ਦਰਸ਼ਨ ਧਾਲੀਵਾਲ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 150 ਲੋਕਾਂ ਦੇ ਸਾਹਮਣੇ ਮੇਰੇ ਕੋਲੋਂ ਮਾਫ਼ੀ ਮੰਗੀ ਸੀ, ਕਿਹਾ ਸੀ ਸਾਡੇ ਤੋਂ ਗਲਤੀ ਹੋ ਗਈ
ਅਪ੍ਰੈਲ, 2022 ਵਿੱਚ ਉਹਨਾਂ ਨੂੰ ਇੱਕ ਸਿੱਖ ਦੇਲਿਗੇਸ਼ਨ ਵਿੱਚ ਸੱਦਿਆ ਗਿਆ ਸੀ ਅਤੇ ਉਹਨਾਂ ਨੇ 150 ਲੋਕਾਂ ਦੇ ਸਾਹਮਣੇ ਮੇਰੇ ਕੋਲੋਂ ਮਾਫ਼ੀ ਮੰਗੀ ਅਤੇ ਕਿਹਾ ਕਿ ਤੁਹਾਨੂੰ ਡੀਪੋਰਟ ਕਰਨਾ ਇੱਕ ਵੱਡੀ ਭੁੱਲ ਸੀ
ਅਮਰੀਕਾ ਦੇ ਕਾਰੋਬਾਰੀ ਦਰਸ਼ਨ ਧਾਲੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਹਨਾਂ ਨਾਲ ਆਪ ਗੱਲ ਕੀਤੀ ਸੀ ਜਦੋਂ ਅਪ੍ਰੈਲ, 2022 ਵਿੱਚ ਉਹਨਾਂ ਨੂੰ ਇੱਕ ਸਿੱਖ ਦੇਲਿਗੇਸ਼ਨ ਵਿੱਚ ਸੱਦਿਆ ਗਿਆ ਸੀ ਅਤੇ ਉਹਨਾਂ ਨੇ 150 ਲੋਕਾਂ ਦੇ ਸਾਹਮਣੇ ਮੇਰੇ ਕੋਲੋਂ ਮਾਫ਼ੀ ਮੰਗੀ ਅਤੇ ਕਿਹਾ ਸੀ ਕਿ ਤੁਹਾਨੂੰ ਡੀਪੋਰਟ ਕਰਨਾ ਇੱਕ ਵੱਡੀ ਭੁੱਲ ਸੀ। ਧਾਲੀਵਾਲ ਨੂੰ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਸਭ ਤੋਂ ਵੱਡਾ ਲੰਗਰ ਲਗਾਉਣ ਕਰਕੇ 23-24 ਅਕਤੂਬਰ, 2021 ਨੂੰ ਦਿੱਲੀ ਏਅਰਪੋਰਟ ਤੋਂ ਹੀ ਵਾਪਿਸ ਮੋੜ ਦਿੱਤਾ ਗਿਆ ਸੀ।
ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਦਿੱਲੀ ਤੋਂ ਹੀ ਵਾਪਿਸ ਮੋੜ ਦਿੱਤੇ ਗਏ ਅਮਰੀਕੀ ਕਾਰੋਬਾਰੀ ਦਰਸ਼ਨ ਧਾਲੀਵਾਲ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 150 ਲੋਕਾਂ ਦੇ ਸਾਹਮਣੇ ਮੇਰੇ ਕੋਲੋਂ ਮਾਫ਼ੀ ਮੰਗੀ ਸੀ, ਅਤੇ ਕਿਹਾ ਸੀ ਕਿ ਸਾਡੇ ਤੋਂ ਵੱਡੀ ਗਲਤੀ ਹੋ ਗਈ। ਧਾਲੀਵਾਲ ਨੂੰ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਸਭ ਤੋਂ ਵੱਡਾ ਲੰਗਰ ਲਗਾਉਣ ਕਰਕੇ 23-24 ਅਕਤੂਬਰ, 2021 ਨੂੰ ਦਿੱਲੀ ਏਅਰਪੋਰਟ ਤੋਂ ਹੀ ਵਾਪਿਸ ਮੋੜ ਦਿੱਤਾ ਗਿਆ ਸੀ। ਹੁਣ ਕਰੀਬ ਦੋ ਵਰ੍ਹਿਆਂ ਤੋਂ ਬਾਅਦ 10 ਜਨਵਰੀ, 2023 ਨੂੰ ਉਹਨਾਂ ਨੂੰ ਪ੍ਰਵਾਸੀ ਭਾਰਤੀ ਸਨਮਾਨ ਅਵਾਰਡ ਨਾਲ ਨਵਾਜਿਆ ਗਿਆ ਹੈ। ਕਾਰੋਬਾਰ ਅਤੇ ਸਮਾਜ ਸੇਵਾ ਵਿੱਚ ਉਹਨਾਂ ਦੇ ਯੋਗਦਾਨ ਨੂੰ ਸਰਾਹਿਆ ਗਿਆ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਮੇਰੇ ਕੋਲੋਂ ਮਾਫ਼ੀ ਮੰਗੀ
ਰਾਸ਼ਟਰਪਤੀ ਦਰੌਪਦੀ ਮੁਰਮੂ ਦੇ ਹੱਥੋਂ ਪ੍ਰਵਾਸੀ ਭਾਰਤੀ ਸਨਮਾਨ ਅਵਾਰਡ ਲੈਣ ਮਗਰੋਂ ਦਰਸ਼ਨ ਧਾਲੀਵਾਲ ਨੇ ਕਿਹਾ ਕਿ ਅਪ੍ਰੈਲ, 2022 ਵਿੱਚ ਇਹ ਗੱਲਬਾਤ ਓਦੌਂ ਹੋਈ ਸੀ ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦਿੱਲੀ ਵਿੱਚ ਅਪਣੇ ਅਧਿਕਾਰਿਤ ਅਵਾਸ ‘ਤੇ ਸਿੱਖ ਦੇਲਿਗੇਸ਼ਨ ਦਾ ਸਵਾਗਤ ਕੀਤਾ ਸੀ। ਧਾਲੀਵਾਲ ਵੱਲੋਂ ਅਪ੍ਰੈਲ, 2022 ਦੀ ਜਿਸ ਮੁਲਾਕਾਤ ਦਾ ਹਵਾਲਾ ਦਿੱਤਾ ਗਿਆ ਉਸਦਾ ਨਾਂ ਸੀ ‘ਸਦਭਾਵਨਾ: ਏ ਜੇਸਚਰ ਆਫ਼ ਗੁੱਡਵਿਲ’, ਜਿਸਦੀ ਅਗਵਾਨੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਵੱਲੋਂ ਕੀਤੀ ਗਈ ਸੀ।
ਧਾਲੀਵਾਲ ਹੋਰਾਂ ਨੇ ਦੱਸਿਆ, ਜਦੋਂ ਮੈਨੂੰ ਕਿਸਾਨ ਅੰਦੋਲਨ ਦੌਰਾਨ ਡੀਪੋਰਟ ਕੀਤਾ ਗਿਆ ਸੀ, ਓਦੋਂ ਮੈਨੂੰ ਕੋਈ ਦਿੱਕਤ ਨਹੀਂ ਸੀ ਆਈ ਅਤੇ ਹੁਣ ਵੀ ਮੈਨੂੰ ਇਸ ਬਾਰੇ ਕੁਝ ਨਹੀਂ ਕਹਿਣਾ। ਇਹਨਾਂ ਵੱਡਾ ਅਵਾਰਡ ਲੈਣ ਮਗਰੋਂ ਮੈਂ ਬੜਾ ਖੁਸ਼ ਹਾਂ। ਮੈਂ ਹਰਦਮ ਅਪਣੋ ਲੋਕਾਂ ਵਿੱਚ ਹੀ ਰਿਹਾ ਹਾਂ ਅਤੇ ਉਹਨਾਂ ਦੀ ਸੇਵਾ ਕਰਦਾ ਰਹਾਂਗਾ।’ ਉਹਨਾਂ ਨੇ ਦਾਅਵਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਹਨਾਂ ਨੂੰ ਕਿਹਾ ਸੀ, ‘ ਸਾਡੇ ਤੋਂ ਗਲਤੀ ਹੋ ਗਈ ਕਿ ਤੁਹਾਨੂੰ ਅਸੀਂ ਵਾਪਿਸ ਮੋੜਿਆ ਸੀ।’ ਉਹਨਾਂ ਨੇ ਅੱਗੇ ਦੱਸਿਆ, ‘ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪਣੇ ਅਵਾਸ ‘ਤੇ ਮੈਨੂੰ 150 ਲੋਕਾਂ ਦੇ ਸਾਹਮਣੇ ਮਿਲੇ ਸਨ। ਉਹਨਾਂ ਨੇ ਡੀਪੋਰਟ ਕੀਤੇ ਜਾਣ ਦਾ ਜਿਕਰ ਕਰਦੇ ਹੋਏ ਦੱਸਿਆ ਕਿ ਇੰਦਿਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਇਮੀਗ੍ਰੇਸ਼ਨ ਅਫ਼ਸਰਾਂ ਨੇ ਉਹਨਾਂ ਨੂੰ ਦੋ ਵਿਕਲਪ ਦਿੱਤੇ ਸਨ। ਉਹਨਾਂ ਨੇ ਦੱਸਿਆ, ਮੈਨੂੰ ਕਿਹਾ ਗਿਆ ਸੀ ਕਿ ਜਾਂ ਤਾਂ ਲੰਗਰ ਬੰਦ ਕਰਕੇ ਕਿਸਾਨਾਂ ਨਾਲ ਸਮਝੌਤਾ ਕਰਵਾ ਦਿਓ ਜਾਂ ਵਾਪਿਸ ਚਲੇ ਜਾਓ।’
ਕੀ ਕਿਸਾਨਾਂ ਦੇ ਮੁੱਦੇ ਦਾ ਸਮਰਥਨ ਕਰਦੇ ਹਨ ਧਾਲੀਵਾਲ?
ਕਿਸਾਨ ਪ੍ਰਦਰਸ਼ਨ ‘ਤੇ ਅਪਣਾ ਪੱਖ ਰੱਖਦੇ ਹੋਏ ਉਹਨਾਂ ਨੇ ਕਿਹਾ ਕਿ ਇੱਕ ਵੀਡਿਓ ਵੇਖਣ ਮਗਰੋਂ ਹੀ ਉਹਨਾਂ ਨੇ ਕਿਸਾਨਾਂ ਦੀ ਮਦਦ ਕਰਨ ਦਾ ਫੈਸਲਾ ਲਿਆ ਸੀ। ਉਹਨਾਂ ਨੇ ਅੱਗੇ ਦੱਸਿਆ ਕਿ ਉਹ ਤਾਂ ਸਿਰਫ਼ ਸਮਾਜ ਸੇਵਾ ਹੀ ਕਰ ਰਹੇ ਸਨ, ਭਾਂਵੇ ਕਿਸਾਨ ਪ੍ਰਦਰਸ਼ਨ ਰਾਜਨੀਤੀ ਤੋਂ ਪ੍ਰੇਰਿਤ ਸੀ। ਧਾਲੀਵਾਲ ਨੇ ਕਿਹਾ, ‘ ਮੈਂ ਕਿਸਾਨਾਂ ਦੇ ਰਹਿਣ ਅਤੇ ਖਾਣਪੀਣ ਦਾ ਹੀ ਪ੍ਰਬੰਧ ਕਰ ਰਿਹਾ ਸੀ, ਕਿਸੇ ਕਨੂੰਨ ਕਰਕੇ ਨਹੀਂ ਅਤੇ ਨਾਂ ਹੀ ਮੈਂ ਉਹਨਾਂ ਦੇ ਖ਼ਿਲਾਫ਼ ਸੀ। ਇਸ ਨਾਲ ਮੇਰਾ ਕੋਈ ਵਾਸਤਾ ਨਹੀਂ।’ ਉਹਨਾਂ ਨੇ ਕਿਹਾ ਕਿ ਕਿਸਾਨ ਪ੍ਰਦਰਸ਼ਨ ਰਾਜਨੀਤੀ ਤੋਂ ਪ੍ਰੇਰਿਤ ਸੀ ਅਤੇ ਮੈਂ ਸਿਰਫ਼ ਸਮਾਜ ਸੇਵਾ ਕਰਦਾ ਹਾਂ।