ਕੇਜਰੀਵਾਲ ਤੋਂ ਬਾਅਦ ਹੁਣ ਮਨੀਸ਼ ਸਿਸੋਦੀਆ ਵੀ ਕੱਲ੍ਹ ਖਾਲੀ ਕਰਨਗੇ ਬੰਗਲਾ, ਹਰਭਜਨ ਦੇ ਘਰ ਚ ਹੋਣਗੇ ਸ਼ਿਫਟ

Updated On: 

03 Oct 2024 15:04 PM

Manish Sisodia: ਪਿਛਲੇ ਮਹੀਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਕੇਜਰੀਵਾਲ ਨੇ ਆਪਣੀ ਸਰਕਾਰੀ ਰਿਹਾਇਸ਼ ਅਤੇ ਸਾਰੀਆਂ ਸਰਕਾਰੀ ਸਹੂਲਤਾਂ ਛੱਡਣ ਦਾ ਐਲਾਨ ਕੀਤਾ ਸੀ। ਹਾਲਾਂਕਿ 'ਆਪ' ਨੇ ਪਿਛਲੇ ਮਹੀਨੇ ਇੱਕ ਪੱਤਰ ਲਿਖ ਕੇ ਕੇਂਦਰ ਸਰਕਾਰ ਨੂੰ ਕੇਜਰੀਵਾਲ ਲਈ ਸਰਕਾਰੀ ਰਿਹਾਇਸ਼ ਅਲਾਟ ਕਰਨ ਦੀ ਮੰਗ ਕੀਤੀ ਸੀ, ਪਰ ਸਰਕਾਰ ਵੱਲੋਂ ਇਸ 'ਤੇ ਕੋਈ ਜਵਾਬ ਨਹੀਂ ਆਇਆ।

ਕੇਜਰੀਵਾਲ ਤੋਂ ਬਾਅਦ ਹੁਣ ਮਨੀਸ਼ ਸਿਸੋਦੀਆ ਵੀ ਕੱਲ੍ਹ ਖਾਲੀ ਕਰਨਗੇ ਬੰਗਲਾ, ਹਰਭਜਨ ਦੇ ਘਰ ਚ ਹੋਣਗੇ ਸ਼ਿਫਟ

ਮਨੀਸ਼ ਸਿਸੋਦੀਆ ਵੀ ਖਾਲੀ ਕਰਨਗੇ ਬੰਗਲਾ

Follow Us On

ਦਿੱਲੀ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਇੱਕ ਹੋਰ ਚੋਟੀ ਦੇ ਆਗੂ ਆਪਣਾ ਸਰਕਾਰੀ ਬੰਗਲਾ ਛੱਡਣ ਜਾ ਰਹੇ ਹਨ। ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਬਾਅਦ ਹੁਣ ਮਨੀਸ਼ ਸਿਸੋਦੀਆ ਵੀ ਆਪਣਾ ਪਤਾ ਬਦਲਣ ਜਾ ਰਹੇ ਹਨ। ਪਿਛਲੇ ਮਹੀਨੇ ਮੁੱਖ ਮੰਤਰੀ ਦਾ ਅਹੁਦਾ ਛੱਡਣ ਵਾਲੇ ਕੇਜਰੀਵਾਲ ਪਹਿਲਾਂ ਹੀ ਆਪਣਾ ਬੰਗਲਾ ਖਾਲੀ ਕਰਨ ਦਾ ਐਲਾਨ ਕਰ ਚੁੱਕੇ ਹਨ। ਉਹ ਕੱਲ੍ਹ ਸ਼ੁੱਕਰਵਾਰ ਨੂੰ ਆਪਣਾ ਬੰਗਲਾ ਖਾਲੀ ਕਰਨਗੇ।

ਮਨੀਸ਼ ਸਿਸੋਦੀਆ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਦੇ ਘਰ ਸ਼ਿਫਟ ਹੋਣਗੇ, ਸਿਸੋਦੀਆ ਨੇ ਨਵੇਂ ਘਰ ‘ਚ ਸ਼ਿਫਟ ਹੋਣ ਤੋਂ ਪਹਿਲਾਂ ਹਵਨ ਅਤੇ ਪੂਜਾ ਕੀਤੀ। ਉਹ ਕੱਲ੍ਹ ਸ਼ੁੱਕਰਵਾਰ ਨੂੰ ਆਪਣੇ ਨਵੇਂ ਘਰ ਵਿੱਚ ਸ਼ਿਫਟ ਵੀ ਹੋ ਜਾਣਗੇ। ਮਨੀਸ਼ ਸਿਸੋਦੀਆ ਇਸ ਸਮੇਂ ਆਪਣੇ ਪਰਿਵਾਰ ਨਾਲ AB-17, ਮਥੁਰਾ ਰੋਡ ‘ਤੇ ਰਹਿ ਰਹੇ ਹਨ। ਜਦਕਿ ਸੰਸਦ ਮੈਂਬਰ ਹਰਭਜਨ ਸਿੰਘ ਨੂੰ 32 ਰਾਜਿੰਦਰ ਪ੍ਰਸਾਦ ਰੋਡ ‘ਤੇ ਸਰਕਾਰੀ ਬੰਗਲਾ ਅਲਾਟ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ, TV9 ਨੇ ਸੂਤਰਾਂ ਦੇ ਹਵਾਲੇ ਨਾਲ ਖਬਰ ਦਿੱਤੀ ਸੀ ਕਿ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਦੇ ਘਰ ਸ਼ਿਫਟ ਹੋ ਸਕਦੇ ਹਨ। ਹਰਭਜਨ ਇਸ ਸਮੇਂ ਆਪਣੀ ਸਰਕਾਰੀ ਰਿਹਾਇਸ਼ ‘ਤੇ ਨਹੀਂ ਰਹਿੰਦੇ ਹਨ।

ਸਿਸੋਦੀਆ ਵੀ ਕੱਲ੍ਹ ਹੀ ਖਾਲੀ ਕਰਨਗੇ ਬੰਗਲਾ

ਸਿਸੋਦੀਆ ਵੱਲੋਂ ਕੱਲ੍ਹ ਸ਼ੁੱਕਰਵਾਰ ਨੂੰ ਆਪਣਾ ਬੰਗਲਾ ਖਾਲੀ ਕਰਨ ਦੀ ਸੂਚਨਾ ਹੈ। ਉਨ੍ਹਾਂ ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਵਜੋਂ ਸਰਕਾਰੀ ਰਿਹਾਇਸ਼ (ਏਬੀ 17, ਮਥੁਰਾ ਰੋਡ) ਮਿਲੀ ਸੀ, ਪਰ ਅਹੁਦਾ ਛੱਡਣ ਤੋਂ ਬਾਅਦ ਉਨ੍ਹਾਂ ਨੂੰ ਵੀ ਆਪਣਾ ਬੰਗਲਾ ਖਾਲੀ ਕਰਨਾ ਪਵੇਗਾ। ਸੌਰਭ ਭਾਰਦਵਾਜ ਨੇ ਦੱਸਿਆ ਕਿ ਉਹ ਵੀ ਕੱਲ੍ਹ ਹੀ ਆਪਣਾ ਬੰਗਲਾ ਖਾਲੀ ਕਰ ਦੇਣਗੇ।

‘ਆਪ’ ਦੇ ਰਾਸ਼ਟਰੀ ਕਨਵੀਨਰ ਅਤੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਸ਼ੁੱਕਰਵਾਰ (ਨਵਰਾਤਰੀ ਦੇ ਦੂਜੇ ਦਿਨ) ਨੂੰ ਆਪਣਾ ਮੁੱਖ ਮੰਤਰੀ ਨਿਵਾਸ ਖਾਲੀ ਕਰਨਗੇ। ਉਹ ਪਾਰਟੀ ਦੇ ਸੰਸਦ ਮੈਂਬਰ ਅਸ਼ੋਕ ਮਿੱਤਲ ਦੇ ਘਰ ਰਹਿਣਗੇ। ਮਿੱਤਲ ਦਾ ਘਰ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਵਿੱਚ ਪੈਂਦਾ ਹੈ। ਕੇਜਰੀਵਾਲ ਆਪਣੀ ਨਵੀਂ ਰਿਹਾਇਸ਼ ਲਈ ਗ੍ਰਾਉਂਡ ਫਲੋਰ ‘ਤੇ ਹੀ ਘਰ ਚਾਹੁੰਦੇ ਸਨ। ਉਨ੍ਹਾਂ ਦੇ ਮਾਤਾ-ਪਿਤਾ ਬਜ਼ੁਰਗ ਹਨ ਤਾਂ ਜੋ ਉਨ੍ਹਾਂ ਨੂੰ ਪੌੜੀਆਂ ਨਾ ਚੜ੍ਹਨੀਆਂ ਪੈਣ। ਘਰ ਵੀ ਅਜਿਹੀ ਥਾਂ ‘ਤੇ ਹੋਣਾ ਚਾਹੀਦਾ ਹੈ ਜਿੱਥੇ ਵੱਡੀ ਗਿਣਤੀ ‘ਚ ਲੋਕਾਂ ਦੇ ਆਉਣ-ਜਾਣ ਕਾਰਨ ਗੁਆਂਢੀਆਂ ਨੂੰ ਕੋਈ ਦਿੱਕਤ ਨਾ ਆਵੇ।

ਕੇਜਰੀਵਾਲ ਲਈ ਸਰਕਾਰੀ ਰਿਹਾਇਸ਼ ਦੀ ਮੰਗ

ਪਿਛਲੇ ਮਹੀਨੇ 17 ਸਤੰਬਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਕੇਜਰੀਵਾਲ ਨੇ ਆਪਣੀ ਸਰਕਾਰੀ ਰਿਹਾਇਸ਼ ਅਤੇ ਸਾਰੀਆਂ ਸਰਕਾਰੀ ਸਹੂਲਤਾਂ ਛੱਡਣ ਦਾ ਐਲਾਨ ਕੀਤਾ ਸੀ। ਹਾਲਾਂਕਿ ‘ਆਪ’ ਨੇ ਪਿਛਲੇ ਮਹੀਨੇ ਇੱਕ ਪੱਤਰ ਲਿਖ ਕੇ ਕੇਂਦਰ ਸਰਕਾਰ ਨੂੰ ਕੇਜਰੀਵਾਲ ਲਈ ਸਰਕਾਰੀ ਰਿਹਾਇਸ਼ ਅਲਾਟ ਕਰਨ ਦੀ ਮੰਗ ਕੀਤੀ ਸੀ, ਪਰ ਸਰਕਾਰ ਵੱਲੋਂ ਇਸ ‘ਤੇ ਕੋਈ ਜਵਾਬ ਨਹੀਂ ਆਇਆ।

ਮੁੱਖ ਮੰਤਰੀ ਵਜੋਂ ਕੇਜਰੀਵਾਲ 2015 ਤੋਂ ਸਿਵਲ ਲਾਈਨ ਦੇ ਫਲੈਗਸਟਾਫ ਰੋਡ ‘ਤੇ ਸਥਿਤ ਸਰਕਾਰੀ ਰਿਹਾਇਸ਼ ‘ਚ ਰਹਿ ਰਹੇ ਸਨ। ਖਾਸ ਗੱਲ ਇਹ ਹੈ ਕਿ ਲਗਾਤਾਰ 10 ਸਾਲ ਦਿੱਲੀ ਦੇ ਮੁੱਖ ਮੰਤਰੀ ਰਹਿਣ ਤੋਂ ਬਾਅਦ ਵੀ ਕੇਜਰੀਵਾਲ ਕੋਲ ਆਪਣੀ ਕੋਈ ਨਿੱਜੀ ਰਿਹਾਇਸ਼ ਨਹੀਂ ਹੈ।

Exit mobile version