ਪੰਜਾਬ ‘ਚ ਦਿਲਜੀਤ ਅਤੇ ਚੰਡੀਗੜ੍ਹ ‘ਚ ਸਰਤਾਜ ਦੇ ਗੀਤਾਂ ‘ਤੇ ਝੁੰਮੇ ਲੋਕ, ਹਿਮਾਚਲ ‘ਚ ਡੀਜੇ ‘ਤੇ ਨੱਚੇ ਸੈਲਾਨੀ, ਗੁਰੂ ਘਰ ਚ ਲੰਬੀਆਂ ਕਤਾਰਾਂ,ਵੇਖੋ ਤਸਵੀਰਾਂ

Updated On: 

01 Jan 2025 08:52 AM

New Year Celebration in Punjab Haryana Himachal : ਨਵੇਂ ਸਾਲ ਦਾ ਸਵਾਗਤ ਹਰ ਕਿਸੇ ਨੇ ਵੱਖ-ਵੱਖ ਤਰੀਕਿਆਂ ਨਾਲ ਕੀਤਾ। ਕਿਸੇ ਨੇ ਮੰਦਰ ਅਤੇ ਗੁਰਦੁਆਰੇ ਜਾ ਕੇ ਤਾਂ ਕਿਸੇ ਨੇ ਡਾਂਸ ਕਲਬਾਂ ਵਿੱਚ ਜਾ ਕੇ ਇਸ ਦਿਨ ਦਾ ਜਸ਼ਨ ਮਨਾਇਆ, ਜਦਕਿ ਕਾਫੀ ਲੋਕਾਂ ਨੇ ਪਹਾੜਾਂ ਤੇ ਬਰਫ਼ਬਾਰੀ ਦਾ ਆਨੰਦ ਲੈਂਦਿਆਂ ਸਾਲ 2025 ਦਾ ਸਵਾਗਤ ਕੀਤਾ। ਤੁਸੀਂ ਵੀ ਵੇਖੋਂ ਇਨ੍ਹਾਂ ਜਸ਼ਨਾਂ ਦੀਆਂ ਵੱਖ-ਵੱਖ ਤਸਵੀਰਾਂ।

ਪੰਜਾਬ ਚ ਦਿਲਜੀਤ ਅਤੇ ਚੰਡੀਗੜ੍ਹ ਚ ਸਰਤਾਜ ਦੇ ਗੀਤਾਂ ਤੇ ਝੁੰਮੇ ਲੋਕ, ਹਿਮਾਚਲ ਚ ਡੀਜੇ ਤੇ ਨੱਚੇ ਸੈਲਾਨੀ, ਗੁਰੂ ਘਰ ਚ ਲੰਬੀਆਂ ਕਤਾਰਾਂ,ਵੇਖੋ ਤਸਵੀਰਾਂ

Image Credit source: Pexels

Follow Us On

ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਅਤੇ ਜੰਮੂ ਕਸ਼ਮੀਰ ਵਿੱਚ ਨਵੇਂ ਸਾਲ ਦਾ ਜੋਰਦਾਰ ਤਰੀਕੇ ਨਾਲ ਜਸ਼ਨ ਮਨਾ ਕੇ ਸਵਾਗਤ ਕੀਤਾ ਗਿਆ। ਪੰਜਾਬ ਅਤੇ ਹਰਿਆਣੇ ਦੇ ਮੰਦਰਾਂ ਵਿੱਚ ਲੋਕਾਂ ਨੇ ਕੀਰਤਨ ਕੀਤਾ। ਵੱਡੀ ਗਿਣਤੀ ਵਿੱਚ ਪਹੰਚੇ ਸ਼ਰਧਾਲੂਆਂ ਨੇ ਪਰਮਾਤਮਾ ਦਾ ਆਸ਼ੀਰਵਾਦ ਲੈ ਕੇ ਨਵੇਂ ਸਾਲ ਦੇ ਪਹਿਲੇ ਦਿਨ ਦੀ ਸ਼ੁਰੂਆਤ ਕੀਤੀ। ਭਾਵੇਂ ਹਰ ਕਿਸੇ ਨੇ ਆਪੋ-ਆਪਣੇ ਤਰੀਕੇ ਨਾਲ ਸਾਲ 2025 ਦਾ ਵੈਲਕਮ ਕੀਤਾ ਪਰ ਹਰ ਕਿਸੇ ਦੀ ਇੱਛਾ ਇੱਕੋ ਹੀ ਸੀ ਕਿ ਇਹ ਸਾਲ ਸਾਰਿਆਂ ਲਈ ਵੱਡੀਆਂ ਖੁਸ਼ੀਆਂ ਅਤੇ ਸੁੱਖ-ਸ਼ਾਂਤੀ ਲੈ ਕੇ ਆਵੇ।

ਹਿਮਾਚਲ ਦੇ ਸ਼ਿਮਲਾ, ਮਨਾਲੀ ਅਤੇ ਚੰਬਾ ਸਮੇਤ ਹੋਰ ਥਾਵਾਂ ‘ਤੇ ਸੈਲਾਨੀਆਂ ਦੀ ਭੀੜ ਇਕੱਠੀ ਹੋ ਗਈ। ਸੈਲਾਨੀ ਡੀਜੇ ‘ਤੇ ਨੱਚਦੇ ਨਜ਼ਰ ਆਏ। ਮੰਦਰਾਂ ਵਿੱਚ ਮੱਥਾ ਟੇਕਣ ਲਈ ਸ਼ਰਧਾਲੂਆਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਸਨ।

ਲੁਧਿਆਣਾ ਵਿੱਚ ਗਾਇਕ ਦਿਲਜੀਤ ਦੁਸਾਂਝ ਦਾ ਕੰਸਰਟ ਅਤੇ ਸਤਿੰਦਰ ਸਰਤਾਜ ਦਾ ਕੰਸਰਟ ਚੰਡੀਗੜ੍ਹ ਵਿੱਚ ਹੋਇਆ। ਦੋਵਾਂ ਕੰਸਰਟ ਲਈ ਲੋਕਾਂ ‘ਚ ਕ੍ਰੇਜ਼ ਦੇਖਣ ਨੂੰ ਮਿਲਿਆ। ਇਹ ਦਿਲਜੀਤ ਦੋਸਾਂਝ ਦੇ ਦਿਲ ਦਿਲ ਲੁਮਿਨਾਟੀ ਟੂਰ ਦਾ ਆਖਰੀ ਮਿਊਜ਼ਿਕ ਕੰਸਰਟ ਸੀ। ਉਨ੍ਹਾਂ ਦੇ ਇਸ ਆਖਰੀ ਕੰਸਰਟ ਵਿੱਚ ਮਸ਼ਹੂਰ ਪੰਜਾਬੀ ਸਿੰਗਰ ਮੁਹੰਮਦ ਸਦੀਕ ਵੀ ਉਨ੍ਹਾਂ ਦਾ ਸਾਥ ਦੇਣ ਸਟੇਜ਼ ਤੇ ਪਹੁੰਚੇ।

ਉੱਧਰ ਸ੍ਰੀ ਹਰਿਮੰਦਰ ਸਾਹਿਬ ਵਿਖੇ 2 ਲੱਖ ਤੋਂ ਵੱਧ ਸ਼ਰਧਾਲੂ ਮੱਥਾ ਟੇਕਣ ਪਹੁੰਚੇ। ਇੱਥੇ ਪਹੁੰਚਣ ਵਾਲੇ ਹਰ ਸ਼ਰਧਾਲੂ ਨੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਹਰ ਕੋਈ ਇੱਥੇ ਪਹੁੰਚ ਕੇ ਆਪਣੇ ਆਪ ਨੂੰ ਖੁਸ਼ਕਿਸਮਤ ਮੰਨ ਰਿਹਾ ਸੀ।

ਉੱਧਰ, ਜੰਮੂ-ਕਸ਼ਮੀਰ ਪਹੁੰਚੇ ਸੈਲਾਨੀਆਂ ਨੇ ਬਰਫ ਨਾਲ ਖੇਡਦਿਆਂ ਨਵੇਂ ਸਾਲ ਦਾ ਸਵਾਗਤ ਕੀਤਾ। ਸੈਲਾਨੀਆਂ ਦਾ ਉਤਸ਼ਾਹ ਵੇਖਦਿਆਂ ਹੀ ਬਣਦਾ ਸੀ। ਸਾਰੇ ਇੱਕ-ਦੂਜੇ ਤੇ ਬਰਫ ਸੁੱਟ ਕੇ ਨਵੇਂ ਸਾਲ ਨੂੰ ਖੁਸ਼ਾਮਦੀਦ ਕਹਿ ਰਹੇ ਸਨ।

ਦੂਜੇ ਪਾਸੇ ਨੈਸ਼ਨਲ ਹੋਟਲ ਐਸੋਸੀਏਸ਼ਨ ਮੁਤਾਬਕ ਸਾਈਬਰ ਸਿਟੀ ਗੁਰੂਗ੍ਰਾਮ ਦੇ ਵੱਡੇ ਹੋਟਲ ਪੂਰੀ ਤਰ੍ਹਾਂ ਬੁੱਕ ਰਹੇ। ਕਲੱਬਾਂ ਅਤੇ ਪੱਬਾਂ ਵਿੱਚ ਜੋੜਿਆਂ ਦੇ ਦਾਖਲੇ ਦੀ ਫੀਸ 3 ਹਜ਼ਾਰ ਰੁਪਏ ਤੋਂ 25 ਹਜ਼ਾਰ ਰੁਪਏ ਰੱਖੀ ਗਈ ਸੀ।