Karnataka Election Result: ਜਿੱਤ ਤੋਂ ਬਾਅਦ ਬੋਲੇ ਰਾਹੁਲ- ਅਸੀ ਪਿਆਰ ਨਾਲ ਲੜੀ ਜੰਗ

Updated On: 

13 May 2023 15:14 PM

Karnataka Election Result: ਜਿੱਤ ਤੋਂ ਬਾਅਦ ਬੋਲੇ ਰਾਹੁਲ- ਅਸੀ ਪਿਆਰ ਨਾਲ ਲੜੀ ਜੰਗ
Follow Us On

Karnataka Election : ਕਰਨਾਟਕ ਵਿੱਚ ਵਿਧਾਨਸਭਾ ਦੇ ਚੋਣ ਦੇ ਰੁਝਾਨਾਂ ਵਿੱਚ ਕਾਂਗਰਸ ਨੂੰ ਬਹੁਮਤ ਮਿਲਿਆ ਹੈ। ਇਸ ਦੇ ਆਧਾਰ ‘ਤੇ ਕਿਹਾ ਜਾ ਸਕਦਾ ਹੈ ਕਿ ਸਥਿਤੀ ਕਾਫੀ ਹੱਦ ਤੱਕ ਸਪੱਸ਼ਟ ਹੋ ਗਈ ਹੈ। ਕਾਂਗਰਸ ਅਤੇ ਭਾਜਪਾ ਵਿਚਲਾ ਫਰਕ ਕਾਫੀ ਵਧ ਗਿਆ ਹੈ। ਕਰਨਾਟਕ ਤੋਂ ਲੈ ਕੇ ਦਿੱਲੀ ਤੱਕ ਕਾਂਗਰਸ ਜਸ਼ਨ ਮਨਾ ਰਹੀ ਹੈ।

ਇਸ ਦੌਰਾਨ ਰਾਹੁਲ ਨੇ ਕਿਹਾ ਕਿ ਕਰਨਾਟਕ ‘ਚ ਨਫਰਤ ਦਾ ਬਾਜ਼ਾਰ ਬੰਦ ਹੋ ਗਿਆ ਹੈ, ਹੁਣ ਪਿਆਰ ਦੀ ਦੁਕਾਨ ਖੁੱਲ੍ਹੀ ਹੈ। ਅਸੀਂ ਕਰਨਾਟਕ ਦੇ ਲੋਕਾਂ ਨਾਲ 5 ਵਾਅਦੇ ਕੀਤੇ ਸਨ, ਅਸੀਂ ਪਹਿਲੀ ਕੈਬਨਿਟ ‘ਚ ਪਹਿਲੇ ਦਿਨ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਾਂਗੇ।

ਕਰਨਾਟਕ ‘ਚ ਪਿਆਰ ਨਾਲ ਲੜੀ ਜੰਗ: ਰਾਹੁਲ ਗਾਂਧੀ

ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਬਾਰੇ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਕਰਨਾਟਕ ਦੇ ਆਪਣੇ ਵਰਕਰਾਂ ਅਤੇ ਨੇਤਾਵਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ। ਕਾਂਗਰਸ ਪਾਰਟੀ ਕਰਨਾਟਕ ਵਿੱਚ ਗਰੀਬਾਂ ਦੇ ਨਾਲ ਖੜ੍ਹੀ ਹੈ। ਅਸੀਂ ਇਹ ਲੜਾਈ ਪਿਆਰ ਨਾਲ ਲੜੀ ਸੀ। ਕਰਨਾਟਕ ਨੇ ਦਿਖਾਇਆ ਹੈ ਕਿ ਦੇਸ਼ ਨੂੰ ਪਿਆਰ ਚੰਗਾ ਲਗਦਾ ਹੈ। ਰਾਹੁਲ ਨੇ ਕਿਹਾ ਕਿ ਕਰਨਾਟਕ ਦੇ ਗਰੀਬ ਲੋਕਾਂ ਨੇ ਕਰਨਾਟਕ ਵਿੱਚ ਕ੍ਰੋਨੀ ਪੂੰਜੀਪਤੀਆਂ ਨੂੰ ਹਰਾਇਆ ਹੈ। ਅਸੀਂ ਇਹ ਲੜਾਈ ਨਫ਼ਰਤ ਨਾਲ ਨਹੀਂ ਜਿੱਤੀ ਹੈ।

ਮੇਰੇ ਪਿਤਾ ਬਣਨ ਮੁੱਖ ਮੰਤਰੀ : ਯਤਿੰਦਰ ਸਿੱਧਾਰਮਈਆ

ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ ਦੇ ਬੇਟੇ ਅਤੇ ਕਾਂਗਰਸ ਨੇਤਾ ਯਤਿੰਦਰ ਸਿੱਧਾਰਮਈਆ ਨੇ ਕਿਹਾ ਕਿ ਬੇਟੇ ਦੇ ਤੌਰ ‘ਤੇ ਮੈਂ ਚਾਹੁੰਦਾ ਹਾਂ ਕਿ ਉਹ (ਸਿਦਾਰਮਈਆ) ਸੀਐੱਮ ਬਣਨ ਅਤੇ ਇਕ ਨਾਗਰਿਕ ਹੋਣ ਦੇ ਨਾਤੇ ਵੀ ਮੈਂ ਚਾਹੁੰਦਾ ਹਾਂ ਕਿ ਉਹ ਸੀਐੱਮ ਬਣਨ, ਕਿਉਂਕਿ ਇਸ ਜਿੱਤ ‘ਚ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਸੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version