PM ਮੋਦੀ ਵਿਦੇਸ਼ ਯਾਤਰਾ ਤੋਂ ਬਾਅਦ ਬੈਂਗਲੁਰੂ ਪਹੁੰਚੇ, ਚੰਦਰਯਾਨ 3 ਮਿਸ਼ਨ ਦੇ ਵਿਗਿਆਨੀਆਂ ਨਾਲ ਕਰਨਗੇ ਮੁਲਾਕਾਤ

Published: 

26 Aug 2023 08:02 AM

ਪ੍ਰਧਾਨ ਮੰਤਰੀ ਮੋਦੀ ਦੱਖਣੀ ਅਫਰੀਕਾ ਅਤੇ ਗ੍ਰੀਸ ਦਾ ਦੌਰਾ ਕਰਨ ਤੋਂ ਬਾਅਦ ਵਤਨ ਪਰਤ ਆਏ ਹਨ। ਸਵੇਰੇ ਹੀ ਉਹ ਗ੍ਰੀਸ ਤੋਂ ਸਿੱਧਾ ਬੈਂਗਲੁਰੂ ਪਹੁੰਚ ਗਏ। ਪ੍ਰਧਾਨ ਮੰਤਰੀ ਮੋਦੀ ਅੱਜ ਇਸਰੋ ਦੇ ਵਿਗਿਆਨੀਆਂ ਨਾਲ ਮੁਲਾਕਾਤ ਕਰਨਗੇ ਅਤੇ ਚੰਦਰਯਾਨ-3 ਦੀ ਸਫਲਤਾ ਲਈ ਉਨ੍ਹਾਂ ਨੂੰ ਵਧਾਈ ਦੇਣਗੇ।

PM ਮੋਦੀ ਵਿਦੇਸ਼ ਯਾਤਰਾ ਤੋਂ ਬਾਅਦ ਬੈਂਗਲੁਰੂ ਪਹੁੰਚੇ, ਚੰਦਰਯਾਨ 3 ਮਿਸ਼ਨ ਦੇ ਵਿਗਿਆਨੀਆਂ ਨਾਲ ਕਰਨਗੇ ਮੁਲਾਕਾਤ
Follow Us On

ਪ੍ਰਧਾਨ ਮੰਤਰੀ ਮੋਦੀ ਦੱਖਣੀ ਅਫਰੀਕਾ ਅਤੇ ਗ੍ਰੀਸ ਦਾ ਦੌਰਾ ਕਰਨ ਤੋਂ ਬਾਅਦ ਵਤਨ ਪਰਤ ਆਏ ਹਨ। ਸਵੇਰੇ ਹੀ ਉਹ ਗ੍ਰੀਸ ਤੋਂ ਸਿੱਧਾ ਬੈਂਗਲੁਰੂ ਪਹੁੰਚ ਗਏ। ਪ੍ਰਧਾਨ ਮੰਤਰੀ ਮੋਦੀ ਅੱਜ ਇਸਰੋ ਦੇ ਵਿਗਿਆਨੀਆਂ ਨਾਲ ਮੁਲਾਕਾਤ ਕਰਨਗੇ ਅਤੇ ਚੰਦਰਯਾਨ-3 ਦੀ ਸਫਲਤਾ ਲਈ ਉਨ੍ਹਾਂ ਨੂੰ ਵਧਾਈ ਦੇਣਗੇ।

BRICS ਸੰਮੇਲਨ ਅਤੇ ਗ੍ਰੀਸ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਿੱਧੇ ਬੈਂਗਲੁਰੂ ਪਹੁੰਚੇ। ਪ੍ਰਧਾਨ ਮੰਤਰੀ ਮੋਦੀ ਇਸਰੋ ਦੇ ਕਮਾਂਡ ਸੈਂਟਰ ਪਹੁੰਚਣਗੇ ਅਤੇ ਚੰਦਰਯਾਨ-3 ਮਿਸ਼ਨ ਦੇ ਵਿਗਿਆਨੀਆਂ ਨਾਲ ਮੁਲਾਕਾਤ ਕਰਨਗੇ ਅਤੇ ਚੰਦਰਯਾਨ-3 ਦੀ ਸਫਲਤਾ ਲਈ ਵਧਾਈ ਦੇਣਗੇ। ਇਸ ਤੋਂ ਪਹਿਲਾਂ ਦੇਸ਼ ਨੂੰ ਸੰਬੋਧਨ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਨੂੰ ਚੰਦਰਯਾਨ-3 ਦੀ ਸਫਲਤਾ ‘ਤੇ ਮਾਣ ਹੈ। ਵਿਗਿਆਨੀਆਂ ਦਾ ਜਨੂੰਨ ਪ੍ਰੇਰਨਾਦਾਇਕ ਹੈ। ਇਸ ਦੌਰਾਨ ਉਨ੍ਹਾਂ ਨੇ ਜੈ ਜਵਾਨ, ਜੈ ਵਿਗਿਆਨ, ਜੈ ਅਨੁਸੰਧਾਨ ਦਾ ਨਾਅਰਾ ਦਿੱਤਾ। ਭਾਸ਼ਣ ਤੋਂ ਬਾਅਦ ਪੀਐਮ ਮੋਦੀ ਨੇ ਇੱਕ ਛੋਟਾ ਰੋਡ ਸ਼ੋਅ ਵੀ ਕੀਤਾ।

ਪੀਐਮ ਮੋਦੀ ਨੇ ਕਿਹਾ ਕਿ ਮੈਂ ਇਸਰੋ ਦੇ ਵਿਗਿਆਨੀਆਂ ਨੂੰ ਕਿਹਾ ਸੀ ਕਿ ਜਦੋਂ ਮੈਂ ਬੈਂਗਲੁਰੂ ਆਵਾਂਗਾ ਤਾਂ ਤੁਹਾਨੂੰ ਮਿਲਣ ਜ਼ਰੂਰ ਆਵਾਂਗਾ। ਮੇਰਾ ਮਨ ਤੁਹਾਡੇ ਕੋਲ ਆਉਣ ਲਈ ਬਹੁਤ ਉਤਾਵਲਾ ਹੈ। ਦੇਸ਼ ਵਾਸੀ ਅੱਜ ਵੀ ਚੰਦਰਯਾਨ ਦੀ ਸਫਲਤਾ ਦੇ ਪਲਾਂ ਨੂੰ ਉਸੇ ਜੋਸ਼ ਅਤੇ ਉਤਸ਼ਾਹ ਨਾਲ ਜੀ ਰਹੇ ਹਨ। ਇਸਰੋ ਦੀ ਇਸ ਉਪਲਬਧੀ ਦਾ ਦੁਨੀਆ ਭਰ ‘ਚ ਜ਼ਿਕਰ ਕੀਤਾ ਜਾ ਰਿਹਾ ਹੈ।

PM ਨੇ ਇਸਰੋ ਮੁਖੀ ਨੂੰ ਫ਼ੋਨ ‘ਤੇ ਦਿੱਤੀ ਵਧਾਈ

ਚੰਦਰਯਾਨ-3 ਦੇ ਚੰਦਰਮਾ ‘ਤੇ ਉਤਰਨ ਤੋਂ ਬਾਅਦ ਪੀਐਮ ਮੋਦੀ ਨੇ ਉੱਥੋਂ ਤਿਰੰਗਾ ਲਹਿਰਾ ਕੇ ਇਸਰੋ ਦੇ ਵਿਗਿਆਨੀਆਂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸਰੋ ਚੀਫ ਐੱਸ ਸੋਮਨਾਥ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਫੋਨ ਕਰਕੇ ਵਧਾਈ ਦਿੱਤੀ। ਦੂਜੇ ਪਾਸੇ ਅੱਜ ਪੀਐਮ ਮੋਦੀ ਉਨ੍ਹਾਂ ਸਾਰੇ ਵਿਗਿਆਨੀਆਂ ਨਾਲ ਆਹਮੋ-ਸਾਹਮਣੇ ਹੋਣਗੇ ਜਿਨ੍ਹਾਂ ਨੇ ਭਾਰਤ ਦਾ ਸਿਰ ਦੁਨੀਆ ਵਿੱਚ ਉੱਚਾ ਕੀਤਾ ਹੈ।

ਜਾਣਕਾਰੀ ਮੁਤਾਬਕ ਪੀਐੱਮ ਮੋਦੀ ਭਾਰਤ ਦੇ ਚੰਦਰ ਮਿਸ਼ਨ ‘ਚ ਸ਼ਾਮਲ ਵਿਗਿਆਨੀਆਂ ਦੀ ਟੀਮ ਨੂੰ ਵੀ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਇਸਰੋ ਦੀਆਂ ਭਵਿੱਖੀ ਕੋਸ਼ਿਸ਼ਾਂ ‘ਤੇ ਵੀ ਚਰਚਾ ਕੀਤੀ ਜਾਵੇਗੀ। ਗ੍ਰੀਸ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਿਤ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਚੰਦਰਮਾ ਉੱਤੇ ਤਿਰੰਗਾ ਲਹਿਰਾ ਕੇ ਭਾਰਤ ਨੇ ਦੁਨੀਆ ਨੂੰ ਆਪਣੀ ਸਮਰੱਥਾ ਦਿਖਾਈ।

ਦਿੱਲੀ ‘ਚ ਹੋਵੇਗਾ PM ਮੋਦੀ ਦਾ ਸ਼ਾਨਦਾਰ ਸਵਾਗਤ

ਜਾਣਕਾਰੀ ਮੁਤਾਬਕ ਪੀਐਮ ਮੋਦੀ ਇਸਰੋ ਦੇ ਵਿਗਿਆਨੀਆਂ ਨੂੰ ਮਿਲਣ ਤੋਂ ਬਾਅਦ ਦਿੱਲੀ ਲਈ ਰਵਾਨਾ ਹੋਣਗੇ। ਪੀਐਮ ਮੋਦੀ ਸਵੇਰੇ ਕਰੀਬ 11.30 ਵਜੇ ਪਾਲਮ ਹਵਾਈ ਅੱਡੇ ‘ਤੇ ਪਹੁੰਚਣਗੇ। ਇੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ। ਦਿੱਲੀ ਭਾਜਪਾ ਦੇ 10,000 ਤੋਂ ਵੱਧ ਵਰਕਰ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਲਈ ਹਵਾਈ ਅੱਡੇ ‘ਤੇ ਪਹੁੰਚਣਗੇ। ਪ੍ਰਧਾਨ ਮੰਤਰੀ ਮੋਦੀ ਦੇ ਸੁਆਗਤ ਲਈ ਪਾਲਮ ਹਵਾਈ ਅੱਡੇ ਨੇੜੇ ਚੰਦਰਯਾਨ-3 ਦੇ ਸਫਲ ਲੈਂਡਿੰਗ ਦੇ ਪੋਸਟਰ ਲਗਾਏ ਗਏ ਹਨ।

Exit mobile version