India China LAC Patrolling Agreement: ਸਮਝੌਤੇ ਤੋਂ ਬਾਅਦ ਫੌਜ ਮੁਖੀ ਦਾ ਪਹਿਲਾ ਬਿਆਨ, ਸਮਝੌਤਾ ਨੂੰ ਚੀਨ ਨੇ ਵੀ ਦਿਖਾਇਆ Thumbs Up | india-china-lac-patrolling-agreement-first reaction-army-chief-on indo china relationship more detail in punjabi Punjabi news - TV9 Punjabi

India China LAC Patrolling Agreement: ਐਗਰੀਮੈਂਟ ਤੋਂ ਬਾਅਦ ਫੌਜ ਮੁਖੀ ਦਾ ਪਹਿਲਾ ਬਿਆਨ, ਸਮਝੌਤਾ ਨੂੰ ਚੀਨ ਨੇ ਵੀ ਦਿਖਾਇਆ Thumbs Up

Updated On: 

22 Oct 2024 14:26 PM

LAC Patrolling Agreement: 15 ਜੂਨ, 2020 ਨੂੰ ਗਲਵਾਨ ਘਾਟੀ ਵਿੱਚ ਹੋਏ ਝੜਪ ਤੋਂ ਬਾਅਦ ਭਾਰਤ ਅਤੇ ਚੀਨ ਦੇ ਸਬੰਧਾਂ ਵਿੱਚ ਨਿਘਾਰ ਆ ਗਿਆ ਸੀ। ਇਹ ਝੜਪ ਪਿਛਲੇ ਕੁਝ ਦਹਾਕਿਆਂ ਵਿੱਚ ਦੋਵਾਂ ਧਿਰਾਂ ਵਿਚਾਲੇ ਸਭ ਤੋਂ ਘਾਤਕ ਫੌਜੀ ਝੜਪ ਸੀ। ਇਸ ਘਟਨਾ ਤੋਂ ਬਾਅਦ ਤਣਾਅ ਘੱਟ ਕਰਨ ਲਈ ਫੌਜੀ ਅਤੇ ਕੂਟਨੀਤਕ ਪੱਧਰ 'ਤੇ ਗੱਲਬਾਤ ਸ਼ੁਰੂ ਹੋਈ ਸੀ।

India China LAC Patrolling Agreement: ਐਗਰੀਮੈਂਟ ਤੋਂ ਬਾਅਦ ਫੌਜ ਮੁਖੀ ਦਾ ਪਹਿਲਾ ਬਿਆਨ, ਸਮਝੌਤਾ ਨੂੰ ਚੀਨ ਨੇ ਵੀ ਦਿਖਾਇਆ Thumbs Up

ਫੌਜ ਮੁਖੀ ਉਪੇਂਦਰ ਦਿਵੇਦੀ

Follow Us On

ਭਾਰਤ ਅਤੇ ਚੀਨ ਵਿਚਾਲੇ LAC ‘ਤੇ ਗਸ਼ਤ ਸਮਝੌਤੇ ਤੋਂ ਬਾਅਦ ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਫੌਜ ਮੁਖੀ ਨੇ ਕਿਹਾ ਕਿ ਅਸੀਂ ਭਰੋਸੇ ਦਾ ਮੁੜ ਨਿਰਮਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉੱਥੇ ਹੀ ਚੀਨ ਨੇ ਫੌਜੀ ਰੁਕਾਵਟ ਨੂੰ ਖਤਮ ਕਰਨ ਲਈ ਭਾਰਤ ਨਾਲ ਸਮਝੌਤੇ ਦੀ ਪੁਸ਼ਟੀ ਕੀਤੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਨੇ ਕਿਹਾ, ਭਾਰਤ ਅਤੇ ਚੀਨ ਦੋਵਾਂ ਦੇਸ਼ਾਂ ਵਿਚਾਲੇ ਸਰਹੱਦ ਨਾਲ ਜੁੜੇ ਮੁੱਦਿਆਂ ‘ਤੇ ਕੂਟਨੀਤਕ ਅਤੇ ਫੌਜੀ ਚੈਨਲਾਂ ਰਾਹੀਂ ਨਜ਼ਦੀਕੀ ਸੰਪਰਕ ਵਿੱਚ ਹਨ। ਹੁਣ ਦੋਵੇਂ ਧਿਰਾਂ ਇੱਕ ਹੱਲ ‘ਤੇ ਪਹੁੰਚ ਗਈਆਂ ਹਨ ਜਿਸ ਦੀ ਚੀਨ ਬਹੁਤ ਸ਼ਲਾਘਾ ਕਰਦਾ ਹੈ। ਜਿਆਨ ਨੇ ਕਿਹਾ ਕਿ ਚੀਨ ਇਨ੍ਹਾਂ ਪ੍ਰਸਤਾਵਾਂ ਨੂੰ ਲਾਗੂ ਕਰਨ ਲਈ ਭਾਰਤ ਨਾਲ ਮਿਲ ਕੇ ਕੰਮ ਕਰੇਗਾ।

ਭਾਰਤ ਨੇ ਘੋਸ਼ਣਾ ਕੀਤੀ ਸੀ ਕਿ ਦੋਵੇਂ ਧਿਰਾਂ ਪੂਰਬੀ ਲੱਦਾਖ ਵਿੱਚ ਐਲਏਸੀ ‘ਤੇ ਗਸ਼ਤ ਲਈ ਇੱਕ ਸਮਝੌਤੇ ‘ਤੇ ਸਹਿਮਤ ਹੋਈਆਂ ਹਨ। ਇਸ ਸਮਝੌਤੇ ਨੂੰ ਪੂਰਬੀ ਲੱਦਾਖ ਵਿੱਚ ਚਾਰ ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਫੌਜੀ ਰੁਕਾਵਟ ਨੂੰ ਸੁਲਝਾਉਣ ਦੀ ਦਿਸ਼ਾ ਵਿੱਚ ਇੱਕ ਵੱਡੀ ਸਫਲਤਾ ਵਜੋਂ ਦੇਖਿਆ ਜਾ ਰਿਹਾ ਹੈ। 15 ਜੂਨ, 2020 ਨੂੰ ਗਲਵਾਨ ਘਾਟੀ ਵਿੱਚ ਹੋਈ ਝੜਪ ਤੋਂ ਬਾਅਦ ਭਾਰਤ ਅਤੇ ਚੀਨ ਦੇ ਸਬੰਧਾਂ ਵਿੱਚ ਨਿਘਾਰ ਆ ਗਿਆ ਸੀ। ਇਹ ਝੜਪ ਪਿਛਲੇ ਕੁਝ ਦਹਾਕਿਆਂ ਵਿੱਚ ਦੋਵਾਂ ਧਿਰਾਂ ਵਿਚਾਲੇ ਸਭ ਤੋਂ ਘਾਤਕ ਫੌਜੀ ਝੜਪ ਸੀ।

ਫੌਜ ਮੁਖੀ ਨੇ ਕੀ ਕਿਹਾ?

ਉੱਧਰ, ਭਾਰਤੀ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਕਿਹਾ, ਅਸੀਂ ਅਪ੍ਰੈਲ 2020 ਦੀ ਸਥਿਤੀ ‘ਤੇ ਵਾਪਸ ਜਾਣਾ ਚਾਹੁੰਦੇ ਹਾਂ। ਇਸ ਤੋਂ ਬਾਅਦ ਅਸੀਂ ਸੈਨਿਕਾਂ ਦੀ ਵਾਪਸੀ, ਤਣਾਅ ਘਟਾਉਣ ਅਤੇ ਐਲਏਸੀ ‘ਤੇ ਆਮ ਪ੍ਰਬੰਧਨ ‘ਤੇ ਧਿਆਨ ਦੇਵਾਂਗੇ। ਇਹ ਅਪ੍ਰੈਲ 2020 ਤੋਂ ਸਾਡਾ ਰੁਖ ਰਿਹਾ ਹੈ। ਹੁਣ ਤੱਕ ਅਸੀਂ ਭਰੋਸਾ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਉਦੋਂ ਹੀ ਹੋਵੇਗਾ ਜਦੋਂ ਅਸੀਂ ਇੱਕ ਦੂਜੇ ਨੂੰ ਯਕੀਨ ਦਿਵਾਉਣ ਅਤੇ ਸਮਝਉਣ ਚ ਸਮਰਥ ਹੋਵਾਂਗੇ ਕਿ ਅਸੀਂ ਬਣਾਏ ਗਏ ਬਫਰ ਜ਼ੋਨ ਵਿੱਚ ਦਾਖਲ ਨਹੀਂ ਹੋ ਰਹੇ ਹਾਂ।

Exit mobile version