Mann Ki Baat: ਹੜ੍ਹਾਂ ਕਾਰਨ ਦੇਸ਼ ਵਿੱਚ ਹੋਈ ਬਹੁਤ ਤਬਾਹੀ, ਮਨ ਕੀ ਬਾਤ ‘ਚ ਬੋਲੇ-ਪੀਐੱਮ ਨਰਿੰਦਰ ਮੋਦੀ
ਮਨ ਕੀ ਬਾਤ ਪ੍ਰੋਗਰਾਮ ਨੂੰ ਪੀਐੱਮ ਮੋਦੀ ਨੇ ਸੰਬੋਧਨ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਜੁਲਾਈ ਵਿੱਚ ਦੇਸ਼ ਦੇ ਕਈ ਰਾਜਾਂ ਵਿੱਚ ਮੀਂਹ ਅਤੇ ਹੜ੍ਹਾਂ ਨੇ ਤਬਾਹੀ ਮਚਾਈ ਸੀ, ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ। ਇਨ੍ਹਾਂ ਮੁਸੀਬਤਾਂ ਦੌਰਾਨ ਦੇਸ਼ ਵਾਸੀਆਂ ਨੇ ਦਿਖਾਇਆ ਕਿ ਸਮੂਹਿਕ ਯਤਨਾਂ ਦੀ ਤਾਕਤ ਕੀ ਹੁੰਦੀ ਹੈ। NDRF, SDRF ਅਤੇ ਆਮ ਲੋਕਾਂ ਨੇ ਮਿਲ ਕੇ ਕੰਮ ਕੀਤਾ ਅਤੇ ਸਮੂਹਿਕ ਤਾਕਤ ਦਿਖਾਈ।

ਨਵੀਂ ਦਿੱਲੀ। ਮਨ ਕੀ ਬਾਤ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ (Prime Minister) ਨਰਿੰਦਰ ਮੋਦੀ ਹੜਾਂ ਨਾਲ ਹੋਈ ਤਬਾਹੀ ਦੀ ਗੱਲ ਕੀਤੀ। ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਹੜ੍ਹਾਂ ਕਾਰਨ ਲੋਕਾਂ ਨੂੰ ਨੁਕਸਾਨ ਝੱਲਣਾ ਪਿਆ ਹੈ। ਪਹਾੜੀ ਇਲਾਕਿਆਂ ਵਿੱਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਵਾਪਰੀਆਂ। ਇਨ੍ਹਾਂ ਮੁਸੀਬਤਾਂ ਦੌਰਾਨ ਦੇਸ਼ ਵਾਸੀਆਂ ਨੇ ਦਿਖਾਇਆ ਕਿ ਸਮੂਹਿਕ ਯਤਨਾਂ ਦੀ ਤਾਕਤ ਕੀ ਹੁੰਦੀ ਹੈ। NDRF, SDRF ਅਤੇ ਆਮ ਲੋਕਾਂ ਨੇ ਮਿਲ ਕੇ ਕੰਮ ਕੀਤਾ ਅਤੇ ਸਮੂਹਿਕ ਤਾਕਤ ਦਿਖਾਈ।
ਪੀਐਮ ਨਰਿੰਦਰ ਮੋਦੀ (Narendra Modi) ਨੇ ਕਿਹਾ ਕਿ ਲੋਕ ਭਲਾਈ ਦੀ ਇਹ ਭਾਵਨਾ ਭਾਰਤ ਦੀ ਪਛਾਣ ਦੇ ਨਾਲ-ਨਾਲ ਭਾਰਤ ਦੀ ਤਾਕਤ ਵੀ ਹੈ। ਦੋਸਤੋ, ਬਰਸਾਤ ਦਾ ਇਹ ਸਮਾਂ ਰੁੱਖ ਲਗਾਉਣ ਅਤੇ ਪਾਣੀ ਦੀ ਸੰਭਾਲ ਲਈ ਵੀ ਉਨਾ ਹੀ ਮਹੱਤਵਪੂਰਨ ਹੈ। ਇਸ ਸਮੇਂ 50 ਹਜ਼ਾਰ ਤੋਂ ਵੱਧ ਅੰਮ੍ਰਿਤ ਦੀਆਂ ਝੀਲਾਂ ਬਣਾਉਣ ਦਾ ਕੰਮ ਚੱਲ ਰਿਹਾ ਹੈ। ਸਾਡੇ ਦੇਸ਼ ਵਾਸੀ ਜਾਗਰੂਕਤਾ ਅਤੇ ਜ਼ਿੰਮੇਵਾਰੀ ਨਾਲ ਪਾਣੀ ਦੀ ਸੰਭਾਲ ਲਈ ਨਵੇਂ ਉਪਰਾਲੇ ਕਰ ਰਹੇ ਹਨ।
ਯੂਪੀ ‘ਚ ਲਗਾਏ ਜਾਣਗੇ 30 ਕਰੋੜ ਰੁਖ
ਪੀਐਮ ਮੋਦੀ ਨੇ ਕਿਹਾ ਕਿ ਮੀਂਹ ਦਾ ਪਾਣੀ ਹੁਣ ਇਨ੍ਹਾਂ ਖੂਹਾਂ ਵਿੱਚ ਚਲਾ ਜਾਂਦਾ ਹੈ ਅਤੇ ਖੂਹਾਂ ਦਾ ਇਹ ਪਾਣੀ ਜ਼ਮੀਨ ਦੇ ਅੰਦਰ ਚਲਾ ਜਾਂਦਾ ਹੈ, ਜਿਸ ਨਾਲ ਖੇਤਰ ਵਿੱਚ ਜ਼ਮੀਨੀ ਪਾਣੀ ਦਾ ਪੱਧਰ ਹੌਲੀ-ਹੌਲੀ ਸੁਧਰੇਗਾ। ਹੁਣ ਸਾਰੇ ਦੇਸ਼ ਵਾਸੀਆਂ ਨੇ ਰੀਚਾਰਜ ਲਈ ਪੂਰੇ ਇਲਾਕੇ ਵਿੱਚ ਖੂਹਾਂ ਦੀ ਵਰਤੋਂ ਕਰਨ ਦਾ ਟੀਚਾ ਮਿਥਿਆ ਹੈ। ਇਸ ਦੌਰਾਨ ਅਸੀਂ ਉੱਤਰ ਪ੍ਰਦੇਸ਼ ਵਿੱਚ 30 ਕਰੋੜ ਰੁੱਖ ਲਗਾਉਣ ਦਾ ਰਿਕਾਰਡ ਬਣਾਇਆ ਹੈ।
ਵਿਰਸੇ ਨੂੰ ਜਿਉਂਦਾ ਰੱਖਣ ਦੇ ਉਪਰਾਲੇ
ਪੀਐਮ ਮੋਦੀ ਨੇ ਮਨ ਕੀ ਬਾਤ (Man ke baat) ਵਿੱਚ ਕਿਹਾ ਕਿ ਸਾਵਣ ਦੇ ਪਵਿੱਤਰ ਮਹੀਨੇ ਵਿੱਚ ਅਧਿਆਤਮਿਕ ਅਤੇ ਸੱਭਿਆਚਾਰਕ ਪਹੁੰਚ ਦਾ ਬਹੁਤ ਮਹੱਤਵ ਹੈ। ਇਸ ਵਿਸ਼ਵਾਸ ਅਤੇ ਸਾਡੀਆਂ ਇਹਨਾਂ ਪਰੰਪਰਾਵਾਂ ਦਾ ਇੱਕ ਹੋਰ ਪੱਖ ਵੀ ਹੈ। ਸਾਡੇ ਇਹ ਤਿਉਹਾਰ ਅਤੇ ਪਰੰਪਰਾਵਾਂ ਸਾਨੂੰ ਗਤੀਸ਼ੀਲ ਬਣਾਉਂਦੀਆਂ ਹਨ। ਪੀਐਮ ਮੋਦੀ ਨੇ ਦੱਸਿਆ ਕਿ ਦੇਸ਼ ਭਰ ਦੇ 18 ਚਿੱਤਰਕਾਰ ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਪੁਰਾਣਾਂ ‘ਤੇ ਆਧਾਰਿਤ ਆਕਰਸ਼ਕ ਕਾਰਟੂਨ ਬਣਾ ਰਹੇ ਹਨ।
ਪਰੰਪਰਾਵਾਂ ਅਤੇ ਸਾਡੇ ਵਿਰਸੇ ਨੂੰ ਜਿਉਂਦਾ ਰੱਖਣ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ। ਆਪਣੇ ਅਮਰੀਕੀ ਦੌਰੇ ਦਾ ਜ਼ਿਕਰ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਮੈਂ ਅਮਰੀਕੀ ਸਰਕਾਰ ਦਾ ਧੰਨਵਾਦ ਕਰਨਾ ਚਾਹਾਂਗਾ, ਜਿਸ ਨੇ ਸਾਡੀਆਂ ਸਦੀਆਂ ਪੁਰਾਣੀਆਂ ਕਲਾਕ੍ਰਿਤੀਆਂ ਅਤੇ ਕੀਮਤੀ ਵਿਰਾਸਤ ਨੂੰ ਵਾਪਸ ਕੀਤਾ ਹੈ।
ਇਹ ਵੀ ਪੜ੍ਹੋ
ਹੱਜ ਨੀਤੀ ਵਿੱਚ ਕੀਤਾ ਸਰਕਾਰ ਨੇ ਬਦਲਾਅ
ਹੱਜ ਯਾਤਰਾ ਦੇ ਬਾਰੇ ‘ਚ ਪੀਐੱਮ ਮੋਦੀ ਨੇ ਕਿਹਾ ਕਿ ਇਸ ਵਾਰ ‘ਮਨ ਕੀ ਬਾਤ’ ‘ਚ ਮੈਨੂੰ ਵੀ ਵੱਡੀ ਗਿਣਤੀ ‘ਚ ਅਜਿਹੇ ਪੱਤਰ ਮਿਲੇ ਹਨ, ਜੋ ਮਨ ਨੂੰ ਕਾਫੀ ਸੰਤੁਸ਼ਟੀ ਦਿੰਦੇ ਹਨ। ਇਹ ਚਿੱਠੀਆਂ ਉਨ੍ਹਾਂ ਮੁਸਲਿਮ ਔਰਤਾਂ ਨੇ ਲਿਖੀਆਂ ਹਨ ਜੋ ਹਾਲ ਹੀ ਵਿੱਚ ਹੱਜ ਯਾਤਰਾ ਤੋਂ ਆਈਆਂ ਹਨ। ਉਨ੍ਹਾਂ ਦਾ ਇਹ ਸਫਰ ਕਈ ਮਾਇਨਿਆਂ ‘ਚ ਖਾਸ ਹੈ। ਪਹਿਲਾਂ, ਮੁਸਲਿਮ ਔਰਤਾਂ ਨੂੰ ਮਹਿਰਮ ਤੋਂ ਬਿਨਾਂ ਹੱਜ ਕਰਨ ਦੀ ਇਜਾਜ਼ਤ ਨਹੀਂ ਸੀ। ਮੈਂ ਮਨ ਕੀ ਬਾਤ ਰਾਹੀਂ ਸਾਊਦੀ ਅਰਬ ਦੀ ਸਰਕਾਰ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
ਮੁਰਹਮ ਤੋਂ ਬਿਨਾਂ ਹੱਜ ‘ਤੇ ਜਾਣ ਵਾਲੀਆਂ ਔਰਤਾਂ ਲਈ ਵਿਸ਼ੇਸ਼ ਤੌਰ ‘ਤੇ ਮਹਿਲਾ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਸਨ। ਪਿਛਲੇ ਕੁਝ ਸਾਲਾਂ ‘ਚ ਹੱਜ ਨੀਤੀ ‘ਚ ਜੋ ਬਦਲਾਅ ਕੀਤੇ ਗਏ ਹਨ, ਉਨ੍ਹਾਂ ਦੀ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ। ਸਾਡੀਆਂ ਮੁਸਲਮਾਨ ਮਾਵਾਂ-ਭੈਣਾਂ ਨੇ ਇਸ ਬਾਰੇ ਮੈਨੂੰ ਬਹੁਤ ਕੁਝ ਲਿਖਿਆ ਹੈ। ਹੁਣ ਵੱਧ ਤੋਂ ਵੱਧ ਲੋਕਾਂ ਨੂੰ ਹੱਜ ਜਾਣ ਦਾ ਮੌਕਾ ਮਿਲ ਰਿਹਾ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ