ਗੁਜਰਾਤ ਦੇ ਬਨਾਸਕਾਂਠਾ ਵਿੱਚ ਪਟਾਕਿਆਂ ਦੇ ਗੋਦਾਮ ਵਿੱਚ ਧਮਾਕਾ, 21 ਤੋਂ ਵੱਧ ਲੋਕਾਂ ਦੀ ਜ਼ਿੰਦਾ ਸੜ ਕੇ ਮੌਤ

tv9-punjabi
Updated On: 

02 Apr 2025 11:46 AM

Banaskantha Fireworks Factory Explosion: ਗੁਜਰਾਤ ਦੇ ਬਨਾਸਕਾਂਠਾ ਵਿੱਚ ਇੱਕ ਪਟਾਕਿਆਂ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗਣ ਕਾਰਨ 21 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈਆਂ ਦੇ ਮਲਬੇ ਹੇਠ ਦੱਬੇ ਹੋਣ ਦਾ ਵੀ ਖ਼ਦਸ਼ਾ ਹੈ। ਉੱਧਰ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮੌਤਾਂ ਦੀ ਗਿਣਤੀ ਵੱਧ ਵੀ ਸਕਦੀ ਹੈ। ਚਾਰ ਤੋਂ ਪੰਜ ਲੋਕਾਂ ਨੂੰ ਹਸਪਤਾਲ ਵਿੱਚ ਵੀ ਦਾਖ਼ਲ ਕਰਵਾਇਆ ਗਿਆ ਹੈ।

ਗੁਜਰਾਤ ਦੇ ਬਨਾਸਕਾਂਠਾ ਵਿੱਚ ਪਟਾਕਿਆਂ ਦੇ ਗੋਦਾਮ ਵਿੱਚ ਧਮਾਕਾ, 21 ਤੋਂ ਵੱਧ ਲੋਕਾਂ ਦੀ ਜ਼ਿੰਦਾ ਸੜ ਕੇ ਮੌਤ

ਗੁਜਰਾਤ ਦੇ ਬਨਾਸਕਾਂਠਾ ਵਿੱਚ ਪਟਾਕਿਆਂ ਦੇ ਗੋਦਾਮ ਵਿੱਚ ਧਮਾਕਾ

Follow Us On

ਗੁਜਰਾਤ ਦੇ ਬਨਾਸਕਾਂਠਾ ਵਿੱਚ ਇੱਕ ਪਟਾਕਾ ਫੈਕਟਰੀ ਵਿੱਚ ਹੋਏ ਧਮਾਕੇ ਅਤੇ ਅੱਗ ਲੱਗਣ ਦੀ ਘਟਨਾ ਵਿੱਚ 21 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਬਾਇਲਰ ਫਟਣ ਕਾਰਨ ਹੋਇਆ। ਹਾਲਾਂਕਿ, ਜ਼ਿਲ੍ਹਾ ਪ੍ਰਸ਼ਾਸਨ ਦੇ ਅਨੁਸਾਰ, ਇਸ ਜਗ੍ਹਾ ‘ਤੇ ਕੋਈ ਫੈਕਟਰੀ ਨਹੀਂ ਸੀ, ਸਗੋਂ ਗੋਦਾਮ ਲਈ ਲਾਇਸੈਂਸ ਦਿੱਤਾ ਗਿਆ ਸੀ। ਇਸ ਵਿੱਚ ਪਟਾਕਿਆਂ ਦੇ ਭੰਡਾਰਨ ਦੀ ਇਜਾਜ਼ਤ ਦਿੱਤੀ ਗਈ ਸੀ। ਹਾਦਸੇ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਗੋਦਾਮ ਸੰਚਾਲਕ ਨੇ ਸਟੋਰੇਜ ਦੀ ਆੜ ਵਿੱਚ ਇੱਥੇ ਪਟਾਕੇ ਬਣਾਉਣੇ ਸ਼ੁਰੂ ਕਰ ਦਿੱਤੇ ਸਨ।

ਬਨਾਸਕਾਂਠਾ ਪੁਲਿਸ ਅਤੇ ਪ੍ਰਸ਼ਾਸਨ ਦੇ ਅਨੁਸਾਰ, ਜਦੋਂ ਧਮਾਕਾ ਹੋਇਆ, ਉਸ ਸਮੇਂ ਸਵੇਰੇ ਪੌਣੇ ਦਸ ਵਜੇ ਸਨ ਅਤੇ ਉਸ ਸਮੇਂ ਮਜ਼ਦੂਰ ਗੋਦਾਮ ਵਿੱਚ ਆਪਣੀ ਡਿਊਟੀ ਸ਼ੁਰੂ ਕਰਨ ਜਾ ਰਹੇ ਸਨ। ਅਚਾਨਕ ਜ਼ੋਰਦਾਰ ਧਮਾਕਾ ਹੋਇਆ ਅਤੇ ਕੁਝ ਹੀ ਦੇਰ ਵਿੱਚ ਇਮਾਰਤ ਦੀ ਛੱਤ ਦਾ ਇੱਕ ਹਿੱਸਾ ਉੱਡ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਧਮਾਕੇ ਕਾਰਨ ਉੱਥੇ ਕੰਮ ਕਰ ਰਹੇ 25 ਤੋਂ ਵੱਧ ਲੋਕ ਜ਼ਮੀਨ ‘ਤੇ ਡਿੱਗ ਪਏ ਅਤੇ ਇਸ ਦੌਰਾਨ ਛੱਤ ਦਾ ਮਲਬਾ ਉਨ੍ਹਾਂ ‘ਤੇ ਡਿੱਗ ਪਿਆ। ਇਸ ਮਲਬੇ ਹੇਠ ਦੱਬੇ ਜਾਣ ਕਾਰਨ ਹੁਣ ਤੱਕ 18 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਲਬੇ ਵਿੱਚ ਬਾਕੀ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।

ਚਾਰ-ਪੰਜ ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ

ਸੂਤਰਾਂ ਅਨੁਸਾਰ, ਬਨਾਸਕਾਂਠਾ ਦੇ ਡੀਸਾ ਕਸਬੇ ਨੇੜੇ ਵਾਪਰੇ ਇਸ ਹਾਦਸੇ ਸਮੇਂ, ਗੋਦਾਮ ਵਿੱਚ 30 ਤੋਂ ਵੱਧ ਲੋਕ ਮੌਜੂਦ ਸਨ, ਜਿਨ੍ਹਾਂ ਵਿੱਚ ਮਰਦ, ਔਰਤਾਂ ਅਤੇ ਬੱਚੇ ਸ਼ਾਮਲ ਸਨ। ਇਸ ਸਬੰਧੀ ਬਨਾਸਕਾਂਠਾ ਦੇ ਕੁਲੈਕਟਰ ਮਿਹਿਰ ਪਟੇਲ ਨੇ ਦੱਸਿਆ ਕਿ ਭਿਆਨਕ ਧਮਾਕਾ ਸੀ। ਇਸ ਧਮਾਕੇ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ। ਇਸ ਹਾਦਸੇ ਵਿੱਚ ਗੋਦਾਮ ਦੀ ਪੂਰੀ ਸਲੈਬ ਢਹਿ ਗਈ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿੱਚ ਚਾਰ ਤੋਂ ਪੰਜ ਲੋਕ ਗੰਭੀਰ ਜ਼ਖਮੀ ਹੋਏ ਹਨ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਧਮਾਕੇ ਨਾਲ ਹਿੱਲਿਆ ਪੂਰਾ ਇਲਾਕਾ

ਧਮਾਕੇ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ। ਸਥਾਨਕ ਲੋਕਾਂ ਅਨੁਸਾਰ ਧਮਾਕੇ ਨਾਲ ਪੂਰਾ ਇਲਾਕਾ ਹਿੱਲ ਗਿਆ। ਅੱਗ ਦੀਆਂ ਲਪਟਾਂ ਬਹੁਤ ਦੂਰੋਂ ਉੱਠਦੀਆਂ ਦਿਖਾਈ ਦਿੱਤੀਆਂ। ਹਾਦਸੇ ਤੋਂ ਬਾਅਦ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਧਮਾਕੇ ਨਾਲ ਗੋਦਾਮ ਦੇ ਅੰਦਰ ਦੀਆਂ ਕੰਧਾਂ ਨੂੰ ਨੁਕਸਾਨ ਪਹੁੰਚਿਆ ਹੈ। ਟੀਨ ਦੇ ਸ਼ੈੱਡ ਖਿੰਡੇ ਹੋਏ ਹਨ। ਧੂੰਏਂ ਦਾ ਇੱਕ ਬੱਦਲ ਉੱਠਦਾ ਦਿਖਾਈ ਦੇ ਰਿਹਾ ਹੈ। ਸਥਾਨਕ ਲੋਕਾਂ ਅਨੁਸਾਰ ਧਮਾਕੇ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ। ਸਥਾਨਕ ਲੋਕਾਂ ਅਨੁਸਾਰ ਧਮਾਕੇ ਨਾਲ ਪੂਰਾ ਇਲਾਕਾ ਹਿੱਲ ਗਿਆ।

ਪਟਾਕਿਆਂ ਦੇ ਢੇਰ ਵਿੱਚ ਅੱਗ ਲੱਗਣ ਨਾਲ ਹੋਇਆ ਧਮਾਕਾ

ਡੀਸਾ ਦੀ ਸਬ-ਡਿਵੀਜ਼ਨਲ ਮੈਜਿਸਟ੍ਰੇਟ ਨੇਹਾ ਪੰਚਾਲ ਦੇ ਅਨੁਸਾਰ, ਧਮਾਕੇ ਤੋਂ ਬਾਅਦ ਫੈਕਟਰੀ ਵਿੱਚ ਅੱਗ ਲੱਗ ਗਈ ਸੀ। ਇਸ ਕਾਰਨ ਲਗਾਤਾਰ ਧਮਾਕੇ ਹੁੰਦੇ ਰਹੇ ਅਤੇ ਛੱਤ ਡਿੱਗਣ ਕਾਰਨ ਬਹੁਤ ਸਾਰੇ ਲੋਕ ਫਸ ਗਏ। ਉਨ੍ਹਾਂ ਕਿਹਾ ਕਿ ਹਾਦਸੇ ਸਮੇਂ ਇਸ ਇਮਾਰਤ ਵਿੱਚ ਪਟਾਕੇ ਬਣਾਏ ਜਾ ਰਹੇ ਸਨ, ਜਿਸ ਨੂੰ ਗੋਦਾਮ ਤੋਂ ਫੈਕਟਰੀ ਵਿੱਚ ਬਦਲ ਦਿੱਤਾ ਗਿਆ ਸੀ। ਸ਼ੱਕ ਹੈ ਕਿ ਇਸ ਦੌਰਾਨ ਕੋਈ ਪਟਾਕਾ ਜ਼ਮੀਨ ‘ਤੇ ਡਿੱਗਿਆ ਹੋਵੇਗਾ ਅਤੇ ਅੱਗ ਲੱਗ ਗਈ ਹੋਵੇਗੀ। ਇਸ ਤੋਂ ਬਾਅਦ ਹੋਰ ਪਟਾਕਿਆਂ ਨੂੰ ਅੱਗ ਲੱਗ ਗਈ ਅਤੇ ਵੱਡਾ ਧਮਾਕਾ ਹੋ ਗਿਆ। ਪੁਲਿਸ ਅਨੁਸਾਰ ਇਸ ਕੰਪਲੈਕਸ ਵਿੱਚ ਕੁਝ ਲੋਕ ਆਪਣੇ ਪਰਿਵਾਰਾਂ ਨਾਲ ਵੀ ਰਹਿੰਦੇ ਸਨ ਅਤੇ ਉਹ ਵੀ ਇਸ ਧਮਾਕੇ ਦਾ ਸ਼ਿਕਾਰ ਹੋਏ ਹਨ।

ਕੀ ਬੋਲੇ ਪੁਲਿਸ ਅਧਿਕਾਰੀ?

ਡੀਸਾ ਦਿਹਾਤੀ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਵਿਜੇ ਚੌਧਰੀ ਦੇ ਅਨੁਸਾਰ, ਇਸ ਹਾਦਸੇ ਵਿੱਚ ਫੈਕਟਰੀ ਦਾ ਇੱਕ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਕੁਝ ਲੋਕ ਅਜੇ ਵੀ ਮਲਬੇ ਹੇਠ ਦੱਬੇ ਹੋਏ ਹਨ। ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ।