Lalu Yadav: ਲਾਲੂ ਯਾਦਵ ਦੀ ਹਾਲਤ ਗੰਭੀਰ, ਏਅਰ ਐਂਬੂਲੈਂਸ ਰਾਹੀਂ ਦਿੱਲੀ ਲਿਆਉਣ ਦੀ ਤਿਆਰੀ

Updated On: 

02 Apr 2025 17:39 PM

Lalu Prasad Yadav Health Update: ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੀ ਸਿਹਤ ਅਚਾਨਕ ਵਿਗੜ ਗਈ ਹੈ। ਉਨ੍ਹਾਂ ਨੂੰ ਪਟਨਾ ਦੇ ਪਾਰਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦਾ ਬਲੱਡ ਪ੍ਰੈਸ਼ਰ ਬਹੁਤ ਘੱਟ ਹੈ ਅਤੇ ਸ਼ੂਗਰ ਦਾ ਪੱਧਰ 400 ਤੋਂ ਉੱਪਰ ਹੈ। ਡਾਕਟਰਾਂ ਦੀ ਇੱਕ ਟੀਮ ਉਨ੍ਹਾਂਦੀ ਹਾਲਤ ਦੀ ਨਿਗਰਾਨੀ ਕਰ ਰਹੀ ਹੈ। ਉਨ੍ਹਾਂ ਨੂੰ ਏਅਰ ਐਂਬੂਲੈਂਸ ਰਾਹੀਂ ਦਿੱਲੀ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ।

Lalu Yadav: ਲਾਲੂ ਯਾਦਵ ਦੀ ਹਾਲਤ ਗੰਭੀਰ, ਏਅਰ ਐਂਬੂਲੈਂਸ ਰਾਹੀਂ ਦਿੱਲੀ ਲਿਆਉਣ ਦੀ ਤਿਆਰੀ

ਲਾਲੂ ਯਾਦਵ ਦੀ ਹਾਲਤ ਗੰਭੀਰ

Follow Us On

ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਸੁਪਰੀਮੋ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੀ ਸਿਹਤ ਹੋਰ ਵਿਗੜ ਗਈ ਹੈ। ਡਾਕਟਰਾਂ ਨੇ ਉਨ੍ਹਾਂਨੂੰ ਦਿੱਲੀ ਏਮਜ਼ ਵਿੱਚ ਇਲਾਜ ਦੀ ਸਲਾਹ ਦਿੰਦੇ ਹੋਏ, ਪਟਨਾ ਵਿੱਚ ਰਾਬੜੀ ਨਿਵਾਸ ‘ਤੇ ਉਨ੍ਹਾਂ ਦਾ ਸ਼ੁਰੂਆਤੀ ਇਲਾਜ ਸ਼ੁਰੂ ਕੀਤਾ। ਲਾਲੂ ਨੂੰ 4 ਵਜੇ ਦਿੱਲੀ ਲਈ ਰਵਾਨਾ ਹੋਣਾ ਸੀ। ਪਰਿਵਾਰਕ ਮੈਂਬਰ ਉਨ੍ਹਾਂ ਨੂੰ ਘਰੋਂ ਲੈ ਕੇ ਨਿਕਲੇ ਸਨ ਕਿ ਇਸ ਦੌਰਾਨ, ਉਨ੍ਹਾਂ ਦੀ ਸਿਹਤ ਜਿਆਦਾ ਵਿਗੜ ਗਈ, ਤਾਂ ਉਨ੍ਹਾਂ ਨੂੰ ਪਟਨਾ ਦੇ ਪਾਰਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਲਾਲੂ ਦਾ ਬਲੱਡ ਪ੍ਰੈਸ਼ਰ ਬਹੁਤ ਘੱਟ ਗਿਆ ਸੀ। ਉਨ੍ਹਾਂ ਨੂੰ ਫਲਾਈਟ ਰਾਹੀਂ ਲਿਜਾਣ ਲਈ ਹਾਲਤ ਨਹੀਂ ਸੀ। ਇਸ ਕਾਰਨ ਉਨ੍ਹਾਂਨੂੰ ਪਾਰਸ ਹਸਪਤਾਲ ਲਿਜਾਇਆ ਗਿਆ। ਹੁਣ ਉਨ੍ਹਾਂਨੂੰ ਏਅਰ ਐਂਬੂਲੈਂਸ ਰਾਹੀਂ ਦਿੱਲੀ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਲਾਲੂ ਯਾਦਵ ਨੂੰ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੋਣ ਤੋਂ ਬਾਅਦ ਹੀ ਦਿੱਲੀ ਲਿਜਾਇਆ ਜਾਵੇਗਾ। ਇਸ ਵੇਲੇ ਡਾਕਟਰਾਂ ਦੀ ਟੀਮ ਬੀਪੀ ਅਤੇ ਸ਼ੂਗਰ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਆਰਜੇਡੀ ਸੁਪਰੀਮੋ ਦਾ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਨਹੀਂ ਹੈ। ਸ਼ੂਗਰ 400 ਤੋਂ ਉੱਪਰ ਹੈ। ਕਿਡਨੀ ਵੀ 25 ਪ੍ਰਤੀਸ਼ਤ ਤੋਂ ਘੱਟ ਕੰਮ ਕਰ ਰਹੇ ਹਨ।

ਦੇਰ ਸ਼ਾਮ ਤੱਕ ਦਿੱਲੀ ਪਹੁੰਚ ਸਕਦੇ ਹਨ ਲਾਲੂ ਯਾਦਵ

ਦੱਸਿਆ ਜਾ ਰਿਹਾ ਹੈ ਕਿ ਹੁਣ ਲਾਲੂ ਯਾਦਵ ਨੂੰ ਏਅਰ ਐਂਬੂਲੈਂਸ ਰਾਹੀਂ ਦਿੱਲੀ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪਹਿਲਾਂ ਉਨ੍ਹਾਂ ਨੂੰ ਨਾਰਮਲ ਫਲਾਈਟ ਰਾਹੀਂ ਆਉਣਾ ਸੀ ਪਰ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਜਾ ਰਿਹਾ ਹੈ। ਲਾਲੂ ਦੇਰ ਸ਼ਾਮ ਤੱਕ ਏਅਰ ਐਂਬੂਲੈਂਸ ਰਾਹੀਂ ਦਿੱਲੀ ਲਈ ਰਵਾਨਾ ਹੋ ਸਕਦੇ ਹਨ। ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਪਿਛਲੇ ਕੁਝ ਸਾਲਾਂ ਤੋਂ ਗੰਭੀਰ ਸਿਹਤ ਸਮੱਸਿਆਵਾਂ ਤੋਂ ਪੀੜਤ ਹਨ। ਉਨ੍ਹਾਂ ਨੂੰ ਗੁਰਦੇ ਦੇ ਟ੍ਰਾਂਸਪਲਾਂਟ ਅਤੇ ਹੋਰ ਸਿਹਤ ਕਾਰਨਾਂ ਕਰਕੇ ਕਈ ਵਾਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਕਿਡਨੀ ਟ੍ਰਾਂਸਪਲਾਂਟ: ਧੀ ਨੇ ਨਵੀਂ ਦਿੱਤੀ ਜ਼ਿੰਦਗੀ

ਸਾਲ 2022 ਵਿੱਚ, ਲਾਲੂ ਨੂੰ ਕਿਡਨੀ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਡਾਕਟਰਾਂ ਦੁਆਰਾ ਜਾਂਚ ਕਰਨ ਤੋਂ ਬਾਅਦ ਪਾਇਆ ਗਿਆ ਕਿ ਕਿਡਨੀ ਸਿਰਫ਼ 25% ਹੀ ਕੰਮ ਕਰ ਰਹੀ ਸੀ। ਇਸ ਤੋਂ ਬਾਅਦ, ਕਿਡਨੀ ਟ੍ਰਾਂਸਪਲਾਂਟ ਦੀ ਸਲਾਹ ਦਿੱਤੀ ਗਈ। ਉਨ੍ਹਾਂ ਦੀ ਧੀ ਰੋਹਿਨੀ ਆਚਾਰਿਆ ਨੇ ਆਪਣੀ ਇੱਕ ਕਿਡਨੀ ਉਨ੍ਹਾਂ ਨੂੰ ਦਾਨ ਕੀਤੀ। 5 ਦਸੰਬਰ 2022 ਨੂੰ ਸਿੰਗਾਪੁਰ ਵਿੱਚ ਟ੍ਰਾਂਸਪਲਾਂਟ ਸਫਲ ਰਿਹਾ।

ਹਾਰਟ ਪ੍ਰਾਬਲਮ ਅਤੇ ਮੁੰਬਈ ਵਿੱਚ ਐਂਜੀਓਪਲਾਸਟੀ

ਲਾਲੂ ਯਾਦਵ ਨੂੰ ਦਿਲ ਦੀ ਬਿਮਾਰੀ ਵੀ ਹੈ। 2021 ਵਿੱਚ, ਰਾਂਚੀ ਦੀ ਬਿਰਸਾ ਮੁੰਡਾ ਕੇਂਦਰੀ ਜੇਲ੍ਹ ਵਿੱਚ ਸਜ਼ਾ ਕੱਟਦੇ ਸਮੇਂ, ਉਨ੍ਹਾਂ ਨੂੰ ਦਿਲ ਦੀ ਬਿਮਾਰੀ ਦਾ ਪਤਾ ਲੱਗਿਆ। ਡਾਕਟਰਾਂ ਨੇ ਮਾਹਿਰਾਂ ਤੋਂ ਇਲਾਜ ਕਰਵਾਉਣ ਦੀ ਸਲਾਹ ਦਿੱਤੀ। ਇਸ ਤੋਂ ਬਾਅਦ, ਸਤੰਬਰ 2023 ਵਿੱਚ, ਮੁੰਬਈ ਦੇ ਇੱਕ ਹਸਪਤਾਲ ਵਿੱਚ ਉਨ੍ਹਾਂ ਦੀ ਐਂਜੀਓਪਲਾਸਟੀ ਕੀਤੀ ਗਈ।