ਭਾਰਤ ਦੀ ਨਵੀਂ ਤਾਕਤ ਬਣ ਰਹੇ ਹਨ ਦਰਿਆਈ ਜਲ ਮਾਰਗ : ਪ੍ਰਧਾਨ ਮੰਤਰੀ ਮੋਦੀ

Published: 

13 Jan 2023 17:23 PM

ਦਰਿਆਈ ਜਲ ਮਾਰਗਾਂ ਨੂੰ ਭਾਰਤ ਦੀ ਨਵੀਂ ਸਮਰੱਥਾ ਦੱਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਗੰਗਾ ਨਦੀ 'ਤੇ ਕਰੂਜ ਸੇਵਾ ਦੀ ਸ਼ੁਰੂਆਤ ਇਤਿਹਾਸਕ ਪਲ ਹੈ। ਇਹ ਭਾਰਤ ਵਿੱਚ ਸੈਰ ਸਪਾਟੇ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ।

ਭਾਰਤ ਦੀ ਨਵੀਂ ਤਾਕਤ ਬਣ ਰਹੇ ਹਨ ਦਰਿਆਈ ਜਲ ਮਾਰਗ : ਪ੍ਰਧਾਨ ਮੰਤਰੀ ਮੋਦੀ
Follow Us On

ਨਵੀਂ ਦਿੱਲੀ, 13 ਜਨਵਰੀ )। ਦਰਿਆਈ ਜਲ ਮਾਰਗਾਂ ਨੂੰ ਭਾਰਤ ਦੀ ਨਵੀਂ ਸਮਰੱਥਾ ਦੱਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਗੰਗਾ ਨਦੀ ‘ਤੇ ਕਰੂਜ ਸੇਵਾ ਦੀ ਸ਼ੁਰੂਆਤ ਇਤਿਹਾਸਕ ਪਲ ਹੈ। ਇਹ ਭਾਰਤ ਵਿੱਚ ਸੈਰ ਸਪਾਟੇ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ। ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਦੁਨੀਆ ਦੇ ਸਭ ਤੋਂ ਲੰਬੇ ਨਦੀ ਕਰੂਜ਼ – ਐਮਵੀ ਗੰਗਾ ਵਿਲਾਸ ਨੂੰ ਹਰੀ ਝੰਡੀ ਦਿਖਾਈ ਅਤੇ ਵਾਰਾਣਸੀ ਵਿੱਚ ਇੱਕ ਟੈਂਟ ਸਿਟੀ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਸਮਾਗਮ ਦੌਰਾਨ 1000 ਕਰੋੜ ਰੁਪਏ ਤੋਂ ਵੱਧ ਦੇ ਕਈ ਹੋਰ ਅੰਦਰੂਨੀ ਜਲ ਮਾਰਗਾਂ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਿਆ।

ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਲੋਹੜੀ ਦੀਆਂ ਵਧਾਈਆਂ

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਦੇਸ਼ ਵਾਸੀਆਂ ਨੂੰ ਲੋਹੜੀ ਦੀਆਂ ਵਧਾਈਆਂ ਦੇ ਕੇ ਕੀਤੀ। ਉਨ੍ਹਾਂ ਲੋਕਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਉਤਰਾਇਣ, ਮਕਰ ਸੰਕ੍ਰਾਂਤੀ, ਭੋਗੀ, ਬੀਹੂ, ਪੋਂਗਲ ਦੇ ਤਿਉਹਾਰਾਂ ਦੀ ਵੀ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਆਪਣੇ ਆਧੁਨਿਕ ਅਵਤਾਰ ਵਿੱਚ ਇੱਕ ਉੱਚ ਵਿਕਸਤ ਆਵਾਜਾਈ ਪ੍ਰਣਾਲੀ ਲਈ ਆਪਣੀ ਜਲਮਾਰਗ ਵਿਰਾਸਤ ਦੇ ਬਲ ‘ਤੇ ਨਿਰਮਾਣ ਕਰ ਰਿਹਾ ਹੈ।

ਜਲ ਮਾਰਗਾਂ ਨੂੰ ਲੈ ਕੇ ਪੀਐੱਮ ਮੋਦੀ ਦਾ ਪਿਛਲੀਆਂ ਸਰਕਾਰਾਂ ‘ਤੇ ਦੋਸ਼

ਪਿਛਲੀਆਂ ਸਰਕਾਰਾਂ ‘ਤੇ ਦਰਿਆਈ ਜਲ ਮਾਰਗਾਂ ਨੂੰ ਨਜ਼ਰਅੰਦਾਜ ਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ 2014 ਵਿੱਚ ਭਾਰਤ ਵਿੱਚ ਸਿਰਫ਼ 5 ਰਾਸ਼ਟਰੀ ਜਲ ਮਾਰਗ ਸਨ। ਅੱਜ 24 ਰਾਜਾਂ ਵਿੱਚ 111 ਰਾਸ਼ਟਰੀ ਜਲ ਮਾਰਗਾਂ ਨੂੰ ਵਿਕਸਤ ਕਰਨ ਦਾ ਕੰਮ ਚੱਲ ਰਿਹਾ ਹੈ। ਇਨ੍ਹਾਂ ਵਿੱਚੋਂ ਦੋ ਦਰਜਨ ਦੇ ਕਰੀਬ ਜਲ ਮਾਰਗਾਂ ਤੇ ਸੇਵਾਵਾਂ ਚੱਲ ਰਹੀਆਂ ਹਨ। ਗੰਗਾ ‘ਤੇ ਬਣਾਇਆ ਜਾ ਰਿਹਾ ਰਾਸ਼ਟਰੀ ਜਲ ਮਾਰਗ ਪੂਰੇ ਦੇਸ਼ ਲਈ ਇਕ ਮਾਡਲ ਵਾਂਗ ਵਿਕਸਤ ਹੋ ਰਿਹਾ ਹੈ। ਇਹ ਰਾਸ਼ਟਰੀ ਜਲ ਮਾਰਗ ਆਵਾਜਾਈ, ਵਪਾਰ ਅਤੇ ਸੈਰ-ਸਪਾਟੇ ਲਈ ਮਹੱਤਵਪੂਰਨ ਮਾਧਿਅਮ ਬਣ ਰਹੇ ਹਨ।ਉਨ੍ਹਾਂ ਕਿਹਾ ਕਿ ਇੱਕ ਵਿਕਸਤ ਭਾਰਤ ਲਈ ਮਜਬੂਤ ​​ਸੰਪਰਕ ਬਹੁਤ ਮਹੱਤਵਪੂਰਨ ਹੈ ਅਤੇ ਅਸੀਂ ਇਸ ‘ਤੇ ਮਿਸ਼ਨ ਮੋਡ ਵਿੱਚ ਕੰਮ ਕਰਨ ਲਈ ਵਚਨਬੱਧ ਹਾਂ। ਮੈਂ ਸਾਰੇ ਸੈਲਾਨੀਆਂ ਦੀ ਸੁਹਾਵਣੀ ਯਾਤਰਾ ਦੀ ਕਾਮਨਾ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਸਾਡੀਆਂ ਨਦੀਆਂ ਅਤੇ ਪਾਣੀ ਦੀ ਸ਼ਕਤੀ ਵਪਾਰ ਅਤੇ ਸੈਰ-ਸਪਾਟੇ ਨੂੰ ਲੋੜੀਂਦਾ ਹੁਲਾਰਾ ਦੇਵੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦਰਿਆਈ ਜਲ ਮਾਰਗ ਭਾਰਤ ਦੀ ਨਵੀਂ ਤਾਕਤ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਜਲ ਮਾਰਗ ਵਾਤਾਵਰਣ ਦੀ ਰੱਖਿਆ ਲਈ ਵੀ ਵਧੀਆ ਹਨ ਅਤੇ ਪੈਸੇ ਦੀ ਵੀ ਬੱਚਤ ਕਰਦੇ ਹਨ। ਭਾਰਤ ਵਿੱਚ ਸੌ ਤੋਂ ਵੱਧ ਨਦੀਆਂ ਅਤੇ ਨਦੀ ਧਾਰਾਵਾਂ ਹਨ, ਜਿਨ੍ਹਾਂ ਦੀ ਵਰਤੋਂ ਲੋਕਾਂ ਅਤੇ ਮਾਲ ਦੀ ਆਵਾਜਾਈ ਲਈ ਕੀਤੀ ਜਾ ਸਕਦੀ ਹੈ। ਇਹ ਜਲ ਮਾਰਗ ਭਾਰਤ ਵਿੱਚ ਬੰਦਰਗਾਹ-ਅਗਵਾਈ ਵਾਲੇ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਵੀ ਮਦਦ ਕਰਨਗੇ।

ਪੀਐੱਮ ਮੋਦੀ ਨੇ ਕਿਹਾ ਕਰੂਜ ਸੇਵਾ ਦੀ ਸ਼ੁਰੂਆਤ ਇਤਿਹਾਸਕ ਪਲ

ਉਨ੍ਹਾਂ ਕਿਹਾ ਕਿ ਗੰਗਾ ਨਦੀ ‘ਤੇ ਕਰੂਜ ਸੇਵਾ ਦੀ ਸ਼ੁਰੂਆਤ ਇਤਿਹਾਸਕ ਪਲ ਹੈ। ਇਸ ਨਾਲ ਸੈਰ ਸਪਾਟੇ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ। ਅੱਜ ਦੁਨੀਆ ਦੀ ਸਭ ਤੋਂ ਲੰਬੀ ਨਦੀ ਜਲ ਯਾਤਰਾ – ਗੰਗਾ ਵਿਲਾਸ ਕਰੂਜ ਦੀ ਕਾਸ਼ੀ ਅਤੇ ਡਿਬਰੂਗੜ੍ਹ ਵਿਚਕਾਰ ਯਾਤਰਾ ਸ਼ੁਰੂ ਹੋਈ ਹੈ। ਇਸ ਨਾਲ ਪੂਰਬੀ ਭਾਰਤ ਦੇ ਕਈ ਸੈਰ-ਸਪਾਟਾ ਸਥਾਨਾਂ ਨੂੰ ਫਾਇਦਾ ਹੋਣ ਵਾਲਾ ਹੈ। ਇਸ ਨਾਲ ਪੂਰਬੀ ਭਾਰਤ ਦੇ ਕਈ ਸੈਰ-ਸਪਾਟਾ ਸਥਾਨ ਵਿਸ਼ਵ ਸੈਰ ਸਪਾਟੇ ਦੇ ਨਕਸ਼ੇ ‘ਤੇ ਹੋਰ ਪ੍ਰਮੁੱਖਤਾ ਨਾਲ ਆਉਣ ਵਾਲੇ ਹਨ। ਸਾਡੇ ਸਾਰਿਆਂ ਲਈ ਨਦੀ ਜਲ ਮਾਰਗਾਂ ਨੂੰ ਮਨਾਉਣ ਦੇ ਮਹਾਨ ਤਿਉਹਾਰ ਦਾ ਗਵਾਹ ਬਣਨਾ ਖੁਸ਼ੀ ਦੀ ਗੱਲ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਅਤੇ ਦੁਨੀਆ ਭਰ ਦੇ ਸੈਲਾਨੀਆਂ ਅਤੇ ਸ਼ਰਧਾਲੂਆਂ ਨੂੰ ਕਾਸ਼ੀ ਵਿੱਚ ਗੰਗਾ ਦੇ ਪਾਰ ਬਣੇ ਸ਼ਾਨਦਾਰ ਟੈਂਟ ਸਿਟੀ ਤੋਂ ਉੱਥੇ ਆਉਣ ਅਤੇ ਰੁਕਣ ਦਾ ਇੱਕ ਹੋਰ ਵੱਡਾ ਕਾਰਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਗੰਗਾ ਜੀ ਸਾਡੇ ਲਈ ਮਹਿਜ ਜਲ ਧਾਰਾ ਨਹੀਂ ਹਨ, ਸਗੋਂ ਪੁਰਾਤਨ ਸਮੇਂ ਤੋਂ ਹੀ ਭਾਰਤ ਦੀ ਇਸ ਮਹਾਨ ਧਰਤੀ ਦੀ ਤਪੱਸਿਆ ਦੀ ਗਵਾਹ ਰਹੀ ਹੈ। ਭਾਰਤ ਦੇ ਹਾਲਾਤ ਜੋ ਵੀ ਰਹੇ ਹੋਣ, ਮਾਂ ਗੰਗਾ ਨੇ ਹਮੇਸ਼ਾ ਕਰੋੜਾਂ ਭਾਰਤੀਆਂ ਨੂੰ ਪਾਲਿਆ ਅਤੇ ਪ੍ਰੇਰਿਤ ਕੀਤਾ ਹੈ।

ਐਮਵੀ ਗੰਗਾ ਵਿਲਾਸ ਨਦੀ ਦੇ ਕਰੂਜ ‘ਤੇ, ਮੋਦੀ ਨੇ ਵਿਦੇਸ਼ੀ ਸੈਲਾਨੀਆਂ ਨੂੰ ਕਿਹਾ ਕਿ ਭਾਰਤ ਨੂੰ ਸ਼ਬਦਾਂ ਵਿੱਚ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਦਾ, ਇਸਨੂੰ ਸਿਰਫ ਦਿਲ ਨਾਲ ਮਹਿਸੂਸ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ, ਮੈਂ ਆਪਣੇ ਸਾਰੇ ਵਿਦੇਸ਼ੀ ਦੋਸਤਾਂ ਨੂੰ ਦੱਸਣਾ ਚਾਹਾਂਗਾ ਕਿ ਭਾਰਤ ਵਿੱਚ ਉਹ ਸਭ ਕੁਝ ਹੈ ਜਿਸਦੀ ਤੁਸੀਂ ਕਲਪਨਾ ਕਰ ਸਕਦੇ ਹੋ। ਇਸ ਵਿੱਚ ਬਹੁਤ ਕੁਝ ਅਜਿਹਾ ਵੀ ਹੈ ਜੋ ਤੁਹਾਡੀ ਕਲਪਨਾ ਤੋਂ ਪਰੇ ਹੈ।

ਉਨ੍ਹਾਂ ਅੱਗੇ ਕਿਹਾ ਕਿ ਭਾਰਤ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਆਪਣੇ ਸਾਰੇ ਸੈਲਾਨੀ ਦੋਸਤਾਂ ਦਾ ਸੁਆਗਤ ਕਰਦਾ ਹੈ। ਕਰੂਜ ਟੂਰਿਜ਼ਮ ਦਾ ਇਹ ਨਵਾਂ ਪੜਾਅ ਇਸ ਖੇਤਰ ਵਿੱਚ ਸਾਡੇ ਨੌਜਵਾਨ ਸਾਥੀਆਂ ਨੂੰ ਰੁਜਗਾਰ-ਸਵੈ-ਰੁਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰੇਗਾ। ਇਹ ਵਿਦੇਸ਼ੀ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੋਵੇਗਾ। ਇੱਥੋਂ ਤੱਕ ਕਿ ਦੇਸ਼ ਦੇ ਸੈਲਾਨੀ ਜੋ ਪਹਿਲਾਂ ਅਜਿਹੇ ਤਜਰਬਿਆਂ ਲਈ ਵਿਦੇਸ਼ ਜਾਂਦੇ ਸਨ, ਉਹ ਵੀ ਹੁਣ ਪੂਰਬ-ਉੱਤਰ ਪੂਰਬੀ ਭਾਰਤ ਵੱਲ ਰੁਖ ਕਰ ਸਕਣਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕਰੂਜ ਹਰ ਕਿਸੇ ਨੂੰ ਅਧਿਆਤਮਿਕਤਾ ਨੂੰ ਸੰਜੋਣ, ਸੈਰ-ਸਪਾਟੇ ਦਾ ਆਨੰਦ ਲੈਣ ਅਤੇ ਭਾਰਤ ਵਿੱਚ ਨਦੀਆਂ ਦੀ ਪ੍ਰਣਾਲੀ ਨੂੰ ਸਮਝਣ ਤੋਂ ਲੈ ਕੇ ਹਰ ਚੀਜ ਦਾ ਸੱਚਾ ਅਹਿਸਾਸ ਕਰਵਾਉਣ ਵਿੱਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਇਹ ਕਰੂਜ 25 ਵੱਖ-ਵੱਖ ਨਦੀਆਂ ਵਿੱਚੋਂ ਦੀ ਲੰਘੇਗਾ ਅਤੇ ਇਹ ਉਨ੍ਹਾਂ ਲਈ ਵੀ ਵਧੀਆ ਮੌਕਾ ਹੈ ਜੋ ਭਾਰਤ ਦੇ ਅਮੀਰ ਪਕਵਾਨਾਂ ਦਾ ਅਨੁਭਵ ਕਰਨਾ ਚਾਹੁੰਦੇ ਹਨ। ਯਾਨੀ ਇਸ ਯਾਤਰਾ ਵਿੱਚ ਸਾਨੂੰ ਭਾਰਤ ਦੀ ਵਿਰਾਸਤ ਅਤੇ ਆਧੁਨਿਕਤਾ ਦਾ ਸ਼ਾਨਦਾਰ ਸੰਗਮ ਦੇਖਣ ਨੂੰ ਮਿਲੇਗਾ।

ਉਨ੍ਹਾਂ ਕਿਹਾ ਕਿ 21ਵੀਂ ਸਦੀ ਦਾ ਇਹ ਦਹਾਕਾ ਭਾਰਤ ਵਿੱਚ ਬੁਨਿਆਦੀ ਢਾਂਚੇ ਦੇ ਬਦਲਾਅ ਦਾ ਦਹਾਕਾ ਹੈ। ਇਸ ਦਹਾਕੇ ਵਿਚ ਭਾਰਤ ਦੇ ਲੋਕ ਆਧੁਨਿਕ ਬੁਨਿਆਦੀ ਢਾਂਚੇ ਦੀ ਅਜਿਹੀ ਤਸਵੀਰ ਦੇਖਣ ਜਾ ਰਹੇ ਹਨ, ਜਿਸ ਦੀ ਕਲਪਨਾ ਕਰਨੀ ਔਖੀ ਸੀ। ਇਹ ਕਰੂਜ ਤੁਹਾਨੂੰ ਵੱਖ-ਵੱਖ ਨਦੀ ਪ੍ਰਣਾਲੀਆਂ ਵਿੱਚੋਂ ਲੰਘਣ ਦੀ ਖੁਸ਼ੀ ਦਾ ਅਹਿਸਾਸ ਕਰਵਾਏਗਾ। ਇਹ ਸੈਲਾਨੀਆਂ ਨੂੰ ਭਾਰਤ ਦੇ ਕੀਮਤੀ ਅਤੇ ਮਸ਼ਹੂਰ ਪਕਵਾਨਾਂ ਦਾ ਅਨੁਭਵ ਕਰਨ ਦੇਵੇਗਾ।

Exit mobile version