Jammu Kashmir Election 2024 Live Update: ਜੰਮੂ-ਕਸ਼ਮੀਰ ‘ਚ ਵੱਡਾ ਉਲਟਫੇਰ, ਕਾਂਗਰਸ-ਐਨਸੀ ਗਠਜੋੜ ਬਹੁਮਤ ਦੇ ਨੇੜੇ
ਜੰਮੂ ਕਸ਼ਮੀਰ ਚੋਣ ਨਤੀਜੇ 2024 ਲਾਈਵ ਅਪਡੇਟਸ: ਜੰਮੂ-ਕਸ਼ਮੀਰ ਵਿੱਚ ਗਿਣਤੀ ਸ਼ੁਰੂ ਹੋ ਗਈ ਹੈ। ਇੱਥੇ ਇੱਕ ਦਹਾਕੇ ਬਾਅਦ ਵਿਧਾਨ ਸਭਾ ਚੋਣਾਂ ਹੋਈਆਂ ਹਨ। ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ 90 ਸੀਟਾਂ 'ਤੇ 3 ਪੜਾਵਾਂ 'ਚ ਵੋਟਿੰਗ ਹੋਈ। ਕੁੱਲ 63.88% ਵੋਟਿੰਗ ਹੋਈ। ਇਸ ਚੋਣ 'ਚ ਉਮਰ ਅਬਦੁੱਲਾ, ਰਵਿੰਦਰ ਰੈਨਾ, ਤਾਰਿਕ ਹਾਮਿਦ ਕਰਾ, ਅਲਤਾਫ ਬੁਖਾਰੀ ਅਤੇ ਇਲਤਿਜਾ ਮੁਫਤੀ ਵਰਗੇ ਵੱਡੇ ਚਿਹਰਿਆਂ ਦੀ ਸਾਖ ਦਾਅ 'ਤੇ ਲੱਗੀ ਹੋਈ ਹੈ।
Jammu Kashmir Election Result 2024 Live Updates: ਜੰਮੂ-ਕਸ਼ਮੀਰ ‘ਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਵਿਧਾਨ ਸਭਾ ਚੋਣਾਂ 90 ਸੀਟਾਂ ‘ਤੇ 3 ਪੜਾਵਾਂ ‘ਚ ਸੰਪੰਨ ਹੋਈਆਂ। ਪਹਿਲੇ ਪੜਾਅ ‘ਚ 18 ਸਤੰਬਰ ਨੂੰ 24 ਸੀਟਾਂ ‘ਤੇ, ਦੂਜੇ ਪੜਾਅ ‘ਚ 25 ਸਤੰਬਰ ਨੂੰ 26 ਸੀਟਾਂ ਅਤੇ ਤੀਜੇ ਪੜਾਅ ‘ਚ 1 ਅਕਤੂਬਰ ਨੂੰ 40 ਸੀਟਾਂ ‘ਤੇ ਵੋਟਿੰਗ ਹੋਈ ਸੀ। ਕੁੱਲ 63.88% ਵੋਟਿੰਗ ਹੋਈ। ਚੋਣ ਕਮਿਸ਼ਨ ਅਨੁਸਾਰ 64.68% ਮਰਦ, 63.04% ਔਰਤਾਂ ਅਤੇ 38.24% ਥਰਡ ਜੈਂਡਰ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਚੋਣ ਵਿੱਚ ਜੰਮੂ-ਕਸ਼ਮੀਰ ਦੋਵਾਂ ਖੇਤਰਾਂ ਦੇ ਕਈ ਸੀਨੀਅਰ ਆਗੂਆਂ ਦੀ ਸਾਖ ਦਾਅ ਤੇ ਲੱਗੀ ਹੋਈ ਹੈ। ਇਸ ‘ਚ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ, ਭਾਜਪਾ ਦੇ ਮੌਜੂਦਾ ਪ੍ਰਧਾਨ ਰਵਿੰਦਰ ਰੈਨਾ, ਜੰਮੂ-ਕਸ਼ਮੀਰ ਕਾਂਗਰਸ ਦੇ ਪ੍ਰਧਾਨ ਤਾਰਿਕ ਹਾਮਿਦ ਕਰਾ, ਅਪਨੀ ਪਾਰਟੀ ਦੇ ਅਲਤਾਫ ਬੁਖਾਰੀ ਅਤੇ ਮਹਿਬੂਬਾ ਮੁਫਤੀ ਦੀ ਬੇਟੀ ਇਲਤਿਜਾ ਵਰਗੇ ਵੱਡੇ ਚਿਹਰੇ ਸ਼ਾਮਲ ਹਨ।
ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦੀਆਂ 90 ਸੀਟਾਂ ‘ਤੇ ਚੋਣਾਂ ਹੋਈਆਂ ਹਨ। ਜੰਮੂ ਖੇਤਰ ਵਿੱਚ 43 ਅਤੇ ਕਸ਼ਮੀਰ ਖੇਤਰ ਵਿੱਚ 47 ਸੀਟਾਂ ਹਨ। ਸਰਕਾਰ ਬਣਾਉਣ ਲਈ 46 ਵਿਧਾਇਕਾਂ ਦਾ ਸਮਰਥਨ ਜ਼ਰੂਰੀ ਹੈ। ਪਰ, ਉਪ ਰਾਜਪਾਲ ਕੋਲ 5 ਵਿਧਾਇਕਾਂ ਨੂੰ ਨਾਮਜ਼ਦ ਕਰਨ ਦਾ ਅਧਿਕਾਰ ਹੈ। ਇਸ ਤਰ੍ਹਾਂ ਬਹੁਮਤ ਦਾ ਅੰਕੜਾ 48 ਹੋ ਜਾਂਦਾ ਹੈ। ਆਓ ਜਾਣਦੇ ਹਾਂ ਵਿਧਾਨ ਸਭਾ ਚੋਣ ਨਤੀਜਿਆਂ ਦੀ ਪਲ-ਪਲ ਦੀ ਅਪਡੇਟ…
ਇਹ ਵੀ ਪੜ੍ਹੋ
- ਜੰਮੂ-ਕਸ਼ਮੀਰ ਦੀਆਂ 90 ‘ਚੋਂ 72 ਸੀਟਾਂ ‘ਤੇ ਰੁਝਾਨ ਆਇਆ ਹੈ। ਕਾਂਗਰਸ-ਨੈਸ਼ਨਲ ਕਾਨਫਰੰਸ ਗਠਜੋੜ 43 ਸੀਟਾਂ ‘ਤੇ ਅੱਗੇ ਹੈ। ਭਾਜਪਾ 25 ਸੀਟਾਂ ‘ਤੇ ਅੱਗੇ ਹੈ। ਪੀਡੀਪੀ ਤਿੰਨ ਸੀਟਾਂ ‘ਤੇ ਅੱਗੇ ਹੈ। ਬਾਕੀਆਂ ਦੇ ਖਾਤੇ ਵਿੱਚ ਇੱਕ ਸੀਟ ਹੈ।
- ਜੰਮੂ-ਕਸ਼ਮੀਰ ‘ਚ ਵੱਡਾ ਉਲਟਫੇਰ ਹੋਇਆ ਹੈ। ਇੱਥੇ ਖੇਡ ਬਦਲ ਗਈ ਹੈ। ਹੁਣ ਕਾਂਗਰਸ-ਐਨਸੀ ਗਠਜੋੜ 34 ਸੀਟਾਂ ‘ਤੇ ਅੱਗੇ ਹੈ। ਹਾਲਾਂਕਿ ਭਾਜਪਾ 25 ਸੀਟਾਂ ‘ਤੇ ਅੱਗੇ ਹੈ।
- ਜੰਮੂ-ਕਸ਼ਮੀਰ ‘ਚ ਗਿਣਤੀ ਸ਼ੁਰੂ ਹੋ ਗਈ ਹੈ। ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਰੁਝਾਨਾਂ ਮੁਤਾਬਕ ਭਾਜਪਾ 25 ਸੀਟਾਂ ‘ਤੇ ਅੱਗੇ ਹੈ। ਕਾਂਗਰਸ ਅਤੇ ਨੈਸ਼ਨਲ ਕਾਨਫਰੰਸ 9 ਸੀਟਾਂ ‘ਤੇ ਅੱਗੇ ਹਨ। ਪੀਡੀਪੀ ਦਾ ਖਾਤਾ ਖੁੱਲ੍ਹਿਆ ਹੈ। ਦੂਜਿਆਂ ਦੇ ਖਾਤੇ ਵਿੱਚ 1 ਸੀਟ। ਇਹ ਅੰਕੜਾ ਰੁਝਾਨਾਂ ਮੁਤਾਬਕ ਹੈ।
- ਜੰਮੂ ਪੱਛਮੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਅਰਵਿੰਦ ਗੁਪਤਾ ਨੇ ਕਿਹਾ ਕਿ ਅਸੀਂ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਮਾਤਾ ਰਾਣੀ ਦੇ ਦਰਸ਼ਨਾਂ ਲਈ ਆਏ ਹਾਂ। ਲੋਕਾਂ ਵਿੱਚ ਚੰਗਾ ਉਤਸ਼ਾਹ ਹੈ, ਨਤੀਜੇ ਚੰਗੇ ਆਉਣਗੇ। ਮੈਂ ਐਗਜ਼ਿਟ ਪੋਲ ਵਿੱਚ ਨਹੀਂ ਸਗੋਂ ਸਟੀਕ ਪੋਲ ਵਿੱਚ ਵਿਸ਼ਵਾਸ਼ ਰੱਖਦਾ ਹਾਂ। ਜੰਮੂ-ਕਸ਼ਮੀਰ ਵਿੱਚ ਭਾਜਪਾ ਦੀ ਸਰਕਾਰ ਬਣੇਗੀ ਅਤੇ ਮੁੱਖ ਮੰਤਰੀ ਭਾਜਪਾ ਦੀ ਵਿਚਾਰਧਾਰਾ ਦਾ ਹੀ ਹੋਵੇਗਾ। ਜੰਮੂ-ਕਸ਼ਮੀਰ ‘ਚ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੇਗੀ।
- ਗਿਣਤੀ ਤੋਂ ਪਹਿਲਾਂ ਰਾਜੌਰੀ ਤੋਂ ਕਾਂਗਰਸੀ ਉਮੀਦਵਾਰ ਇਫਤਿਖਾਰ ਅਹਿਮਦ ਨੇ ਕਿਹਾ ਹੈ ਕਿ ਲੋਕਤੰਤਰ ਦੇ ਇਸ ਤਿਉਹਾਰ ‘ਚ ਲੋਕਾਂ ਨੇ ਵੱਡੀ ਗਿਣਤੀ ‘ਚ ਵੋਟਾਂ ਪਾਈਆਂ। 10 ਸਾਲਾਂ ਬਾਅਦ ਚੋਣਾਂ ਹੋਈਆਂ, ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਅੱਜ ਨਤੀਜਿਆਂ ਦਾ ਦਿਨ ਹੈ। ਸਾਰੇ ਉਮੀਦਵਾਰਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਮੈਂ ਉਮੀਦ ਕਰਦਾ ਹਾਂ ਕਿ ਲੋਕਾਂ ਦੇ ਫਤਵੇ ਦਾ ਸਨਮਾਨ ਕੀਤਾ ਜਾਵੇਗਾ ਅਤੇ ਲੋਕਤੰਤਰ ਕਾਇਮ ਰਹੇਗਾ।