PM ਮੋਦੀ ਨੇ ਕਾਂਗਰਸੀ ਆਗੂ ਨੂੰ ਪਿਲਾਇਆ ਪਾਣੀ, ਵੀਡੀਓ ਦੀ ਹੋ ਰਹੀ ਹਰ ਪਾਸੇ ਚਰਚਾ | PM Narendra Modi offered water to opposition MPs in well video surface know full detail in punjabi Punjabi news - TV9 Punjabi

PM ਮੋਦੀ ਨੇ ਕਾਂਗਰਸੀ ਆਗੂ ਨੂੰ ਪਿਲਾਇਆ ਪਾਣੀ, ਵੀਡੀਓ ਦੀ ਹੋ ਰਹੀ ਹਰ ਪਾਸੇ ਚਰਚਾ

Updated On: 

03 Jul 2024 11:38 AM

ਨਾਅਰੇਬਾਜ਼ੀ ਕਰ ਰਹੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਪ੍ਰਧਾਨ ਮੰਤਰੀ ਨੇ ਪਿਆਰ ਨਾਲ ਪਾਣੀ ਪਿਲਾਇਆ, ਅਜਿਹਾ ਉਸ ਸਮੇਂ ਹੋਇਆ ਜਦੋਂ ਵਿਰੋਧੀ ਧਿਰ ਦੇ ਸਾਰੇ ਸੰਸਦ ਮੈਂਬਰ ਨਾਅਰੇਬਾਜ਼ੀ ਕਰਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਵਿੱਚ ਵਿਘਨ ਪਾ ਰਹੇ ਸਨ। ਇੱਕ ਵਾਰ ਨਾਅਰੇਬਾਜ਼ੀ ਕਾਰਨ ਪੀਐਮ ਮੋਦੀ ਨੂੰ ਆਪਣਾ ਭਾਸ਼ਣ ਅੱਧ ਵਿਚਕਾਰ ਹੀ ਰੋਕਣਾ ਪਿਆ ਸੀ।

PM ਮੋਦੀ ਨੇ ਕਾਂਗਰਸੀ ਆਗੂ ਨੂੰ ਪਿਲਾਇਆ ਪਾਣੀ, ਵੀਡੀਓ ਦੀ ਹੋ ਰਹੀ ਹਰ ਪਾਸੇ ਚਰਚਾ

PM ਮੋਦੀ ਨੇ ਕਾਂਗਰਸੀ ਆਗੂ ਨੂੰ ਪਿਲਾਇਆ ਪਾਣੀ, ਵੀਡੀਓ ਦੀ ਹੋ ਰਹੀ ਹਰ ਪਾਸੇ ਚਰਚਾ

Follow Us On

Narendra Modi: ਲੋਕ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ‘ਤੇ ਚਰਚਾ ਦਾ ਜਵਾਬ ਦੇਣ ਲਈ ਜਿਵੇਂ ਹੀ ਪ੍ਰਧਾਨ ਮੰਤਰੀ ਮੋਦੀ ਬੋਲਣ ਲੱਗੇ ਤਾਂ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਕਾਂਗਰਸੀ ਸਾਂਸਦ ਵੈਲ ‘ਤੇ ਆ ਗਏ ਅਤੇ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪਰ ਇਸ ਸਭ ਦੇ ਵਿਚਕਾਰ ਪ੍ਰਧਾਨ ਮੰਤਰੀ ਨੇ ਲੋਕ ਸਭਾ ਵਿੱਚ ਇੱਕ ਵੱਖਰੀ ਕਿਸਮ ਦਾ ਸਿਆਸੀ ਸੱਭਿਆਚਾਰ ਪੇਸ਼ ਕੀਤਾ ਹੈ, ਜਿਸ ਦੀ ਹੁਣ ਚਰਚਾ ਹੋ ਰਹੀ ਹੈ।

ਨਾਅਰੇਬਾਜ਼ੀ ਕਰ ਰਹੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਪ੍ਰਧਾਨ ਮੰਤਰੀ ਨੇ ਪਿਆਰ ਨਾਲ ਪਾਣੀ ਪਿਲਾਇਆ, ਅਜਿਹਾ ਉਸ ਸਮੇਂ ਹੋਇਆ ਜਦੋਂ ਵਿਰੋਧੀ ਧਿਰ ਦੇ ਸਾਰੇ ਸੰਸਦ ਮੈਂਬਰ ਨਾਅਰੇਬਾਜ਼ੀ ਕਰਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਵਿੱਚ ਵਿਘਨ ਪਾ ਰਹੇ ਸਨ। ਇੱਕ ਵਾਰ ਨਾਅਰੇਬਾਜ਼ੀ ਕਾਰਨ ਪੀਐਮ ਮੋਦੀ ਨੂੰ ਆਪਣਾ ਭਾਸ਼ਣ ਅੱਧ ਵਿਚਕਾਰ ਹੀ ਰੋਕਣਾ ਪਿਆ ਸੀ। ਲੋਕ ਸਭਾ ਸਪੀਕਰ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਵਿਰੋਧੀ ਧਿਰ ਦੇ ਨੇਤਾ ਹੰਗਾਮਾ ਕਰਦੇ ਰਹੇ।

ਸਦਨ ਵਿੱਚ ਨਾਅਰੇਬਾਜ਼ੀ ਦੇ ਦੌਰਾਨ, ਪੀਐਮ ਮੋਦੀ ਨੇ ਵੈਲ ਵਿੱਚ ਨਾਅਰੇਬਾਜ਼ੀ ਕਰ ਰਹੇ ਕਾਂਗਰਸੀ ਸੰਸਦ ਮੈਂਬਰ ਮਾਨਿਕਮ ਟੈਗੋਰ ਵੱਲ ਪਾਣੀ ਦਾ ਗਲਾਸ ਵਧਾਇਆ। ਪਰ ਉਨ੍ਹਾਂ ਨੇ ਪਾਣੀ ਦਾ ਗਿਲਾਸ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਪੀਐਮ ਮੋਦੀ ਨੇ ਪਾਣੀ ਦਾ ਗਿਲਾਸ ਕਾਂਗਰਸ ਐਮਪੀ ਹਿਬੀ ਈਡਨ ਵੱਲ ਵਧਾਇਆ ਅਤੇ ਉਨ੍ਹਾਂ ਨੇ ਪੀਐਮ ਮੋਦੀ ਦੇ ਹੱਥੋਂ ਪਾਣੀ ਦਾ ਗਿਲਾਸ ਲੈ ਕੇ ਪੀ ਲਿਆ।

ਇਹ ਵੀ ਪੜ੍ਹੋ: ਪੰਜਾਬ ਚ ਸਿਆਸੀ ਡਰਾਮਾ, ਅਕਾਲੀ ਦਲ ਦੀ ਸੁਰਜੀਤ ਕੌਰ ਸਵੇਰੇ ਆਪ ਚ ਸ਼ਾਮਲ ਸ਼ਾਮ ਨੂੰ ਘਰ ਵਾਪਸੀ

ਪੀਐਮ ਮੋਦੀ ਨੇ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਿਆ

ਵਿਰੋਧੀ ਸੰਸਦ ਮੈਂਬਰਾਂ ਦੇ ਹੰਗਾਮੇ ਅਤੇ ਨਾਅਰੇਬਾਜ਼ੀ ਦਰਮਿਆਨ ਕਾਂਗਰਸ ਨੇਤਾ ਰਾਹੁਲ ਗਾਂਧੀ ‘ਤੇ ਹਮਲਾ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਅੱਜ ਹਿੰਦੂਆਂ ‘ਤੇ ਝੂਠੇ ਦੋਸ਼ ਲਗਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ, ਇਕ ਗੰਭੀਰ ਸਾਜ਼ਿਸ਼ ਰਚੀ ਜਾ ਰਹੀ ਹੈ। ਕਿਹਾ ਗਿਆ ਸੀ ਕਿ ਹਿੰਦੂ ਹਿੰਸਕ ਹਨ। ਇਹ ਤੁਹਾਡੀਆਂ ਕਦਰਾਂ-ਕੀਮਤਾਂ ਹਨ, ਇਹ ਤੁਹਾਡਾ ਕਿਰਦਾਰ ਹੈ, ਇਹ ਤੁਹਾਡੀ ਸੋਚ ਹੈ, ਇਹ ਤੁਹਾਡੀ ਨਫ਼ਰਤ ਹੈ। ਇਹ ਕਾਰਵਾਈਆਂ ਇਸ ਦੇਸ਼ ਦੇ ਹਿੰਦੂਆਂ ਵਿਰੁੱਧ ਹਨ। ਇਹ ਦੇਸ਼ ਸਦੀਆਂ ਤੱਕ ਇਸ ਨੂੰ ਭੁੱਲਣ ਵਾਲਾ ਨਹੀਂ ਹੈ।

Exit mobile version