0.001% ਲਾਪਰਵਾਹੀ ਹੋਈ ਹੈ ਤਾਂ.... NEET 'ਤੇ ਸੁਪਰੀਮ ਕੋਰਟ ਨੇ NTA ਅਤੇ ਕੇਂਦਰ ਤੋਂ ਮੰਗਿਆ ਜਵਾਬ | neet-2024-supreme-court-hearing-NTA Reply next hearing on-july-8-key-petitions full detail in punjabi Punjabi news - TV9 Punjabi

0.001% ਲਾਪਰਵਾਹੀ ਹੋਈ ਹੈ ਤਾਂ…. NEET ‘ਤੇ ਸੁਪਰੀਮ ਕੋਰਟ ਨੇ NTA ਅਤੇ ਕੇਂਦਰ ਤੋਂ ਮੰਗਿਆ ਜਵਾਬ

Updated On: 

28 Jun 2024 14:46 PM

NEET ਮਾਮਲੇ 'ਚ ਅਮੁਲਿਆ ਵਿਜੇ ਪਿਨਾਪਤੀ ਅਤੇ ਨਿਤਿਨ ਵਿਜੇ ਵੱਲੋਂ ਦਾਇਰ ਪਟੀਸ਼ਨ 'ਤੇ ਮੰਗਲਵਾਰ ਨੂੰ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਪਟੀਸ਼ਨਾਂ ਵਿੱਚ NEET ਦੇ ਪੇਪਰ ਲੀਕ ਹੋਣ ਦੀ ਜਾਂਚ ਦੀ ਮੰਗ ਕੀਤੀ ਗਈ ਹੈ। ਅਦਾਲਤ ਨੇ ਐਨਟੀਏ ਅਤੇ ਕੇਂਦਰ ਨੂੰ ਨੋਟਿਸ ਜਾਰੀ ਕਰਕੇ ਦੋ ਹਫ਼ਤਿਆਂ ਵਿੱਚ ਜਵਾਬ ਮੰਗਿਆ ਹੈ। ਇਸ ਤੋਂ ਪਹਿਲਾਂ ਵੀ ਸੁਪਰੀਮ ਕੋਰਟ ਨੇ NTA ਦੀ ਤਬਾਦਲਾ ਪਟੀਸ਼ਨ 'ਤੇ ਨੋਟਿਸ ਜਾਰੀ ਕਰਕੇ ਸੁਣਵਾਈ ਦੀ ਤਰੀਕ 8 ਜੁਲਾਈ ਤੈਅ ਕੀਤੀ ਸੀ।

0.001% ਲਾਪਰਵਾਹੀ ਹੋਈ ਹੈ ਤਾਂ.... NEET ਤੇ ਸੁਪਰੀਮ ਕੋਰਟ ਨੇ NTA ਅਤੇ ਕੇਂਦਰ ਤੋਂ ਮੰਗਿਆ ਜਵਾਬ

NEET 'ਤੇ SC ਨੇ NTA-ਕੇਂਦਰ ਤੋਂ ਮੰਗਿਆ ਜਵਾਬ

Follow Us On

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ, NEET-UG 2024 ਵਿੱਚ ਕਥਿਤ ਪੇਪਰ ਲੀਕ ਅਤੇ ਬੇਨਿਯਮੀਆਂ ਨਾਲ ਸਬੰਧਤ ਪਟੀਸ਼ਨਾਂ ਦੀ ਸੁਣਵਾਈ ਕਰਦੇ ਹੋਏ, ਨੈਸ਼ਨਲ ਟੈਸਟਿੰਗ ਏਜੰਸੀ (NTA) ਅਤੇ ਕੇਂਦਰ ਨੂੰ ਸਖ਼ਤ ਫਟਕਾਰ ਲਗਾਈ। ਸੁਪਰੀਮ ਕੋਰਟ ਦੀ ਬੈਂਚ ਨੇ ਕਿਹਾ ਕਿ ਕਿਸੇ ਦੀ ਮਾਮੂਲੀ ਜਿਹੀ ਅਣਗਹਿਲੀ ਨਾਲ ਵੀ ਪੂਰੀ ਤਰ੍ਹਾਂ ਨਜਿੱਠਿਆ ਜਾਣਾ ਚਾਹੀਦਾ ਹੈ। NEET ਮਾਮਲੇ ‘ਚ ਅਮੁਲਿਆ ਵਿਜੇ ਪਿਨਾਪਤੀ ਅਤੇ ਨਿਤਿਨ ਵਿਜੇ ਦੀ ਤਰਫੋਂ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨਾਂ ਵਿੱਚ NEET ਦੇ ਪੇਪਰ ਲੀਕ ਹੋਣ ਦੀ ਜਾਂਚ ਦੀ ਮੰਗ ਕੀਤੀ ਗਈ ਹੈ। ਸੁਪਰੀਮ ਕੋਰਟ ਇਸ ਮਾਮਲੇ ਦੀ ਸੁਣਵਾਈ 8 ਜੁਲਾਈ ਨੂੰ ਕਰੇਗਾ।

ਉੱਧਰ, ਸੁਪਰੀਮ ਕੋਰਟ ਨੇ NTA ਅਤੇ ਕੇਂਦਰ ਤੋਂ ਦੋ ਹਫ਼ਤਿਆਂ ਦੇ ਅੰਦਰ ਜਵਾਬ ਮੰਗਿਆ ਹੈ। ਨਿਤਿਨ ਵਿਜੇ ਵੱਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਜੇਕਰ ਅਜਿਹਾ ਇਮਤਿਹਾਨ ਹੈ ਤਾਂ ਡਾਕਟਰ ਕਿਵੇਂ ਬਣਨਗੇ, ਰੱਬ ਹੀ ਮਾਲਕ ਹੈ। NTA ਨੇ ਇਸ ‘ਤੇ ਇਤਰਾਜ਼ ਜਤਾਉਂਦਿਆਂ ਕਿਹਾ, ਸਾਨੂੰ ਜਵਾਬ ਦੇਣ ਦਿਓ। ਪਟੀਸ਼ਨਕਰਤਾ ਦੇ ਵਕੀਲ ਨੇ ਕਿਹਾ ਕਿ ਐਨਟੀਏ ਨੇ ਗ੍ਰੇਸ ਮਾਰਕ ਵਿੱਚ ਆਪਣੀ ਗਲਤੀ ਮੰਨ ਚੁੱਕਾ ਹੈ। ਇਸ ਦੌਰਾਨ ਸੁਪਰੀਮ ਕੋਰਟ ਨੇ ਕੇਂਦਰ ਅਤੇ ਐਨਟੀਏ ਤੋਂ ਦੋ ਹਫ਼ਤਿਆਂ ਵਿੱਚ ਜਵਾਬ ਮੰਗਿਆ ਹੈ।

ਬੱਚਿਆਂ ਦੀ ਮਿਹਨਤ ਨੂੰ ਨਹੀਂ ਭੁੱਲ ਸਕਦੇ-ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ NTA ਅਤੇ ਕੇਂਦਰ ਨੂੰ ਜਵਾਬ ਦੇਣ ਦਾ ਨਿਰਦੇਸ਼ ਦਿੱਤਾ ਹੈ। ਉਸਨੇ ਕਿਹਾ ਕਿ ਅਸੀਂ ਪਟੀਸ਼ਨਰ ਅਨੁਸਾਰ ਅੱਜ ਹੀ ਹੁਕਮ ਨਹੀਂ ਦੇ ਸਕਦੇ। ਸੁਪਰੀਮ ਕੋਰਟ ਨੇ ਕੇਂਦਰ ਅਤੇ ਐਨਟੀਏ ਨੂੰ ਕਿਹਾ ਕਿ ਜੇਕਰ ਕਿਸੇ ਵੱਲੋਂ 0.001 ਫੀਸਦੀ ਵੀ ਅਣਗਹਿਲੀ ਹੈ ਤਾਂ ਉਸ ਨਾਲ ਪੂਰੀ ਤਰ੍ਹਾਂ ਨਜਿਠਿਆ ਜਾਣਾ ਚਾਹੀਦਾ ਹੈ। ਬੱਚਿਆਂ ਨੇ ਪ੍ਰੀਖਿਆ ਦੀ ਤਿਆਰੀ ਕਰ ਲਈ ਹੈ, ਅਸੀਂ ਉਨ੍ਹਾਂ ਦੀ ਮਿਹਨਤ ਨੂੰ ਭੁੱਲ ਨਹੀਂ ਸਕਦੇ।

ਸਿਖਰਲੀ ਅਦਾਲਤ ਨੇ ਕਿਹਾ ਕਿ ਜ਼ਰਾ ਕਲਪਨਾ ਕਰੋ ਕਿ ਇੰਝ ਹੀ ਪਾਸ ਹੋਇਆ ਕੋਈ ਡਾਕਟਰ ਕਿਸ ਵਿਅਕਤੀ ਦਾ ਇਲਾਜ ਕਰ ਰਿਹਾ ਹੋਵੇ, ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਅਦਾਲਤ ਨੇ ਕੇਂਦਰ ਅਤੇ ਐਨਟੀਏ ਨੂੰ ਇਹ ਵੀ ਕਿਹਾ ਕਿ ਉਹ NEET-UG ਵਿਰੁੱਧ ਦਾਇਰ ਪਟੀਸ਼ਨਾਂ ਨੂੰ ਵਿਰੋਧੀ ਮੁਕੱਦਮੇ ਵਜੋਂ ਨਾ ਲੈਣ। ਸੁਪਰੀਮ ਕੋਰਟ ਨੇ ਦੋਵਾਂ ਸੰਸਥਾਵਾਂ ਨੂੰ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਜੇਕਰ ਪ੍ਰੀਖਿਆ ਕਰਵਾਉਣ ਵਿਚ ਕੋਈ ਵੀ ਗਲਤੀ ਹੋਈ ਹੈ ਤਾਂ ਉਸ ਨੂੰ ਸੁਧਾਰੋ ਅਤੇ ਸਵੀਕਾਰ ਕਰੋ।

ਇਹ ਵੀ ਪੜ੍ਹੋ – NEET ਪੇਪਰ ਲੀਕ ਦੀ CBI ਜਾਂਚ ਦੀ 8 ਜੁਲਾਈ ਨੂੰ ਸੁਣਵਾਈ ਕਰੇਗਾ SC, NTA ਨੂੰ ਨੋਟਿਸ ਜਾਰੀ

NTA ਦੀ ਪਟੀਸ਼ਨ ‘ਤੇ ਵੀ 8 ਜੁਲਾਈ ਨੂੰ ਸੁਣਵਾਈ

ਦੂਜੇ ਪਾਸੇ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੇ ਹਾਈ ਕੋਰਟ ਵਿੱਚ ਨੈਸ਼ਨਲ ਮੈਡੀਕਲ ਕਮਿਸ਼ਨ ਵੱਲੋਂ ਦਾਇਰ ਕੇਸ ਨੂੰ ਸੁਪਰੀਮ ਕੋਰਟ ਵਿੱਚ ਤਬਦੀਲ ਕਰਨ ਲਈ ਪਟੀਸ਼ਨ ਦਾਇਰ ਕੀਤੀ ਹੈ, ਜਿਸ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਇਸ ਦੀ ਸੁਣਵਾਈ 8 ਜੁਲਾਈ ਨੂੰ ਕਰੇਗੀ। ਇਸ ਤੋਂ ਪਹਿਲਾਂ ਵੀ ਸੁਪਰੀਮ ਕੋਰਟ ਨੇ NTA ਦੀ ਤਬਾਦਲਾ ਪਟੀਸ਼ਨ ‘ਤੇ ਨੋਟਿਸ ਜਾਰੀ ਕਰਕੇ ਸੁਣਵਾਈ ਦੀ ਤਰੀਕ 8 ਜੁਲਾਈ ਤੈਅ ਕੀਤੀ ਸੀ। 8 ਜੁਲਾਈ ਨੂੰ ਅਦਾਲਤ ਪੇਪਰ ਲੀਕ ਮਾਮਲੇ ਦੀ ਜਾਂਚ ਦੀ ਮੰਗ ਸਮੇਤ ਵੱਖ-ਵੱਖ ਪਹਿਲੂਆਂ ‘ਤੇ ਦਰਜਨ ਦੇ ਕਰੀਬ ਪਟੀਸ਼ਨਾਂ ‘ਤੇ ਵੀ ਸੁਣਵਾਈ ਕਰੇਗੀ।

Exit mobile version