਯਾਤਰਾ

Updated On: 

20 Oct 2023 14:13 PM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਦੀ ਪਹਿਲੀ ਰੈਪਿਡ ਰੇਲ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਪੀਐਮ ਮੋਦੀ ਨੇ ਸਾਲ 2019 ਵਿੱਚ RRTS ਪ੍ਰੋਜੈਕਟ ਦੀ ਨੀਂਹ ਰੱਖੀ ਸੀ। ਇਸ ਰੂਟ 'ਤੇ ਚੱਲਣ ਵਾਲੀਆਂ ਟਰੇਨਾਂ ਦਾ ਨਾਂ 'ਨਮੋ ਭਾਰਤ' ਰੱਖਿਆ ਗਿਆ ਹੈ। ਭਲਕੇ ਤੋਂ ਆਮ ਨਾਗਰਿਕ ਇਸ ਮਾਰਗ 'ਤੇ ਸਾਹਿਬਾਬਾਦ ਤੋਂ ਦੁਹਾਈ ਤੱਕ ਸਫਰ ਕਰ ਸਕਣਗੇ।

ਹੁਣ ਦੌੜੇਗੀ ਨਮੋ ਭਾਰਤ, PM ਮੋਦੀ ਨੇ ਦੇਸ਼ ਨੂੰ ਦਿੱਤੀ ਪਹਿਲੀ ਰੈਪਿਡ ਰੇਲ ਦੀ ਸੌਗਾਤ, ਗਾਜ਼ੀਆਬਾਦ ਤੋਂ ਬੱਚਿਆਂ ਨਾਲ ਕੀਤੀ ਯਾਤਰਾ
Follow Us On

ਅੱਜ ਦੇਸ਼ ਨੂੰ ਆਪਣੀ ਪਹਿਲੀ ਰੈਪਿਡ ਰੇਲ ਰੀਜਨਲ ਰੈਪਿਡ ਟਰਾਂਜ਼ਿਟ ਸਿਸਟਮ (RRTS) ਦਾ ਤੋਹਫਾ ਮਿਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਪਹਿਲੇ ਪੜਾਅ ਤਹਿਤ ਸਾਹਿਬਾਬਾਦ ਤੋਂ ਦੁਹਾਈ ਡਿਪੂ ਤੱਕ ਚੱਲਣ ਵਾਲੀ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਬਾਅਦ ਪੀਐਮ ਮੋਦੀ ਨੇ ਇਸ ਵਿੱਚ ਯਾਤਰਾ ਵੀ ਕੀਤੀ। ਪੀਐਮ ਮੋਦੀ ਸਕੂਲੀ ਬੱਚਿਆਂ ਨਾਲ ਗੱਲ ਕਰਦੇ ਨਜ਼ਰ ਆਏ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਜਿਸ ਦਾ ਅਸੀਂ ਨੀਂਹ ਪੱਥਰ ਰੱਖਦੇ ਹਾਂ, ਉਸ ਦਾ ਉਦਘਾਟਨ ਵੀ ਅਸੀਂ ਹੀ ਕਰਦੇ ਹਾਂ।

ਪੀਐਮ ਮੋਦੀ ਨੇ ਕਿਹਾ ਕਿ ਅੱਜ ਪੂਰੇ ਦੇਸ਼ ਲਈ ਇਤਿਹਾਸਕ ਪਲ ਹੈ। ਅੱਜ ਭਾਰਤ ਦੀ ਪਹਿਲੀ ਰੈਪਿਡ ਰੇਲ ਸੇਵਾ ‘ਨਮੋ ਭਾਰਤ’ ਟਰੇਨ ਦੇਸ਼ ਨੂੰ ਸਮਰਪਿਤ ਕਰ ਦਿੱਤੀ ਗਈ ਹੈ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਰਾਜਪਾਲ ਆਨੰਦੀਬੇਨ ਪਟੇਲ ਵੀ ਮੌਜੂਦ ਸਨ। ਕੱਲ੍ਹ ਤੋਂ ਆਮ ਨਾਗਰਿਕ ਇਸ ਰੇਲਗੱਡੀ ਰਾਹੀਂ ਸਫਰ ਕਰ ਸਕਣਗੇ। ਇਸ ਰੂਟ ‘ਤੇ ਚੱਲਣ ਵਾਲੀਆਂ ਟਰੇਨਾਂ ਦਾ ਨਾਂ ‘ਨਮੋ ਭਾਰਤ’ ਰੱਖਿਆ ਗਿਆ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕੱਲ੍ਹ ਇਸ ਦਾ ਨਾਂ ਬਦਲਣ ਦਾ ਐਲਾਨ ਕੀਤਾ ਸੀ।

ਪੀਐਮ ਮੋਦੀ ਨੇ ਵੀ ਕੀਤੀ ਯਾਤਰਾ

ਦਿੱਲੀ-ਗਾਜ਼ੀਆਬਾਦ-ਮੇਰਠ RRTS ਕੋਰੀਡੋਰ ਦਾ ਪਹਿਲਾ ਪੜਾਅ 17 ਕਿਲੋਮੀਟਰ ਲੰਬਾ ਹੈ। ਯਾਨੀ ਹੁਣ ਯਾਤਰੀ ਗਾਜ਼ੀਆਬਾਦ ਦੇ ਸਾਹਿਬਾਬਾਦ ਤੋਂ ਦੁਹਾਈ ਡਿਪੂ ਤੱਕ ਸਫਰ ਕਰ ਸਕਣਗੇ। ਸਾਹਿਬਾਬਾਦ ਤੋਂ ਦੁਹਾਈ ਡਿਪੂ ਤੱਕ ਰੇਲ ਦਾ ਕਿਰਾਇਆ 50 ਰੁਪਏ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਪ੍ਰੀਮੀਅਮ ਕੋਚ ਲਈ 100 ਰੁਪਏ ਦੇਣੇ ਹੋਣਗੇ।

ਪਹਿਲੇ ਪੜਾਅ ਵਿੱਚ ਕਿਹੜੇ ਸਟੇਸ਼ਨ ਹੋਏ ਕਵਰ?

ਸਾਹਿਬਾਬਾਦ
ਗਾਜ਼ੀਆਬਾਦ
ਗੁਲਧਰ
ਦੁਹਾਈ
ਟਰੇਨ ਹਰ 15 ਮਿੰਟ ਬਾਅਦ ਮਿਲੇਗੀ ਟਰੇਨ

ਹੁਣ ਇਹ ਰੇਲਗੱਡੀ ਹਰ 15 ਮਿੰਟ ਬਾਅਦ ਉਪਲਬਧ ਹੋਵੇਗੀ, ਪਰ ਹੋਰ ਸਟੇਸ਼ਨਾਂ ਦੇ ਵਿਸਤਾਰ ਤੋਂ ਬਾਅਦ, ਇਹ ਰੇਲਗੱਡੀ ਹਰ 5 ਮਿੰਟ ਬਾਅਦ ਚਲਾਈ ਜਾਵੇਗੀ। ਇਹ ਕੋਰੀਡੋਰ 30 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਇਹ ਟਰੇਨ ਗਾਜ਼ੀਆਬਾਦ, ਮੁਰਾਦਨਗਰ ਅਤੇ ਮੋਦੀਨਗਰ ਤੋਂ ਹੋ ਕੇ ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਦਿੱਲੀ ਤੋਂ ਮੇਰਠ ਪਹੁੰਚੇਗੀ। ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਮਾਰਚ 2019 ਨੂੰ ਦਿੱਲੀ-ਗਾਜ਼ੀਆਬਾਦ-ਮੇਰਠ ਕਾਰੀਡੋਰ ਦਾ ਨੀਂਹ ਪੱਥਰ ਰੱਖਿਆ ਸੀ।