ਮਹਾਕੁੰਭ ਦੇ ਸੰਗਮ ਤੱਟ ‘ਤੇ ਬੈਰੀਅਰ ਟੁੱਟਣ ਕਾਰਨ ਮਚੀ ਭਗਦੜ, ਕਈ ਲੋਕਾਂ ਦੀ ਮੌਤ ਦਾ ਖਦਸ਼ਾ

Updated On: 

29 Jan 2025 10:40 AM

Mahakumbh Stampede: ਪ੍ਰਯਾਗਰਾਜ ਮੇਲਾ ਅਥਾਰਟੀ ਦੀ ਓਐਸਡੀ ਅਕਾਂਸ਼ਾ ਰਾਣਾ ਨੇ ਦੱਸਿਆ ਕਿ ਮੈਨੂੰ ਮਿਲੀ ਜਾਣਕਾਰੀ ਮੁਤਾਬਕ ਸੰਗਮ ਤੱਟ 'ਤੇ ਬੈਰੀਅਰ ਟੁੱਟਣ ਕਾਰਨ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ। ਜਿਸ ਤੋਂ ਬਾਅਦ ਕਈ ਲੋਕ ਜ਼ਖਮੀ ਹੋ ਗਏ। ਇਸ ਭਗਦੜ ਵਿੱਚ 20 ਲੋਕਾਂ ਦੀ ਮੌਤ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਹਾਲੇ ਤੱਕ ਇਸ ਗੱਲ੍ਹ ਦੀ ਅਧਿਕਾਰੀਕ ਪੁਸ਼ਟੀ ਨਹੀਂ ਹੋਈ ਹੈ।

ਮਹਾਕੁੰਭ ਦੇ ਸੰਗਮ ਤੱਟ ਤੇ ਬੈਰੀਅਰ ਟੁੱਟਣ ਕਾਰਨ ਮਚੀ ਭਗਦੜ, ਕਈ ਲੋਕਾਂ ਦੀ ਮੌਤ ਦਾ ਖਦਸ਼ਾ

ਮਹਾਕੁੰਭ ਦੇ ਸੰਗਮ ਤੱਟ 'ਤੇ ਬੈਰੀਅਰ ਟੁੱਟਣ ਕਾਰਨ ਮਚੀ ਭਗਦੜ (Photo Credit: PTI)

Follow Us On

ਮਹਾਕੁੰਭ ‘ਚ ਮੌਨੀ ਅਮਾਵਸਿਆ ‘ਤੇ ਅੰਮ੍ਰਿਤ ਇਸ਼ਨਾਨ ਕਰਨ ਲਈ ਸੰਗਮ ਤੱਟ ‘ਤੇ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੋ ਗਈ ਹੈ। ਦੇਸ਼ ਦੇ ਹਰ ਕੋਨੇ ਤੋਂ ਲੋਕ ਪ੍ਰਯਾਗਰਾਜ ਪਹੁੰਚ ਰਹੇ ਹਨ। ਇਸ ਦੌਰਾਨ ਸੰਗਮ ਤੱਟ ‘ਤੇ ਅਚਾਨਕ ਭਗਦੜ ਮਚਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ‘ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ।

ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਨੂੰ ਕੁੰਭ ਖੇਤਰ ਦੇ ਸੈਕਟਰ 2 ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਈ ਲੋਕਾਂ ਦੀ ਮੌਤ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਹਾਲੇ ਤੱਕ ਇਸ ਗੱਲ੍ਹ ਦੀ ਕੋਈ ਅਧਿਕਾਰੀਕ ਪੁਸ਼ਟੀ ਨਹੀਂ ਹੋਈ ਹੈ।

ਕੁੰਭ ਮੇਲਾ ਖੇਤਰ ‘ਚ ਭਗਦੜ ਦੀ ਖ਼ਬਰ ‘ਤੇ ਪ੍ਰਯਾਗਰਾਜ ਮੇਲਾ ਅਥਾਰਟੀ ਦੀ ਓਐਸਡੀ ਅਕਾਂਸ਼ਾ ਰਾਣਾ ਨੇ ਦੱਸਿਆ ਕਿ ਮੈਨੂੰ ਮਿਲੀ ਜਾਣਕਾਰੀ ਅਨੁਸਾਰ ਸੰਗਮ ਤੱਟ ‘ਤੇ ਬੈਰੀਅਰ ਟੁੱਟਣ ਕਾਰਨ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ ਸੀ। ਕੁਝ ਲੋਕ ਜ਼ਖਮੀ ਹੋ ਗਏ। ਘਟਨਾ ਵਿੱਚ ਕੋਈ ਵੀ ਗੰਭੀਰ ਨਹੀਂ ਹੈ ਅਤੇ ਉਨ੍ਹਾਂ ਦਾ ਲੋੜੀਂਦਾ ਇਲਾਜ ਕੀਤਾ ਜਾ ਰਿਹਾ ਹੈ।

ਮਹਾਕੁੰਭ ‘ਚ ਮਚੀ ਭਗਦੜ, ਜਾਨੀ ਨੁਕਸਾਨ ਹੋਣ ਦਾ ਖਦਸ਼ਾ

ਮਹਾਕੁੰਭ ‘ਚ ‘ਮੌਨੀ ਅਮਾਵਸਿਆ’ ‘ਤੇ ‘ਅੰਮ੍ਰਿਤ ਸੰਨ’ ਤੋਂ ਪਹਿਲਾਂ ਭਗਦੜ ਮੱਚ ਗਈ। ਅੱਜ ਇੱਥੇ ਕਰੀਬ 10 ਕਰੋੜ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ। ਹਾਲਾਂਕਿ ਅਜੇ ਤੱਕ ਜ਼ਖਮੀਆਂ ਅਤੇ ਮਰਨ ਵਾਲਿਆਂ ਦੀ ਸਹੀ ਗਿਣਤੀ ਦੀ ਪੁਸ਼ਟੀ ਨਹੀਂ ਹੋਈ ਹੈ। ਮੌਨੀ ਅਮਾਵਸਿਆ ‘ਤੇ ਅੰਮ੍ਰਿਤ ਇਸ਼ਨਾਨ ਮਹਾਕੁੰਭ ਦੀ ਸਭ ਤੋਂ ਮਹੱਤਵਪੂਰਨ ਰਸਮ ਹੈ। ਇਸ ਸਾਲ, 144 ਸਾਲਾਂ ਬਾਅਦ ‘ਤ੍ਰਿਵੇਣੀ ਯੋਗ’ ਨਾਮਕ ਇੱਕ ਦੁਰਲੱਭ ਖਗੋਲੀ ਸੰਗ੍ਰਹਿ ਹੋ ਰਿਹਾ ਹੈ, ਜੋ ਇਸ ਦਿਨ ਦੀ ਅਧਿਆਤਮਿਕ ਮਹੱਤਤਾ ਨੂੰ ਵਧਾ ਰਿਹਾ ਹੈ।

ਇੱਕ ਹਜ਼ਾਰ ਤੋਂ ਵੱਧ ਮੈਡੀਕਲ ਕਰਮਚਾਰੀ ਤਾਇਨਾਤ

ਉੱਤਰ ਪ੍ਰਦੇਸ਼ ਸਰਕਾਰ ਨੇ ਮੌਨੀ ਅਮਾਵਸਿਆ ਦੇ ਮੌਕੇ ‘ਤੇ ਵੱਡੀ ਗਿਣਤੀ ‘ਚ ਸ਼ਰਧਾਲੂਆਂ ਦੇ ਇਕੱਠ ਨੂੰ ਦੇਖਦੇ ਹੋਏ ਇੱਥੇ ਇੱਕ ਹਜ਼ਾਰ ਤੋਂ ਜ਼ਿਆਦਾ ਮੈਡੀਕਲ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਹੈ, ਜਿਸ ‘ਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਨਿਰਦੇਸ਼ਾਂ ‘ਤੇ ਆਧੁਨਿਕ ਮੈਡੀਕਲ ਸੁਵਿਧਾਵਾਂ ਦਿੱਤੀਆਂ ਗਈਆਂ ਹਨ।

ਮੇਲੇ ਦੇ ਹਰ ਖੇਤਰ ਵਿੱਚ ਉਪਲਬਧ ਕਰਵਾਇਆ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਮਹਾਕੁੰਭਨਗਰ ਦੇ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ 300 ਮਾਹਿਰ ਡਾਕਟਰਾਂ ਨੂੰ ਤਾਇਨਾਤ ਕੀਤਾ ਗਿਆ ਹੈ। ਉਹ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਤਿਆਰ ਹਨ। ਹੁਣ ਤੱਕ ਦੋ ਲੱਖ ਤੋਂ ਵੱਧ ਮਰੀਜ਼ ਕੇਂਦਰੀ ਹਸਪਤਾਲ ਸਮੇਤ ਹੋਰ ਹਸਪਤਾਲਾਂ ਵਿੱਚ ਓਪੀਡੀ ਸੇਵਾਵਾਂ ਦਾ ਲਾਭ ਲੈ ਚੁੱਕੇ ਹਨ। ਨਾਲ ਹੀ, ਹੁਣ ਤੱਕ 2.5 ਲੱਖ ਤੋਂ ਵੱਧ ਲੋਕਾਂ ਦੀ ਜਾਂਚ ਹੋ ਚੁੱਕੀ ਹੈ।