'PM ਨੇ ਝੂਠ ਬੋਲਿਆ...', ਇਹ ਸੰਵਿਧਾਨ ਵਿਰੋਧੀ, ਖੜਗੇ ਨੇ ਦੱਸੀ ਵਾਕਆਊਟ ਦੀ ਵਜ੍ਹਾ | mallikarjun-kharge-reaction-on-opposition-walkout-from-rajya-sabha-during narendra-modi-speech full detail in punjabi Punjabi news - TV9 Punjabi

‘PM ਮੋਦੀ ਨੇ ਝੂਠ ਬੋਲਿਆ…’, ਸੰਵਿਧਾਨ ‘ਤੇ ਰਾਜ ਸਭਾ ‘ਚ ਟਕਰਾਅ, ਮੱਲਿਕਾਰਜੁਨ ਖੜਗੇ ਨੇ ਦੱਸੀ ਵਾਕਆਊਟ ਦੀ ਵਜ੍ਹਾ

Updated On: 

03 Jul 2024 15:16 PM

ਰਾਜ ਸਭਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦੌਰਾਨ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਹੰਗਾਮਾ ਕੀਤਾ ਅਤੇ ਸਦਨ ਤੋਂ ਵਾਕਆਊਟ ਕਰ ਗਈ। ਉੱਧਰ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਆਰੋਪ ਲਾਇਆ ਕਿ ਪ੍ਰਧਾਨ ਮੰਤਰੀ ਨੇ ਝੂਠ ਬੋਲਿਆ ਹੈ। ਨਾਲ ਹੀ ਨਾਲ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਰਾਜ ਸਭਾ 'ਚ ਇਕ ਮਿੰਟ ਵੀ ਬੋਲਣ ਨਹੀਂ ਦਿੱਤਾ ਗਿਆ।

PM ਮੋਦੀ ਨੇ ਝੂਠ ਬੋਲਿਆ..., ਸੰਵਿਧਾਨ ਤੇ ਰਾਜ ਸਭਾ ਚ ਟਕਰਾਅ, ਮੱਲਿਕਾਰਜੁਨ ਖੜਗੇ ਨੇ ਦੱਸੀ ਵਾਕਆਊਟ ਦੀ ਵਜ੍ਹਾ

ਮੱਲਿਕਾਰਜੁਨ ਖੜਗੇ

Follow Us On

ਬੁੱਧਵਾਰ ਨੂੰ ਰਾਜ ਸਭਾ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ‘ਤੇ ਸਪੀਚ ਦਿੱਤੀ। ਉਨ੍ਹਾਂ ਦੇ ਭਾਸ਼ਣ ਦੌਰਾਨ ਵਿਰੋਧੀ ਧਿਰ ਨੇ ਹੰਗਾਮਾ ਕੀਤਾ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ ਅਤੇ ਸਦਨ ਵਿੱਚੋਂ ਵਾਕਆਊਟ ਕਰ ਦਿੱਤਾ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਬੋਲਣ ਨਹੀਂ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਇਸਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਸੀ। ਉੱਥੇ ਹੀ ਪੀਐਮ ਮੋਦੀ ਨੇ ਵਿਰੋਧੀ ਸੰਸਦ ਮੈਂਬਰਾਂ ਦੇ ਵਾਕਆਊਟ ‘ਤੇ ਕਿਹਾ ਕਿ ਉਨ੍ਹਾਂ ‘ਚ ਸੱਚ ਸੁਣਨ ਦੀ ਹਿੰਮਤ ਨਹੀਂ ਹੈ।

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਅਸੀਂ ਵਾਕਆਊਟ ਕੀਤਾ ਕਿਉਂਕਿ ਪ੍ਰਧਾਨ ਮੰਤਰੀ ਰਾਸ਼ਟਰਪਤੀ ਦੇ ਸੰਬੋਧਨ ‘ਤੇ ਸਦਨ ਨੂੰ ਸੰਬੋਧਨ ਕਰ ਰਹੇ ਸਨ ਅਤੇ ਉਨ੍ਹਾਂ ਨੇ ਸਦਨ ਨੂੰ ਕੁਝ ਗਲਤ ਗੱਲਾਂ ਦੱਸੀਆਂ। ਝੂਠ ਬੋਲਣਾ ਅਤੇ ਸੱਚ ਤੋਂ ਪਰ੍ਹੇ ਦੀ ਗੱਲ ਕਹਿਣਾ ਉਨ੍ਹਾਂ ਦੀ ਆਦਤ ਹੈ। ਮੈਂ ਉਨ੍ਹਾਂ ਨੂੰ ਸਿਰਫ਼ ਇਹੀ ਪੁੱਛਿਆ ਸੀ ਕਿ ਜਦੋਂ ਉਹ ਸੰਵਿਧਾਨ ਦੀ ਗੱਲ ਕਰ ਰਹੇ ਸਨ ਤਾਂ ਤੁਸੀਂ ਸੰਵਿਧਾਨ ਨਹੀਂ ਬਣਾਇਆ, ਤੁਸੀਂ ਇਸ ਦੇ ਵਿਰੁੱਧ ਸੀ। ਮੈਂ ਸਿਰਫ਼ ਇਹ ਸਪਸ਼ਟ ਕਰ ਰਿਹਾ ਸੀ ਕਿ ਕੌਣ ਸੰਵਿਧਾਨ ਦੇ ਹੱਕ ਵਿੱਚ ਹਨ ਅਤੇ ਕੌਣ ਵਿਰੋਧ ਵਿ4ਚ ਹਨ।

ਉਨ੍ਹਾਂ ਨੇ ਅੰਬੇਡਕਰ ਦਾ ਅਪਮਾਨ ਕੀਤਾ -ਮਲਿਕਾਰਜੁਨ ਖੜਗੇ

ਖੜਗੇ ਨੇ ਕਿਹਾ ਕਿ ਉਨ੍ਹਾਂ (ਆਰਐਸਐਸ) ਨੇ ਸੰਵਿਧਾਨ ਦਾ ਵਿਰੋਧ ਕੀਤਾ ਹੈ। ਉਨ੍ਹਾਂ ਬੀਆਰ ਅੰਬੇਡਦਕਰ ਅਤੇ ਪੰਡਿਤ ਨਹਿਰੂ ਦੇ ਪੁਤਲੇ ਫੂਕੇ। ਉਹ ਵਾਰ-ਵਾਰ ਕਹਿੰਦੇ ਹਨ ਕਿ ਅਸੀਂ ਬੀਆਰ ਅੰਬੇਡਕਰ ਦਾ ਅਪਮਾਨ ਕੀਤਾ ਹੈ, ਉਹ ਲੋਕ ਸਭਾ ਵਿੱਚ ਵੀ ਕਹਿੰਦੇ ਹਨ ਅਤੇ ਅੱਜ ਵੀ ਉਹੀ ਕਹਿ ਰਹੇ ਹਨ। ਮੈਂ ਦੱਸਣਾ ਚਾਹੁੰਦਾ ਸੀ ਕਿ ਬਾਬਾ ਸਾਹਿਬ ਨੇ ਸੰਵਿਧਾਨ ਸਭਾ ਵਿੱਚ ਕੀ ਕਿਹਾ ਹੈ ਅਤੇ ਆਰਐਸਐਸ ਨੇ ਆਰਗੇਨਾਈਜ਼ਰ ਵਿੱਚ ਕੀ ਲਿਖਿਆ ਹੈ। ਅਸੀਂ ਚੇਅਰਮੈਨ ਜਗਦੀਪ ਧਨਖੜ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਸਦਨ ਵਿੱਚ ਬੋਲਣ ਦੀ ਇਜਾਜ਼ਤ ਦੇਣ ਦੀ ਬੇਨਤੀ ਕੀਤੀ, ਪਰ ਸਾਨੂੰ ਮੌਕਾ ਨਹੀਂ ਦਿੱਤਾ ਗਿਆ। ਕੀ ਮੈਨੂੰ ਅੱਜ ਬੋਲਣ ਲਈ ਇੱਕ ਮਿੰਟ ਨਹੀਂ ਮਿਲ ਸਕਦਾ ਸੀ?

ਮਲਿਕਾਰਜੁਨ ਖੜਗੇ ਦਾ ਨਹੀਂ ਕੀਤਾ ਹੋਇਆ ਸਨਮਾਨ – ਪਵਾਰ

ਰਾਜ ਸਭਾ ਤੋਂ ਵਿਰੋਧੀ ਧਿਰ ਦੇ ਵਾਕਆਊਟ ‘ਤੇ ਐਨਸੀਪੀ-ਐਸਸੀਪੀ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਮੱਲਿਕਾਰਜੁਨ ਖੜਗੇ ਸੰਵਿਧਾਨਕ ਅਹੁਦੇ ‘ਤੇ ਹਨ। ਪ੍ਰਧਾਨ ਮੰਤਰੀ ਹੋਵੇ ਜਾਂ ਸਦਨ ਦਾ ਸਪੀਕਰ, ਉਨ੍ਹਾਂ ਦਾ ਸਨਮਾਨ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ, ਪਰ ਅੱਜ ਇਸ ਸਭ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ ਅਤੇ ਇਹੀ ਕਾਰਨ ਹੈ ਕਿ ਸਮੁੱਚੀ ਵਿਰੋਧੀ ਧਿਰ ਉਨ੍ਹਾਂ ਦੇ ਨਾਲ ਹੈ। ਇਸ ਲਈ ਅਸੀਂ ਬਾਹਰ ਚਲੇ ਗਏ।

ਇਹ ਵੀ ਪੜ੍ਹੋ – ਸੰਵਿਧਾਨ ਦੀ ਕਾਪੀ ਲੈ ਕੇ ਛਾਲਾਂ ਮਾਰਨ ਵਾਲਿਆਂ ਨੇ ਸੰਵਿਧਾਨ ਦਿਵਸ ਦਾ ਕੀਤਾ ਸੀ ਵਿਰੋਧ: PM ਮੋਦੀ

ਪ੍ਰਧਾਨ ਮੰਤਰੀ ਮੋਦੀ ਨੇ ਵਿਰੋਧੀ ਧਿਰ ਦੇ ਵਾਕਆਊਟ ‘ਤੇ ਬੋਲਿਆ ਹਮਲਾ

ਵਿਰੋਧੀ ਧਿਰ ਦੇ ਵਾਕਆਊਟ ‘ਤੇ ਪੀਐਮ ਮੋਦੀ ਨੇ ਕਿਹਾ ਕਿ ਜਨਤਾ ਨੇ ਉਨ੍ਹਾਂ ਨੂੰ ਹਰਾ ਦਿੱਤਾ ਹੈ ਅਤੇ ਹੁਣ ਉਨ੍ਹਾਂ ਕੋਲ ਰੌਲਾ ਪਾਉਣ ਤੋਂ ਇਲਾਵਾ ਕੁਝ ਨਹੀਂ ਬਚਿਆ ਹੈ। ਦੇਸ਼ ਦੇਖ ਰਿਹਾ ਹੈ ਕਿ ਝੂਠ ਫੈਲਾਉਣ ਵਾਲਿਆਂ ਵਿਚ ਸੱਚ ਸੁਣਨ ਦੀ ਤਾਕਤ ਵੀ ਨਹੀਂ ਹੈ। ਸੱਚ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਹੈ। ਖੁਦ ਦੇ ਸਵਾਲਾਂ ਦੇ ਜਵਾਬ ਸੁਣਨ ਦੀ ਹਿੰਮਤ ਨਹੀਂ ਬਚੀ। ਪੀਐਮ ਮੋਦੀ ਨੇ ਉਨ੍ਹਾਂ ‘ਤੇ ਉੱਚ ਸਦਨ ਦਾ ਅਪਮਾਨ ਕਰਨ ਦਾ ਆਰੋਪ ਲਗਾਇਆ ਹੈ। ਉੱਥੇ ਹੀ ਚੇਅਰਮੈਨ ਧਨਖੜ ਨੇ ਵੀ ਵਿਰੋਧੀ ਧਿਰ ‘ਤੇ ਸਦਨ ਦਾ ਅਪਮਾਨ ਕਰਨ ਅਤੇ ਸੰਵਿਧਾਨ ਤੋਂ ਮੂੰਹ ਮੋੜਨ ਦਾ ਆਰੋਪ ਲਗਾਇਆ।

Exit mobile version