ਪ੍ਰਿਯੰਕਾ ਗਾਂਧੀ ਵਾਡਰਾ ਦੇ ਪੁੱਤਰ ਰੇਹਾਨ ਨੇ ਕੀਤੀ ਮੰਗਣੀ; ਦਿੱਲੀ ਦੀ ਰਹਿਣ ਵਾਲੀ ਹੈ ਲਾੜੀ
Priyanka Gandhi Son Engagement: ਕਾਂਗਰਸ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਰਾਬਰਟ ਵਾਡਰਾ ਦੇ ਪੁੱਤਰ ਰੇਹਾਨ ਵਾਡਰਾ ਜਲਦੀ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੇ ਹਨ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਰੇਹਾਨ ਨੇ ਹਾਲ ਹੀ ਵਿੱਚ ਅਵੀਵਾ ਬੇਗ ਨਾਲ ਮੰਗਣੀ ਕੀਤੀ ਹੈ।
ਪ੍ਰਿਯੰਕਾ ਗਾਂਧੀਦੇ ਪੁੱਤਰ ਰੇਹਾਨ ਨੇ ਕੀਤੀ ਮੰਗਣੀ
ਕਾਂਗਰਸ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਰਾਬਰਟ ਵਾਡਰਾ ਦੇ ਪੁੱਤਰ ਰੇਹਾਨ ਵਾਡਰਾ ਜਲਦੀ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੇ ਹਨ। ਸੂਤਰਾਂ ਤੋਂ ਪਤਾ ਚਲਿਆ ਹੈ ਕਿ ਰੇਹਾਨ ਨੇ ਹਾਲ ਹੀ ਵਿੱਚ ਅਵੀਵਾ ਬੇਗ ਨਾਲ ਮੰਗਣੀ ਕੀਤੀ ਹੈ।
24 ਸਾਲਾ ਵਿਜ਼ੂਅਲ ਆਰਟਿਸਟ ਰੇਹਾਨ ਦੀ ਮੰਗਣੀ ਦਿੱਲੀ ਦੀ ਰਹਿਣ ਵਾਲੀ ਉਨ੍ਹਾਂ ਦੀ ਗਰਲਫਰੈਂਡ ਅਵੀਵਾ ਬੇਗ ਨਾਲ ਹੋਈ ਹੈ। ਦੋਵਾਂ ਪਰਿਵਾਰਾਂ ਦੀ ਸਹਿਮਤੀ ਤੋਂ ਬਾਅਦ ਮੰਗਣੀ ਦੀ ਰਸਮ ਇੱਕ ਨਿੱਜੀ ਸਮਾਰੋਹ ਵਿੱਚ ਅਦਾ ਕੀਤੀ ਗਈ।
ਸੂਤਰਾਂ ਦਾ ਕਹਿਣਾ ਹੈ ਕਿ ਰੇਹਾਨ ਅਤੇ ਅਵੀਵਾ ਦੇ ਵਿਆਹ ਦੀ ਤਾਰੀਖ ਜਲਦੀ ਹੀ ਤੈਅ ਕਰ ਦਿੱਤੀ ਜਾਵੇਗੀ। ਹਾਲਾਂਕਿ, ਪਰਿਵਾਰ ਨੇ ਵੇਰਵਿਆਂ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ
ਸੂਤਰਾਂ ਦਾ ਕਹਿਣਾ ਹੈ ਕਿ ਰੇਹਾਨ ਵਾਡਰਾ ਨੇ ਲਗਭਗ ਸੱਤ ਸਾਲਾਂ ਦੇ ਰਿਸ਼ਤੇ ਤੋਂ ਬਾਅਦ ਆਪਣੀ ਗਰਲਫਰੈਂਡ ਅਵੀਵਾ ਬੇਗ ਨੂੰ ਪ੍ਰਪੋਜ ਕੀਤਾ ਸੀ। ਕਿਹਾ ਜਾਂਦਾ ਹੈ ਕਿ ਦੋਵਾਂ ਪਰਿਵਾਰਾਂ ਨੇ ਮੰਗਣੀ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਪ੍ਰਿਯੰਕਾ ਗਾਂਧੀ ਅਤੇ ਰਾਬਰਟ ਵਾਡਰਾ ਦੇ ਦੋ ਬੱਚੇ ਹਨ। ਰੇਹਾਨ ਤੋਂ ਇਲਾਵਾ ਮਿਰਾਇਆ ਵਾਡਰਾ ਉਨ੍ਹਾਂ ਦੀ ਧੀ ਹੈ। ਪ੍ਰਿਯੰਕਾ ਦਾ ਪੁੱਤਰ ਅਤੇ ਧੀ ਉਦੋਂ ਸੁਰਖੀਆਂ ਵਿੱਚ ਆਏ ਜਦੋਂ ਉਨ੍ਹਾਂ ਨੇ ਨਵੰਬਰ 2024 ਵਿੱਚ ਵਾਇਨਾਡ ਲੋਕ ਸਭਾ ਉਪ-ਚੋਣ ਦੌਰਾਨ ਆਪਣੀ ਮਾਂ ਦੇ ਸਮਰਥਨ ਵਿੱਚ ਪ੍ਰਚਾਰ ਕੀਤਾ ਸੀ।
ਕੌਣ ਹੈ ਅਵੀਵਾ ਬੇਗ?
ਅਵੀਵਾ ਪੇਸ਼ੇ ਤੋਂ ਇੱਕ ਫੋਟੋਗ੍ਰਾਫਰ ਅਤੇ ਪ੍ਰੋਡਿਊਸਰ ਹਨ। ਉਨ੍ਹਾਂ ਨੇ ਆਪਣੀ ਸ਼ੁਰੂਆਤੀ ਸਿੱਖਿਆ ਦਿੱਲੀ ਦੇ ਵੱਕਾਰੀ ਮਾਡਰਨ ਸਕੂਲ ਤੋਂ ਪੂਰੀ ਕੀਤੀ ਅਤੇ ਫਿਰ ਓਪੀ ਜਿੰਦਲ ਗਲੋਬਲ ਯੂਨੀਵਰਸਿਟੀ ਤੋਂ ਮੀਡੀਆ ਕਮਿਊਨਿਕੇਸ਼ਨ ਅਤੇ ਜਰਨਲਿਜਮਵਿੱਚ ਡਿਗਰੀ ਪ੍ਰਾਪਤ ਕੀਤੀ। ਅਵੀਵਾ ਬੇਗ ਰਾਸ਼ਟਰੀ ਪੱਧਰ ਦੀ ਫੁੱਟਬਾਲ ਖਿਡਾਰਣ ਰਹਿ ਚੁੱਕੀ ਹੈ। ਉਹ ਦੇਸ਼ ਭਰ ਵਿੱਚ ਆਪਣੀ ਫੋਟੋਗ੍ਰਾਫੀ ਰਾਹੀਂ ਅਣਕਹੀਆਂ ਕਹਾਣੀਆਂ ਨੂੰ ਕੈਮਰੇ ਕੈਦ ਕਰਦੀ ਹੈ।
ਅਵੀਵਾ ਅਟੇਲੀਅਰ 11 ਦੀ ਕੋ-ਫਾਉਂਡਰ
ਅਵੀਵਾ ਅਟੇਲੀਅਰ 11 ਦੀ ਕੋ-ਫਾਉਂਡਰ ਵੀ ਹੈ, ਇੱਕ ਫੋਟੋਗ੍ਰਾਫਿਕ ਸਟੂਡੀਓ ਅਤੇ ਪ੍ਰੋਡੈਕਸ਼ਨ ਕੰਪਨੀ ਜੋ ਭਾਰਤ ਵਿੱਚ ਏਜੰਸੀਆਂ, ਬ੍ਰਾਂਡਾਂ ਅਤੇ ਕਲਾਈਂਟਸ ਨਾਲ ਕੰਮ ਕਰਦੀ ਹੈ। ਉਨ੍ਹਾਂ ਦਾ ਕੰਮ ਰੋਜ਼ਾਨਾ ਦੇ ਜੀਵਨ ਵਿੱਚ ਸਾਦਗੀ ਅਤੇ ਜਟਿਲਤਾ ਦੇ ਸੰਯੋਜਨ ਨੂੰ ਕੈਪਚਰ ਕਰਦਾ ਹੈ। ਪਿਛਲੇ ਪੰਜ ਸਾਲਾਂ ਵਿੱਚ, ਉਨ੍ਹਾਂ ਨੇ ਮੈਥਡ ਗੈਲਰੀ ਦੇ ਨਾਲ ਯੂ ਕੈਨ ਨਾਟ ਮਿਸ ਦਿਸ (2023), ਇੰਡੀਆ ਆਰਟ ਫੇਅਰ ਦੇ ਯੰਗ ਕਲੈਕਟਰ ਪ੍ਰੋਗਰਾਮ ਦੇ ਹਿੱਸੇ ਵਜੋਂ ਯੂ ਕੈਨ ਨਾਟ ਮਿਸ ਦਿਸ (2023), ਦ ਕੋਰਮ ਕਲੱਬ ਦ ਇਲਯੂਸ਼ਨਰੀ ਵਰਲਡ (2019), ਅਤੇ ਇੰਡੀਆ ਡਿਜ਼ਾਈਨ ID, K2 ਇੰਡੀਆ (2018) ਵਿੱਚ ਆਪਣੀਆਂ ਕਲਾਕ੍ਰਿਤੀਆਂ ਪ੍ਰਦਰਸ਼ਿਤ ਕੀਤੀਆਂ ਹਨ।
ਰੇਹਾਨ ਵਾਡਰਾ ਨੂੰ ਵੀ ਜਾਣੋ
ਰੇਹਾਨ ਵਾਡਰਾ ਇੱਕ ਵਿਜ਼ੂਅਲ ਆਰਟਿਸਟ ਹਨ ਜੋ ਦਸ ਸਾਲ ਦੀ ਉਮਰ ਤੋਂ ਹੀ ਆਪਣੇ ਕੈਮਰੇ ਦੇ ਲੈਂਸ ਰਾਹੀਂ ਦੁਨੀਆ ਨੂੰ ਕੈਦ ਕਰ ਰਹੇ ਹਨ। ਮੁੰਬਈ ਦੇ ਕੋਲਾਬਾ ਵਿੱਚ ਸਥਿਤ ਇੱਕ ਕੰਟਪਰੈਰੀ ਆਰਟ ਗੈਲਰੀ, APRE ਆਰਟ ਹਾਊਸ ਵਿੱਚ ਉਪਲਬਧ ਉਨ੍ਹਾਂ ਦੀ ਬਾਇਓ ਦੇ ਅਨੁਸਾਰ, ਉਨ੍ਹਾਂਦੇ ਪੋਰਟਫੋਲੀਓ ਵਿੱਚ ਜੰਗਲੀ ਜੀਵ, ਗਲੀ ਅਤੇ ਵਪਾਰਕ ਫੋਟੋਗ੍ਰਾਫੀ ਸ਼ਾਮਲ ਹੈ।
2021 ਵਿੱਚ, ਰੇਹਾਨ ਵਾਡਰਾ ਨੇ ਨਵੀਂ ਦਿੱਲੀ ਦੇ ਬੀਕਾਨੇਰ ਹਾਊਸ ਵਿੱਚ ਆਪਣੀ ਪਹਿਲੀ ਸੋਲੋ ਪ੍ਰਦਰਸ਼ਨੀ, “ਡਾਰਕ ਪਰਸੈਪਸ਼ਨ” ਸ਼ੁਰੂ ਕੀਤੀ, ਜੋ ਕਲਪਨਾ ਦੀ ਆਜ਼ਾਦੀ ਦੇ ਵਿਸ਼ੇ ਨੂੰ ਐਕਸਪਲੋਰ ਕੀਤਾ। ਇਸ ਪ੍ਰਦਰਸ਼ਨੀ ਵਿੱਚ, ਉਨ੍ਹਾਂ ਨੇ 2017 ਵਿੱਚ ਇੱਕ ਸਕੂਲ ਕ੍ਰਿਕਟ ਮੈਚ ਦੌਰਾਨ ਅੱਖ ਦੀ ਸੱਟ ਲੱਗਣ ਤੋਂ ਬਾਅਦ ਰੌਸ਼ਨੀ, ਸਪੇਸ ਅਤੇ ਸਮੇਂ ਦੇ ਨਾਲ ਆਪਣੇ ਅਨੁਭਵਾਂ ‘ਤੇ ਪ੍ਰਤੀਬਿੰਬਤ ਕੀਤਾ।
ਰੇਹਾਨ ਵਾਡਰਾ ਨੇ ਕਿਹਾ, “ਅੱਖ ਦੇ ਹਾਦਸੇ ਤੋਂ ਬਾਅਦ, ਮੈਂ ਬਹੁਤ ਸਾਰਾ ਬਲੈਕ ਐਂਡ ਵਾਈਟ ਸ਼ੂਟ ਕਰਨਾ ਸ਼ੁਰੂ ਕਰ ਦਿੱਤਾ। ਚੀਜਾਂ ਨੂੰ ਦੇਖਣ ਦਾ ਮੇਰਾ ਦ੍ਰਿਸ਼ਟੀਕੋਣ ਬਦਲ ਗਿਆ, ਅਤੇ ਮੈਂ ਰੌਸ਼ਨੀ ਲੱਭਣ ਲਈ ਹਨੇਰੇ ਦੇ ਕਾਂਸਪੈਟ ਦੀ ਵਰਤੋਂ ਕੀਤੀ।” ਆਪਣੀ ਮਾਂ, ਪ੍ਰਿਯੰਕਾ ਗਾਂਧੀ ਵਾਡਰਾ ਤੋਂ ਪ੍ਰੇਰਿਤ ਹੋ ਕੇ, ਫੋਟੋਗ੍ਰਾਫੀ ਰੇਹਾਨ ਦਾ ਬਚਪਨ ਦਾ ਜਨੂੰਨ ਰਿਹਾ ਹੈ।
