ਜਿਸ ਹਿੰਦੂ ਆਸਥਾ ਨੂੰ ਮੁਗਲ ਨਹੀਂ ਤੋੜ ਪਾਏ, ਉਸਨੂੰ ਕਾਂਗਰਸ ਤੋੜਨਾ ਚਾਹੁੰਦੀ ਹੈ... ਖੜਗੇ ਨੂੰ ਪੀਐਮ ਮੋਦੀ ਦਾ ਜਵਾਬ | pm Narendra modi surendranagar rally attack on congress president Mallikarjun kharge know full detail in punjabi Punjabi news - TV9 Punjabi

ਜਿਸ ਹਿੰਦੂ ਆਸਥਾ ਨੂੰ ਮੁਗਲ ਨਹੀਂ ਤੋੜ ਪਾਏ, ਉਸਨੂੰ ਕਾਂਗਰਸ ਤੋੜਨਾ ਚਾਹੁੰਦੀ ਹੈ…ਖੜਗੇ ਨੂੰ ਪੀਐਮ ਮੋਦੀ ਦਾ ਜਵਾਬ

Updated On: 

02 May 2024 16:35 PM

Loksabha Election 2024: ਗੁਜਰਾਤ ਦੇ ਸੁਰੇਂਦਰਨਗਰ ਵਿੱਚ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 10 ਸਾਲ ਪਹਿਲਾਂ ਗਰੀਬਾਂ ਦਾ ਦੇਸ਼ ਦੀ ਸਰਕਾਰ ਤੋਂ ਵਿਸ਼ਵਾਸ ਉੱਠ ਗਿਆ ਸੀ। ਉਨ੍ਹਾਂ ਕਿਹਾ ਕਿ ਹਾਰ ਦੀ ਨਿਰਾਸ਼ਾ 'ਚ ਕਾਂਗਰਸ ਨੇ ਦੇਸ਼ ਨੂੰ ਵੰਡਣ ਦਾ ਕੰਮ ਕੀਤਾ ਅਤੇ ਸ਼ਰਧਾ ਦੇ ਨਾਂ 'ਤੇ ਹਿੰਦੂਆਂ ਦੀ ਆਸਥਾ ਨੂੰ ਵੀ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜਿਸ ਹਿੰਦੂ ਆਸਥਾ ਨੂੰ ਮੁਗਲ ਨਹੀਂ ਤੋੜ ਪਾਏ, ਉਸਨੂੰ ਕਾਂਗਰਸ ਤੋੜਨਾ ਚਾਹੁੰਦੀ ਹੈ...ਖੜਗੇ ਨੂੰ ਪੀਐਮ ਮੋਦੀ ਦਾ ਜਵਾਬ

ਪ੍ਰਧਾਨ ਮੰਤਰੀ ਨਰੇਂਦਰ ਮੋਦੀ

Follow Us On

ਗੁਜਰਾਤ ਦੇ ਸੁਰੇਂਦਰਨਗਰ ‘ਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ‘ਤੇ ਨਿਸ਼ਾਨਾ ਸਾਧਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੱਲਿਕਾਰਜੁਨ ਖੜਗੇ ਨੇ ਭਗਵਾਨ ਰਾਮ ਅਤੇ ਭਗਵਾਨ ਸ਼ਿਵ ਨੂੰ ਲੈ ਕੇ ਖਤਰਨਾਕ ਬਿਆਨ ਦਿੱਤਾ ਹੈ। ਹਿੰਦੂ ਸਮਾਜ ਨੂੰ ਵੰਡਣ ਦੀ ਖੇਡ ਖੇਡੀ ਗਈ ਹੈ। ਉਹ ਰਾਮ ਭਗਤਾਂ ਅਤੇ ਸ਼ਿਵ ਭਗਤਾਂ ਵਿੱਚ ਵਿਤਕਰਾ ਕਰਕੇ ਲੜਾਉਣਆ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਸਾਡੀਆਂ ਪਰੰਪਰਾਵਾਂ ਹਨ ਜੋ ਹਜ਼ਾਰਾਂ ਸਾਲਾਂ ਤੋਂ ਚਲੀਆਂ ਆ ਰਹੀਆਂ ਹਨ। ਜਿਨ੍ਹਾਂ ਰਵਾਇਤਾਂ ਨੂੰ ਮੁਗਲ ਵੀ ਨਹੀਂ ਤੋੜ ਸਕੇ, ਹੁਣ ਕਾਂਗਰਸ ਉਨ੍ਹਾਂ ਨੂੰ ਤੋੜਨਾ ਚਾਹੁੰਦੀ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਂਗਰਸ ਹਿੰਦੂ ਆਸਥਾ ਵਿੱਚ ਵੀ ਫਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦਰਅਸਲ, ਕਾਂਗਰਸ ਪ੍ਰਧਾਨ ਨੇ ਛੱਤੀਸਗੜ੍ਹ ਵਿੱਚ ਇੱਕ ਜਨ ਸਭਾ ਵਿੱਚ ਕਾਂਗਰਸ ਉਮੀਦਵਾਰ ਸ਼ਿਵਕੁਮਾਰ ਡਹਿਰੀਆ ਦੇ ਪ੍ਰਚਾਰ ਦੌਰਾਨ ਰਾਮ ਅਤੇ ਸ਼ਿਵ ਬਾਰੇ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਸਾਡੇ ਉਮੀਦਵਾਰ ਦਾ ਨਾਂ ਸ਼ਿਵਕੁਮਾਰ ਹੈ, ਉਹ ਰਾਮ ਨਾਲ ਮੁਕਾਬਲਾ ਕਰਨਗੇ ਕਿਉਂਕਿ ਉਹ ਸ਼ਿਵ ਹਨ।

ਕਾਂਗਰਸ ਦੇ ਰਾਜ ਦੌਰਾਨ ਹੁੰਦੇ ਸਨ ਘੁਟਾਲੇ

ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਭ੍ਰਿਸ਼ਟਾਚਾਰ ਨੂੰ ਲੈ ਕੇ ਕਾਂਗਰਸ ਪਾਰਟੀ ‘ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਦੇ ਰਾਜ ਦੌਰਾਨ ਸਮੁੰਦਰ ਤੋਂ ਲੈ ਕੇ ਅਸਮਾਨ ਤੱਕ ਘੁਟਾਲੇ ਹੁੰਦੇ ਸਨ। 2ਜੀ ਘੁਟਾਲਾ, ਪਣਡੁੱਬੀ ਘੁਟਾਲਾ ਅਤੇ ਕਦੇ ਰਾਸ਼ਨ ਘੁਟਾਲਾ ਹੋਇਆ। ਪਰ ਹੁਣ ਇੱਕ ਵੀ ਘੁਟਾਲੇ ਦੀ ਖ਼ਬਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਗਰੀਬਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰੱਖਣ ਦੀ ਆਦਤ ਹੈ। ਪਰ ਹੁਣ ਇਹ ਗਰੀਬ ਦਾ ਪੁੱਤ ਗਰੀਬਾਂ ਲਈ ਖੜਾ ਹੈ।

ਜਦੋਂ ਮੈਂ ਗੁਜਰਾਤ ਵਿੱਚ ਸੀ, ਤੁਹਾਡੀ ਸੇਵਾ ਵਿੱਚ ਰੁੱਝਿਆ ਹੋਇਆ ਸੀ, ਮੈਂ ਹਮੇਸ਼ਾ ਤੁਹਾਡੇ ਕੋਲ ਆਇਆ ਅਤੇ ਪੁੱਛਿਆ ਕਿ ਮੈਂ ਗੁਜਰਾਤ ਵਿੱਚ ਕੀ ਕਰ ਰਿਹਾ ਹਾਂ, ਸਰਕਾਰ ਕੀ ਕੰਮ ਕਰ ਰਹੀ ਹੈ, ਕਿਵੇਂ ਕਰ ਰਹੀ ਹੈ? ਹਮੇਸ਼ਾ ਆਪਣਾ ਰਿਪੋਰਟ ਕਾਰਡ ਦਿੱਤਾ। ਉਹ ਆਦਤ ਅਜੇ ਵੀ ਨਹੀਂ ਗਈ ਹੈ।

ਇਹ ਵੀ ਪੜ੍ਹੋ – ਕਾਂਗਰਸ ਦੇ ਸ਼ਹਿਜ਼ਾਦੇ ਲਈ ਪਾਕਿਸਤਾਨ ਚ ਹੋ ਰਹੀ ਦੁਆਪੀਐਮ ਮੋਦੀ ਦਾ ਰਾਹੁਲ ਤੇ ਨਿਸ਼ਾਨਾ

ਦੁਨੀਆਂ ਵਿੱਚ ਭਾਰਤ ਦਾ ਡੰਕਾ ਵੱਜਿਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਹਿਲਾਂ ਭਾਰਤ ਦੁਨੀਆ ਦੀ 11ਵੀਂ ਸਭ ਤੋਂ ਵੱਡੀ ਅਰਥਵਿਵਸਥਾ ਸੀ ਪਰ ਹੁਣ ਭਾਰਤ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਡੰਕਾ ਪੂਰੀ ਦੁਨੀਆ ਵਿੱਚ ਵੱਜ ਰਿਹਾ ਹੈ। ਹੁਣ ਭਾਰਤ ਘਰ ਵਿੱਚ ਵੜ ਕੇ ਮਾਰਦਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਦੋਂ ਤੋਂ ਮੈਂ SC, ST, OBC ਦਾ ਮੁੱਦਾ ਉਠਾਇਆ, ਕਾਂਗਰਸ ਦੇ ਹੋਸ਼ ਉੱਡ ਗਏ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਹੁਣ ਸਰਕਾਰੀ ਕੰਮਾਂ ਵਿੱਚ ਵੀ ਜਾਤ ਤੇ ਧਰਮ ਦੇ ਆਧਾਰ ‘ਤੇ ਠੇਕੇ ਦਿੱਤੇ ਜਾਣਗੇ? ਹਾਲਾਂਕਿ ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਡੀ ਸਰਕਾਰ ਹੈ, ਕੋਈ ਵੀ ਇਸ ਤਰ੍ਹਾਂ ਸਮਾਜ ਨੂੰ ਵੰਡ ਨਹੀਂ ਸਕੇਗਾ।

Exit mobile version