ਅਜਿਤ ਪਵਾਰ ਦਾ ਦੇਹਾਂਤ, ਜਹਾਜ਼ ਹਾਦਸੇ ‘ਚ ਗਈ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੀ ਜਾਨ

Updated On: 

28 Jan 2026 10:55 AM IST

Ajit Pawar Plane Crash: ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਅਜਿਤ ਪਵਾਰ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਇਹ ਹਾਦਸਾ ਮਹਾਰਾਸ਼ਟਰ ਦੇ ਬਾਰਾਮਤੀ 'ਚ ਹੋਇਆ। ਜਹਾਜ਼ ਲੈਂਡਿੰਗ ਦੌਰਾਨ ਇਹ ਹਾਦਸਾ ਵਾਪਰਿਆ। ਅਜੀਤ ਪਵਾਰ ਵੀ ਜਹਾਜ਼ 'ਚ ਸਵਾਰ ਸਨ। ਜਹਾਜ਼ ਸੜ ਕੇ ਸੁਆਹ ਹੋ ਗਿਆ, ਜਿਸ 'ਚ ਸਵਾਰ ਸਾਰੇ 5 ਲੋਕਾਂ ਦੀ ਮੌਤ ਹੋ ਗਈ।

ਅਜਿਤ ਪਵਾਰ ਦਾ ਦੇਹਾਂਤ, ਜਹਾਜ਼ ਹਾਦਸੇ ਚ ਗਈ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੀ ਜਾਨ

ਅਜਿਤ ਪਵਾਰ ਦਾ ਦੇਹਾਂਤ, ਜਹਾਜ਼ ਹਾਦਸੇ 'ਚ ਗਈ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੀ ਜਾਨ

Follow Us On

ਖ਼ਬਰ ਏਜੰਸੀ ਪੀਟੀਆਈ ਦੇ ਅਨੁਸਾਰ, ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਤੇ ਐਨਸੀਪੀ ਮੁਖੀ ਅਜਿਤ ਪਵਾਰ (66) ਦਾ ਦੇਹਾਂਤ ਹੋ ਗਿਆ ਹੈ। ਅਜਿਤ ਪਵਾਰ ਦੀ ਇੱਕ ਜਹਾਜ਼ ਹਾਦਸੇ ‘ਚ ਮੌਤ ਹੋ ਗਈ। ਇਹ ਹਾਦਸਾ ਬੁੱਧਵਾਰ ਸਵੇਰੇ 8:45 ਵਜੇ ਮਹਾਰਾਸ਼ਟਰ ਦੇ ਬਾਰਾਮਤੀ ‘ਚ ਹੋਇਆ। ਜਹਾਜ਼ ‘ਚ ਸਵਾਰ ਪੰਜ ਲੋਕਾਂ ਦੀ ਮੌਤ ਹੋ ਗਈ। ਅਜਿਤ ਪਵਾਰ ਬਾਰਾਮਤੀ ‘ਚ ਇੱਕ ਜਨਸਭਾ ਲਈ ਜਾ ਰਹੇ ਸਨ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਜਹਾਜ਼ ਬਾਰਾਮਤੀ ‘ਚ ਉਤਰ ਰਿਹਾ ਸੀ।

ਜਹਾਜ਼ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਰਿਪੋਰਟਾਂ ਅਨੁਸਾਰ, ਇਹ ਅਜਿਤ ਪਵਾਰ ਦਾ ਨਿੱਜੀ ਜਹਾਜ਼ ਸੀ। ਪ੍ਰਸ਼ਾਸਨ ਤੇ ਸੁਰੱਖਿਆ ਏਜੰਸੀਆਂ ਮੌਕੇ ‘ਤੇ ਪਹੁੰਚ ਗਈਆਂ ਹਨ ਤੇ ਸਥਿਤੀ ਦਾ ਮੁਲਾਂਕਣ ਕਰ ਰਹੀਆਂ ਹਨ।

ਕਿਵੇਂ ਵਾਪਰਿਆ ਹਾਦਸਾ?

ਜਹਾਜ਼ ‘ਚ ਕੁੱਲ ਪੰਜ ਲੋਕ ਸਵਾਰ ਸਨ। ਘੱਟ ਦ੍ਰਿਸ਼ਟੀ ਕਾਰਨ ਇਹ ਹਾਦਸਾ ਹੋਇਆ। ਹਾਦਸਾ ਬਹੁਤ ਜਿਆਦਾ ਭਿਆਨਕ ਸੀ। ਹਾਦਸੇ ਤੋਂ ਬਾਅਦ ਇਲਾਕੇ ‘ਚ ਧੂੰਆਂ ਫੈਲ ਗਿਆ। ਅਜਿਤ ਪਵਾਰ ਨੇ ਅੱਜ ਸਵੇਰੇ ਇੱਕ ਵਿਸ਼ੇਸ਼ ਉਡਾਣ ਰਾਹੀਂ ਮੁੰਬਈ ਤੋਂ ਬਾਰਾਮਤੀ ਲਈ ਉਡਾਣ ਭਰੀ ਸੀ। ਬਾਰਾਮਤੀ ‘ਚ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਪ੍ਰਚਾਰ ਰੈਲੀਆਂ ਕੀਤੀਆਂ ਜਾ ਰਹੀਆਂ ਸਨ। ਬਾਰਾਮਤੀ ਤਹਿਸੀਲ ਦੇ ਵੱਖ-ਵੱਖ ਜ਼ਿਲ੍ਹਾ ਪ੍ਰੀਸ਼ਦ ਹਲਕਿਆਂ ‘ਚ ਅੱਜ ਚਾਰ ਜ਼ਿਲ੍ਹਾ ਪ੍ਰੀਸ਼ਦ ਰੈਲੀਆਂ ਹੋਣੀਆਂ ਸਨ। ਅਜਿਤ ਪਵਾਰ ਦੇ ਨਾਲ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਤੇ ਸਹਾਇਕ ਵੀ ਜਹਾਜ਼ ‘ਚ ਸਵਾਰ ਸਨ।

ਜਹਾਜ਼ ‘ਚ ਕੌਣ-ਕੌਣ ਸੀ ਸਵਾਰ?

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜਿਤ ਪਵਾਰ ਜਹਾਜ਼ ‘ਚ ਸਵਾਰ ਸਨ, ਦੋ ਹੋਰ ਲੋਕਾਂ (ਇੱਕ ਪੀਐਸਓ ਤੇ ਇੱਕ ਸਹਾਇਕ) ਤੇ ਦੋ ਚਾਲਕ ਦਲ ਦੇ ਮੈਂਬਰ (ਪੀਆਈਸੀ + ਐਫਓ) ਸਵਾਰ ਸਨ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਹਾਦਸੇ ‘ਚ ਕੋਈ ਵੀ ਨਹੀਂ ਬੱਚ ਸਕਿਆ ਹੈ।

ਚਾਚਾ ਸ਼ਰਦ ਪਵਾਰ ਤੋਂ ਰਾਜਨੀਤੀ ਸਿੱਖੀ

ਅਜਿਤ ਪਵਾਰ ਨੇ ਆਪਣੇ ਚਾਚਾ ਸ਼ਰਦ ਪਵਾਰ ਤੋਂ ਰਾਜਨੀਤੀ ਦੀਆਂ ਮੂਲ ਗੱਲਾਂ ਸਿੱਖੀਆਂ। ਉਹ ਪਿਛਲੇ ਚਾਰ ਦਹਾਕਿਆਂ ਤੋਂ ਮਹਾਰਾਸ਼ਟਰ ਦੀ ਰਾਜਨੀਤੀ ‘ਚ ਇੱਕ ਪ੍ਰਮੁੱਖ ਹਸਤੀ ਰਹੇ ਹਨ। ਅਜਿਤ ਰਾਜ ਦੇ ਅੱਠਵੇਂ ਉਪ ਮੁੱਖ ਮੰਤਰੀ ਸਨ ਤੇ ਵੱਖ-ਵੱਖ ਸਰਕਾਰਾਂ ‘ਚ ਮੰਤਰੀ ਵਜੋਂ ਵੀ ਸੇਵਾ ਨਿਭਾਈ।

ਆਪਣੇ ਸਮਰਥਕਾਂ ‘ਚ “ਦਾਦਾ” ਦੇ ਨਾਮ ਵਜੋਂ ਬੁਲਾਏ ਜਾਣ ਵਾਲੇ, ਅਜਿਤ ਪਵਾਰ ਨੇ 1980 ਦੇ ਦਹਾਕੇ ‘ਚ ਆਪਣੇ ਚਾਚਾ ਸ਼ਰਦ ਦੀ ਅਗਵਾਈ ਹੇਠ ਰਾਜਨੀਤੀ ‘ਚ ਪ੍ਰਵੇਸ਼ ਕੀਤਾ। ਉਨ੍ਹਾਂ ਦੀ ਪਹਿਲੀ ਚੋਣ ਸਫਲਤਾ 1991 ‘ਚ ਆਈ ਜਦੋਂ ਉਨ੍ਹਾਂ ਨੇ ਬਾਰਾਮਤੀ ਲੋਕ ਸਭਾ ਸੀਟ ਜਿੱਤੀ। ਹਾਲਾਂਕਿ, ਉਨ੍ਹਾਂ ਨੇ ਆਪਣੇ ਚਾਚੇ ਲਈ ਰਸਤਾ ਬਣਾਉਣ ਲਈ ਥੋੜ੍ਹੀ ਦੇਰ ਬਾਅਦ ਅਸਤੀਫਾ ਦੇ ਦਿੱਤਾ। ਫਿਰ ਸ਼ਰਦ ਨੇ ਉਪ-ਚੋਣ ਜਿੱਤੀ ਤੇ ਪੀ.ਵੀ. ਨਰਸਿਮਹਾ ਰਾਓ ਦੀ ਕੇਂਦਰੀ ਸਰਕਾਰ ‘ਚ ਰੱਖਿਆ ਮੰਤਰੀ ਬਣੇ।

ਉਸੇ ਸਾਲ, ਅਜੀਤ ਨੇ ਆਪਣੇ ਪਰਿਵਾਰ ਦੇ ਗੜ੍ਹ, ਬਾਰਾਮਤੀ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਤੇ ਵਿਧਾਇਕ ਚੁਣੇ ਗਏ। ਉਨ੍ਹਾਂ ਨੇ ਸੱਤ ਵਾਰ ਉਸ ਹਲਕੇ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੇ 2019 ਦੀਆਂ ਵਿਧਾਨ ਸਭਾ ਚੋਣਾਂ 1.65 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੀਆਂ।