MP Ratan Lal Kataria Dies: ਹਰਿਆਣਾ ਬੀਜੇਪੀ ਦੇ ਸੀਨੀਅਰ ਆਗੂ ਰਤਨ ਲਾਲ ਕਟਾਰੀਆ ਦਾ ਦਿਹਾਂਤ, ਸਿਆਸੀ ਜਗਤ ‘ਚ ਸੋਗ ਦੀ ਲਹਿਰ

Updated On: 

18 May 2023 08:58 AM

ਹਰਿਆਣਾ ਬੀਜੇਪੀ ਦੇ ਸੀਨੀਅਰ ਨੇਤਾ ਰਤਨ ਲਾਲ ਕਟਾਰੀਆ ਦਾ ਵੀਰਵਾਰ ਸਵੇਰੇ ਦਿਹਾਂਤ ਹੋ ਗਿਆ। ਅੰਬਾਲਾ ਤੋਂ ਸੰਸਦ ਮੈਂਬਰ ਸਨ ਅਤੇ ਹਰਿਆਣਾ ਸਰਕਾਰ ਵਿੱਚ ਵਿਧਾਇਕ ਵੀ ਰਹਿ ਚੁੱਕੇ ਹਨ। ਉਹ ਲੰਬੇ ਸਮੇਂ ਤੋਂ ਚੰਡੀਗੜ੍ਹ ਦੇ ਪੀਜੀਆਈ ਵਿੱਚ ਦਾਖ਼ਲ ਸੀ।

MP Ratan Lal Kataria Dies: ਹਰਿਆਣਾ ਬੀਜੇਪੀ ਦੇ ਸੀਨੀਅਰ ਆਗੂ ਰਤਨ ਲਾਲ ਕਟਾਰੀਆ ਦਾ ਦਿਹਾਂਤ, ਸਿਆਸੀ ਜਗਤ ਚ ਸੋਗ ਦੀ ਲਹਿਰ

FILE PHOTO

Follow Us On

MP Ratan Lal Kataria Passes Away: ਹਰਿਆਣਾ ਬੀਜੇਪੀ ਦੇ ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਅੰਬਾਲਾ ਤੋਂ ਸੰਸਦ ਮੈਂਬਰ ਰਤਨ ਲਾਲ ਕਟਾਰੀਆ ਦਾ ਦਿਹਾਂਤ ਹੋ ਗਿਆ ਹੈ। ਦੱਸ ਦਈਏ ਕਿ ਰਤਨ ਲਾਲ ਕਟਾਰੀਆ ਬੀਤੇ ਕਈ ਦਿਨਾਂ ਤੋਂ ਚੰਡੀਗੜ੍ਹ ਦੇ ਪੀਜੀਆਈ ਵਿੱਚ ਦਾਖ਼ਲ ਸਨ। ਜਿਥੇ ਉਨ੍ਹਾਂ ਨੇ ਆਖਰੀ ਸਾਹ ਲਏ।

ਇਥੇ ਇਹ ਵੀ ਦੱਸਣਯੋਗ ਹੈ ਕਿ ਰਤਨ ਲਾਲ ਕਟਾਰੀਆ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Narendra Modi) ਦੇ ਬੇਹੱਦ ਕਰੀਬੀ ਮੰਨੇ ਜਾਂਦੇ ਹਨ। ਰਤਨ ਲਾਲ ਕਟਾਰੀਆਂ ਦੀ ਮੌਤ ਤੋਂ ਬਾਅਦ ਸਿਆਸੀ ਜਗਤ ਵਿੱਚ ਸੋਗ ਦੀ ਲਹਿਰ ਹੈ। ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਪੰਚਕੂਲਾ ਸਥਿਤ ਰਿਹਾਇਸ਼ ‘ਤੇ ਰੱਖੀ ਜਾਵੇਗੀ ਜਿਸ ਤੋਂ ਬਾਅਦ ਮਨੀਮਾਜਰਾ ਵਿਖੇ ਦੁਪਹਿਰ 12 ਵਜੇ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਸਿਆਸੀ ਆਗੂਆਂ ਨੇ ਦੁੱਖ ਜਾਹਿਰ ਕੀਤਾ

ਰਤਨ ਲਾਲ ਕਟਾਰੀਆ ਦੇ ਦਿਹਾਂਤ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ (Manohar Lal Khattar) ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਰਤਨ ਲਾਲ ਕਟਾਰੀਆਨੇ ਹਮੇਸ਼ਾ ਹੀ ਸਮਾਜ ਦੇ ਭਲੇ ਅਤੇ ਹਰਿਆਣਾ ਦੇ ਲੋਕਾਂ ਦੀ ਤਰੱਕੀ ਲਈ ਸੰਸਦ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ।

ਉਥੇ ਹੀ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਰਤਨ ਲਾਲ ਕਟਾਰੀਆ ਦੇ ਦਿਹਾਂਤ ਤੇ ਦੁੱਖ ਜਤਾਇਆ ਹੈ।

ਸਿਆਸਤ ਵਿੱਚ ਸਰਗਰਮ ਆਗੂ

ਅੰਬਾਲਾ ਤੋਂ ਸਾਂਸਦ ਰਤਨ ਲਾਲ ਕਟਾਰੀਆ ਹਰਿਆਣਾ ਦੀ ਸਿਆਸਤ ਵਿੱਚ ਸਰਗਰਮ ਆਗੂ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਦਾ ਜਨਮ 19 ਦਸੰਬਰ 1951 ਨੂੰ ਯਮੁਨਾਨਗਰ ਜ਼ਿਲ੍ਹੇ ਦੇ ਪਿੰਡ ਸੰਧਲੀ ਵਿੱਚ ਹੋਇਆ ਸੀ। ਕਟਾਰੀਆ ਨੇ ਰਾਜਨੀਤੀ ਸ਼ਾਸਤਰ ਵਿੱਚ ਐਮਏ ਅਤੇ ਐਲਐਲਬੀ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਉਹ ਰਾਸ਼ਟਰੀ ਗੀਤ ਗਾਉਣ, ਕਵਿਤਾਵਾਂ ਲਿਖਣ, ਕਵਿਤਾਵਾਂ ਲਿਖਣ ਅਤੇ ਚੰਗੀਆਂ ਕਿਤਾਬਾਂ ਪੜ੍ਹਨ ਦਾ ਸ਼ੌਕੀਨ ਸੀ। ਉਸ ਦੀ ਪਤਨੀ ਦਾ ਨਾਂ ਬੰਤੋ ਕਟਾਰੀਆ ਹੈ। ਉਸ ਦਾ ਇੱਕ ਪੁੱਤਰ ਅਤੇ ਦੋ ਧੀਆਂ ਹਨ।

ਸਿਆਸੀ ਸਫ਼ਰ 1980 ਵਿੱਚ ਸ਼ੁਰੂ ਕੀਤਾ

ਰਤਨ ਲਾਲ ਕਟਾਰੀਆ ਨੂੰ ਸਾਲ 1980 ਵਿੱਚ ਬੀਜੇਪੀ ਦਾ ਸੂਬਾ ਮੀਤ ਪ੍ਰਧਾਨ ਬਣਾਇਆ ਗਿਆ। ਇਸ ਤੋਂ ਇਲਾਵਾ ਉਹ ਜੂਨ 2001 ਤੋਂ ਸਤੰਬਰ 2003 ਤੱਕ ਭਾਜਪਾ ਦੇ ਸੂਬਾ ਬੁਲਾਰੇ, ਸੂਬਾ ਮੰਤਰੀ, ਅਨੁਸੂਚਿਤ ਜਾਤੀ ਮੋਰਚਾ ਦੇ ਆਲ ਇੰਡੀਆ ਜਨਰਲ ਸਕੱਤਰ, ਭਾਜਪਾ ਦੇ ਕੌਮੀ ਮੰਤਰੀ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਵੀ ਰਹੇ। 1987-90 ਵਿੱਚ, ਕਟਾਰੀਆ ਸੂਬਾ ਸਰਕਾਰ ਦੇ ਸੰਸਦੀ ਸਕੱਤਰ ਅਤੇ ਹਰੀਜਨ ਕਲਿਆਣ ਨਿਗਮ ਦੇ ਚੇਅਰਮੈਨ ਬਣੇ। ਇਸ ਤੋਂ ਇਲਾਵਾ ਕਟਾਰੀਆ ਜੂਨ 1997 ਤੋਂ ਜੂਨ 1999 ਤੱਕ ਹਰਿਆਣਾ ਵੇਅਰਹਾਊਸਿੰਗ ਦੇ ਚੇਅਰਮੈਨ ਵੀ ਰਹੇ।

2019 ਦੀਆਂ ਲੋਕ ਸਭਾ ਚੋਣਾਂ ਵਿੱਚ ਰਤਨ ਲਾਲ ਕਟਾਰੀਆ ਅੰਬਾਲਾ ਤੋਂ ਤੀਜੀ ਵਾਰ ਜਿੱਤੇ ਸਨ। ਇਸ ਸੀਟ ਤੋਂ ਕਟਾਰੀਆ ਨੇ ਰਾਜ ਸਭਾ ਮੈਂਬਰ ਕੁਮਾਰੀ ਸ਼ੈਲਜਾ ਨੂੰ ਲਗਾਤਾਰ ਦੋ ਵਾਰ ਹਰਾਇਆ ਹੈ। ਉਨ੍ਹਾਂ ਨੇ 2014 ਦੀਆਂ ਚੋਣਾਂ ਵਿੱਚ ਜਿੱਤ ਦਾ ਰਿਕਾਰਡ ਬਣਾਇਆ ਸੀ। ਕਟਾਰੀਆ ਨੂੰ ਸਿਆਸੀ ਤਜ਼ਰਬੇ ਵਾਲੇ ਨੇਤਾ ਅਤੇ ਬੇਦਾਗ ਅਕਸ ਦੇ ਤੌਰ ‘ਤੇ ਜਾਣਿਆ ਜਾਂਦਾ ਸੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ