Panchayat Election: ਨਾਮਜ਼ਦਗੀਆਂ ਦਾ ਅੱਜ ਆਖਰੀ ਦਿਨ, 3 ਵਜੇ ਤੱਕ ਭਰੀਆਂ ਜਾਣਗੀਆਂ ਨਾਮਜ਼ਦਗੀਆਂ, ਭਲਕੇ ਹੋਵੇਗੀ ਪੜਤਾਲ | Panchayat Election Nomination last date today know full in punjabi Punjabi news - TV9 Punjabi

Panchayat Election: ਨਾਮਜ਼ਦਗੀਆਂ ਦਾ ਅੱਜ ਆਖਰੀ ਦਿਨ, 3 ਵਜੇ ਤੱਕ ਭਰੀਆਂ ਜਾਣਗੀਆਂ ਨਾਮਜ਼ਦਗੀਆਂ, ਭਲਕੇ ਹੋਵੇਗੀ ਪੜਤਾਲ

Published: 

04 Oct 2024 11:09 AM

Panchayat Election 2024: ਪੰਜਾਬ ਰਾਜ ਚੋਣ ਕਮਿਸ਼ਨ ਨੇ 25 ਸਤੰਬਰ ਨੂੰ ਰਾਜ ਵਿੱਚ ਪੰਚਾਇਤੀ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਸੀ। ਇਸ ਅਨੁਸਾਰ ਪੰਚ ਅਤੇ ਸਰਪੰਚ ਦੇ ਅਹੁਦਿਆਂ ਲਈ ਨਾਮਜ਼ਦਗੀਆਂ ਭਰਨ ਦਾ ਸਮਾਂ 27 ਤੋਂ ਅੱਜ ਤੱਕ ਨਿਸ਼ਚਿਤ ਕੀਤਾ ਗਿਆ ਹੈ। ਹਾਲਾਂਕਿ, ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ 170 ਚੋਣਾਂ ਨਾਲ ਸਬੰਧਤ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ।

Panchayat Election: ਨਾਮਜ਼ਦਗੀਆਂ ਦਾ ਅੱਜ ਆਖਰੀ ਦਿਨ, 3 ਵਜੇ ਤੱਕ ਭਰੀਆਂ ਜਾਣਗੀਆਂ ਨਾਮਜ਼ਦਗੀਆਂ, ਭਲਕੇ ਹੋਵੇਗੀ ਪੜਤਾਲ

Panchayat Election: ਨਾਮਜ਼ਦਗੀਆਂ ਦਾ ਅੱਜ ਆਖਰੀ ਦਿਨ, 3 ਵਜੇ ਤੱਕ ਭਰੀਆਂ ਜਾਣਗੀਆਂ ਨਾਮਜ਼ਦਗੀਆਂ, ਭਲਕੇ ਹੋਵੇਗੀ ਪੜਤਾਲ

Follow Us On

ਪੰਜਾਬ ‘ਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾ ਅੱਜ ਯਾਨੀ ਸ਼ੁੱਕਰਵਾਰ ਨੂੰ ਆਖਰੀ ਦਿਨ ਹੈ। ਭਾਵੇਂ ਪਾਰਟੀ ਚੋਣ ਨਿਸ਼ਾਨ ‘ਤੇ ਚੋਣਾਂ ਨਹੀਂ ਹੋ ਰਹੀਆਂ ਪਰ ਵਿਰੋਧੀ ਪਾਰਟੀਆਂ ਨੇ ਚੋਣ ਕਮਿਸ਼ਨ ਤੋਂ ਆਪਣੇ ਹਿਮਾਇਤੀ ਉਮੀਦਵਾਰਾਂ ਦੀ ਨਾਮਜ਼ਦਗੀ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਉਹਨਾਂ ਖ਼ਦਸਾ ਜਾਹਿਰ ਕੀਤਾ ਸੀ ਕਿ ਕਈ ਥਾਵਾਂ ਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਨਾਮਜ਼ਦਗੀਆਂ ਭਰਨ ਵਿੱਚ ਦਿੱਕਤਾਂ ਆ ਸਰਦੀਆਂ ਹਨ।

ਇਸ ਦੇ ਨਾਲ ਹੀ ਵੱਡੀ ਗਿਣਤੀ ‘ਚ ਲੋਕ ਨਾਮਜ਼ਦਗੀ ਲਈ ਆ ਰਹੇ ਹਨ। ਗੁਰਦਾਸਪੁਰ ਦੀ ਗੁਣੀਆ ਪੰਚਾਇਤ ਨਾਲ ਸਬੰਧਤ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਨਾਮਜ਼ਦਗੀ, ਜਾਂਚ ਅਤੇ ਚੋਣਾਂ ਦੀ ਵੀਡੀਓ ਰਿਕਾਰਡਿੰਗ ਕਰਨ ਦੇ ਆਦੇਸ਼ ਦਿੱਤੇ ਸਨ।

ਇਸ ਸਬੰਧੀ ਸਰਪੰਚ ਦੇ ਅਹੁਦੇ ਲਈ ਚੋਣ ਲੜ ਰਹੀ ਗੁਰਚਰਨਜੀਤ ਕੌਰ ਨੇ ਪਟੀਸ਼ਨ ਦਾਇਰ ਕੀਤੀ ਸੀ। ਇਸ ਦੇ ਨਾਲ ਹੀ ਨਾਮਜ਼ਦਗੀ ਦਾ ਸਮਾਂ ਦੁਪਹਿਰ 3 ਵਜੇ ਤੱਕ ਹੈ।

ਕਈ ਪਟੀਸ਼ਨਾਂ ਪਹੁੰਚੀਆਂ ਸਨ ਹਾਈਕੋਰਟ

ਪੰਜਾਬ ਰਾਜ ਚੋਣ ਕਮਿਸ਼ਨ ਨੇ 25 ਸਤੰਬਰ ਨੂੰ ਰਾਜ ਵਿੱਚ ਪੰਚਾਇਤੀ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਸੀ। ਇਸ ਅਨੁਸਾਰ ਪੰਚ ਅਤੇ ਸਰਪੰਚ ਦੇ ਅਹੁਦਿਆਂ ਲਈ ਨਾਮਜ਼ਦਗੀਆਂ ਭਰਨ ਦਾ ਸਮਾਂ 27 ਤੋਂ ਅੱਜ ਤੱਕ ਨਿਸ਼ਚਿਤ ਕੀਤਾ ਗਿਆ ਹੈ। ਹਾਲਾਂਕਿ, ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ 170 ਚੋਣਾਂ ਨਾਲ ਸਬੰਧਤ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ। ਇਸ ਦੌਰਾਨ ਜ਼ਿਆਦਾਤਰ ਪਟੀਸ਼ਨਾਂ ਰਿਜ਼ਰਵੇਸ਼ਨ ਅਤੇ ਚੁੱਲ੍ਹਾ ਟੈਕਸ ਨਾਲ ਸਬੰਧਤ ਸਨ।

ਪੰਜਾਬ ਅਤੇ ਹਰਿਆਣਾ ਦੀ ਅਦਾਲਤ ਨੇ ਰਾਜ ਕਮਿਸ਼ਨ ਨੂੰ ਕੇਸ ਵਿੱਚ ਕਮੀਆਂ ਦੂਰ ਕਰਨ ਦੇ ਹੁਕਮ ਦਿੰਦੇ ਹੀ ਸਾਰੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ। ਇਸ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਚੋਣਾਂ ਸਮੇਂ ‘ਤੇ ਹੀ ਹੋਣਗੀਆਂ।

13,937 ਗ੍ਰਾਮ ਪੰਚਾਇਤਾਂ ਚੁਣਨਗੀਆਂ ਆਪਣੀ ‘ਸਰਕਾਰ’

ਇੱਕ ਗ੍ਰਾਮ ਪੰਚਾਇਤ ਵਿੱਚ 5 ਤੋਂ 13 ਪੰਚ ਹੁੰਦੇ ਹਨ।ਵਾਰਡ ਤੋਂ ਵੱਖ-ਵੱਖ ਉਮੀਦਵਾਰ ਖੜ੍ਹੇ ਹੁੰਦੇ ਹਨ। ਇੱਕ ਪਿੰਡ ਵਿੱਚ ਇੱਕ ਸਰਪੰਚ ਹੁੰਦਾ ਹੈ। ਵੋਟਰ ਸੂਚੀ 4 ਸਤੰਬਰ ਤੱਕ ਅੱਪਡੇਟ ਕੀਤੀ ਗਈ ਸੀ। ਇਸ ਸਮੇਂ 13937 ਗ੍ਰਾਮ ਪੰਚਾਇਤਾਂ ਹਨ। ਇੱਥੇ 19110 ਪੋਲਿੰਗ ਬੂਥ ਹਨ ਅਤੇ 1 ਕਰੋੜ 33 ਲੱਖ 97 ਹਜ਼ਾਰ 932 ਵੋਟਰ ਹਨ।

ਚੋਣ ਕਮਿਸ਼ਨ ਵਧਾਵੇ ਸਮਾਂ- ਚਰਨਜੀਤ ਬਰਾੜ

ਵਿਰੋਧੀ ਪਾਰਟੀਆਂ ਵੱਲੋਂ ਨਾਮਜ਼ਦਗੀਆਂ ਭਰਨ ਲਈ ਸਮਾਂ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ। ਅਕਾਲੀ ਦਲ ਸੁਧਾਰ ਲਹਿਰ ਦੇ ਚਰਨਜੀਤ ਸਿੰਘ ਬਰਾੜ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਸੀ ਕਿ ਨਾਮਜ਼ਦਗੀਆਂ ਭਰਨ ਦਾ ਸਮਾਂ ਵਧਾਇਆ ਜਾਵੇ। ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਨਾਮਜ਼ਦਗੀ ਪ੍ਰਕਿਰਿਆ ਅਖੀਰਲੇ ਇੱਕ ਦਿਨ ਵਿੱਚ ਪੂਰੀ ਨਹੀਂ ਹੋ ਸਕਦੀ।

Exit mobile version