ਸਰਕਾਰ ਦਾ ਵੱਡਾ ਐਲਾਨ, ਲੈਪਟਾਪ, ਟੈਬਲੇਟ ਤੇ ਪਰਸਨਲ ਕੰਪਿਊਟਰ ਦੇ ਇੰਪੋਰਟ ‘ਤੇ ਲਗਾਇਆ ਬੈਨ

Updated On: 

03 Aug 2023 14:36 PM

ਗਲੋਬਲ ਟਰੇਡ ਰਿਸਰਚ ਇਨੀਸ਼ੀਏਟਿਵ ਦੀ ਤਰਫੋਂ ਕਿਹਾ ਗਿਆ ਕਿ ਇਲੈਕਟ੍ਰਾਨਿਕ ਆਈਟਮਜਡ ਦੀ ਦਰਾਮਦ ਵਿੱਚ ਕਮੀ ਉਨ੍ਹਾਂ ਸੈਕਟਰਾਂ ਵਿੱਚ ਜ਼ਿਆਦਾ ਦੇਖੀ ਗਈ ਹੈ ਜਿੱਥੇ ਪੀਐਲਆਈ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਦੇ ਨਾਲ ਹੀ ਸੋਲਰ ਸੈੱਲ ਦੇ ਆਯਾਤ 'ਚ 70.9 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਸਰਕਾਰ ਦਾ ਵੱਡਾ ਐਲਾਨ, ਲੈਪਟਾਪ, ਟੈਬਲੇਟ ਤੇ ਪਰਸਨਲ ਕੰਪਿਊਟਰ ਦੇ ਇੰਪੋਰਟ ਤੇ ਲਗਾਇਆ ਬੈਨ
Follow Us On

ਇੱਕ ਵੱਡਾ ਐਲਾਨ ਕਰਦੇ ਹੋਏ, ਭਾਰਤ ਸਰਕਾਰ ਨੇ ਵੀਰਵਾਰ ਨੂੰ ਇੱਕ ਨੋਟਿਸ ਜਾਰੀ ਕਰਕੇ ਲੈਪਟਾਪ (Laptop), ਟੈਬਲੇਟ (Tablet) ਅਤੇ ਪਰਸਨਲ ਕੰਪਿਊਟਰਾਂ (personal computers)ਦੇ ਆਯਾਤ ‘ਤੇ ਤੁਰੰਤ ਪਾਬੰਦੀ ਲਗਾ ਦਿੱਤੀ ਹੈ। ਵਣਜ ਵਿਭਾਗ, ਵਣਜ ਅਤੇ ਉਦਯੋਗ ਮੰਤਰਾਲੇ, ਭਾਰਤ ਸਰਕਾਰ ਦੁਆਰਾ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਡਾਕ ਰਾਹੀਂ ਈ-ਕਾਮਰਸ ਪੋਰਟਲ ਤੋਂ ਖਰੀਦੇ ਗਏ ਕੰਪਿਊਟਰਾਂ ਸਮੇਤ ਆਲ-ਇਨ-ਵਨ ਪਰਸਨਲ ਕੰਪਿਊਟਰ, ਜਾਂ ਅਲਟਰਾ ਸਮਾਲ ਫਾਰਮ ਫੈਕਟਰ ਕੰਪਿਊਟਰਾਂ ਦੇ ਇੰਪੋਰਟ ਲਈ ਇੰਪੋਰਟ ਲਾਇਸੈਂਸਿੰਗ ਦੀਆਂ ਜ਼ਰੂਰਤਾਂ ਤੋਂ ਛੋਟ ਦਿੱਤੀ ਜਾਵੇਗੀ ਇਹ ਫੈਸਲਾ ਅਜਿਹੇ ਸਮੇਂ ਵਿੱਚ ਲਿਆ ਗਿਆ ਹੈ, ਜਦੋਂ ਦੇਸ਼ ਵਿੱਚ ਮੇਕ ਇਨ ਇੰਡੀਆ ਮੁਹਿੰਮ ਚੱਲ ਰਹੀ ਹੈ।

ਇਸ ਫੈਸਲੇ ਨਾਲ ਸਥਾਨਕ ਨਿਰਮਾਤਾਵਾਂ ਅਤੇ ਅਜਿਹੀਆਂ ਵਿਦੇਸ਼ੀ ਕੰਪਨੀਆਂ ਨੂੰ ਫਾਇਦਾ ਹੋਵੇਗਾ, ਜੋ ਦੇਸ਼ ਵਿੱਚ ਲਗਾਤਾਰ ਯੂਨਿਟ ਪ੍ਰੋਡੇਕਸ਼ਨ ਕਰਕੇ ਲੋਕਲ ਸਪਲਾਈ ਅਤੇ ਦੂਜੇ ਦੇਸ਼ਾਂ ਨੂੰ ਨਿਰਯਾਤ ਕਰ ਰਹੀਆਂ ਹਨ।

ਮਈ ਵਿੱਚ ਆਈ ਸੀ ਇਹ ਰਿਪੋਰਟ

ਮਈ ਮਹੀਨੇ ਵਿੱਚ, ਜੀਟੀਆਰਆਈ ਦੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਪਿਛਲੇ ਵਿੱਤੀ ਸਾਲ ਵਿੱਚ ਚੀਨ ਤੋਂ ਲੈਪਟਾਪ, ਨਿੱਜੀ ਕੰਪਿਊਟਰ, ਏਕੀਕ੍ਰਿਤ ਸਰਕਟ ਅਤੇ ਸੋਲਰ ਸੈੱਲਾਂ ਵਰਗੀਆਂ ਇਲੈਕਟ੍ਰਾਨਿਕ ਵਸਤੂਆਂ ਦੀ ਦਰਾਮਦ ਵਿੱਚ ਕਮੀ ਆਈ ਹੈ। ਗਲੋਬਲ ਟਰੇਡ ਰਿਸਰਚ ਇਨੀਸ਼ੀਏਟਿਵ ਦੀ ਤਰਫੋਂ ਕਿਹਾ ਗਿਆ ਕਿ ਇਲੈਕਟ੍ਰਾਨਿਕ ਵਸਤੂਆਂ ਦੀ ਦਰਾਮਦ ਵਿੱਚ ਕਮੀ ਉਨ੍ਹਾਂ ਸੈਕਟਰਾਂ ਵਿੱਚ ਜ਼ਿਆਦਾ ਦੇਖੀ ਗਈ ਹੈ ਜਿੱਥੇ ਪੀਐਲਆਈ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਦੇ ਨਾਲ ਹੀ ਸੋਲਰ ਸੈੱਲ ਦੇ ਆਯਾਤ ‘ਚ 70.9 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਸਮੇਂ ਦੌਰਾਨ ਲੈਪਟਾਪ, ਪਰਸਨਲ ਕੰਪਿਊਟਰ (ਪੀਸੀ) ਦੀ ਦਰਾਮਦ 23.1 ਫੀਸਦੀ ਅਤੇ ਮੋਬਾਈਲ ਫੋਨਾਂ ਦੀ ਦਰਾਮਦ 4.1 ਫੀਸਦੀ ਘਟੀ ਹੈ।

ਟ੍ਰੇਡ ਡੇਫਿਸਿਟ ਹੋਵਗਾ ਘੱਟ

ਲੈਪਟਾਪ, ਪਰਸਨਲ ਕੰਪਿਊਟਰ, ਮੋਬਾਈਲ ਫੋਨ ਵਰਗੀਆਂ ਇਲੈਕਟ੍ਰਾਨਿਕ ਵਸਤੂਆਂ ਦੀ ਦਰਾਮਦ ‘ਤੇ ਪਾਬੰਦੀ ਲੱਗਣ ਤੋਂ ਬਾਅਦ ਇਸ ਦਾ ਅਸਰ ਅਰਥਵਿਵਸਥਾ ‘ਤੇ ਵੀ ਦੇਖਣ ਨੂੰ ਮਿਲੇਗਾ। ਦੇਸ਼ ਦਾ ਵਪਾਰ ਘਾਟਾ ਘਟੇਗਾ। ਨਾਲ ਹੀ ਸਹੀ ਵਸਤੂਆਂ ਦੇਸ਼ ਵਿੱਚ ਹੀ ਬਣਦੀਆਂ ਹਨ ਅਤੇ ਜੇਕਰ ਸਥਾਨਕ ਸਪਲਾਈ ਚੇਨ ਨਾਲ ਗਲੋਬਲ ਸਪਲਾਈ ਚੇਨ ਵਿੱਚ ਸਹਿਯੋਗ ਵਧਦਾ ਹੈ ਤਾਂ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ। ਇਸ ਸਮੇਂ ਭਾਰਤ ਦਾ ਸਭ ਤੋਂ ਵੱਡਾ ਵਪਾਰ ਘਾਟਾ ਚੀਨ ਅਤੇ ਅਮਰੀਕਾ ਨਾਲ ਹੈ। ਵੈਸੇ ਇਹ ਪਾਬੰਦੀ ਭਾਰਤ ਸਰਕਾਰ ਨੇ ਚੀਨ ਨੂੰ ਧਿਆਨ ਵਿੱਚ ਰੱਖਦਿਆਂ ਲਗਾਈ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ