NIA ਨੇ ਰਾਮੇਸ਼ਵਰ ਕੈਫੇ ਬਲਾਸਟ ਮਾਮਲੇ ‘ਚ ਦੋ ਸ਼ੱਕੀਆਂ ਦੀ ਤਸਵੀਰ ਕੀਤੀ ਜਾਰੀ, ਰੱਖਿਆ 10 ਲੱਖ ਰੁਪਏ ਦਾ ਇਨਾਮ

Updated On: 

29 Mar 2024 19:35 PM IST

ਇਸ ਤੋਂ ਪਹਿਲਾਂ ਵੀਰਵਾਰ ਨੂੰ NIA ਨੂੰ ਵੱਡੀ ਸਫਲਤਾ ਮਿਲੀ ਸੀ। NIA ਨੇ ਬੈਂਗਲੁਰੂ ਰਾਮੇਸ਼ਵਰਮ ਕੈਫੇ ਧਮਾਕੇ ਦੇ ਇੱਕ ਮੁੱਖ ਸਾਜ਼ਿਸ਼ਕਰਤਾ ਨੂੰ ਗ੍ਰਿਫਤਾਰ ਕੀਤਾ ਹੈ। ਮੁਜ਼ੱਮਿਲ ਸ਼ਰੀਫ ਨੂੰ ਬੁੱਧਵਾਰ ਨੂੰ 18 ਸਥਾਨਾਂ (ਕਰਨਾਟਕ ਵਿੱਚ 12, ਤਾਮਿਲਨਾਡੂ ਵਿੱਚ ਪੰਜ ਅਤੇ ਉੱਤਰ ਪ੍ਰਦੇਸ਼ ਵਿੱਚ ਇੱਕ) ਉੱਤੇ ਐਨਆਈਏ ਦੀਆਂ ਕਈ ਟੀਮਾਂ ਦੁਆਰਾ ਕਾਰਵਾਈ ਕਰਨ ਤੋਂ ਬਾਅਦ ਇੱਕ ਸਹਿ-ਸਾਜ਼ਿਸ਼ਕਰਤਾ ਵਜੋਂ ਹਿਰਾਸਤ ਵਿੱਚ ਲਿਆ ਗਿਆ ਸੀ।

NIA ਨੇ ਰਾਮੇਸ਼ਵਰ ਕੈਫੇ ਬਲਾਸਟ ਮਾਮਲੇ ਚ ਦੋ ਸ਼ੱਕੀਆਂ ਦੀ ਤਸਵੀਰ ਕੀਤੀ ਜਾਰੀ, ਰੱਖਿਆ 10 ਲੱਖ ਰੁਪਏ ਦਾ ਇਨਾਮ

NIA ਨੇ ਰਾਮੇਸ਼ਵਰ ਕੈਫੇ ਬਲਾਸਟ ਮਾਮਲੇ 'ਚ ਦੋ ਸ਼ੱਕੀਆਂ ਦੀ ਤਸਵੀਰ ਕੀਤੀ ਜਾਰੀ (Pic Source:X/@NIA_India)

Follow Us On

ਕੇਂਦਰੀ ਜਾਂਚ ਏਜੰਸੀ NIA ਨੇ ਬੈਂਗਲੁਰੂ ‘ਚ ਰਾਮੇਸ਼ਵਰ ਕੈਫੇ ਧਮਾਕੇ ਦੇ ਦੋ ਸ਼ੱਕੀਆਂ ‘ਤੇ 10-10 ਲੱਖ ਰੁਪਏ ਦਾ ਇਨਾਮ ਰੱਖਿਆ ਹੈ। NIA ਨੇ ਕਿਹਾ ਹੈ ਕਿ ਦੋਵਾਂ ਸ਼ੱਕੀਆਂ ਦੀ ਪਛਾਣ ਕਰਨ ਵਾਲਿਆਂ ਨੂੰ 10-10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਬੈਂਗਲੁਰੂ ਕੈਫੇ ਬਲਾਸਟ ਮਾਮਲੇ ‘ਚ ਦੋ ਸ਼ੱਕੀਆਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ 10-10 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਐਨਆਈਏ ਨੇ ਦੋ ਮੁਲਜ਼ਮਾਂ ਮੁਸਾਵੀਰ ਹੁਸੈਨ ਸ਼ਾਜੀਬ, ਜਿਸ ਨੇ ਕੈਫੇ ਵਿੱਚ ਆਈਈਡੀ ਲਾਉਣਾ ਸੀ, ਅਤੇ ਸਾਜ਼ਿਸ਼ ਵਿੱਚ ਸ਼ਾਮਲ ਅਬਦੁਲ ਮਾਤਿਨ ਤਾਹਾ ਉੱਤੇ 10-10 ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਦੱਸ ਦਈਏ ਕਿ ਦੋਵੇਂ 2020 ਦੇ ਅੱਤਵਾਦ ਮਾਮਲੇ ‘ਚ ਪਹਿਲਾਂ ਹੀ ਲੋੜੀਂਦੇ ਹਨ।

ਇਸ ਤੋਂ ਪਹਿਲਾਂ ਵੀਰਵਾਰ ਨੂੰ NIA ਨੂੰ ਵੱਡੀ ਸਫਲਤਾ ਮਿਲੀ ਸੀ। NIA ਨੇ ਬੈਂਗਲੁਰੂ ਰਾਮੇਸ਼ਵਰਮ ਕੈਫੇ ਧਮਾਕੇ ਦੇ ਇੱਕ ਮੁੱਖ ਸਾਜ਼ਿਸ਼ਕਰਤਾ ਨੂੰ ਗ੍ਰਿਫਤਾਰ ਕੀਤਾ ਹੈ। ਮੁਜ਼ੱਮਿਲ ਸ਼ਰੀਫ ਨੂੰ ਬੁੱਧਵਾਰ ਨੂੰ 18 ਸਥਾਨਾਂ (ਕਰਨਾਟਕ ਵਿੱਚ 12, ਤਾਮਿਲਨਾਡੂ ਵਿੱਚ ਪੰਜ ਅਤੇ ਉੱਤਰ ਪ੍ਰਦੇਸ਼ ਵਿੱਚ ਇੱਕ) ਉੱਤੇ ਐਨਆਈਏ ਦੀਆਂ ਕਈ ਟੀਮਾਂ ਦੁਆਰਾ ਕਾਰਵਾਈ ਕਰਨ ਤੋਂ ਬਾਅਦ ਇੱਕ ਸਹਿ-ਸਾਜ਼ਿਸ਼ਕਰਤਾ ਵਜੋਂ ਹਿਰਾਸਤ ਵਿੱਚ ਲਿਆ ਗਿਆ ਸੀ।

ਐਨਆਈਏ ਨੇ 3 ਮਾਰਚ ਨੂੰ ਮਾਮਲੇ ਨੂੰ ਆਪਣੇ ਹੱਥ ਵਿੱਚ ਲਿਆ ਸੀ। ਏਜੰਸੀ ਨੇ ਪਹਿਲਾਂ ਮੁਸਾਵੀਰ ਸ਼ਾਜੀਬ ਹੁਸੈਨ ਦੀ ਪਛਾਣ ਧਮਾਕੇ ਨੂੰ ਅੰਜ਼ਾਮ ਦੇਣ ਵਾਲੇ ਮੁੱਖ ਦੋਸ਼ੀ ਵਜੋਂ ਕੀਤੀ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਇਕ ਹੋਰ ਸਾਜ਼ਿਸ਼ਕਰਤਾ ਅਬਦੁਲ ਮਾਤਿਨ ਤਾਹਾ, ਜੋ ਕਿ ਏਜੰਸੀ ਨੂੰ ਹੋਰ ਮਾਮਲਿਆਂ ਵਿਚ ਲੋੜੀਂਦਾ ਹੈ, ਦੀ ਵੀ ਪਛਾਣ ਕਰ ਲਈ ਗਈ ਹੈ। ਦੱਸਿਆ ਗਿਆ ਹੈ ਕਿ ਦੋਵੇਂ ਮੁਲਜ਼ਮ ਫਿਲਹਾਲ ਫਰਾਰ ਹਨ।

ਐਨਆਈਏ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਜ਼ੱਮਿਲ ਸ਼ਰੀਫ਼ ਨੇ 1 ਮਾਰਚ ਨੂੰ ਬੈਂਗਲੁਰੂ ਦੇ ਆਈਟੀਪੀਐਲ ਰੋਡ ਉੱਤੇ ਬਰੁਕਫੀਲਡ ਕੈਫੇ ਵਿੱਚ ਹੋਏ ਆਈਈਡੀ ਧਮਾਕੇ ਨਾਲ ਸਬੰਧਤ ਮਾਮਲੇ ਵਿੱਚ ਪਛਾਣੇ ਗਏ ਦੋ ਹੋਰ ਮੁਲਜ਼ਮਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਸੀ। ਧਮਾਕੇ ਨੇ ਕਈ ਗਾਹਕਾਂ ਅਤੇ ਹੋਟਲ ਸਟਾਫ ਨੂੰ ਜ਼ਖਮੀ ਕਰ ਦਿੱਤਾ ਅਤੇ ਜਾਇਦਾਦ ਨੂੰ ਭਾਰੀ ਨੁਕਸਾਨ ਪਹੁੰਚਾਇਆ। ਇਸ ਧਮਾਕੇ ਵਿਚ ਕੁਝ ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।