ਸਰਦ ਰੁੱਤ ਸੈਸ਼ਨ ‘ਚ 16 ਬਿੱਲ ਪੇਸ਼ ਕਰਨ ਦੀਆਂ ਤਿਆਰੀਆਂ, ਵਕਫ਼ ਬਿੱਲ ‘ਤੇ ਟਿਕੀਆਂ ਸਭ ਦੀਆਂ ਨਜ਼ਰਾਂ

Updated On: 

21 Nov 2024 23:19 PM

Waqf Board Bill: 2024 ਵਿੱਚ ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਭਾਰੀ ਹੰਗਾਮਾ ਹੋਣ ਦੀ ਸੰਭਾਵਨਾ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਟਵੀਟ ਕੀਤਾ ਸੀ ਕਿ ਸੰਸਦ ਦਾ ਸਰਦ ਰੁੱਤ ਸੈਸ਼ਨ 25 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ ਅਤੇ 20 ਦਸੰਬਰ 2024 ਤੱਕ ਚੱਲੇਗਾ। ਇਸ ਦੌਰਾਨ 16 ਬਿੱਲ ਪੇਸ਼ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਸਰਦ ਰੁੱਤ ਸੈਸ਼ਨ ਚ 16 ਬਿੱਲ ਪੇਸ਼ ਕਰਨ ਦੀਆਂ ਤਿਆਰੀਆਂ, ਵਕਫ਼ ਬਿੱਲ ਤੇ ਟਿਕੀਆਂ ਸਭ ਦੀਆਂ ਨਜ਼ਰਾਂ

ਲੋਕ ਸਭਾ (Image Credit source: ANI)

Follow Us On

Waqf Board Bill: ਕੇਂਦਰ ਸਰਕਾਰ ਨੇ ਸੋਮਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਸੈਸ਼ਨ ਲਈ ਵਕਫ਼ ਸੋਧ ਸਮੇਤ 16 ਬਿੱਲਾਂ ਨੂੰ ਸੂਚੀਬੱਧ ਕੀਤਾ ਹੈ। ਇਨ੍ਹਾਂ ਵਿੱਚ ਪੰਜ ਨਵੇਂ ਬਿੱਲ ਵੀ ਸ਼ਾਮਲ ਹਨ। ਇਨ੍ਹਾਂ ਪੰਜ ਪ੍ਰਸਤਾਵਿਤ ਕਾਨੂੰਨਾਂ ਵਿੱਚ ਸਹਿਕਾਰੀ ਯੂਨੀਵਰਸਿਟੀ ਦੀ ਸਥਾਪਨਾ ਨਾਲ ਸਬੰਧਤ ਬਿੱਲ ਵੀ ਸ਼ਾਮਲ ਹੈ।

ਦਰਅਸਲ, ਸੰਸਦ ਦਾ ਸਰਦ ਰੁੱਤ ਸੈਸ਼ਨ 25 ਨਵੰਬਰ ਤੋਂ ਸ਼ੁਰੂ ਹੋ ਕੇ 20 ਦਸੰਬਰ ਤੱਕ ਚੱਲੇਗਾ। ਸਰਕਾਰ ਨੇ ਇਸ ਸੈਸ਼ਨ ਦੇ ਏਜੰਡੇ ਵਿੱਚ 16 ਬਿੱਲਾਂ ਨੂੰ ਸੂਚੀਬੱਧ ਕੀਤਾ ਹੈ। ਇਨ੍ਹਾਂ ਵਿੱਚੋਂ ਪੰਜ ਬਿੱਲ ਨਵੇਂ ਹਨ। ਇਸ ਤੋਂ ਇਲਾਵਾ ਬਿੱਲ ਬਾਕੀ ਹਨ।

ਵਕਫ਼ ਬਿੱਲ ਸਭ ਤੋਂ ਵੱਡਾ ਮੁੱਦਾ

ਬਕਾਇਆ ਬਿੱਲਾਂ ਵਿੱਚ ਵਕਫ਼ (ਸੋਧ) ਬਿੱਲ ਵੀ ਸ਼ਾਮਲ ਹੈ, ਜਿਸ ਨੂੰ ਦੋਵਾਂ ਸਦਨਾਂ ਦੀ ਸਾਂਝੀ ਕਮੇਟੀ ਵੱਲੋਂ ਲੋਕ ਸਭਾ ਵਿੱਚ ਆਪਣੀ ਰਿਪੋਰਟ ਪੇਸ਼ ਕਰਨ ਤੋਂ ਬਾਅਦ ਵਿਚਾਰਨ ਅਤੇ ਪਾਸ ਕਰਨ ਲਈ ਸੂਚੀਬੱਧ ਕੀਤਾ ਗਿਆ ਹੈ। ਕਮੇਟੀ ਨੂੰ ਸਰਦ ਰੁੱਤ ਸੈਸ਼ਨ ਦੇ ਪਹਿਲੇ ਹਫ਼ਤੇ ਦੇ ਆਖਰੀ ਦਿਨ ਆਪਣੀ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ। ਸਰਦ ਰੁੱਤ ਸੈਸ਼ਨ 20 ਦਸੰਬਰ ਤੱਕ ਚੱਲੇਗਾ।

ਇਹ ਬਿੱਲ ਸੂਚੀਬੱਧ ਨਹੀਂ

ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ਵਾਲੀ ਕਮੇਟੀ ਦੀ ਰਿਪੋਰਟ ਦੇ ਆਧਾਰ ‘ਤੇ ‘ਵਨ ਨੇਸ਼ਨ ਵਨ ਇਲੈਕਸ਼ਨ’ ਨਾਲ ਸਬੰਧਤ ਕੋਈ ਬਿੱਲ ਫਿਲਹਾਲ ਸੂਚੀਬੱਧ ਨਹੀਂ ਹੈ। ਕੈਬਨਿਟ ਨੇ ਇਸ ਰਿਪੋਰਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਦੁਆਰਾ ਸੂਚੀਬੱਧ ਦੂਜਾ ਬਿੱਲ ਪੰਜਾਬ ਅਦਾਲਤਾਂ (ਸੋਧ) ਬਿੱਲ ਹੈ।

ਲੋਕ ਸਭਾ ਵਿੱਚ ਅੱਠ ਬਿੱਲ ਪੈਂਡਿੰਗ

ਇਸ ਤੋਂ ਇਲਾਵਾ ਕੋਸਟਲ ਸ਼ਿਪਿੰਗ ਬਿੱਲ ਅਤੇ ਇੰਡੀਅਨ ਪੋਰਟਸ ਬਿੱਲ ਨੂੰ ਵੀ ਪੇਸ਼ ਕਰਨ ਅਤੇ ਪਾਸ ਕਰਨ ਲਈ ਸੂਚੀਬੱਧ ਕੀਤਾ ਗਿਆ ਹੈ। ਵਕਫ਼ (ਸੋਧ) ਬਿੱਲ ਅਤੇ ਮੁਸਲਿਮ ਵਕਫ਼ (ਰਿਪੀਲ) ਬਿੱਲ ਸਮੇਤ ਅੱਠ ਬਿੱਲ ਲੋਕ ਸਭਾ ਵਿੱਚ ਵਿਚਾਰ ਅਧੀਨ ਹਨ। ਦੋ ਹੋਰ ਰਾਜ ਸਭਾ ਕੋਲ ਹਨ।

Exit mobile version