ਗਰੀਬੀ ਦੀ ਗੱਲ ਕਰਦੇ ਹੋਏ ਖੁਦ ਮਹਿੰਗੇ ਮਫਲਰ ‘ਚ ਨਜਰ ਆਏ ਖੜਗੇ ਨੂੰ ਲੋਕਾਂ ਨੇ ਟ੍ਰੋਲ ਕੀਤਾ

Published: 

08 Feb 2023 18:39 PM

Mallikarjun Kharge Louis Vuitton Scarf: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ-ਨਾਲ ਬੁੱਧਵਾਰ ਨੂੰ ਸੰਸਦ 'ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਵੀ ਚਰਚਾ 'ਚ ਹਨ। ਪੀਐਮ ਮੋਦੀ ਆਪਣੀ ਨੀਲੀ ਜੈਕੇਟ ਕਾਰਨ ਅਤੇ ਖੜਗੇ ਆਪਣੇ ਮਹਿੰਗੇ ਮਫਲਰ ਕਾਰਨ ਚਰਚਾ ਵਿੱਚ ਹਨ। ਅਜਿਹੇ 'ਚ ਲੋਕਾਂ ਨੇ ਖੜਗੇ ਨੂੰ ਟ੍ਰੋਲ ਕੀਤਾ।

ਗਰੀਬੀ ਦੀ ਗੱਲ ਕਰਦੇ ਹੋਏ ਖੁਦ ਮਹਿੰਗੇ ਮਫਲਰ ਚ ਨਜਰ ਆਏ ਖੜਗੇ ਨੂੰ ਲੋਕਾਂ ਨੇ ਟ੍ਰੋਲ ਕੀਤਾ
Follow Us On

ਸੰਸਦ ਦੇ ਬਜਟ ਸੈਸ਼ਨ ‘ਚ ਬੁੱਧਵਾਰ ਨੂੰ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ‘ਤੇ ਸਦਨ ‘ਚ ਚਰਚਾ ਹੋਈ। ਇਸ ਦੌਰਾਨ ਨਾ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਰਚਾ ‘ਚ ਰਹੇ, ਸਗੋਂ ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਵੀ ਚਰਚਾ ‘ਚ ਹਨ। ਉਹ ਆਪਣੇ ਕੁਝ ਖਾਸ ਕੱਪੜਿਆਂ ਕਾਰਨ ਚਰਚਾ ‘ਚ ਹਨ। ਦਰਅਸਲ, ਪੀਐਮ ਮੋਦੀ ਨੀਲੇ ਰੰਗ ਦੀ ਜੈਕੇਟ ਪਾ ਕੇ ਸੰਸਦ ਪਹੁੰਚੇ, ਉਥੇ ਹੀ ਖੜਗੇ ਵੀ ਖਾਸ ਮਫਲਰ ਪਹਿਨ ਕੇ ਨਜਰ ਆਏ। ਇਸ ਤੋਂ ਬਾਅਦ ਨਾ ਸਿਰਫ ਭਾਜਪਾ ਨੇ ਕਾਂਗਰਸ ਅਤੇ ਮਲਿਕਾਰਜੁਨ ਖੜਗੇ ‘ਤੇ ਨਿਸ਼ਾਨਾ ਸਾਧਿਆ, ਸਗੋਂ ਲੋਕ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਟ੍ਰੋਲ ਕਰਦੇ ਵੀ ਨਜਰ ਆ ਰਹੇ ਹਨ। ਲੋਕ ਦਾਅਵਾ ਕਰ ਰਹੇ ਹਨ ਕਿ ਸੰਸਦ ‘ਚ ਖੜਗੇ ਨੂੰ ਜਿਸ ਸਪੈਸ਼ਲ ਸਕਾਰਫ਼ ‘ਚ ਦੇਖਿਆ ਗਿਆ, ਉਹ ਲੂਈ ਵਿਟਨ ਦਾ ਹੈ ਅਤੇ ਇਸ ਦੀ ਕੀਮਤ 56,000 ਰੁਪਏ ਹੈ।

ਭਾਜਪਾ ਦੇ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਆਪਣੇ ਟਵਿੱਟਰ ਹੈਂਡਲ ‘ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ‘ਚ ਪੀਐੱਮ ਮੋਦੀ ਪਲਾਸਟਿਕ ਦੀਆਂ ਬੋਤਲਾਂ ਨੂੰ ਰੀਸਾਈਕਲ ਕਰਕੇ ਬਣਾਈ ਗਈ ਵਿਸ਼ੇਸ਼ ਜੈਕੇਟ ਪਹਿਨੇ ਨਜ਼ਰ ਆ ਰਹੇ ਹਨ ਅਤੇ ਦੂਜੀ ਤਸਵੀਰ ‘ਚ ਖੜਗੇ ਮਫਲਰ ਪਹਿਨੇ ਨਜਰ ਆ ਰਹੇ ਹਨ, ਜਿਸ ‘ਚ ਮਫਲਰ ਦੀ ਕੀਮਤ 56,332 ਰੁਪਏ ਦੱਸੀ ਗਈ ਹੈ।

ਅਸਲ ‘ਚ ਉਨ੍ਹਾਂ ਨੂੰ ਟ੍ਰੋਲ ਕਰਨ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਖੜਗੇ ਇਸ ਮਹਿੰਗੇ ਮਫਲਰ ‘ਚ ਸੰਸਦ ‘ਚ ਦੇਸ਼ ਦੀ ਗਰੀਬੀ ਦੀ ਗੱਲ ਕਰ ਰਹੇ ਸਨ। ਇਸ ਤੋਂ ਬਾਅਦ ਹੀ ਸੋਸ਼ਲ ਮੀਡੀਆ ‘ਤੇ ਵੀ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਹੋ ਗਿਆ।

ਇਸ ਤੋਂ ਪਹਿਲਾਂ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਦੀ ਚਿੱਟੀ ਟੀ-ਸ਼ਰਟ ਵੀ ਚਰਚਾ ਵਿੱਚ ਰਹੀ ਸੀ। ਇਸ ਬਾਰੇ ਦਾਅਵਾ ਕੀਤਾ ਗਿਆ ਸੀ ਕਿ ਇਸ ਟੀ-ਸ਼ਰਟ ਦੀ ਕੀਮਤ ਕਰੀਬ 41 ਹਜ਼ਾਰ ਰੁਪਏ ਹੈ।