ਏਅਰੋ ਇੰਡੀਆ 2023 ‘ਚ ਦਿਖੀ ਤਾਕਤ, ਪਾਕਿ-ਚੀਨ ਹੈਰਾਨ, ਪ੍ਰਧਾਨ ਮੰਤਰੀ ਨੇ ਕੀ ਕਿਹਾ ?
ਏਅਰੋ ਇੰਡੀਆ 2023 ਦਾ ਉਦੇਸ਼ ਏਅਰੋਸਪੇਸ ਅਤੇ ਰੱਖਿਆ ਦੇ ਖੇਤਰ ਵਿੱਚ ਦੇਸ਼ ਦੀਆਂ ਵਧੀਆਂ ਸਮਰੱਥਾਵਾਂ ਦਾ ਪ੍ਰਦਰਸ਼ਨ ਕਰਕੇ ਮਜਬੂਤ ਅਤੇ ਸਵੈ-ਨਿਰਭਰ ‘ਨਿਊ ਇੰਡੀਆ’ ਨੂੰ ਉਤਸ਼ਾਹਿਤ ਕਰਨਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਸੋਮਵਾਰ ਨੂੰ ਏਅਰੋ ਇੰਡੀਆ-2023 ਦਾ ਉਦਘਾਟਨ ਕੀਤਾ। ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ, ਏਅਰੋ ਇੰਡੀਆ ਦੀ ਥੀਮ ਜਮੀਨ ਤੋਂ ਲੈ ਕੇ ਅਸਮਾਨ ਤੱਕ ਹਰ ਜਗ੍ਹਾ ਦਿਖਾਈ ਦੇ ਰਹੀ ਹੈ। ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੀ ਭਾਗੀਦਾਰੀ ਏਅਰ ਇੰਡੀਆ ਦੀ ਸਮਰੱਥਾ ਨੂੰ ਹੋਰ ਵਧਾਉਣ ਵਿੱਚ ਮਦਦ ਕਰੇਗੀ।
ਪੀਐਮ ਨੇ ਅੱਗੇ ਕਿਹਾ, ਏਅਰੋ ਇੰਡੀਆ ਇਕ ਹੋਰ ਵਜ੍ਹਾਂ ਕਰਕੇ ਬਹੁਤ ਖਾਸ ਹੈ। ਇਹ ਏਰੋਸਪੇਸ ਅਤੇ ਰੱਖਿਆ ਵਿੱਚ ਨਵੇਂ ਮੌਕੇ ਪੈਦਾ ਕਰੇਗਾ। ਕਰਨਾਟਕ ਦੇ ਨੌਜਵਾਨਾਂ ਲਈ ਨਵੇਂ ਰਾਹ ਖੁੱਲ੍ਹਣਗੇ। ਜੇਕਰ ਵੱਧ ਤੋਂ ਵੱਧ ਲੋਕ ਇਨ੍ਹਾਂ ਮੌਕਿਆਂ ਨਾਲ ਜੁੜਦੇ ਹਨ, ਤਾਂ ਰੱਖਿਆ ਵਿੱਚ ਨਵੀਂ ਖੋਜ ਦਾ ਰਾਹ ਖੁੱਲ੍ਹੇਗਾ। ਏਅਰੋ ਇੰਡੀਆ ਦਾ ਇਹ ਪ੍ਰੋਗਰਾਮ ਅੱਜ ਦੇ ਨਵੇਂ ਭਾਰਤ ਦੀ ਨਵੀਂ ਪਹੁੰਚ ਨੂੰ ਦਰਸਾਉਂਦਾ ਹੈ।
1. ਭਾਰਤ ਅਤੇ ਵਿਦੇਸ਼ਾਂ ਤੋਂ ਪ੍ਰਦਰਸ਼ਕ ਇਸ ਵਿੱਚ ਹਿੱਸਾ ਲੈ ਰਹੇ ਹਨ। ਇਸ ਨੇ ਹੁਣ ਤੱਕ ਦੇ ਆਪਣੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਵਿੱਚ ਭਾਰਤੀ MSME ਵੀ ਹੈ, ਸਵਦੇਸ਼ੀ ਸਟਾਰਟਅੱਪ ਵੀ ਹੈ ਅਤੇ ਵਿਸ਼ਵ ਦੀਆਂ ਮਸ਼ਹੂਰ ਕੰਪਨੀਆਂ ਵੀ ਹਨ।
2. ਭਾਰਤ ਵਿੱਚ ਰੱਖਿਆ ਖੇਤਰ ਨੂੰ ਮਜਬੂਤ ਕਰਨ ਦੀ ਪ੍ਰਕਿਰਿਆ ਹੋਰ ਵੀ ਅੱਗੇ ਵਧੇਗੀ। ਆਉਣ ਵਾਲੇ ਸਮੇਂ ਵਿੱਚ, ਅਸੀਂ ਏਅਰੋ ਇੰਡੀਆ ਦੇ ਹੋਰ ਸ਼ਾਨਦਾਰ ਸਮਾਗਮਾਂ ਦੇ ਗਵਾਹ ਬਣਾਂਗੇ।
ਇਹ ਵੀ ਪੜ੍ਹੋ
3.ਨੀਤੀਆਂ ਵਿੱਚ ਸਪੱਸ਼ਟ ਇਰਾਦਾ ਬੇਮਿਸਾਲ ਹੈ। ਅਸੀਂ ਕਈ ਕਦਮ ਚੁੱਕੇ ਹਨ। ਐਫਡੀਆਈ ਨੂੰ ਆਸਾਨ ਬਣਾਉਣ ਲਈ ਕਈ ਨਿਯਮਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
4. ਭਾਰਤ ਦੀ ਰਫ਼ਤਾਰ ਭਾਵੇਂ ਕਿੰਨੀ ਵੀ ਤੇਜ ਕਿਉਂ ਨਾ ਹੋਵੇ, ਉਸ ਦੀਆਂ ਜੜ੍ਹਾਂ ਹਮੇਸ਼ਾ ਜਮੀਨ ਨਾਲ ਜੁੜੀਆਂ ਰਹਿੰਦੀਆਂ ਹਨ। ਏਅਰ ਇੰਡੀਆ ਦੇ ਪਾਇਲਟ ਵੀ ਤਾਂ ਇਹੀ ਕਰਦੇ ਹਨ।
5. ਭਾਰਤ ਦੇ ਨਿੱਜੀ ਖੇਤਰ ਨੂੰ ਇਹ ਸਮਾਂ ਹੱਥੋਂ ਜਾਣ ਨਹੀਂ ਦੇਣਾ ਚਾਹੀਦਾ। ਇੱਕ ਅਜਿਹਾ ਦੇਸ਼ ਬੁਲੰਦੀਆਂ ਨੂੰ ਛੂਹਣ ਤੋਂ ਨਹੀਂ ਡਰਦਾ। ਅੱਜ ਦਾ ਭਾਰਤ ਦੂਰ ਤੱਕ ਸੋਚਦਾ ਹੈ ਅਤੇ ਜਲਦੀ ਫੈਸਲੇ ਲੈਂਦਾ ਹੈ।
6. ਅੱਜ ਅਸਮਾਨ ਵਿੱਚ ਗਰਜਦੇ ਤੇਜਸ ਲੜਾਕੂ ਜਹਾਜ ਮੇਕ ਇੰਡੀਆ ਦੇ ਵਿਸਤਾਰ ਦਾ ਸਬੂਤ ਰਹੇ ਹਨ। ਇਹ ਸਵੈ-ਨਿਰਭਰ ਭਾਰਤ ਦੀ ਵਧ ਰਹੀ ਸ਼ਕਤੀ ਹੈ। ਇਹ ਮਹਿਜ ਇੱਕ ਸ਼ੋਅ ਨਹੀਂ, ਸਗੋਂ ਭਾਰਤ ਦੀ ਤਾਕਤ ਹੈ।
7. ਪ੍ਰਧਾਨ ਮੰਤਰੀ ਨੇ ਕਿਹਾ, ਭਾਰਤ ਉਨ੍ਹਾਂ ਦੇਸ਼ਾਂ ਲਈ ਬਿਹਤਰ ਦੇਸ਼ ਬਣ ਕੇ ਉਭਰ ਰਿਹਾ ਹੈ ਜੋ ਆਪਣੀਆਂ ਰੱਖਿਆ ਲੋੜਾਂ ਲਈ ਭਾਈਵਾਲ ਲੱਭ ਰਹੇ ਹਨ।
8. ਪੀਐਮ ਨੇ ਕਿਹਾ, ਅੱਜ ਏਅਰੋ ਇੰਡੀਆ ਇੱਕ ਸ਼ੋਅ ਨਹੀਂ ਹੈ, ਇਹ ਭਾਰਤ ਦੀ ਤਾਕਤ ਵੀ ਹੈ। ਅੱਜ ਭਾਰਤ ਦੁਨੀਆ ਦੀਆਂ ਰੱਖਿਆ ਕੰਪਨੀਆਂ ਲਈ ਬਾਜ਼ਾਰ ਹੀ ਨਹੀਂ, ਭਾਈਵਾਲ ਵੀ ਹੈ।
9. ਰੱਖਿਆ ਮੰਤਰੀ ਨੇ ਕਿਹਾ, ਸਾਡੇ ਰੱਖਿਆ ਖੇਤਰ ਨੇ ਕੁਝ ਸਾਲਾਂ ਵਿੱਚ ਇੱਕ ਲੰਮਾ ਸਫ਼ਰ ਤੈਅ ਕੀਤਾ ਹੈ। ਇਸ ਸਫ਼ਰ ਵਿੱਚ ਰੱਖਿਆ ਖੇਤਰ ਨੇ ਸਫਲਤਾ ਦੇ ਕਈ ਮੀਲ ਪੱਥਰ ਪਾਰ ਕੀਤੇ ਹਨ ਜੋ ਵਿੱਖ ਵਿੱਚ ਮਜਬੂਤੀ ਦੇ ਥੰਮ ਬਣੇ ਹਨ।
10. ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ‘ਚ ਦੇਸ਼ ਹਰ ਖੇਤਰ ‘ਚ ਸਫਲਤਾ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਦੇਸ਼ ਨੇ ਰੱਖਿਆ ਦੇ ਖੇਤਰ ਵਿੱਚ ਕਈ ਮੀਲ ਪੱਥਰ ਪਾਰ ਕੀਤੇ ਹਨ।
11. ਇਹ ਪ੍ਰਦਰਸ਼ਨੀ ਸਰਕਾਰ ਦੇ ‘ਮੇਕ ਇਨ ਇੰਡੀਆ, ਮੇਕ ਫਾਰ ਦਿ ਵਰਲਡ’ ਵਿਜ਼ਨ ਦੇ ਅਨੁਸਾਰ ਸਵਦੇਸ਼ੀ ਉਪਕਰਣਾਂ ਅਤੇ ਤਕਨਾਲੋਜੀਆਂ ਨੂੰ ਪ੍ਰਦਰਸ਼ਿਤ ਕਰਨ ਅਤੇ ਵਿਦੇਸ਼ੀ ਕੰਪਨੀਆਂ ਨਾਲ ਸਾਂਝੇਦਾਰੀ ‘ਤੇ ਕੇਂਦਰਿਤ ਹੋਵੇਗੀ।
12 ‘ਏਅਰੋ ਇੰਡੀਆ’ ਦੇਸ਼ ਨੂੰ ਫੌਜੀ ਜਹਾਜ਼ਾਂ, ਹੈਲੀਕਾਪਟਰਾਂ, ਰੱਖਿਆ ਸਾਜ਼ੋ-ਸਾਮਾਨ ਅਤੇ ਨਵੇਂ ਯੁੱਗ ਦੇ ਐਵੀਓਨਿਕਸ ਦੇ ਨਿਰਮਾਣ ਲਈ ਇੱਕ ਉੱਭਰਦੇ ਹੋਏ ਕੇਂਦਰ ਵਜੋਂ ਖੁਦ ਨੂੰ ਪੇਸ਼ ਕਰੇਗੀ।
13. ਅਧਿਕਾਰੀਆਂ ਮੁਤਾਬਕ, ਬੈਂਗਲੁਰੂ ਦੇ ਬਾਹਰੀ ਇਲਾਕੇ ਚ ਹਵਾਈ ਸੈਨਾ ਦੇ ਯਾਲਾਹੰਕਾ ਮਿਲਟਰੀ ਬੇਸ ਦੇ ਅਹਾਤੇ ‘ਤੇ ਪੰਜ ਦਿਨਾਂ ਪ੍ਰਦਰਸ਼ਨੀ ‘ਚ 98 ਦੇਸ਼ਾਂ ਦੀਆਂ 809 ਰੱਖਿਆ ਕੰਪਨੀਆਂ ਅਤੇ ਡੈਲੀਗੇਟ ਹਿੱਸਾ ਲੈਣਗੇ।
14 ਏਅਰੋ ਇੰਡੀਆ ਵਿੱਚ ਲਗਭਗ 250 ਬਿਜਨਸ-ਟੂ-ਬਿਜਨਸ ਸਮਝੌਤੇ ਹੋਣ ਦੀ ਉਮੀਦ ਹੈ, ਜਿਸ ਨਾਲ ਲਗਭਗ 75,000 ਕਰੋੜ ਰੁਪਏ ਦੇ ਨਿਵੇਸ਼ ਦੇ ਰਾਹ ਖੁੱਲ੍ਹਣ ਦੀ ਉਮੀਦ ਹੈ।