ਕੌਣ ਹਨ ਸਾਂਸਦ ਪ੍ਰਤਾਪ ਸਿਮਹਾ? ਜਿਨ੍ਹਾਂ ਦੇ ਪਾਸ ‘ਤੇ ਮੁਲਜ਼ਮਾਂ ਦੀ ਸੰਸਦ ‘ਚ ਹੋਈ ਐਂਟਰੀ

Published: 

13 Dec 2023 14:46 PM

ਬੁੱਧਵਾਰ ਨੂੰ ਲੋਕ ਸਭਾ ਦੀ ਕਾਰਵਾਹੀ ਦੌਰਾਨ ਦੋ ਲੋਕ ਦਰਸ਼ਕ ਗੈਲਰੀ ਤੋਂ ਸਦਨ ਵਿੱਚ ਕੁੱਦ ਪਏ। ਦੁਪਹਿਰ ਇੱਕ ਵਜੇ ਦੇ ਕਰੀਬ ਦੋ ਲੋਕਾਂ ਨੇ ਦਰਸ਼ਕ ਗੈਲਰੀ ਚੋਂ ਛਾਲ ਮਾਰੀ ਅਤੇ ਇਨ੍ਹਾਂ ਵਿੱਚੋਂ ਇੱਕ ਵਿਅਕਤੀ ਮੇਜ਼ ਉੱਤੇ ਛਾਲ ਮਾਰ ਕੇ ਅੱਗੇ ਭੱਜ ਰਿਹਾ ਸੀ। ਸੁਰੱਖਿਆ ਕਰਮੀਆਂ ਅਤੇ ਕੁਝ ਸੰਸਦ ਮੈਂਬਰਾਂ ਨੇ ਉਸ ਨੂੰ ਘੇਰ ਲਿਆ। ਬਾਅਦ ਵਿੱਚ ਦੋਵੇਂ ਫੜੇ ਗਏ।

ਕੌਣ ਹਨ ਸਾਂਸਦ ਪ੍ਰਤਾਪ ਸਿਮਹਾ? ਜਿਨ੍ਹਾਂ ਦੇ ਪਾਸ ਤੇ ਮੁਲਜ਼ਮਾਂ ਦੀ ਸੰਸਦ ਚ ਹੋਈ ਐਂਟਰੀ
Follow Us On

ਬੁੱਧਵਾਰ ਨੂੰ ਸੰਸਦ ਦੀ ਸੁਰੱਖਿਆ ਵਿੱਚ ਵੱਡੀ ਚੂਕ ਹੋ ਗਈ। ਲੋਕ ਸਭਾ ਦੀ ਕਾਰਵਾਈ ਦੌਰਾਨ ਦੋ ਵਿਅਕਤੀ ਸਦਨ ਵਿੱਚ ਕੁੱਦ ਪਏ। ਉਨ੍ਹਾਂ ਨੇ ਕਿਸੇ ਚੀਜ਼ ਦਾ ਛਿੜਕਾਅ ਵੀ ਕੀਤਾ, ਜਿਸ ਤੋਂ ਬਾਅਦ ਸਦਨ ‘ਚ ਹਫੜਾ-ਦਫੜੀ ਮਚ ਗਈ। ਸੰਸਦ ਮੈਂਬਰਾਂ ਨੇ ਇਸ ਘਟਨਾ ਨੂੰ ਸੁਰੱਖਿਆ ਦੀ ਵੱਡੀ ਘਾਟ ਕਰਾਰ ਦਿੱਤਾ। ਇਸ ਦੌਰਾਨ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਜਿਸ ਸੰਸਦ ਮੈਂਬਰ ਦੇ ਪਾਸ ਤੇ ਇਕ ਮੁਲਜ਼ਮ ਸੰਸਦ ‘ਚ ਦਾਖਲ ਹੋਇਆ ਸੀ, ਉਸ ਦਾ ਨਾਂ ਪ੍ਰਤਾਪ ਸਿਮ੍ਹਾ ਹੈ। ਉਹ ਭਾਜਪਾ ਦਾ ਆਗੂ ਹਨ। ਮੁਲਜ਼ਮ ਦਾ ਨਾਂ ਸਾਗਰ ਹੈ। ਉਹ ਪੁਲਿਸ ਹਿਰਾਸਤ ਵਿੱਚ ਹੈ।

ਪ੍ਰਤਾਪ ਸਿਮਹਾ ਕਰਨਾਟਕ ਦੇ ਮੈਸੂਰ ਤੋਂ ਸੰਸਦ ਮੈਂਬਰ ਹਨ। ਉਹ ਦੂਜੀ ਵਾਰ ਸੰਸਦ ਵਿੱਚ ਪਹੁੰਚੇ ਹਨ। ਸਦਨ ਦੀ ਦਰਸ਼ਕ ਗੈਲਰੀ ਤੋਂ ਹੇਠਾਂ ਛਾਲ ਮਾਰਨ ਵਾਲੇ ਦੋ ਵਿਅਕਤੀਆਂ ਨੂੰ ਫੜਨ ਵਾਲੇ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਇਸ ਘਟਨਾ ਬਾਰੇ ਦੱਸਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਦੇ ਹੱਥ ਵਿੱਚ ਕੋਈ ਚੀਜ਼ ਸੀ ਜਿਸ ਵਿੱਚੋਂ ਪੀਲਾ ਧੂੰਆਂ ਨਿਕਲ ਰਿਹਾ ਸੀ। ਮੈਂ ਇਸ ਨੂੰ ਖੋਹ ਕੇ ਬਾਹਰ ਸੁੱਟ ਦਿੱਤਾ। ਇਹ ਇੱਕ ਵੱਡੀ ਸੁਰੱਖਿਆ ਉਲੰਘਣਾ ਹੈ।

ਕੀ ਹੈ ਪੂਰਾ ਮਾਮਲਾ?

ਸੰਸਦ ਦਾ ਸਰਦ ਰੁੱਤ ਇਜਲਾਸ ਚੱਲ ਰਿਹਾ ਹੈ ਅਤੇ ਬੁੱਧਵਾਰ ਨੂੰ ਲੋਕ ਸਭਾ ਦੀ ਸੁਰੱਖਿਆ ਵਿੱਚ ਵੱਡੀ ਸੰਨ੍ਹ ਲੱਗ ਗਈ। ਕਾਰਵਾਹੀ ਦੌਰਾਨ ਦੋ ਅਣਪਛਾਤੇ ਵਿਅਕਤੀ ਸਦਨ ਅੰਦਰ ਕੁੱਦ ਪਏ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਸਦਨ ਦੇ ਅੰਦਰ ਕੂੜਾ ਅਤੇ ਗੈਸ ਵਰਗੀ ਚੀਜ਼ ਦਾ ਛਿੜਕਾਅ ਕਰ ਰਿਹਾ ਸੀ। ਜਿਵੇਂ ਹੀ ਉਨ੍ਹਾਂ ਨੇ ਛਾਲ ਮਾਰੀ ਤਾਂ ਵਿਰੋਧੀ ਸੰਸਦ ਮੈਂਬਰਾਂ ਨੇ ਹੰਗਾਮਾ ਕਰ ਦਿੱਤਾ। ਸੰਸਦ ਮੈਂਬਰ ਦਾਨਿਸ਼ ਅਲੀ ਨੇ ਕਿਹਾ ਕਿ ਇੱਕ ਦੱਮ ਧੂੰਣਾ ਉੱਠਣ ਲੱਗ ਪਿਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇੱਕ ਵਿਅਕਤੀ ਦਾ ਨਾਮ ਸਾਗਰ ਹੈ। ਘਟਨਾ ਤੋਂ ਬਾਅਦ ਸਕਦ ਦੀ ਕਾਰਵਾਹੀ ਨੂੰ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ।