ਡੁਪਲੀਕੇਟ ਵੋਟਰ ਕਾਰਡ ਨੰਬਰ ਦੇ ਮੁੱਦੇ ਦਾ ਨਿਕਲਿਆ ਹੱਲ… ਨਵੇਂ ਨੰਬਰਾਂ ਦੇ ਨਾਲ ਨਵੇਂ EPIC ਕਾਰਡ ਜਾਰੀ

piyush-pandey
Updated On: 

13 May 2025 18:47 PM

New EPIC Card: ਵੋਟਰ ਸੂਚੀਆਂ ਨੂੰ ਸਪਸ਼ਟ ਕਰਨ ਅਤੇ ਅੱਪਡੇਟ ਕਰਨ ਦੇ ਆਪਣੇ ਯਤਨਾਂ ਵਿੱਚ, ਭਾਰਤ ਚੋਣ ਕਮਿਸ਼ਨ (ECI) ਨੇ ਅਸਲ ਵੋਟਰਾਂ ਨੂੰ ਗਲਤ ਤਰੀਕੇ ਨਾਲ ਜਾਰੀ ਕੀਤੇ ਗਏ ਇੱਕੋ ਜਿਹੇ ਵੋਟਰ ਆਈਡੀ ਕਾਰਡ (EPIC) ਨੰਬਰਾਂ ਦੀ ਲਗਭਗ 20 ਸਾਲ ਪੁਰਾਣੀ ਸਮੱਸਿਆ ਨੂੰ ਹੱਲ ਕਰ ਦਿੱਤਾ ਹੈ, ਅਜਿਹੇ ਕਾਰਡ ਧਾਰਕਾਂ ਨੂੰ ਨਵੇਂ ਨੰਬਰਾਂ ਵਾਲੇ ਨਵੇਂ ਵੋਟਰ ਆਈਡੀ ਕਾਰਡ ਜਾਰੀ ਕੀਤੇ ਗਏ ਹਨ।

ਡੁਪਲੀਕੇਟ ਵੋਟਰ ਕਾਰਡ ਨੰਬਰ ਦੇ ਮੁੱਦੇ ਦਾ ਨਿਕਲਿਆ ਹੱਲ... ਨਵੇਂ ਨੰਬਰਾਂ ਦੇ ਨਾਲ ਨਵੇਂ EPIC ਕਾਰਡ ਜਾਰੀ

ਚੋਣ ਕਮਿਸ਼ਨ

Follow Us On

ਵੋਟਰ ਸੂਚੀਆਂ ਨੂੰ ਸਪੱਸ਼ਟ ਕਰਨ ਅਤੇ ਅੱਪਡੇਟ ਰੱਖਣ ਦੇ ਆਪਣੇ ਯਤਨਾਂ ਵਿੱਚ, ਭਾਰਤ ਚੋਣ ਕਮਿਸ਼ਨ (ECI) ਨੇ ਅਸਲ ਵੋਟਰਾਂ ਨੂੰ ਇੱਕੋ ਜਿਹੇ ਵੋਟਰ ਆਈਡੀ ਕਾਰਡ (EPIC) ਨੰਬਰ ਗਲਤ ਤਰੀਕੇ ਨਾਲ ਜਾਰੀ ਕੀਤੇ ਜਾਣ ਦੀ ਲਗਭਗ 20 ਸਾਲ ਪੁਰਾਣੀ ਸਮੱਸਿਆ ਨੂੰ ਹੱਲ ਕਰ ਦਿੱਤਾ ਹੈ ਕਿਉਂਕਿ 2005 ਤੋਂ ਅਜਿਹੇ ਮਾਮਲਿਆਂ ਵਿੱਚ ਵੱਖ-ਵੱਖ EROs ਦੁਆਰਾ ਇੱਕੋ ਲੜੀ ਦੀ ਵਰਤੋਂ ਕੀਤੀ ਜਾ ਰਹੀ ਸੀ। ਅਜਿਹੇ ਕਾਰਡ ਧਾਰਕਾਂ ਨੂੰ ਨਵੇਂ ਨੰਬਰਾਂ ਵਾਲੇ ਨਵੇਂ ਵੋਟਰ ਆਈਡੀ ਕਾਰਡ ਜਾਰੀ ਕੀਤੇ ਗਏ ਹਨ।

ਵੋਟਰ ਸੂਚੀਆਂ ਨੂੰ ਸਪੱਸ਼ਟ ਕਰਨ ਅਤੇ ਅੱਪਡੇਟ ਰੱਖਣ ਦੇ ਆਪਣੇ ਯਤਨਾਂ ਵਿੱਚ, ਭਾਰਤ ਚੋਣ ਕਮਿਸ਼ਨ (ECI) ਨੇ ਅਸਲ ਵੋਟਰਾਂ ਨੂੰ ਇੱਕੋ ਜਿਹੇ ਵੋਟਰ ਆਈਡੀ ਕਾਰਡ (EPIC) ਨੰਬਰ ਗਲਤ ਤਰੀਕੇ ਨਾਲ ਜਾਰੀ ਕੀਤੇ ਜਾਣ ਦੀ ਲਗਭਗ 20 ਸਾਲ ਪੁਰਾਣੀ ਸਮੱਸਿਆ ਨੂੰ ਹੱਲ ਕਰ ਦਿੱਤਾ ਹੈ ਕਿਉਂਕਿ 2005 ਤੋਂ ਅਜਿਹੇ ਮਾਮਲਿਆਂ ਵਿੱਚ ਵੱਖ-ਵੱਖ EROs ਦੁਆਰਾ ਇੱਕੋ ਲੜੀ ਦੀ ਵਰਤੋਂ ਕੀਤੀ ਜਾ ਰਹੀ ਸੀ। ਅਜਿਹੇ ਕਾਰਡ ਧਾਰਕਾਂ ਨੂੰ ਨਵੇਂ ਨੰਬਰਾਂ ਵਾਲੇ ਨਵੇਂ ਵੋਟਰ ਆਈਡੀ ਕਾਰਡ ਜਾਰੀ ਕੀਤੇ ਗਏ ਹਨ।

ਇਸ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਮੱਸਿਆ ਨੂੰ ਹੱਲ ਕਰਨ ਲਈ, ਦੇਸ਼ ਭਰ ਦੇ ਸਾਰੇ 36 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੀਈਓ ਅਤੇ ਸਾਰੇ 4123 ਵਿਧਾਨ ਸਭਾ ਹਲਕਿਆਂ ਦੇ ERO ਦੁਆਰਾ ਸਾਰੇ 10.50 ਲੱਖ ਪੋਲਿੰਗ ਸਟੇਸ਼ਨਾਂ ਦੇ 99 ਕਰੋੜ ਤੋਂ ਵੱਧ ਵੋਟਰਾਂ ਦੇ ਪੂਰੇ ਚੋਣ ਡੇਟਾਬੇਸ ਦੀ ਖੋਜ ਕੀਤੀ ਗਈ। ਔਸਤਨ ਪ੍ਰਤੀ ਪੋਲਿੰਗ ਸਟੇਸ਼ਨ ਲਗਭਗ 1000 ਵੋਟਰ ਹਨ। ਇੱਕੋ ਜਿਹੇ EPIC ਨੰਬਰਾਂ ਦੀ ਗਿਣਤੀ ਬਹੁਤ ਘੱਟ ਸੀ, ਭਾਵ, ਔਸਤਨ, 4 (ਚਾਰ) ਪੋਲਿੰਗ ਸਟੇਸ਼ਨਾਂ ਵਿੱਚੋਂ ਲਗਭਗ 1 (ਇੱਕ) ਸੀ।

ਨਵੇਂ ਨੰਬਰ ਵਾਲਾ ਨਵਾਂ EPIC ਕਾਰਡ ਜਾਰੀ

ਖੇਤਰ ਪੱਧਰੀ ਤਸਦੀਕ ਦੌਰਾਨ, ਇਹ ਪਾਇਆ ਗਿਆ ਕਿ ਵੱਖ-ਵੱਖ ਵਿਧਾਨ ਸਭਾ ਹਲਕਿਆਂ ਅਤੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ‘ਤੇ ਅਜਿਹੇ ਇੱਕੋ ਜਿਹੇ EPIC ਨੰਬਰਾਂ ਵਾਲੇ ਅਸਲੀ ਵੋਟਰ ਸਨ। ਅਜਿਹੇ ਸਾਰੇ ਵੋਟਰਾਂ ਨੂੰ ਨਵੇਂ ਨੰਬਰਾਂ ਵਾਲੇ ਨਵੇਂ EPIC ਕਾਰਡ ਜਾਰੀ ਕੀਤੇ ਗਏ ਹਨ।

ਇਸ ਮੁੱਦੇ ਦੀ ਸ਼ੁਰੂਆਤ 2005 ਤੋਂ ਮੰਨੀ ਜਾਂਤੀ ਹੈ, ਜਦੋਂ ਵੱਖ-ਵੱਖ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਹਰੇਕ ਵਿਧਾਨ ਸਭਾ ਹਲਕੇ ਲਈ ਵਿਕੇਂਦਰੀਕ੍ਰਿਤ ਢੰਗ ਨਾਲ ਵੱਖ-ਵੱਖ ਅਲਫਾਨਿਊਮੇਰਿਕ ਲੜੀ ਦੀ ਵਰਤੋਂ ਕਰ ਰਹੇ ਸਨ। 2008 ਵਿੱਚ ਚੋਣ ਹਲਕਿਆਂ ਦੀ ਹੱਦਬੰਦੀ ਤੋਂ ਬਾਅਦ ਇਹਨਾਂ ਲੜੀਆਂ ਨੂੰ ਦੁਬਾਰਾ ਬਦਲਣਾ ਪਿਆ। ਇਸ ਦੌਰਾਨ ਕੁਝ ਵਿਧਾਨ ਸਭਾ ਹਲਕਿਆਂ ਨੇ ਗਲਤੀ ਨਾਲ ਪੁਰਾਣੀ ਲੜੀ ਦੀ ਵਰਤੋਂ ਜਾਰੀ ਰੱਖੀ ਜਾਂ ਟਾਈਪੋਗ੍ਰਾਫ਼ੀਕ ਗਲਤੀਆਂ ਕਾਰਨ ਉਨ੍ਹਾਂ ਨੇ ਕੁਝ ਹੋਰ ਹਲਕਿਆਂ ਨੂੰ ਅਲਾਟ ਕੀਤੀ ਲੜੀ ਦੀ ਵਰਤੋਂ ਕੀਤੀ।

ਚੋਣ ਨਤੀਜਿਆਂ ‘ਤੇ ਕੋਈ ਅਸਰ ਨਹੀਂ

ਹਰੇਕ ਵੋਟਰ ਦਾ ਨਾਮ ਉਸ ਪੋਲਿੰਗ ਸਟੇਸ਼ਨ ਦੀ ਵੋਟਰ ਸੂਚੀ ਵਿੱਚ ਹੁੰਦਾ ਹੈ ਜਿੱਥੇ ਉਹ ਇੱਕ ਆਮ ਨਿਵਾਸੀ ਹੁੰਦਾ ਹੈ। ਇੱਕੋ EPIC ਨੰਬਰ ਹੋਣ ਕਰਕੇ ਅਜਿਹਾ ਕੋਈ ਵੀ ਵਿਅਕਤੀ ਕਿਸੇ ਹੋਰ ਪੋਲਿੰਗ ਸਟੇਸ਼ਨ ‘ਤੇ ਵੋਟ ਨਹੀਂ ਪਾ ਸਕੇਗਾ। ਇਸ ਤਰ੍ਹਾਂ, ਉਸੇ EPIC ਦੇ ਜਾਰੀ ਹੋਣ ਨਾਲ ਕਿਸੇ ਵੀ ਚੋਣ ਦੇ ਨਤੀਜੇ ‘ਤੇ ਕੋਈ ਅਸਰ ਨਹੀਂ ਪੈ ਸਕਦਾ।