Live Updates: ਅਨੰਦਪੁਰ ਸਾਹਿਬ ਨੂੰ ਐਲਾਨਿਆ ਜਾਣਾ ਚਾਹੀਦਾ ਨਵਾਂ ਜ਼ਿਲ੍ਹਾ- ਗਿਆਨੀ ਰਘਬੀਰ ਸਿੰਘ
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
NCB ਨੂੰ ਮਿਲੀ ਵੱਡੀ ਸਫਲਤਾ, ਜਸਵਿੰਦਰ ਉਰਫ਼ ਜੈਸ਼ ਦੁਬਈ ਤੋਂ ਡਿਟੇਨ
NCB ਨੇ ਇੱਕ ਡਰੱਗ ਸਿੰਡੀਕੇਟ ਵਿਰੁੱਧ ਵੱਡੀ ਸਫਲਤਾ ਹਾਸਲ ਕੀਤੀ ਹੈ। ਅੰਤਰਰਾਸ਼ਟਰੀ ਡਰੱਗ ਮਾਲਕ ਜਸਵਿੰਦਰ ਉਰਫ਼ ਜੈਸ਼ ਨੂੰ ਦੁਬਈ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਉਹ 360 ਕਿਲੋਗ੍ਰਾਮ ਡਰੱਗ ਸਿੰਡੀਕੇਟ ਨਾਲ ਜੁੜਿਆ ਹੋਇਆ ਹੈ। ਜਸਵਿੰਦਰ ਭਾਰਤੀ ਮੂਲ ਦਾ ਬ੍ਰਿਟਿਸ਼ ਨਾਗਰਿਕ ਹੈ। ਪਿਛਲੇ ਸਾਲ, 82 ਕਿਲੋਗ੍ਰਾਮ ਕੋਕੀਨ ਮਾਮਲੇ ਵਿੱਚ ਵੀ ਜਸਵਿੰਦਰ ਦਾ ਨਾਮ ਸਾਹਮਣੇ ਆਇਆ ਸੀ।
-
ਸਾਰੀਆਂ ਸੰਸਥਾਵਾਂ ਦੇ ਆਪਣੇ ਕੰਮ ਹੁੰਦੇ ਹਨ, SIR ‘ਤੇ ਬੋਲੇ ਲੋਕ ਸਭਾ ਸਪੀਕਰ ਓਮ ਬਿਰਲਾ
ਲੋਕ ਸਭਾ ਸਪੀਕਰ ਓਮ ਬਿਰਲਾ ਨੇ SIR ਦੇ ਖਿਲਾਫ ਵਿੱਚ ਵਿਰੋਧੀ ਪਾਰਟੀਆਂ ਦੇ ਵਿਰੋਧ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸੰਵਿਧਾਨ ਦੇ ਤਹਿਤ ਸਾਰੀਆਂ ਸੰਸਥਾਵਾਂ ਦੇ ਆਪਣੇ ਕੰਮ ਹਨ। ਸਾਡੇ ਸੰਵਿਧਾਨਕ ਸੰਸਥਾਨਾਂ ਨੇ ਨਿਸ਼ਚਤ ਤੌਰ ‘ਤੇ ਰਾਸ਼ਟਰੀ ਹਿੱਤ ਵਿੱਚ ਕੰਮ ਕੀਤਾ ਹੈ। ਭਾਵੇਂ ਇਹ SIR ਹੋਵੇ ਜਾਂ ਹੋਰ ਪ੍ਰਕਿਰਿਆਵਾਂ, ਸੰਸਥਾਵਾਂ ਲੋੜ ਅਨੁਸਾਰ ਪ੍ਰਕਿਰਿਆਵਾਂ ਨੂੰ ਪੂਰਾ ਕਰਦੀਆਂ ਹਨ। ਸਾਰੀਆਂ ਵਿਚਾਰਧਾਰਾਵਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ।
-
ਅਨੰਦਪੁਰ ਸਾਹਿਬ ਨੂੰ ਐਲਾਨਿਆ ਜਾਣਾ ਚਾਹੀਦਾ ਨਵਾਂ ਜ਼ਿਲ੍ਹਾ- ਗਿਆਨੀ ਰਘਬੀਰ ਸਿੰਘ
ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਅਨੰਦਪੁਰ ਸਾਹਿਬ ਨੂੰ ਨਵਾਂ ਜ਼ਿਲ੍ਹਾ ਐਲਾਨਿਆ ਜਾਵੇ।
-
ਇਸ ਪੂਰੇ ਹਫ਼ਤੇ ਚਲੇਗਾ ਪੰਜਾਬ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਸ਼ਹੀਦੀ ਸ਼ਤਾਬਦੀ ਸਮਾਗਮ
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਕਰਵਾਏ ਜਾ ਰਹੇ ਸਮਾਗਮ 29 ਨਵੰਬਰ ਤੱ ਚੱਲਦੇ ਰਹਿਣਗੇ। ਟੈਂਟ ਸਿਟੀ 30 ਨਵੰਬਰ ਤੱਕ ਲੱਗੀ ਰਹੇਗੀ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਜਾਣਕਾਰੀ ਦਿੱਤੀ।
As we mark the 350th year of the martyrdom of Sri Guru Tegh Bahadur Ji, I humbly request everyone to use this hashtag today to honour Guru Sahibs Supreme Sacrifice. 🙏
The nation we proudly call ours today stands upon the foundation of his unmatched courage, sacrifice, and pic.twitter.com/4usp0f33bU
— Harjot Singh Bains (@harjotbains) November 25, 2025
-
ਸ੍ਰੀ ਅਨੰਦਪੁਰ ਸਾਹਿਬ ਵਿਖੇ ਖੂਨਦਾਨ ਕੈਂਪ ਤੇ ਬੂਟੇ ਲਗਾਉਣ ਦੀ ਮੁਹਿੰਮ ‘ਚ CM ਮਾਨ ਹੋਏ ਸ਼ਾਮਲ
ਅੱਜ ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਅਤੇ ਬੂਟੇ ਲਗਾਉਣ ਦੀ ਮੁਹਿੰਮ ਦੀ ਬੂਟਾ ਲਗਾ ਕੇ ਸ਼ੁਰੂਆਤ ਕੀਤੀ।
ਜਿੱਥੇ ਖੂਨਦਾਨ ਤੇ ਅੰਗਦਾਨ ਆਪਣੇ ਆਪ ਵਿੱਚ ਇੱਕ ਵਿਲੱਖਣ ਦਾਨ ਹੋਣ ਕਰਕੇ ਸਾਂਝੀਵਾਲਤਾ ਦਾ ਸੁਨੇਹਾ ਦਿੰਦਾ ਹੈ, ਉੱਥੇ ਹੀ ਆਉਣ pic.twitter.com/1TnA97mXWG
— Bhagwant Mann (@BhagwantMann) November 25, 2025
-
ਪ੍ਰਧਾਨ ਮੰਤਰੀ ਮੋਦੀ ਨੇ ਰਾਮ ਮੰਦਰ ‘ਤੇ ਧਵਜ ਲਹਿਰਾਇਆ
ਪ੍ਰਧਾਨ ਮੰਤਰੀ ਮੋਦੀ ਨੇ ਰਾਮ ਮੰਦਰ ਵਿਖੇ ਰਾਮ ਲੱਲਾ ਦੇ ਦਰਸ਼ਨ ਕੀਤੇ ਤੇ ਫਿਰ ਮੰਦਰ ਵਿਖੇ ਧਾਰਮਿਕ ਧਵਜ ਲਹਿਰਾਇਆ।
-
Ram Mandir Flag Hoisting: ਗਰਭ ਗ੍ਰਹਿ ‘ਚ ਕੀਤੀ ਜਾ ਰਹੀ ਪੂਜਾ ਅਰਚਨਾ
ਅਯੁੱਧਿਆ ‘ਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਰਐਸਐਸ ਮੁਖੀ ਮੋਹਨ ਭਾਗਵਤ ਨੇ ਰਾਮ ਲੱਲਾ ਦੇ ਗਰਭ ਗ੍ਰਹਿ ‘ਚ ਪੂਜਾ ਕੀਤੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਰਾਜਪਾਲ ਆਨੰਦੀਬੇਨ ਪਟੇਲ ਵੀ ਮੌਜੂਦ ਸਨ।
#WATCH | Ayodhya Dhwajarohan | PM Modi and Sarsanghchalak Mohan Bhagwat offer prayers at Ram Lalla Garbha Grah
UP CM Yogi Adityanath and UP Governor Anandiben Patel are also present
(Source: DD) pic.twitter.com/Di62vOy09r
— ANI (@ANI) November 25, 2025
-
ਰਾਮ ਦਰਬਾਰ ‘ਚ ਪੂਜਾ ਕਰ ਰਹੇ ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਮੋਦੀ ਰਾਮ ਦਰਬਾਰ ਵਿਖੇ ਪੂਜਾ ਕਰ ਰਹੇ ਹਨ। ਉਨ੍ਹਾਂ ਨਾਲ ਆਰਐਸਐਸ ਮੁੱਖੀ ਮੋਹਨ ਭਾਗਵਤ ਵੀ ਮੌਜੂਦ ਹਨ।
-
ਸ਼ੇਸ਼ਾਵਤਾਰ ਮੰਦਰ ‘ਚ ਪੂਜਾ ਕਰ ਰਹੇ ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ‘ਚ ਇਤਿਹਾਸਕ ‘ਧਵਜਾਰੋਹਣ’ ਦੀ ਰਸਮ ਤੋਂ ਪਹਿਲਾਂ ਸ਼੍ਰੀ ਰਾਮ ਜਨਮ ਭੂਮੀ ਮੰਦਰ ਦੇ ਸ਼ੇਸ਼ਾਵਤਾਰ ਮੰਦਰ ‘ਚ ਪ੍ਰਾਰਥਨਾ ਕੀਤੀ।
-
ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਅੱਜ ਪਾਏ ਜਾ ਰਹੇ ਭੋਗ
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਸ੍ਰੀ ਅਨੰਦਪੁਰ ਸਾਹਿਬ ਤੋਂ LIVE …. धन धन श्री गुरु तेग बहादुर जी के 350वें शहीदी दिवस पर श्री अखंड पाठ साहिब जी के भोग डाले गए, श्री आनंदपुर साहिब से LIVE https://t.co/0wNibae8Eu
— Bhagwant Mann (@BhagwantMann) November 25, 2025
-
ਮੁੱਖ ਮੰਤਰੀ ਮਾਨ ਨੇ ਸ਼ਹੀਦੀ ਸਮਾਗਮਾਂ ਲਈ ਬਣਾਈ ਗਈ ‘ਟੈਂਟ ਸਿਟੀ’ ਦਾ ਲਿਆ ਜਾਇਜ਼ਾ
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਜਾ ਰਹੇ ਸਮਾਗਮਾਂ ‘ਚ ਨਤਮਸਤਕ ਹੋਣ ਲਈ ਪਹੁੰਚ ਰਹੀ ਸੰਗਤ ਦੇ ਠਹਿਰਨ ਲਈ ‘ਟੈਂਟ ਸਿਟੀ’ ਬਣਾਈ ਗਈ ਹੈ। ਇਸ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੌਕੇ ‘ਤੇ ਪਹੁੰਚੇ।
ਮਾਨਵਤਾ ਦੇ ਰਾਖੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਜਾ ਰਹੇ ਸਮਾਗਮਾਂ ‘ਚ ਨਤਮਸਤਕ ਹੋਣ ਲਈ ਪਹੁੰਚ ਰਹੀ ਸੰਗਤ ਦੇ ਠਹਿਰਨ ਲਈ ਬਣਾਈ ਗਈ ‘ਟੈਂਟ ਸਿਟੀ’ ਦਾ ਜਾਇਜ਼ਾ ਲਿਆ।
ਦੇਖ ਕੇ ਬੇਹੱਦ ਖੁਸ਼ੀ ਹੋਈ ਕਿ ਸੰਗਤਾਂ ਨੂੰ ਹੋਟਲ ਵਰਗੀਆਂ ਸਹੂਲਤਾਂ ਮੁਫ਼ਤ ‘ਚ ਮਿਲ pic.twitter.com/Rb4RH3g6f3
— Bhagwant Mann (@BhagwantMann) November 25, 2025
-
ਮਲਵਿੰਦਰ ਕੰਗ ਨੇ ਪੋਸਟ ਕਰਦੇ ਹੋਏ ਗੁਰੂ ਤੇਗ ਬਹਾਦਰ ਜੀ ਨੂੰ ਦਿੱਤੀ ਸ਼ਰਧਾਂਜਲੀ
ਤਿਲੁਕ ਜੰਞੂ ਰਾਖਾ ਪ੍ਰਭ ਤਾ ਕਾ॥ ਕੀਨੋ ਬਡੋ ਕਲੂ ਮਹਿ ਸਾਕਾ ॥
ਸਾਧਨੁ ਹੇਤਿ ਇਤੀ ਜਿਨਿ ਕਰੀ॥ ਸੀਸੁ ਦੀਆ ਪਰ ਸੀ ਨ ਉਚਰੀ ॥
ਸਗਲ ਸ੍ਰਿਸ਼ਟ ਦੀ ਚਾਦਰ ਧੰਨ ਗੁਰੂ ਤੇਗ ਬਹਾਦਰ ਜੀ ਵੱਲੋਂ ਮਜਲੂਮ ਲੋਕਾਂ ਦੇ ਧਰਮ ਦੀ ਰੱਖਿਆ ਲਈ ਦਿੱਤੀ ਲਾਸਾਨੀ ਸ਼ਹਾਦਤ ਨੂੰ 350 ਸਾਲ ਸੰਪੂਰਨ ਹੋਣ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਤਿੰਨ ਸਿੱਖਾਂ ਭਾਈ pic.twitter.com/pnxlJmB9JD— Malvinder Singh Kang (@kang_malvinder) November 25, 2025
-
ਪੀਐਮ ਮੋਦੀ ਅੱਜ ਅਯੁੱਧਿਆ ‘ਚ ਕਰਨਗੇ ‘ਧਵਜਾਹੋਰਣ’
ਅੱਜ ਅਯੁੱਧਿਆ ‘ਚ ਇੱਕ ਇਤਿਹਾਸਕ ਧ੍ਵਜਾਰੋਹਣ ਦੀ ਰਸਮ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਰਾਮ ਮੰਦਰ ਦੇ ਸਿਖਰ ‘ਤੇ ਧ੍ਵਜਾਰੋਹਣ ਕਰਨਗੇ । ਸ਼ਹਿਰ ‘ਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪੂਰੇ ਅਯੁੱਧਿਆ ਸ਼ਹਿਰ ਨੂੰ ਇੱਕ ਅਭੇਦ ਕਿਲ੍ਹੇ ‘ਚ ਬਦਲ ਦਿੱਤਾ ਗਿਆ ਹੈ, ਸੁਰੱਖਿਆ ਇੰਨੀ ਸਖ਼ਤ ਹੈ ਕਿ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ।
