Mumbai Rain: ਰੇਲਵੇ ਟਰੈਕ ‘ਤੇ ਟਰੇਨ ਨਹੀਂ, 250 ਫਲਾਈਟਸ ਵੀ ਲੇਟ… ਮੁੰਬਈ ਦੇ ਮੀਂਹ ‘ਚ ਠੱਪ ਹੋਈ ‘ਲਾਈਫਲਾਈਨ’

Updated On: 

19 Aug 2025 19:12 PM IST

Mumbai Rain: ਮੁੰਬਈ ਵਿੱਚ ਲਗਾਤਾਰ ਭਾਰੀ ਮੀਂਹ ਕਾਰਨ ਲੋਕਾਂ ਦਾ ਜੀਵਨ ਪ੍ਰਭਾਵਿਤ ਹੋਇਆ ਹੈ। ਕਈ ਲੋਕਲ ਟਰੇਨ ਸੇਵਾਵਾਂ ਠੱਪ ਹੋ ਗਈਆਂ ਹਨ,ਫਲਾਈਟ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ ਅਤੇ ਸੜਕਾਂ 'ਤੇ ਪਾਣੀ ਭਰ ਗਿਆ ਹੈ। ਸ਼ਹਿਰ ਦੀ ਹਾਲਤ ਨੇ ਫਿਰ ਤੋਂ ਬੀਐਮਸੀ ਦੀਆਂ ਤਿਆਰੀਆਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

Mumbai Rain: ਰੇਲਵੇ ਟਰੈਕ ਤੇ ਟਰੇਨ ਨਹੀਂ, 250 ਫਲਾਈਟਸ ਵੀ ਲੇਟ... ਮੁੰਬਈ ਦੇ ਮੀਂਹ ਚ ਠੱਪ ਹੋਈ ਲਾਈਫਲਾਈਨ
Follow Us On

ਮੰਗਲਵਾਰ ਰਾਤ ਤੋਂ ਮੁੰਬਈ ਵਿੱਚ ਲਗਾਤਾਰ ਹੋ ਰਹੀ ਮੋਹਲੇਧਾਰ ਬਾਰਿਸ਼ ਕਾਰਨ ਸ਼ਹਿਰ ਦੀ ਰਫ਼ਤਾਰ ਰੁੱਕ ਗਈ ਹੈ। ਸੜਕਾਂ ਤੋਂ ਲੈ ਕੇ ਲੋਕਲ ਰੇਲ ਸੇਵਾਵਾਂ, ਜਿਨ੍ਹਾਂ ਨੂੰ ਮੁੰਬਈ ਦੀਲਾਈਫਲਾਈਨ ਕਿਹਾ ਜਾਂਦਾ ਹੈ, ਵੀ ਪੂਰੀ ਤਰ੍ਹਾਂ ਵਿਘਨ ਪਾ ਦਿੱਤੀਆਂ ਹਨ। ਕੁਰਲਾ ਰੇਲਵੇ ਸਟੇਸ਼ਨ ਦੀ ਹਾਲਤ ਇਸਦੀ ਸਭ ਤੋਂ ਵੱਡੀ ਉਦਾਹਰਣ ਹੈ। ਮੁੱਖ ਲਾਈਨ ‘ਤੇ ਪਾਣੀ ਭਰਨ ਕਾਰਨ ਲੋਕਲ ਟਰੇਨਾਂ ਜਿੱਥੇ ਸਨ, ਉੱਥੇ ਹੀ ਰੁਕ ਗਈਆਂ ਹਨ। ਇਸ ਕਾਰਨ ਸੈਂਕੜੇ ਯਾਤਰੀ ਇੱਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਤੱਕ ਪਟੜੀਆਂ ‘ਤੇ ਤੁਰਦੇ ਨਜਰ ਆਏ।

ਇਸ ਦੌਰਾਨ, ਯਾਤਰੀਆਂ ਦੀ ਮਦਦ ਲਈ ਆਰਪੀਐਫ ਅਤੇ ਜੀਆਰਪੀ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਕੁਰਲਾ ਹੀ ਨਹੀਂ, ਸਗੋਂ ਸਿਓਨ, ਅੰਧੇਰੀ, ਬੋਰੀਵਲੀ ਅਤੇ ਕਈ ਰੇਲਵੇ ਸਟੇਸ਼ਨਾਂ ਸਮੇਤ ਨੀਵੇਂ ਇਲਾਕੇ ਵੀ ਪਾਣੀ ਵਿੱਚ ਡੁੱਬੇ ਹੋਏ ਹਨ। ਇਸ ਨਾਲ ਆਵਾਜਾਈ ਵਿਵਸਥਾ ਪੂਰੀ ਤਰ੍ਹਾਂ ਨਾਲ ਵਿਗੜ ਗਈ ਹੈ ਅਤੇ ਆਮ ਮੁੰਬਈ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ, ਮੌਸਮ ਵਿਭਾਗ ਨੇ ਇੱਕ ਵਾਰ ਫਿਰ ਮੁੰਬਈ ਵਿੱਚ ਬਾਰਿਸ਼ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਲਗਾਤਾਰ ਬਾਰਿਸ਼ ਕਾਰਨ ਸਥਿਤੀ ਹੋਰ ਵੀ ਵਿਗੜਨ ਦੀ ਸੰਭਾਵਨਾ ਹੈ।

ਬੀਐਮਸੀ ਦੀਆਂ ਤਿਆਰੀਆਂ ‘ਤੇ ਉੱਠੇ ਸਵਾਲ

ਵਾਰ-ਵਾਰ ਦਾਅਵਿਆਂ ਦੇ ਬਾਵਜੂਦ, ਬੀਐਮਸੀ ਦੀਆਂ ਤਿਆਰੀਆਂ ‘ਤੇ ਫਿਰ ਸਵਾਲ ਖੜ੍ਹੇ ਹੋ ਗਏ ਹਨ। ਹਰ ਸਾਲ ਵਾਂਗ, ਇਸ ਵਾਰ ਵੀ ਬਾਰਿਸ਼ ਨੇ ਨਗਰ ਨਿਗਮ ਦੇ ਵਾਅਦਿਆਂ ਅਤੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਅੱਜ, ਮੰਗਲਵਾਰ ਨੂੰ, ਭਾਰੀ ਬਾਰਿਸ਼ ਦੇ ਮੱਦੇਨਜ਼ਰ, ਬੀਐਮਸੀ ਨੂੰ ਸਰਕਾਰੀ ਅਤੇ ਨਿੱਜੀ ਦਫਤਰਾਂ ਲਈ ਛੁੱਟੀ ਦਾ ਐਲਾਨ ਕਰਨਾ ਪਿਆ। ਮੁੰਬਈ ਵਿੱਚ ਮਾਨਸੂਨ ਕਾਰਨ ਲੋਕਲ ਟਰੇਨ ਸੇਵਾਵਾਂ ਵਾਰ-ਵਾਰ ਪ੍ਰਭਾਵਿਤ ਹੋ ਰਹੀਆਂ ਹਨ। ਸਭ ਤੋਂ ਵੱਧ ਪ੍ਰਭਾਵਿਤ ਹਾਰਬਰ ਅਤੇ ਸੈਂਟਰਲ ਰੂਟ ਹਨ।

ਕਈ ਟਰੇਨਾਂ ਰੱਦ

ਭਾਰੀ ਬਾਰਿਸ਼ ਕਾਰਨ ਕਈ ਟਰੇਨਾਂ ਰੱਦ ਕਰਨੀਆਂ ਪਈਆਂ ਹਨ। ਨਾਲ ਹੀ, ਕਈ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਇਸ ਤੋਂ ਇਲਾਵਾ, ਕੁਰਲਾ, ਸਿਓਨ, ਮਾਟੁੰਗਾ, ਕਿੰਗ ਸਰਕਲ, ਠਾਣੇ ਵਰਗੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਕਾਰਨ ਸੜਕਾਂ ਬੰਦ ਹੋ ਗਈਆਂ ਹਨ। ਪੱਛਮੀ ਰੇਲਵੇ ਨੇ ਲਗਾਤਾਰ ਬਾਰਿਸ਼ ਦੇ ਵਿਚਕਾਰ ਵੀ ਰੇਲ ਸੇਵਾਵਾਂ ਚਲਾਉਣ ਦਾ ਦਾਅਵਾ ਕੀਤਾ ਹੈ। 2005 ਵਿੱਚ ਮੁੰਬਈ ਵਿੱਚ ਆਏ ਹੜ੍ਹਾਂ ਦੌਰਾਨ, 24 ਘੰਟਿਆਂ ਵਿੱਚ 944 ਮਿਲੀਮੀਟਰ ਮੀਂਹ ਪਿਆ ਸੀ, ਜਿਸ ਕਾਰਨ ਦੁਪਹਿਰ ਤੱਕ ਲੋਕਲ ਟ੍ਰੇਨ ਸੇਵਾ ਪੂਰੀ ਤਰ੍ਹਾਂ ਠੱਪ ਰਹੀ ਸੀ।

ਲੋਨਾਵਲਾ ਵਿੱਚ 2 ਦਿਨਾਂ ਦੀ ਛੁੱਟੀ ਦਾ ਐਲਾਨ

2017 ਵਿੱਚ ਮੁੰਬਈ ਵਿੱਚ ਆਏ ਹੜ੍ਹਾਂ ਦੌਰਾਨ, 29 ਅਗਸਤ ਨੂੰ ਇੱਕ ਹੀ ਦਿਨ ਵਿੱਚ 468 ਮਿਲੀਮੀਟਰ ਮੀਂਹ ਪਿਆ ਸੀ। ਇਸ ਦੌਰਾਨ ਸਕੂਲ ਅਤੇ ਕਾਲਜ ਬੰਦ ਕਰਨੇ ਪਏ ਸਨ। ਨਾਲ ਹੀ, ਲੋਕਲ ਟ੍ਰੇਨਾਂ ਦਾ ਸੰਚਾਲਨ ਰੋਕ ਦਿੱਤਾ ਗਿਆ। ਪੁਣੇ ਜ਼ਿਲ੍ਹੇ ਦੇ ਘਾਟਮਾਥਾ ਖੇਤਰ ਵਿੱਚ ਰੈੱਡ ਅਲਰਟ ਜਾਰੀ ਕੀਤੇ ਜਾਣ ਤੋਂ ਬਾਅਦ, 20 ਅਤੇ 21 ਅਗਸਤ ਨੂੰ ਲੋਨਾਵਲਾ ਦੇ ਸਾਰੇ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਲੋਨਾਵਲਾ ਨਗਰ ਪ੍ਰੀਸ਼ਦ ਦੇ ਮੁੱਖ ਅਧਿਕਾਰੀ ਅਸ਼ੋਕ ਸਾਬਲੇ ਨੇ ਛੁੱਟੀਆਂ ਦਾ ਹੁਕਮ ਜਾਰੀ ਕੀਤਾ।

8 ਫਲਾਈਟਸ ਰੱਦ

ਮੁੰਬਈ ਵਿੱਚ ਮੀਂਹ ਲਈ ਰੈੱਡ ਅਲਰਟ ਦੇ ਮੱਦੇਨਜ਼ਰ, 8 ਉਡਾਣਾਂ ਡਾਇਵਰਟ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਸੂਰਤ, ਅਹਿਮਦਾਬਾਦ ਅਤੇ ਹੈਦਰਾਬਾਦ ਦੀਆਂ ਉਡਾਣਾਂ ਸ਼ਾਮਲ ਹਨ। ਇਨ੍ਹਾਂ ਵਿੱਚੋਂ 6 ਇੰਡੀਗੋ, ਇੱਕ ਸਪਾਈਸਜੈੱਟ ਅਤੇ ਇੱਕ ਏਅਰ ਇੰਡੀਆ ਏਅਰਲਾਈਨਜ਼ ਸੀ। 12 ਉਡਾਣਾਂ ਨੂੰ ਗੋ ਅਰਾਉਂਡ ਦੇ ਨਿਰਦੇਸ਼ ਦਿੱਤੇ ਗਏ ਹਨ। 250 ਤੋਂ ਵੱਧ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਹਨ। ਮੁੰਬਈ ਹਵਾਈ ਅੱਡੇ ਦਾ ਰਨਵੇਅ ਪਾਣੀ ਨਾਲ ਭਰਿਆ ਹੋਇਆ ਹੈ। ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਦੇ ਵਿਚਕਾਰ, ਬ੍ਰਿਹਨਮੁੰਬਈ ਨਗਰ ਨਿਗਮ (BMC) ਨੇ ਕਿਹਾ ਹੈ ਕਿ ਸ਼ਹਿਰ ਦੇ 6 ਪੰਪਿੰਗ ਸਟੇਸ਼ਨਾਂ ਦੀ ਮਦਦ ਨਾਲ, ਪਿਛਲੇ 4 ਦਿਨਾਂ ਵਿੱਚ 1,645 ਕਰੋੜ ਲੀਟਰ ਮੀਂਹ ਦਾ ਪਾਣੀ ਬਾਹਰ ਕੱਢਿਆ ਗਿਆ।

BMC ਨੇ ਕੀ ਕਿਹਾ?

BMC ਨੇ ਕਿਹਾ ਕਿ ਕੁੱਲ 43 ਪੰਪ ਲਗਾਏ ਗਏ, ਜਿਨ੍ਹਾਂ ਦੀ ਸੰਯੁਕਤ ਸਮਰੱਥਾ ਪ੍ਰਤੀ ਸਕਿੰਟ 2.58 ਲੱਖ ਲੀਟਰ ਪਾਣੀ ਬਾਹਰ ਕੱਢਣ ਦੀ ਹੈ। 16 ਤੋਂ 19 ਅਗਸਤ ਦੇ ਵਿਚਕਾਰ, ਸਾਰੇ ਪੰਪਿੰਗ ਸਟੇਸ਼ਨਾਂ ਨੇ ਮਿਲ ਕੇ 1,645.15 ਕਰੋੜ ਲੀਟਰ ਪਾਣੀ ਬਾਹਰ ਕੱਢਿਆ। ਇਹ ਮਾਤਰਾ ਤੁਲਸੀ ਝੀਲ (804.6 ਕਰੋੜ ਲੀਟਰ) ਦੀ ਸਮਰੱਥਾ ਤੋਂ ਦੁੱਗਣੀ ਹੈ।