PM Narendra Modi France Visit : ਪ੍ਰਧਾਨ ਮੰਤਰੀ
ਨਰਿੰਦਰ ਮੋਦੀ (Narendra Modi) ਅੱਜ ਫਰਾਂਸ ਦੇ 2 ਦਿਨਾਂ ਦੌਰੇ ‘ਤੇ ਜਾਣਗੇ। ਉਹ ਵਿਸ਼ੇਸ਼ ਮਹਿਮਾਨ ਵਜੋਂ 14 ਜੁਲਾਈ ਨੂੰ ਮਨਾਏ ਜਾਣ ਵਾਲੇ ਫਰਾਂਸ ਦੇ ਰਾਸ਼ਟਰੀ ਦਿਵਸ, ਬੈਸਟਿਲ ਡੇ ਪਰੇਡ ਵਿੱਚ ਸ਼ਿਰਕਤ ਕਰਨਗੇ। ਇਸ ਸਮਾਰੋਹ ਵਿੱਚ ਭਾਰਤੀ ਹਥਿਆਰਬੰਦ ਬਲਾਂ ਦੀਆਂ ਤਿੰਨੋਂ ਟੁਕੜੀਆਂ ਵੀ ਹਿੱਸਾ ਲੈਣਗੀਆਂ। ਇਸ ਤੋਂ ਪਹਿਲਾਂ ਅੱਜ ਉਹ ਫਰਾਂਸ ਦੇ ਰਾਸ਼ਟਰਪਤੀ ਨੂੰ ਮਿਲਣ ਤੋਂ ਇਲਾਵਾ 11 ਵਜੇ ਪੈਰਿਸ ਵਿੱਚ ਭਾਰਤੀ ਭਾਈਚਾਰੇ ਨੂੰ ਵੀ ਸੰਬੋਧਨ ਕਰਨਗੇ। ਉਸ ਸਮੇਂ ਫਰਾਂਸ ਵਿਚ ਸ਼ਾਮ ਦੇ 4.30 ਵਜੇ ਹੋਣਗੇ। ਇਸ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਮੂਲ ਦੇ ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਭਾਰਤ-ਫਰਾਂਸ ਵਿਚਾਲੇ ਅਹਿਮ ਸਮਝੌਤੇ ਦੀ ਉਮੀਦ
ਪ੍ਰਧਾਨ ਮੰਤਰੀ ਮੋਦੀ ਅਤੇ
ਫਰਾਂਸ (France) ਦੇ ਰਾਸ਼ਟਰਪਤੀ (ਇੰਡੀਆ ਫਰਾਂਸ ਰਿਲੇਸ਼ਨਜ਼) ਵਿਚਕਾਰ ਅੱਜ ਦੁਵੱਲੀ ਮੀਟਿੰਗ ਵੀ ਸੰਭਵ ਹੈ। ਇਸ ਦੇ ਨਾਲ ਹੀ ਦੋਵੇਂ ਦੇਸ਼ ਰੱਖਿਆ ਅਤੇ ਪੁਲਾੜ ਖੇਤਰ ‘ਚ ਸਹਿਯੋਗ ‘ਤੇ ਵੀ ਚਰਚਾ ਕਰ ਸਕਦੇ ਹਨ। ਭਾਰਤ ਅਤੇ ਫਰਾਂਸ ਵਿਚਾਲੇ ਰੱਖਿਆ ਖੇਤਰ ‘ਚ ਵੀ ਕਈ ਅਹਿਮ ਸਮਝੌਤਿਆਂ ‘ਤੇ ਦਸਤਖਤ ਹੋਣ ਦੀ ਉਮੀਦ ਹੈ। ਭਾਰਤ ਅਤੇ ਫਰਾਂਸ ਨੇ ਰਣਨੀਤਕ ਸਾਂਝੇਦਾਰੀ ਦੇ 25 ਸਾਲ ਪੂਰੇ ਕਰ ਲਏ ਹਨ। ਭਾਰਤ ਅਤੇ ਫਰਾਂਸ ਵਿਚਾਲੇ ਰਣਨੀਤਕ ਸਾਂਝੇਦਾਰੀ 1998 ਵਿੱਚ ਸ਼ੁਰੂ ਹੋਈ ਸੀ।
‘ਦੋਹਾਂ ਨੇਤਾਵਾਂ ਦੇ ਵਿਚਾਲੇ ਜਬਰਦਸਤ ਬਾਡਿੰਗ’
ਫਰਾਂਸ ਦੇ ਰਾਸ਼ਟਰੀ ਦਿਵਸ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi France Visit 2023) ਦੀ ਆਮਦ ਲਈ ਫਰਾਂਸ ‘ਚ ਭਾਰਤੀ ਰਾਜਦੂਤ ਜਾਵੇਦ ਅਸ਼ਰਫ ਆਖਰੀ ਦਮ ਤੱਕ ਤਿਆਰੀਆਂ ‘ਚ ਲੱਗੇ ਹੋਏ ਸਨ। ਉਨ੍ਹਾਂ ਕਿਹਾ, ‘ਜਦੋਂ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਚੋਣ ਜਿੱਤ ਕੇ ਨੌਜਵਾਨ ਰਾਸ਼ਟਰਪਤੀ ਬਣੇ, ਉਦੋਂ ਹੀ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਹੋਈ ਸੀ। ਉਦੋਂ ਤੋਂ ਮੈਕਰੋਨ ਪ੍ਰਧਾਨ ਮੰਤਰੀ ਦਾ ਬਹੁਤ ਸਤਿਕਾਰ ਕਰਦੇ ਹਨ। ਦੋਵੇਂ ਫੋਨ ‘ਤੇ ਗੱਲ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ, ਗਲੋਬਲ ਫਾਈਨੈਂਸਿੰਗ ਸਮਿਟ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ ਰਾਸ਼ਟਰਪਤੀ ਮੈਕਰੋਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ।
‘ਐਕਸਪੋਰਟ ਹਬ ਬਣਿਆ ਭਾਰਤ ‘
ਉਨ੍ਹਾਂ ਕਿਹਾ, ‘ਰੱਖਿਆ ਖੇਤਰ ਵਿੱਚ ਭਾਰਤ ਫਰਾਂਸ ਦੇ ਸਬੰਧ ਬੇਮਿਸਾਲ ਹਨ। ਦੋਵੇਂ ਦੇਸ਼ ਪੁਲਾੜ ਯਾਤਰਾ ਵਿਚ ਇਕੱਠੇ ਰਹੇ ਹਨ। ਤਕਨੀਕੀ ਖੇਤਰ ਵਿੱਚ ਵੀ ਸਾਡੇ ਸਬੰਧ ਬਹੁਤ ਨੇੜੇ ਹਨ। ਸਾਡੇ ਆਰਥਿਕ ਸਬੰਧ 2014 ਤੋਂ ਤੇਜ਼ੀ ਨਾਲ ਵਧੇ ਹਨ। ਫਰਾਂਸ ਦੀਆਂ ਸਾਰੀਆਂ ਵੱਡੀਆਂ ਕੰਪਨੀਆਂ ਭਾਰਤ ਵਿੱਚ ਮੌਜੂਦ ਹਨ। ਭਾਰਤ ਨੂੰ ਨਿਰਯਾਤ ਕੇਂਦਰ ਵਜੋਂ ਦੇਖਿਆ ਜਾ ਰਿਹਾ ਹੈ। ਕਿਸੇ ਵੀ ਦੇਸ਼ ਦਾ ਦੂਜੇ ਦੇਸ਼ ਦੇ ਰਾਸ਼ਟਰੀ ਦਿਵਸ ‘ਤੇ ਮੁੱਖ ਮਹਿਮਾਨ ਵਜੋਂ ਸਵਾਗਤ ਕਰਨਾ ਬਹੁਤ ਮਾਣ ਵਾਲੀ ਗੱਲ ਹੈ। ਇਹ ਦਰਸਾਉਂਦਾ ਹੈ ਕਿ ਦੋਵੇਂ ਦੇਸ਼ਾਂ ਦੇ ਸਬੰਧ ਕਿੰਨੇ ਵਧੀਆ ਹਨ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ