7 ਸਾਲਾਂ 'ਚ 70 ਵਾਰ ਪੇਪਰ ਲੀਕ, NEET ਨੂੰ ਕਮਰਸ਼ੀਅਲ ਐਗਜ਼ਾਮ ਬਣਾ ਦਿੱਤਾ... ਸੰਸਦ 'ਚ ਰਾਹੁਲ ਨੇ ਚੁੱਕਿਆ ਵਿਦਿਆਰਥੀਆਂ ਦਾ ਮੁੱਦਾ | Rahul Gandhi in loksabha on neet ug paper leak case professional exam to commerical exam full detail in punjabi Punjabi news - TV9 Punjabi

7 ਸਾਲਾਂ ‘ਚ 70 ਵਾਰ ਪੇਪਰ ਲੀਕ, NEET ਨੂੰ ਕਮਰਸ਼ੀਅਲ ਐਗਜ਼ਾਮ ਬਣਾ ਦਿੱਤਾ… ਸੰਸਦ ‘ਚ ਰਾਹੁਲ ਨੇ ਚੁੱਕਿਆ ਵਿਦਿਆਰਥੀਆਂ ਦਾ ਮੁੱਦਾ

Updated On: 

01 Jul 2024 16:25 PM

Rahul Ganndhi on NEET Paper Leak: ਦੁਪਹਿਰ ਦੇ ਖਾਣੇ ਤੋਂ ਬਾਅਦ ਜਦੋਂ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਆਈਡੀਆ ਆਫ ਇੰਡੀਆ 'ਤੇ ਲਗਾਤਾਰ ਹਮਲਾ ਕੀਤਾ ਜਾ ਰਿਹਾ ਹੈ। ਦੇਸ਼ ਦੇ ਸੰਵਿਧਾਨ 'ਤੇ ਸੰਗਠਿਤ ਹਮਲੇ ਹੋ ਰਹੇ ਹਨ। ਦੇਸ਼ ਨੇ ਮਿਲ ਕੇ ਸੰਵਿਧਾਨ ਦੀ ਰੱਖਿਆ ਕੀਤੀ। ਅਸੀਂ ਸਾਰਿਆਂ ਨੇ ਦੇਸ਼ ਦੇ ਸੰਵਿਧਾਨ ਦੀ ਰੱਖਿਆ ਕੀਤੀ ਹੈ। ਰਾਹੁਲ ਨੇ ਰੁਜ਼ਗਾਰ ਅਤੇ NEET ਸਮੇਤ ਕਈ ਮੁੱਦਿਆਂ 'ਤੇ ਸਰਕਾਰ 'ਤੇ ਹਮਲਾ ਬੋਲਿਆ।

7 ਸਾਲਾਂ ਚ 70 ਵਾਰ ਪੇਪਰ ਲੀਕ, NEET ਨੂੰ ਕਮਰਸ਼ੀਅਲ ਐਗਜ਼ਾਮ ਬਣਾ ਦਿੱਤਾ... ਸੰਸਦ ਚ ਰਾਹੁਲ ਨੇ ਚੁੱਕਿਆ ਵਿਦਿਆਰਥੀਆਂ ਦਾ ਮੁੱਦਾ

ਰਾਹੁਲ ਗਾਂਧੀ

Follow Us On

ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਵਜੋਂ ਆਪਣੇ ਪਹਿਲੇ ਭਾਸ਼ਣ ‘ਚ ਰਾਹੁਲ ਗਾਂਧੀ ਨੇ ਕਈ ਮੁੱਦਿਆਂ ‘ਤੇ ਸਰਕਾਰ ‘ਤੇ ਤਿੱਖਾ ਹਮਲਾ ਕੀਤਾ। ਸੰਵਿਧਾਨ, ਮਹਿੰਗਾਈ ਅਤੇ ਅਗਨੀਵੀਰ ਯੋਜਨਾ ‘ਤੇ ਹਮਲਾ ਕਰਨ ਤੋਂ ਬਾਅਦ ਰਾਹੁਲ ਗਾਂਧੀ ਨੇ NEET UG ਪੇਪਰ ਲੀਕ ‘ਤੇ ਵੀ ਤਿੱਖਾ ਹਮਲਾ ਕੀਤਾ ਅਤੇ ਕਿਹਾ ਕਿ ਸਰਕਾਰ ਨੇ NEET ਨੂੰ ਵਪਾਰਕ ਪ੍ਰੀਖਿਆ ਬਣਾ ਦਿੱਤਾ ਹੈ। ਸਰਕਾਰ ਪੇਪਰ ਲੀਕ ਨੂੰ ਵੀ ਨਹੀਂ ਰੋਕ ਸਕੀ ਅਤੇ 7 ਸਾਲਾਂ ਵਿੱਚ 70 ਵਾਰ ਪੇਪਰ ਲੀਕ ਹੋਏ।

ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਤੁਸੀਂ ਹਰ ਵਿਅਕਤੀ ਲਈ ਡਰ ਦਾ ਪੈਕੇਜ ਦੇ ਦਿੱਤਾ ਹੈ। ਤੁਸੀਂ ਪਹਿਲਾਂ ਹੀ ਰੁਜ਼ਗਾਰ ਖਤਮ ਕਰ ਦਿੱਤਾ ਹੈ। ਹੁਣ ਨਵਾਂ ਫੈਸ਼ਨ NEET ਬਣ ਗਿਆ ਹੈ। ਤੁਸੀਂ ਇੱਕ ਪ੍ਰੋਫੇਸ਼ਨਲ ਐਗਜ਼ਾਮ ਨੂੰ ਕਮਰਸ਼ੀਅਲ ਐਗਜ਼ਾਮ ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ NEET ਨੂੰ ਅਮੀਰ ਬੱਚਿਆਂ ਲਈ ਬਣਾਇਆ ਗਿਆ ਹੈ। ਸਰਕਾਰ ਨੇ ਪ੍ਰੋਫੇਸ਼ਨਲ ਐਗਜ਼ਾਮ ਨੂੰ ਕਮਰਸ਼ੀਅਲ ਐਗਜ਼ਾਮ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ 6 ਮਹੀਨੇ ਤੱਕ NEET ਪ੍ਰੀਖਿਆ ਦੀ ਤਿਆਰੀ ਕਰਦੇ ਹਨ। NEET ਦੇ ਵਿਦਿਆਰਥੀਆਂ ਨੂੰ ਪ੍ਰੀਖਿਆ ‘ਤੇ ਹੁਣ ਕੋਈ ਭਰੋਸਾ ਨਹੀਂ ਰਿਹਾ।

ਪ੍ਰੋਫੇਸ਼ਨਲ ਸਿੱਖਿਆ ਮਹਿੰਗੀ ਹੋ ਗਈ : ਰਾਹੁਲ ਗਾਂਧੀ

ਸਰਕਾਰ ‘ਤੇ ਹਮਲਾ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਦੇ ਸਮੇਂ ‘ਚ ਪੇਸ਼ੇਵਰ ਸਿੱਖਿਆ ਇੰਨੀ ਮਹਿੰਗੀ ਹੋ ਗਈ ਹੈ ਕਿ ਗਰੀਬ ਪਰਿਵਾਰ ਦਾ ਬੱਚਾ ਇਸ ‘ਚ ਨਹੀਂ ਪੜ੍ਹਾਈ ਹੀ ਨਹੀਂ ਕਰ ਸਕਦਾ। ਉਨ੍ਹਾਂ ਨੇ ਕਿਹਾ ਕਿ ਤੁਸੀਂ ਰੁਜ਼ਗਾਰ ਖਤਮ ਕਰ ਦਿੱਤਾ ਹੈ।

ਇਸ ਤੋਂ ਪਹਿਲਾਂ ਸਦਨ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਨੇ ਸੱਤਾਧਾਰੀ ਪਾਰਟੀ ‘ਤੇ ਨਿਸ਼ਾਨਾ ਸਾਧਦੇ ਹੋਏ ਆਪਣੇ ਸੰਬੋਧਨ ‘ਚ ਕਿਹਾ, ”ਅਭੈ ਮੁਦਰਾ ਕਾਂਗਰਸ ਦਾ ਪ੍ਰਤੀਕ ਹੈ… ਅਭੈ ਮੁਦਰਾ ਨਿਡਰਤਾ ਦੀ ਨਿਸ਼ਾਨੀ ਹੈ, ਭਰੋਸਾ ਅਤੇ ਸੁਰੱਖਿਆ ਦੀ ਨਿਸ਼ਾਨੀ ਹੈ, ਜੋ ਸਾਨੂੰ ਡਰ ਤੋਂ ਮੁਕਤ ਕਰਦੀ ਹੈ। ਅਤੇ ਹਿੰਦੂ ਧਰਮ, ਇਸਲਾਮ, ਸਿੱਖ ਧਰਮ, ਬੁੱਧ ਧਰਮ ਅਤੇ ਹੋਰ ਧਰਮਾਂ ਵਿੱਚ ਦੈਵੀ ਸੁਰੱਖਿਆ ਅਤੇ ਅਨੰਦ ਪ੍ਰਦਾਨ ਕਰਦਾ ਹੈ। ਸਾਡੇ ਸਾਰੇ ਮਹਾਪੁਰਖਾਂ ਨੇ ਅਹਿੰਸਾ ਅਤੇ ਡਰ ਨੂੰ ਦੂਰ ਕਰਨ ਦੀ ਗੱਲ ਕੀਤੀ ਹੈ, ਪਰ ਜੋ ਲੋਕ ਆਪਣੇ ਆਪ ਨੂੰ ਹਿੰਦੂ ਕਹਿੰਦੇ ਹਨ, ਉਹ ਸਿਰਫ਼ ਹਿੰਸਾ, ਨਫ਼ਰਤ ਅਤੇ ਅਸੱਤ ਦੀ ਗੱਲ ਕਰਦੇ ਹਨ। ਇਸ ਤੇ ਹਾਕਮ ਧਿਰ ਦੇ ਆਗੂ ਗੁੱਸੇ ਵਿੱਚ ਆ ਗਏ।

NEET ਮੁੱਦੇ ‘ਤੇ ਹੀ, ਕਾਂਗਰਸ ਨੇ ਪਿਛਲੇ ਹਫਤੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਸੀ ਕਿ ਜਦੋਂ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ NEET ਮੁੱਦੇ ‘ਤੇ ਆਪਣੇ ਵਿਚਾਰ ਪੇਸ਼ ਕਰਨਾ ਚਾਹੁੰਦੇ ਸਨ ਤਾਂ ਉਨ੍ਹਾਂ ਦਾ ਮਾਈਕ ਅੱਧ ਵਿਚਾਲੇ ਬੰਦ ਕਰ ਦਿੱਤਾ ਗਿਆ ਸੀ। ਇਸ ‘ਤੇ ਸਪੀਕਰ ਬਿਰਲਾ ਨੇ ਕਿਹਾ, ”ਸਦਨ ਦੇ ਕਈ ਮੈਂਬਰ ਮੇਰੇ ਤੋਂ ਸੀਨੀਅਰ ਹਨ। ਸਭ ਨੂੰ ਪਤਾ ਹੈ ਕਿ ਸਿਸਟਮ ਇਹ ਹੈ ਕਿ ਜਿਸਦਾ ਨਾਮ ਸੀਟ ਤੋਂ ਪੁਕਾਰਿਆ ਜਾਂਦਾ ਹੈ, ਉਹੀ ਬੋਲਦਾ ਹੈ। ਜਦੋਂ ਕਿ ਆਸਨ ਵਿੱਚ ਕਿਸੇ ਕਿਸਮ ਦਾ ਰਿਮੋਟ ਕੰਟਰੋਲ ਨਹੀਂ ਹੁੰਦਾ ਹੈ।

ਸਦਨ ‘ਚ NEET ‘ਤੇ ਇਕ ਦਿਨ ਦੀ ਚਰਚਾ ਹੋਵੇ: ਰਾਹੁਲ

ਉਨ੍ਹਾਂ ਅੱਗੇ ਕਿਹਾ, ਸਾਰੀਆਂ ਪਾਰਟੀਆਂ ਦੇ ਸਭਾਪਤੀ ਤਾਲਿਕਾ ਦੇ ਮੈਂਬਰ ਇਸੇ ਤਰੀਕੇ ਨਾਲ ਸਦਨ ਨੂੰ ਚਲਾਉਂਦੇ ਹਨ। ਇਹ ਪਰੰਪਰਾ ਰਹੀ ਹੈ। ਮੈਨੂੰ ਉਮੀਦ ਹੈ ਕਿ ਮੈਂਬਰ ਹੁਣ ਅਜਿਹੇ ਦੋਸ਼ ਨਹੀਂ ਲਗਾਉਣਗੇ।”

ਸਦਨ ‘ਚ NEET ਪ੍ਰੀਖਿਆ ‘ਚ ਬੇਨਿਯਮੀਆਂ ‘ਤੇ ਚਰਚਾ ਦੀ ਮੰਗ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ, ”ਅਸੀਂ NEET ‘ਤੇ ਇਕ ਦਿਨ ਦੀ ਚਰਚਾ ਚਾਹੁੰਦੇ ਸੀ। ਪਿਛਲੇ 7 ਸਾਲਾਂ ਵਿੱਚ 70 ਵਾਰ ਪੇਪਰ ਲੀਕ ਹੋਏ ਹਨ। ਸੰਸਦ ਤੋਂ ਦੇਸ਼ ਨੂੰ ਸੰਦੇਸ਼ ਭੇਜਿਆ ਜਾਂਦਾ ਹੈ। ਅਸੀਂ ਵਿਦਿਆਰਥੀਆਂ ਨੂੰ ਅਜਿਹਾ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਸੰਸਦ ਲਈ NEET ਦਾ ਮੁੱਦਾ ਕਿੰਨਾ ਮਹੱਤਵਪੂਰਨ ਹੈ।

Exit mobile version