ਡਾਕਟਰ ਰੇਪ-ਕਤਲ ਮਾਮਲੇ ਨੂੰ ਲੈ ਕੇ ਭਾਜਪਾ ਵੱਲੋਂ ਕੱਲ੍ਹ ਬੰਗਾਲ ‘ਚ ਬੰਦ ਦਾ ਸੱਦਾ, ਕੇਂਦਰੀ ਮੰਤਰੀ ਕਰਨਗੇ ਅਗਵਾਈ

Updated On: 

27 Aug 2024 19:41 PM

BJP Calls West Bengal Band: ਅਧਿਕਾਰੀ ਨੇ ਕਿਹਾ, "ਜੇਕਰ ਪੁਲਿਸ ਜਬਰ ਨੂੰ ਤੁਰੰਤ ਬੰਦ ਨਾ ਕੀਤਾ ਗਿਆ, ਤਾਂ ਅਸੀਂ (ਭਾਜਪਾ) ਕੱਲ੍ਹ ਪੱਛਮੀ ਬੰਗਾਲ ਨੂੰ ਠੱਪ ਕਰ ਦੇਵਾਂਗੇ।" ਉਨ੍ਹਾਂ ਨੇ ਚੇਤਾਵਨੀ ਦਿੱਤੀ ਸੀ ਕਿ ਪ੍ਰਸ਼ਾਸਨ ਨੇ ਭਿਆਨਕ ਸਥਿਤੀ ਪੈਦਾ ਕਰ ਦਿੱਤੀ ਹੈ। ਸੈਂਕੜੇ ਪ੍ਰਦਰਸ਼ਨਕਾਰੀ ਜ਼ਖਮੀ ਹੋ ਗਏ ਹਨ। ਜੇਕਰ ਪੁਲਿਸ ਕਮਿਸ਼ਨਰ ਵਿਨੀਤ ਗੋਇਲ ਅਤੇ ਪੁਲਿਸ ਡਾਇਰੈਕਟਰ ਜਨਰਲ ਨੇ ਅਜਿਹੀ ਬਰਬਰਤਾ ਨੂੰ ਨਾ ਰੋਕਿਆ ਤਾਂ ਅਸੀਂ ਚੁੱਪ ਨਹੀਂ ਰਹਾਂਗੇ।

ਡਾਕਟਰ ਰੇਪ-ਕਤਲ ਮਾਮਲੇ ਨੂੰ ਲੈ ਕੇ ਭਾਜਪਾ ਵੱਲੋਂ ਕੱਲ੍ਹ ਬੰਗਾਲ ਚ ਬੰਦ ਦਾ ਸੱਦਾ, ਕੇਂਦਰੀ ਮੰਤਰੀ ਕਰਨਗੇ ਅਗਵਾਈ

ਭਾਜਪਾ ਵੱਲੋਂ ਕੱਲ੍ਹ ਬੰਗਾਲ 'ਚ ਬੰਦ ਦਾ ਸੱਦਾ

Follow Us On

ਪੱਛਮੀ ਬੰਗਾਲ ‘ਚ ਡਾਕਟਰ ਦੇ ਰੇਪ-ਕਤਲ ਨੂੰ ਲੈ ਕੇ ਤਣਾਅ ਜਾਰੀ ਹੈ। ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ‘ਚ ਇਸ ਘਟਨਾ ਨੂੰ ਲੈ ਕੇ ਵਿਦਿਆਰਥੀ ਸੰਗਠਨਾਂ ਅਤੇ ਵਿਰੋਧੀ ਪਾਰਟੀਆਂ ਨੇ ਸੀਐੱਮ ਮਮਤਾ ਬੈਨਰਜੀ ਖਿਲਾਫ ਪ੍ਰਦਰਸ਼ਨ ਜਾਰੀ ਰੱਖਿਆ ਹੋਇਆ ਹੈ। ਇਸ ਸਬੰਧ ਵਿੱਚ ਬੰਗਾਲ ਭਾਜਪਾ ਨੇ ਹੁਣ ਕੱਲ੍ਹ ਸੂਬੇ ਭਰ ਵਿੱਚ ਬੰਦ ਦਾ ਸੱਦਾ ਦਿੱਤਾ ਹੈ। ਭਾਜਪਾ ਨੇ ਮੰਗਲਵਾਰ ਨੂੰ ਇੱਥੇ ਸੂਬਾ ਸਕੱਤਰੇਤ ਵੱਲ ਮਾਰਚ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਵਿਰੁੱਧ ਪੁਲਿਸ ਕਾਰਵਾਈ ਦੇ ਖਿਲਾਫ ਬੁੱਧਵਾਰ ਨੂੰ ਪੱਛਮੀ ਬੰਗਾਲ ਵਿੱਚ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਆਮ ਹੜਤਾਲ ਦਾ ਸੱਦਾ ਦਿੱਤਾ ਹੈ।

ਇੰਨਾ ਹੀ ਨਹੀਂ ਬੰਗਾਲ ‘ਚ ਪਾਰਟੀ ਪ੍ਰਧਾਨ ਸੁਕਾਂਤ ਮਜੂਮਦਾਰ ਨੇ ਕਿਹਾ ਹੈ ਕਿ ਕੋਲਕਾਤਾ ‘ਚ ਵਿਦਿਆਰਥੀਆਂ ਦੇ ਪ੍ਰਦਰਸ਼ਨ ‘ਚ ਮਮਤਾ ਸਰਕਾਰ ਵੱਲੋਂ ਜਿਸ ਤਰ੍ਹਾਂ ਦੀ ਬਰਬਰਤਾ ਦਿਖਾਈ ਜਾ ਰਹੀ ਹੈ, ਉਹ ਲੋਕਤੰਤਰ ਦੇ ਅਕਸ ਨੂੰ ਡੂੰਘਾ ਨੁਕਸਾਨ ਪਹੁੰਚਾਉਂਦੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਬੰਗਾਲ ‘ਚ ਔਰਤਾਂ ਦੀ ਸੁਰੱਖਿਆ ‘ਤੇ ਬੋਲਣਾ ਅਪਰਾਧ ਵਾਂਗ ਹੈ, ਜਦਕਿ ਮਮਤਾ ਦੇ ਸ਼ਾਸਨ ਦੌਰਾਨ ਰੇਪ ਅਤੇ ਕਤਲ ਵਰਗੀਆਂ ਘਟਨਾਵਾਂ ਆਮ ਹੋ ਗਈਆਂ ਹਨ।

ਸ਼ਾਂਤਮਈ ਪ੍ਰਦਰਸ਼ਨਕਾਰੀਆਂ ‘ਤੇ ਪੁਲਿਸ ਨੇ ਕੀਤੀ ਬੇਰਹਿਮੀ: ਸ਼ੁਭੇਂਦੂ ਅਧਿਕਾਰੀ

ਇਸ ਤੋਂ ਪਹਿਲਾਂ, ਬੰਗਾਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਭੇਂਦੂ ਅਧਿਕਾਰੀ ਨੇ ਆਰੋਪ ਲਗਾਇਆ ਕਿ ਪੁਲਿਸ ਨੇ ਕੋਲਕਾਤਾ ਅਤੇ ਹਾਵੜਾ ਵਿੱਚ ਨੰਬਨਾ ਅਭਿਆਨ ਰੈਲੀ ਵਿੱਚ ਸ਼ਾਂਤੀਪੂਰਵਕ ਹਿੱਸਾ ਲੈਣ ਵਾਲਿਆਂ ਵਿਰੁੱਧ ਬੇਰਹਿਮੀ ਨਾਲ ਕਾਰਵਾਈ ਕੀਤੀ। ਅਧਿਕਾਰੀ ਨੇ ਧਮਕੀ ਦਿੱਤੀ ਕਿ ਜੇਕਰ ਰਾਜ ਸਰਕਾਰ ਵੱਲੋਂ ਇਸ ਬਰਿਹਮੀ ਨੂੰ ਨਾ ਰੋਕਿਆ ਗਿਆ ਤਾਂ ਪੱਛਮੀ ਬੰਗਾਲ ਨੂੰ ਠੱਪ ਕਰ ਦਿੱਤਾ ਜਾਵੇਗਾ।

ਭਾਜਪਾ ਨੇ ਮਮਤਾ ਦੇ ਅਸਤੀਫੇ ਦੀ ਕੀਤੀ ਮੰਗ, ਪੋਲੀਗ੍ਰਾਫ਼ ਟੈਸਟ ਦੀ ਮੰਗ

ਇਸ ਦੌਰਾਨ ਭਾਜਪਾ ਨੇ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਕੋਲਕਾਤਾ ‘ਚ ਡਾਕਟਰ ਦੇ ਰੇਪ-ਕਤਲ ਮਾਮਲੇ ‘ਚ ਦੋਸ਼ੀਆਂ ਨੂੰ ਬਚਾਉਣ ਦਾ ਦੋਸ਼ ਲਗਾਇਆ ਹੈ। ਭਾਜਪਾ ਨੇ ਮਮਤਾ ਨੂੰ ਤਾਨਾਸ਼ਾਹ ਕਰਾਰ ਦਿੰਦਿਆਂ ਮਾਮਲੇ ਦੀ ਨਿਰਪੱਖ ਜਾਂਚ ਲਈ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਭਾਜਪਾ ਨੇ ਇਹ ਵੀ ਮੰਗ ਕੀਤੀ ਹੈ ਕਿ ਸੀਬੀਆਈ ਬੈਨਰਜੀ ਅਤੇ ਪੁਲਿਸ ਕਮਿਸ਼ਨਰ ਵਿਨੀਤ ਗੋਇਲ ਦਾ ਪੋਲੀਗ੍ਰਾਫ਼ ਟੈਸਟ ਕਰਵਾਏ। ਪਾਰਟੀ ਦਾ ਆਰੋਪ ਹੈ ਕਿ ਉਨ੍ਹਾਂ (ਗੋਇਲ) ਨੇ ਸ਼ੁਰੂ ਵਿੱਚ ਕਿਹਾ ਸੀ ਕਿ ਪੀੜਤ ਨੇ ਖੁਦਕੁਸ਼ੀ ਕੀਤੀ ਹੈ।

ਭਾਜਪਾ ਦੇ ਬੁਲਾਰੇ ਗੌਰਵ ਭਾਟੀਆ ਨੇ ਕਿਹਾ, ਪੱਛਮੀ ਬੰਗਾਲ ਵਿੱਚ ਜੋ ਵੀ ਹੋ ਰਿਹਾ ਹੈ ਉਹ ਚਿੰਤਾਜਨਕ ਹੈ। ਇਹ ਸੰਵਿਧਾਨ ਨੂੰ ਤੋੜਨ ਦੇ ਬਰਾਬਰ ਹੈ। ਸਾਫ਼ ਨਜ਼ਰ ਆ ਰਿਹਾ ਹੈ ਕਿ ਦੇਸ਼ ਵਿੱਚ ਜੇਕਰ ਕੋਈ ਡਾਕਟਰ ਹੈ ਤਾਂ ਉਹ ਮਮਤਾ ਬੈਨਰਜੀ ਹੈ।