ਪੰਜਾਬ ਦੇ 22 ਰੇਲਵੇ ਸਟੇਸ਼ਨਾਂ ਨੂੰ ਮਿਲੇਗਾ ਨਵਾਂ ਰੂਪ, PM ਮੋਦੀ ਵੱਲੋਂ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦਾ ਉਦਘਾਟਨ; ਬੋਲੇ- ਰੇਲਵੇ ਦੇ ਇਤਿਹਾਸ ਦੀ ਨਵੀਂ ਸ਼ੁਰੂਆਤ

Updated On: 

06 Aug 2023 12:35 PM

ਪੀਐਮ ਮੋਦੀ ਨੇ ਅੱਜ ਦੇਸ਼ ਵਿੱਚ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਸ ਯੋਜਨਾ ਤਹਿਤ ਦੇਸ਼ ਵਿੱਚ 508 ਰੇਲਵੇ ਸਟੇਸ਼ਨਾਂ ਦਾ ਮੁੜ ਵਿਕਾਸ ਕੀਤਾ ਜਾਵੇਗਾ। ਜਿਨ੍ਹਾਂ ਵਿੱਚ ਪੰਜਾਬ ਦੇ 22 ਰੇਲਵੇ ਸ਼ਟੇਸ਼ਨਾਂ ਦਾ ਉਦਘਾਟਨ ਕੀਤਾ ਗਿਆ ਹੈ।ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਇਹ ਰੇਲਵੇ ਦੇ ਇਤਿਹਾਸ ਵਿੱਚ ਇੱਕ ਨਵੀਂ ਸ਼ੁਰੂਆਤ ਹੈ।

ਪੰਜਾਬ ਦੇ 22 ਰੇਲਵੇ ਸਟੇਸ਼ਨਾਂ ਨੂੰ ਮਿਲੇਗਾ ਨਵਾਂ ਰੂਪ, PM ਮੋਦੀ ਵੱਲੋਂ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦਾ ਉਦਘਾਟਨ; ਬੋਲੇ- ਰੇਲਵੇ ਦੇ ਇਤਿਹਾਸ ਦੀ ਨਵੀਂ ਸ਼ੁਰੂਆਤ

(Photo Credit-Twitter/@narendramodi)

Follow Us On

Raillway Station Development: ਪੀਐਮ ਮੋਦੀ ਨੇ ਅੱਜ ਦੇਸ਼ ਵਿੱਚ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਸ ਯੋਜਨਾ ਤਹਿਤ ਦੇਸ਼ ਵਿੱਚ 508 ਰੇਲਵੇ ਸਟੇਸ਼ਨਾਂ ਦਾ ਮੁੜ ਵਿਕਾਸ ਕੀਤਾ ਜਾਵੇਗਾ। ਜਿਨ੍ਹਾਂ ਵਿੱਚ ਪੰਜਾਬ ਦੇ 22 ਰੇਲਵੇ ਸ਼ਟੇਸ਼ਨਾਂ ਦਾ ਉਦਘਾਟਨ ਕੀਤਾ ਗਿਆ ਹੈ।ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪੀਐਮ ਨਰੇਂਦਰ ਮੋਦੀ (PM Narendra Modi) ਨੇ ਕਿਹਾ ਕਿ ਇਹ ਰੇਲਵੇ ਦੇ ਇਤਿਹਾਸ ਵਿੱਚ ਇੱਕ ਨਵੀਂ ਸ਼ੁਰੂਆਤ ਹੈ।

ਪੰਜਾਬ ਅਤੇ ਚੰਡੀਗੜ੍ਹ ਸਮੇਤ ਦੇਸ਼ ਦੇ ਕਈ ਸੂਬਿਆਂ ਦੇ 508 ਰੇਲਵੇ ਸਟੇਸ਼ਨਾਂ ਦੀ ਦਿੱਖ ਬਦਲਣ ਵਾਲੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਇਨ੍ਹਾਂ ਰੇਲਵੇ ਸਟੇਸ਼ਨਾਂ ਦੇ ਮੁੜ ਵਿਕਾਸ ਦਾ ਨੀਂਹ ਪੱਥਰ ਰੱਖਿਆ ਹੈ। ਇਸ ਪ੍ਰਾਜੈਕਟ ਦੀ ਲਾਗਤ 24 ਹਜ਼ਾਰ 470 ਕਰੋੜ ਰੁਪਏ ਹੈ। ਇਨ੍ਹਾਂ ਰੇਲਵੇ ਸਟੇਸ਼ਨਾਂ ਦੀ ਕਾਇਆ ਕਲਪ ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਤਹਿਤ ਕੀਤੀ ਜਾਵੇਗੀ।

ਇੱਕ ਟਵੀਟ ਵਿੱਚ, ਪੀਐਮ ਮੋਦੀ ਨੇ ਅੱਜ ਨੂੰ ਇੱਕ ਇਤਿਹਾਸਕ ਦਿਨ ਦੱਸਿਆ ਅਤੇ ਕਿਹਾ ਕਿ 25,000 ਕਰੋੜ ਰੁਪਏ ਦਾ ਪੁਨਰ ਵਿਕਾਸ ਪ੍ਰੋਗਰਾਮ ਰੇਲਵੇ ਦੇ ਬੁਨਿਆਦੀ ਢਾਂਚੇ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਏਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਸਾਰੇ ਕੰਮ ਪੂਰੇ ਕੀਤੇ ਹਨ। ਭਾਰਤ ਨੇ ਪਿਛਲੇ 9 ਸਾਲਾਂ ਵਿੱਚ ਦੱਖਣੀ ਅਫ਼ਰੀਕਾ, ਯੂਕਰੇਨ, ਪੋਲੈਂਡ ਅਤੇ ਸਵੀਡਨ ਜਿੰਨੇ ਰੇਲ ਟ੍ਰੈਕ ਬਣਾਏ ਹਨ।

ਨੌਜਵਾਨਾਂ ਨੂੰ ਮੁਫਤ ਵਾਈ-ਫਾਈ ਦੀ ਸਹੂਲਤ ਦਾ ਲਾਭ – PM

ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਦਾ ਟੀਚਾ ਰੇਲਵੇ ਯਾਤਰਾ ਨੂੰ ਹਰ ਨਾਗਰਿਕ ਲਈ ਪਹੁੰਚਯੋਗ ਅਤੇ ਆਨੰਦਦਾਇਕ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਰੇਲਵੇ ਸਟੇਸ਼ਨ ਤੋਂ ਲੈ ਕੇ ਬਾਹਰ ਤੱਕ ਵਧੀਆ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਸਟੇਸ਼ਨ ‘ਤੇ ਮੁਫਤ ਵਾਈ-ਫਾਈ ਦੀ ਸਹੂਲਤ ਦਾ ਨੌਜਵਾਨਾਂ ਨੂੰ ਕਾਫੀ ਫਾਇਦਾ ਹੋਇਆ ਹੈ। ਸਮੇਂ ਦੇ ਨਾਲ ਰੇਲਵੇ ਸਟੇਸ਼ਨ ਸ਼ਹਿਰ ਦਾ ਦਿਲ ਬਣ ਗਏ ਹਨ। ਜਿਹੜਾ ਵੀ ਰੇਲ ਰਾਹੀਂ ਪਹੁੰਚਦਾ ਹੈ, ਭਾਵੇਂ ਉਹ ਸਥਾਨਕ ਹੋਵੇ ਜਾਂ ਵਿਦੇਸ਼ੀ, ਚੰਗਾ ਕੰਮ ਦੇਖ ਕੇ ਉਸ ਦੀ ਯਾਦਾਸ਼ਤ ਬਿਹਤਰ ਹੋਵੇਗੀ।

ਪੀਐਮ ਮੋਦੀ ਨੇ ਅੱਗੇ ਕਿਹਾ, ਮੈਂ ਇਸ ਇਤਿਹਾਸਕ ਮੁਹਿੰਮ ਲਈ ਰੇਲ ਮੰਤਰਾਲੇ ਦੀ ਸ਼ਲਾਘਾ ਕਰਦਾ ਹਾਂ। ਅੱਜ ਭਾਰਤ ਨੂੰ ਲੈ ਕੇ ਪੂਰੀ ਦੁਨੀਆ ਦਾ ਨਜ਼ਰੀਆ ਬਦਲ ਗਿਆ ਹੈ। ਸਰਕਾਰ ਨੇ ਵਨ ਸਟੇਸ਼ਨ ਵਨ ਪ੍ਰੋਡਕਟ ਸ਼ੁਰੂ ਕੀਤਾ ਹੈ। ਇਨ੍ਹਾਂ ਸਟੇਸ਼ਨਾਂ ‘ਤੇ ਦੇਸ਼ ਦੇ ਸਥਾਨਕ ਸੱਭਿਆਚਾਰ ਦੀ ਝਲਕ ਦੇਖਣ ਨੂੰ ਮਿਲੇਗੀ।

ਪੀਐਮ ਮੋਦੀ ਨੇ ਵਿਰੋਧੀ ਧਿਰ ‘ਤੇ ਵੀ ਹਮਲਾ ਬੋਲਿਆ

ਪ੍ਰੋਗਰਾਮ ‘ਚ ਪੀਐਮ ਮੋਦੀ ਨੇ ਵਿਰੋਧੀ ਧਿਰ ‘ਤੇ ਵੀ ਹਮਲਾ ਬੋਲਿਆ। ਪੀਐਮ ਮੋਦੀ ਨੇ ਕਿਹਾ ਕਿ ਬਦਕਿਸਮਤੀ ਨਾਲ ਸਾਡੇ ਦੇਸ਼ ਵਿੱਚ ਵਿਰੋਧੀ ਧਿਰ ਦਾ ਇੱਕ ਹਿੱਸਾ ਪੁਰਾਣੇ ਪੈਟਰਨ ‘ਤੇ ਚੱਲ ਰਿਹਾ ਹੈ। ਉਹ ਨਾ ਤਾਂ ਕੰਮ ਕਰਨਗੇ ਅਤੇ ਨਾ ਹੀ ਕਰਨ ਦੇਣਗੇ। ਜਦੋਂ ਅਸੀਂ ਦੇਸ਼ ਨੂੰ ਨਵੀਂ ਸੰਸਦ ਦਿੱਤੀ ਤਾਂ ਵਿਰੋਧੀ ਧਿਰ ਨੇ ਇਸ ਦਾ ਵਿਰੋਧ ਕੀਤਾ।

ਕਰਤੱਵ ਦਾ ਮਾਰਗ ਬਣਾਇਆ, ਇਸ ਦੀ ਵੀ ਆਲੋਚਨਾ ਹੋਈ। ਉਨ੍ਹਾਂ ਕਿਹਾ ਕਿ ਕੁਝ ਸਿਆਸੀ ਪਾਰਟੀਆਂ ਗਾਂਧੀ ਅਤੇ ਸਰਦਾਰ ਜੀ ਨੂੰ ਯਾਦ ਕਰਦੀਆਂ ਹਨ, ਪਰ ਉਨ੍ਹਾਂ ਦਾ ਪਾਲਣ ਨਹੀਂ ਕਰਦੀਆਂ। ਅਸੀਂ ਨਕਾਰਾਤਮਕ ਸੋਚ ਤੋਂ ਉੱਪਰ ਉੱਠ ਚੁੱਕੇ ਹਾਂ। ਅਸੀਂ ਸਾਰਿਆਂ ਦੇ ਸਹਿਯੋਗ, ਸਭ ਦਾ ਵਿਕਾਸ ‘ਚ ਵਿਸ਼ਵਾਸ ਰੱਖਦੇ ਹਾਂ।

ਪ੍ਰੋਗਰਾਮ ਨਾਲ 10 ਲੱਖ ਲੋਕ ਜੁੜੇ

ਦੱਸ ਦੇਈਏ ਕਿ ਦੇਸ਼ ਭਰ ਦੇ 508 ਰੇਲਵੇ ਸਟੇਸ਼ਨਾਂ ਤੋਂ 10 ਲੱਖ ਲੋਕ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਹਨ। ਇਸ ਪ੍ਰੋਗਰਾਮ ਵਿੱਚ 4 ਲੱਖ ਵਿਦਿਆਰਥੀ ਅਤੇ 1 ਲੱਖ ਅਧਿਆਪਕ ਵੀ ਸ਼ਾਮਲ ਹਨ। ਇਸ ਤੋਂ ਇਲਾਵਾ 19 ਸੂਬਿਆਂ ਦੇ ਰਾਜਪਾਲ ਅਤੇ ਉਪ ਰਾਜਪਾਲ, 11 ਸੂਬਇਆਂ ਦੇ ਮੁੱਖ ਮੰਤਰੀ, 16 ਕੇਂਦਰੀ ਮੰਤਰੀ, 28 ਕੇਂਦਰੀ ਰਾਜ ਮੰਤਰੀ ਅਤੇ 66 ਰਾਜ ਮੰਤਰੀ ਵੀ ਪ੍ਰੋਗਰਾਮ ਦੇ ਗਵਾਹ ਬਣੇ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version