NITI Aayog Meeting: 140 ਕਰੋੜ ਲੋਕਾਂ ਲਈ ਹੋਵੇ ਸਾਂਝਾ ਵਿਜ਼ਨ-ਸਾਂਝੀ ਰਾਜਨੀਤੀ-PM ਦਾ ਮੁੱਖ ਮੰਤਰੀਆਂ ਨੂੰ ਸੰਦੇਸ਼
NITI Aayog Meeting: ਨੀਤੀ ਆਯੋਗ ਦੀ ਮੀਟਿੰਗ ਵਿੱਚ, ਪੀਐਮ ਮੋਦੀ ਨੇ ਕਿਹਾ ਕਿ 140 ਕਰੋੜ ਭਾਰਤੀਆਂ ਲਈ ਇੱਕ ਸਾਂਝਾ ਵਿਜ਼ਨ ਅਤੇ ਇੱਕ ਸਾਂਝੀ ਰਣਨੀਤੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਰਾਸ਼ਟਰੀ ਦ੍ਰਿਸ਼ਟੀ ਹੀ ਨਹੀਂ ਹੋਣੀ ਚਾਹੀਦੀ, ਰਾਜਾਂ ਅਤੇ ਜ਼ਿਲ੍ਹਾ ਪੱਧਰਾਂ 'ਤੇ ਵੀ ਵਿਜ਼ਨ ਹੋਣਾ ਚਾਹੀਦਾ ਹੈ।
NITI Aayog Meeting: ਨੀਤੀ ਆਯੋਗ ਦੀ ਗਵਰਨਿੰਗ ਕੌਂਸਲ (ਜੀਸੀਐਮ) ਦੀ 8ਵੀਂ ਮੀਟਿੰਗ ਅੱਜ ਰਾਜਧਾਨੀ ਦਿੱਲੀ ਵਿੱਚ ਹੋਈ। ਇਸ ਮੀਟਿੰਗ ਦਾ ਵਿਸ਼ਾ ਵਿਕਸਿਤ ਭਾਰਤ ਸੀ। ਨੀਤੀ ਆਯੋਗ (NITI Aayog) ਦੇ ਸੀਈਓ ਬੀਵੀਆਰ ਸੁਬ੍ਰਹਮਣੀਅਮ ਨੇ ਦੱਸਿਆ ਕਿ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹੁਣ ਅਰਥਵਿਵਸਥਾ ਟੇਕ-ਆਫ ਦੀ ਸਥਿਤੀ ਵਿੱਚ ਹੈ। ਜਲਦੀ ਹੀ ਭਾਰਤ ਤੀਜੀ ਅਰਥਵਿਵਸਥਾ ਬਣਨ ਜਾ ਰਿਹਾ ਹੈ।
ਪੀਐਮ ਮੋਦੀ ਨੇ ਮੁੱਖ ਮੰਤਰੀਆਂ ਨੂੰ ਸੰਦੇਸ਼ ਵੀ ਦਿੱਤਾ। ਪੀਐਮ ਮੋਦੀ (PM Modi) ਨੇ ਕਿਹਾ ਕਿ ਦੁਨੀਆ ਭਾਰਤ ਵੱਲ ਦੇਖ ਰਹੀ ਹੈ। ਡਿਜੀਟਲ ਖੇਤਰ ਵਿੱਚ ਬਹੁਤ ਕੰਮ ਕੀਤਾ ਜਾ ਰਿਹਾ ਹੈ। ਸਾਡੇ ਇੱਥੇ ਵੱਡੀ ਗਿਣਤੀ ਵਿੱਚ ਸਟਾਰਟਅੱਪ ਹਨ। ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਨੂੰ ਇਸ ਮੌਕੇ ਦਾ ਫਾਇਦਾ ਉਠਾਉਣ ਲਈ ਕਿਹਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਪੀਐਮ ਮੋਦੀ ਨੇ ਮੁੱਖ ਮੰਤਰੀਆਂ ਨੂੰ ਕਿਹਾ ਕਿ ਦੁਨੀਆ ਦਾ ਧਿਆਨ ਭਾਰਤ ‘ਤੇ ਹੈ।
ਪਾਣੀ ਦੀ ਸੰਭਾਲ ਤੇ ਦਿੱਤਾ ਜ਼ੋਰ
ਪੀਐਮ ਮੋਦੀ ਨੇ ਕਿਹਾ ਕਿ 140 ਕਰੋੜ ਭਾਰਤੀਆਂ ਲਈ ਇੱਕ ਸਾਂਝਾ ਵਿਜ਼ਨ ਅਤੇ ਸਾਂਝੀ ਰਣਨੀਤੀ ਹੋਣੀ ਚਾਹੀਦੀ ਹੈ। ਪੀਐਮ ਨੇ ਪਾਣੀ ਦੀ ਸੰਭਾਲ ਲਈ ਅੰਮ੍ਰਿਤ ਸਰੋਵਰ ‘ਤੇ ਵੀ ਜ਼ੋਰ ਦਿੱਤਾ। ਇਸ ਦੌਰਾਨ ਪੀਐਮ ਨੇ 50 ਹਜ਼ਾਰ ਅੰਮ੍ਰਿਤ ਸਰੋਵਰ ਬਾਰੇ ਗੱਲ ਕੀਤੀ। ਉਨ੍ਹਾਂ ਸਰੀਰਕ ਅਨੁਸ਼ਾਸਨ ਦੀ ਗੱਲ ਕਰਦਿਆਂ ਕਿਹਾ ਕਿ ਸਾਨੂੰ ਆਉਣ ਵਾਲੀ ਪੀੜ੍ਹੀ ਤੇ ਬੋਝ ਨਹੀਂ ਪਾਉਣਾ ਚਾਹੀਦਾ।
ਜ਼ਿਲ੍ਹਾ ਪੱਧਰ ਦਾ ਵਿਜ਼ਨ ਹੋਣਾ ਚਾਹੀਦਾ-ਮੋਦੀ
ਬੈਠਕ ‘ਚ ਪੀਐੱਮ ਮੋਦੀ ਨੇ ਸਫ਼ਾਈ ‘ਤੇ ਵੀ ਚਰਚਾ ਕੀਤੀ। ਪ੍ਰਧਾਨ ਮੰਤਰੀ ਦੀ ਸ਼ੁਰੂਆਤੀ ਟਿੱਪਣੀ ਤੋਂ ਬਾਅਦ 8 ਏਜੰਡਿਆਂ ‘ਤੇ ਚਰਚਾ ਕੀਤੀ ਗਈ। ਇਸ ਦੌਰਾਨ ਪੀਐਮ ਮੋਦੀ ਨੇ ਰਾਜਾਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਪੀਐਮ ਮੋਦੀ ਨੇ ਕਿਹਾ ਕਿ ਸਿਰਫ਼ ਰਾਸ਼ਟਰੀ ਦ੍ਰਿਸ਼ਟੀ ਨਹੀਂ ਹੋਣੀ ਚਾਹੀਦੀ, ਰਾਜਾਂ ਅਤੇ ਜ਼ਿਲ੍ਹਾ ਪੱਧਰ ‘ਤੇ ਵੀ ਵਿਜ਼ਨ ਹੋਣਾ ਚਾਹੀਦਾ ਹੈ। ਸੂਬਾ ਪੱਧਰ ‘ਤੇ ਟੀਮਾਂ ਬਣਾਈਆਂ ਜਾਣ।
ਨੀਤੀ ਆਯੋਗ ਹੈ ਇੱਕ ਰਾਸ਼ਟਰੀ ਮੰਚ
ਕਈ ਰਾਜਾਂ ਦੇ ਮੁੱਖ ਮੰਤਰੀਆਂ ਦੀ ਸ਼ਮੂਲੀਅਤ ਨਾ ਹੋਣ ‘ਤੇ, ਨੀਤੀ ਆਯੋਗ ਦੇ ਸੀਈਓ (CEO) ਬੀਵੀਆਰ ਸੁਬ੍ਰਹਮਣੀਅਮ ਨੇ ਕਿਹਾ ਕਿ ਨੀਤੀ ਆਯੋਗ ਇੱਕ ਰਾਸ਼ਟਰੀ ਮੰਚ ਹੈ, ਜੋ ਹਾਜ਼ਰ ਨਹੀਂ ਹੁੰਦੇ ਹਨ, ਉਹ ਚੰਗੀ ਯੋਜਨਾ ਦੀ ਚਰਚਾ ਤੋਂ ਖੁੰਝ ਜਾਂਦੇ ਹਨ। ਅਜਿਹਾ ਨਹੀਂ ਹੈ ਕਿ ਅਸੀਂ ਉਨ੍ਹਾਂ ਦਾ ਬਾਈਕਾਟ ਕਰਾਂਗੇ ਜੋ ਜਾਣ ਬੁੱਝ ਕੇ ਨਹੀਂ ਆ ਰਹੇ। ਅਜਿਹਾ ਨਾ ਹੋਵੇ, ਸਾਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਜਿਹੜੇ ਨਹੀਂ ਆਏ ਉਨ੍ਹਾਂ ਨਾਲ ਕੋਈ ਵਿਤਕਰਾ ਨਹੀਂ ਹੈ।
ਇਹ ਵੀ ਪੜ੍ਹੋ
ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ