ਪੁਰੀ ਦੀ ਜਗਨਨਾਥ ਰਥ ਯਾਤਰਾ ‘ਚ ਭਗਵਾਨ ਬਲਭੱਦਰ ਦੇ ਰੱਥ ਨੇੜੇ ਭਗਦੜ! ਇੱਕ ਦੀ ਮੌਤ, ਕਈ ਸ਼ਰਧਾਲੂ ਜ਼ਖਮੀ

Updated On: 

07 Jul 2024 23:42 PM IST

ਪੁਰੀ ਓਡੀਸ਼ਾ ਵਿੱਚ ਜਗਨਨਾਥ ਰਥ ਯਾਤਰਾ ਦੌਰਾਨ ਭਗਵਾਨ ਬਲਭੱਦਰ ਦੇ ਰੱਥ ਨੇੜੇ ਭਗਦੜ ਮੱਚ ਗਈ, ਜਿਸ ਵਿੱਚ ਇੱਕ ਸ਼ਰਧਾਲੂ ਦੀ ਮੌਤ ਹੋ ਗਈ। ਇਸ ਭਗਦੜ ਵਿੱਚ ਸੈਂਕੜੇ ਸ਼ਰਧਾਲੂ ਜ਼ਖਮੀ ਦੱਸੇ ਜਾ ਰਹੇ ਹਨ। ਸਾਰਿਆਂ ਨੂੰ ਇਲਾਜ ਲਈ ਭੇਜਿਆ ਗਿਆ ਹੈ।

ਪੁਰੀ ਦੀ ਜਗਨਨਾਥ ਰਥ ਯਾਤਰਾ ਚ ਭਗਵਾਨ ਬਲਭੱਦਰ ਦੇ ਰੱਥ ਨੇੜੇ ਭਗਦੜ! ਇੱਕ ਦੀ ਮੌਤ, ਕਈ ਸ਼ਰਧਾਲੂ ਜ਼ਖਮੀ

(Photo Credit: PTI )

Follow Us On

ਜਗਨਨਾਥ ਪੁਰੀ ‘ਚ ਰੱਥ ਯਾਤਰਾ ਦੌਰਾਨ ਵੱਡਾ ਹਾਦਸਾ ਹੋਇਆ ਹੈ। ਰਥ ਯਾਤਰਾ ਦੌਰਾਨ ਭਗਵਾਨ ਬਲਭੱਦਰ ਦੇ ਰੱਥ ਨੂੰ ਖਿੱਚਣ ਦੌਰਾਨ ਅਚਾਨਕ ਭਗਦੜ ਮੱਚ ਗਈ। ਜਿਸ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਹਾਦਸੇ ‘ਚ 400 ਦੇ ਕਰੀਬ ਸ਼ਰਧਾਲੂ ਜ਼ਖਮੀ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਜਦੋਂ ਭਗਵਾਨ ਜਗਨਨਾਥ ਦਾ ਰੱਥ ਚਲਾਇਆ ਜਾ ਰਿਹਾ ਸੀ ਤਾਂ ਸ਼ਰਧਾਲੂ ਆਪਸ ‘ਚ ਝਗੜਾ ਕਰਨ ਲੱਗੇ ਅਤੇ ਇਸ ਕਾਰਨ ਭਗਦੜ ਵਰਗੀ ਸਥਿਤੀ ਬਣ ਗਈ। ਫਿਲਹਾਲ ਜ਼ਖਮੀ ਸ਼ਰਧਾਲੂਆਂ ਦਾ ਇਲਾਜ ਚੱਲ ਰਿਹਾ ਹੈ।

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਐਤਵਾਰ ਨੂੰ ਓਡੀਸ਼ਾ ਦੇ ਪੁਰੀ ‘ਚ ਜਗਨਨਾਥ ਯਾਤਰਾ ਕੱਢੀ ਜਾ ਰਹੀ ਹੈ। ਰੱਥ ਯਾਤਰਾ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸਨ। ਸਵੇਰੇ ਪੂਜਾ ਪਾਠ ਅਤੇ ਰਸਮਾਂ ਨਾਲ ਰੱਥ ਯਾਤਰਾ ਦੀ ਸ਼ੁਰੂਆਤ ਕੀਤੀ ਗਈ। ਇਸ ਸਾਲ ਵੀ ਦੇਸ਼-ਵਿਦੇਸ਼ ਤੋਂ ਲੱਖਾਂ ਲੋਕ ਰੱਥ ਯਾਤਰਾ ‘ਚ ਹਿੱਸਾ ਲੈਣ ਪਹੁੰਚੇ ਸਨ। ਰੱਥ ਖਿੱਚਣ ਦੇ ਮੁਕਾਬਲੇ ਵਿੱਚ ਤਿੰਨਾਂ ਰੱਥਾਂ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਕੱਠੇ ਹੋਏ। ਦੇਰ ਸ਼ਾਮ ਭਗਵਾਨ ਜਗਨਨਾਥ ਦੇ ਨੰਦੀਘੋਸ਼ ਰੱਥ ਨੂੰ ਕੱਢਿਆ ਜਾ ਰਿਹਾ ਸੀ। ਇਸ ਦੌਰਾਨ ਭਗਦੜ ਮੱਚ ਗਈ ਅਤੇ ਕਰੀਬ 400 ਲੋਕ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਬਲਭੱਦਰ ਜੀ ਦੇ ਰੱਥ ਹੇਠਾਂ ਆਉਣ ਨਾਲ ਇਕ ਸ਼ਰਧਾਲੂ ਦੀ ਦਮ ਘੁੱਟਣ ਨਾਲ ਮੌਤ ਹੋ ਗਈ।

ਸ਼ਰਧਾਲੂ ਹਸਪਤਾਲ ਦਾਖਲ

ਜ਼ਖਮੀ ਸ਼ਰਧਾਲੂਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਫਿਲਹਾਲ ਪ੍ਰਾਪਤ ਜਾਣਕਾਰੀ ਅਨੁਸਾਰ 50 ਤੋਂ ਵੱਧ ਸ਼ਰਧਾਲੂ ਇਲਾਜ ਤੋਂ ਬਾਅਦ ਹਸਪਤਾਲ ਤੋਂ ਫ਼ਰਾਰ ਹੋ ਗਏ ਹਨ। ਦਮ ਘੁੱਟਣ ਕਾਰਨ ਮਰਨ ਵਾਲਾ ਸ਼ਰਧਾਲੂ ਉੜੀਸਾ ਤੋਂ ਬਾਹਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਮਿਲ ਗਈ ਭੋਲੇ ਬਾਬਾ ਦੀ ਲੋਕੇਸ਼ਨ, ਹਾਥਰਸ ਕਾਂਡ ਤੋਂ ਬਾਅਦ ਇੱਥੇ ਲੁਕਿਆ ਹੈ ਨਰਾਇਣ ਸਾਕਰ!

ਰੱਥ ਖਿੱਚਣ ਦਾ ਵਿਸ਼ਵਾਸ

ਇਹ ਹਾਦਸਾ ਪੁਰੀ ਦੇ ਬਾਬਾ ਡੰਡਾ ਰੋਡ ‘ਤੇ ਵਾਪਰਿਆ ਹੈ। ਜਿੱਥੇ ਹਰ ਸਾਲ ਰੱਥ ਯਾਤਰਾ ਕੱਢੀ ਜਾਂਦੀ ਹੈ। ਰੱਥ ਯਾਤਰਾ ਦੌਰਾਨ ਸ਼ਰਧਾਲੂਆਂ ਵਿੱਚ ਰੱਥ ਨੂੰ ਅੱਗੇ ਖਿੱਚਣ ਦੀ ਧਾਰਨਾ ਬਣੀ ਹੋਈ ਹੈ। ਜਿਸ ਕਾਰਨ ਵੱਧ ਤੋਂ ਵੱਧ ਲੋਕ ਰੱਥ ਨੂੰ ਖਿੱਚਣ ਦੀ ਕੋਸ਼ਿਸ਼ ਕਰਦੇ ਹਨ। ਲੱਖਾਂ ਲੋਕਾਂ ਦੇ ਇਕੱਠ ਅਤੇ ਰੱਥ ਨੂੰ ਖਿੱਚਣ ਦੌਰਾਨ ਭਗਦੜ ਦੀ ਸਥਿਤੀ ਬਣ ਗਈ ਅਤੇ ਕਈ ਲੋਕਾਂ ਦਾ ਦਮ ਘੁੱਟ ਗਿਆ। ਜਿਸ ਕਾਰਨ ਲੋਕਾਂ ਦੀ ਸਿਹਤ ਵਿਗੜ ਗਈ।