ਹਰਿਦੁਆਰ ਦੇ ਮਨਸਾ ਦੇਵੀ ਮੰਦਰ ‘ਚ ਭਗਦੜ, 6 ਲੋਕਾਂ ਦੀ ਮੌਤ… ਪੌੜੀਆਂ ਨੇੜੇ ਹੋਇਆ ਹਾਦਸਾ

Updated On: 

27 Jul 2025 11:07 AM IST

Mansa Devi Temple Stampede:ਹਰਿਦੁਆਰ ਦੇ ਮਨਸਾ ਦੇਵੀ ਮੰਦਰ 'ਚ ਭਗਦੜ 'ਚ 6 ਲੋਕਾਂ ਦੀ ਮੌਤ ਹੋ ਗਈ। ਬਚਾਅ ਕਾਰਜ ਜਾਰੀ ਹੈ। ਹਾਦਸਾ ਮੰਦਰ ਦੀਆਂ ਪੌੜੀਆਂ ਨੇੜੇ ਹੋਇਆ।

ਹਰਿਦੁਆਰ ਦੇ ਮਨਸਾ ਦੇਵੀ ਮੰਦਰ ਚ ਭਗਦੜ, 6 ਲੋਕਾਂ ਦੀ ਮੌਤ... ਪੌੜੀਆਂ ਨੇੜੇ ਹੋਇਆ ਹਾਦਸਾ
Follow Us On

ਉੱਤਰਾਖੰਡ ਦੇ ਹਰਿਦੁਆਰ ਤੋਂ ਵੱਡੀ ਖ਼ਬਰ ਆਈ ਹੈ। ਮਨਸਾ ਦੇਵੀ ਮੰਦਰ ‘ਚ ਅਚਾਨਕ ਭਗਦੜ ਮਚ ਗਈ। ਇਸ ਨਾਲ 6 ਲੋਕਾਂ ਦੀ ਮੌਤ ਹੋ ਗਈ। ਜਦੋਂ ਕਿ 32 ਲੋਕ ਗੰਭੀਰ ਜ਼ਖਮੀ ਹਨ। ਅਧਿਕਾਰੀ ਮੌਕੇ ‘ਤੇ ਮੌਜੂਦ ਹਨ। ਬਚਾਅ ਕਾਰਜ ਜਾਰੀ ਹੈ। ਜਾਣਕਾਰੀ ਅਨੁਸਾਰ, ਹਾਦਸਾ ਮੰਦਰ ਦੀਆਂ ਪੌੜੀਆਂ ਨੇੜੇ ਹੋਇਆ।

ਗੜ੍ਹਵਾਲ ਡਿਵੀਜ਼ਨਲ ਕਮਿਸ਼ਨਰ ਵਿਨੈ ਸ਼ੰਕਰ ਪਾਂਡੇ ਮੌਕੇ ‘ਤੇ ਪਹੁੰਚ ਗਏ ਹਨ। ਕੋਤਵਾਲੀ ਇੰਚਾਰਜ ਰਿਤੇਸ਼ ਸ਼ਾਹ ਨੇ ਭਗਦੜ ਦੀ ਪੁਸ਼ਟੀ ਕੀਤੀ। ਦੱਸਿਆ ਕਿ ਭਾਰੀ ਭੀੜ ਕਾਰਨ ਮਨਸਾ ਦੇਵੀ ਮੰਦਰ ‘ਚ ਭਗਦੜ ਮਚੀ। ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਹੈ। ਉਨ੍ਹਾਂ ਦਾ ਇਲਾਜ ਉੱਥੇ ਚੱਲ ਰਿਹਾ ਹੈ।

ਅਚਾਨਕ ਭਗਦੜ ਕਿਉਂ ਹੋਈ?

ਸ਼ੱਕ ਹੈ ਕਿ ਬਿਜਲੀ ਦੇ ਕਰੰਟ ਕਾਰਨ ਭਗਦੜ ਹੋਈ। ਦਰਅਸਲ, ਸਾਉਣ ਮਹੀਨੇ ਕਾਰਨ ਹਰਿਦੁਆਰ ‘ਚ ਸ਼ਿਵ ਭਗਤਾਂ ਦੀ ਭੀੜ ਹੈ। ਲੋਕ ਮੰਦਰਾਂ ‘ਚ ਜਲ ਚੜ੍ਹਾਉਣ ਆ ਰਹੇ ਹਨ। ਅੱਜ ਸਵੇਰੇ ਯਾਨੀ ਐਤਵਾਰ ਨੂੰ ਵੀ ਮਨਸਾ ਦੇਵੀ ਮੰਦਰ ‘ਚ ਜਲ ਚੜ੍ਹਾਉਣ ਵਾਲੇ ਲੋਕਾਂ ਦੀ ਭੀੜ ਸੀ। ਇਸ ਤੋਂ ਇਲਾਵਾ, ਮਾਨਸੂਨ ਕਾਰਨ ਮੀਂਹ ਪੈ ਰਿਹਾ ਹੈ, ਜਿਸ ਕਾਰਨ ਸੜਕਾਂ ਪਾਣੀ ਨਾਲ ਭਰੀਆਂ ਹੋਈਆਂ ਹਨ ਅਤੇ ਫਿਸਲਣ ਵਾਲੀਆਂ ਹਨ। ਇਸ ਦੇ ਨਾਲ ਹੀ, ਮੰਦਰ ਨੂੰ ਜਾਣ ਵਾਲਾ ਰਸਤਾ ਖੜ੍ਹੀ ਚੜਾਈ ਅਤੇ ਤੰਗ ਹੈ। ਇਸ ਲਈ, ਸ਼ਰਧਾਲੂਆਂ ‘ਚ ਹਫੜਾ-ਦਫੜੀ ਮਚ ਗਈ। ਸਥਿਤੀ ਕਾਬੂ ਤੋਂ ਬਾਹਰ ਹੋ ਗਈ ਤੇ ਭਗਦੜ ਮਚ ਗਈ।

ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਦੁੱਖ ਪ੍ਰਗਟ ਕੀਤਾ

ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਲਿਖਿਆ – ਹਰਿਦੁਆਰ ਦੇ ਮਨਸਾ ਦੇਵੀ ਮੰਦਰ ਸੜਕ ‘ਤੇ ਭਗਦੜ ਬਾਰੇ ਬਹੁਤ ਦੁਖਦਾਈ ਖ਼ਬਰ ਮਿਲੀ ਹੈ। ਸਥਾਨਕ ਪੁਲਿਸ ਤੇ ਹੋਰ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਤੇ ਰਾਹਤ ਤੇ ਬਚਾਅ ਕਾਰਜਾਂ ‘ਚ ਲੱਗੀਆਂ ਹੋਈਆਂ ਹਨ। ਮੈਂ ਇਸ ਸਬੰਧ ‘ਚ ਸਥਾਨਕ ਪ੍ਰਸ਼ਾਸਨ ਦੇ ਸੰਪਰਕ ‘ਚ ਹਾਂ ਅਤੇ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਮੈਂ ਸਾਰੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਮਾਤਾ ਰਾਣੀ ਅੱਗੇ ਅਰਦਾਸ ਕਰਦਾ ਹਾਂ।