ਲੋਕ ਸਭਾ ‘ਚ ਸੰਵਿਧਾਨ ‘ਤੇ ਚਰਚਾ ਲਈ BJP ਦਾ ਪਲਾਨ ਤਿਆਰ, ਰਾਜਨਾਥ ਸਿੰਘ ਕਰਨਗੇ ਚਰਚਾ ਦੀ ਸ਼ੁਰੂਆਤ
Discussion on Constitution: ਸੰਸਦ 'ਚ ਸੰਵਿਧਾਨ 'ਤੇ ਚਰਚਾ ਲਈ 12 ਘੰਟੇ ਦੀ ਸਮਾਂ ਸੀਮਾ ਤੈਅ ਕੀਤੀ ਗਈ ਹੈ। ਭਾਜਪਾ ਨੇ 13 ਅਤੇ 14 ਦਸੰਬਰ ਨੂੰ ਲੋਕ ਸਭਾ ਅਤੇ 16 ਅਤੇ 17 ਦਸੰਬਰ ਨੂੰ ਰਾਜ ਸਭਾ ਵਿੱਚ ਹੋਣ ਵਾਲੀ ਚਰਚਾ ਲਈ ਯੋਜਨਾ ਤਿਆਰ ਕੀਤੀ ਹੈ। ਲੋਕ ਸਭਾ ਵਿਚ ਸਦਨ ਦੇ ਉਪ ਨੇਤਾ ਰਾਜਨਾਥ ਸਿੰਘ ਇਸ ਚਰਚਾ ਦੀ ਸ਼ੁਰੂਆਤ ਕਰ ਸਕਦੇ ਹਨ। ਅੰਤ ਵਿੱਚ ਸਦਨ ਦੇ ਨੇਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਚਰਚਾ ਦਾ ਜਵਾਬ ਦੇਣਗੇ।
ਭਾਜਪਾ ਨੇ ਲੋਕ ਸਭਾ ‘ਚ ਸੰਵਿਧਾਨ ‘ਤੇ ਚਰਚਾ ਕਰਨ ਦਾ ਪਲਾਨ ਤਿਆਰ ਕਰ ਲਿਆ ਹੈ। 13 ਅਤੇ 14 ਦਸੰਬਰ ਨੂੰ 12 ਘੰਟੇ ਸੰਵਿਧਾਨ ‘ਤੇ ਚਰਚਾ ਹੋਵੇਗੀ। ਭਾਰਤੀ ਜਨਤਾ ਪਾਰਟੀ ਦੇ 15 ਬੁਲਾਰੇ ਹੋਣਗੇ। ਹੁਣ ਤੱਕ ਸਾਹਮਣੇ ਆ ਰਹੀਆਂ ਸੂਚਨਾਵਾਂ ਮੁਤਾਬਕ ਸੱਤਾਧਾਰੀ ਪਾਰਟੀ ਤੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਚਰਚਾ ਦੀ ਸ਼ੁਰੂਆਤ ਕਰ ਸਕਦੇ ਹਨ। ਆਖਿਰ ਵਿੱਚ ਪੀਐਮ ਮੋਦੀ ਵੀ ਲੋਕ ਸਭਾ ਵਿੱਚ ਇਸ ਦਾ ਜਵਾਬ ਦੇਣਗੇ, ਜਦੋਂਕਿ ਰਾਜ ਸਭਾ ਵਿੱਚ, ਗ੍ਰਹਿ ਮੰਤਰੀ ਅਮਿਤ ਸ਼ਾਹ ਸੰਵਿਧਾਨ ‘ਤੇ ਚਰਚਾ ਦੀ ਸ਼ੁਰੂਆਤ ਕਰਨਗੇ।
ਸੰਸਦ ਵਿਚ ਸੰਵਿਧਾਨ ‘ਤੇ ਚਰਚਾ ਦਾ ਪ੍ਰਸਤਾਵ ਹੈ। ਇਸ ‘ਤੇ 13 ਅਤੇ 14 ਦਸੰਬਰ ਨੂੰ ਲੋਕ ਸਭਾ ਅਤੇ 16 ਅਤੇ 17 ਦਸੰਬਰ ਨੂੰ ਰਾਜ ਸਭਾ ‘ਚ ਚਰਚਾ ਹੋਣੀ ਹੈ। ਇਸ ਲਈ ਭਾਰਤੀ ਜਨਤਾ ਪਾਰਟੀ ਨੇ ਪੂਰੀ ਤਿਆਰੀ ਕਰ ਲਈ ਹੈ। ਪਾਰਟੀ ਦਾ ਉਦੇਸ਼ ਸੰਵਿਧਾਨ ਪ੍ਰਤੀ ਆਪਣੀ ਵਚਨਬੱਧਤਾ ਦਿਖਾਉਣਾ ਅਤੇ ਵਿਰੋਧੀ ਧਿਰ ਨੂੰ ਘੇਰਨਾ ਵੀ ਹੈ। ਅਜਿਹਾ ਇਸ ਲਈ ਕਿਉਂਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਸੰਵਿਧਾਨ ਨੂੰ ਲੈ ਕੇ ਭਾਜਪਾ ‘ਤੇ ਨਿਸ਼ਾਨਾ ਸਾਧ ਰਹੀ ਹੈ।
ਭਾਜਪਾ ਵੱਲੋਂ 15 ਬੁਲਾਰੇ ਚਰਚਾ ਵਿੱਚ ਹਿੱਸਾ ਲੈਣਗੇ
13 ਅਤੇ 14 ਦਸੰਬਰ ਨੂੰ ਲੋਕ ਸਭਾ ਵਿੱਚ ਚਰਚਾ ਲਈ 12 ਘੰਟੇ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਇਹ ਸ਼ੁੱਕਰਵਾਰ ਨੂੰ ਦੁਪਹਿਰ 12 ਵਜੇ ਸ਼ੁਰੂ ਹੋ ਸਕਦੀ ਹੈ। ਹੁਣ ਤੱਕ ਭਾਜਪਾ ਵੱਲੋਂ ਇਸ ਚਰਚਾ ਵਿੱਚ 15 ਬੁਲਾਰਿਆਂ ਨੂੰ ਮੈਦਾਨ ਵਿੱਚ ਉਤਾਰਨ ਦੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ। ਲੋਕ ਸਭਾ ਵਿਚ ਸਦਨ ਦੇ ਉਪ ਨੇਤਾ ਰਾਜਨਾਥ ਸਿੰਘ ਇਸ ਚਰਚਾ ਦੀ ਸ਼ੁਰੂਆਤ ਕਰ ਸਕਦੇ ਹਨ। ਅੰਤ ਵਿੱਚ ਸਦਨ ਦੇ ਨੇਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਚਰਚਾ ਦਾ ਜਵਾਬ ਦੇਣਗੇ।
ਰਾਜ ਸਭਾ ‘ਚ ਅਮਿਤ ਸ਼ਾਹ ਸ਼ੁਰੂ ਕਰਨਗੇ ਚਰਚਾ
16 ਅਤੇ 17 ਦਸੰਬਰ ਨੂੰ ਰਾਜ ਸਭਾ ‘ਚ ਸੰਵਿਧਾਨ ‘ਤੇ ਚਰਚਾ ਹੋਵੇਗੀ। ਅਮਿਤ ਸ਼ਾਹ ਇਸ ਦੀ ਸ਼ੁਰੂਆਤ ਕਰਨਗੇ। ਭਾਜਪਾ ਪ੍ਰਧਾਨ ਜੇਪੀ ਨੱਡਾ ਇਸ ਬਹਿਸ ਵਿੱਚ ਸ਼ਾਮਲ ਦੇਣਗੇ। ਮੰਨਿਆ ਜਾ ਰਿਹਾ ਹੈ ਕਿ ਇਸ ਚਰਚਾ ‘ਚ ਦਿੱਗਜਾਂ ਨੂੰ ਮੈਦਾਨ ‘ਚ ਉਤਾਰ ਕੇ ਭਾਜਪਾ ਸੰਵਿਧਾਨ ਪ੍ਰਤੀ ਆਪਣੀ ਵਚਨਬੱਧਤਾ ਜ਼ਾਹਰ ਕਰਨਾ ਚਾਹੁੰਦੀ ਹੈ, ਇਸ ਤੋਂ ਇਲਾਵਾ ਉਹ ਵਿਰੋਧੀ ਧਿਰ ਦੇ ਉਨ੍ਹਾਂ ਆਰੋਪਾਂ ਦਾ ਜਵਾਬ ਵੀ ਦੇਣਾ ਚਾਹੁੰਦੀ ਹੈ, ਜੋ ਸੰਵਿਧਾਨ ਨੂੰ ਲੈ ਕੇ ਲਗਾਤਾਰ ਲਾਏ ਜਾ ਰਹੇ ਹਨ।
ਸੰਵਿਧਾਨ ਵਿੱਚ ਬਦਲਾਅ ਦੇ ਨੈਰੇਟਿਵ ਦਾ ਜਵਾਬ
ਸੰਵਿਧਾਨ ‘ਤੇ ਚਰਚਾ ਕਰਨ ਦੇ ਬਹਾਨੇ ਭਾਜਪਾ ਲੋਕ ਸਭਾ ਚੋਣਾਂ ‘ਚ ਵਿਰੋਧੀ ਧਿਰ ਵੱਲੋਂ ਫੈਲਾਏ ਗਏ ਨੈਰੇਟਿਵ ਦਾ ਜਵਾਬ ਦੇਣਾ ਚਾਹੁੰਦੀ ਹੈ। ਦਰਅਸਲ ਚੋਣਾਂ ਦੌਰਾਨ ਵਿਰੋਧੀ ਧਿਰ ਨੇ ਭਾਜਪਾ ‘ਤੇ ਆਰੋਪ ਲਗਾਇਆ ਸੀ ਕਿ ਜੇਕਰ ਭਾਜਪਾ ਸੱਤਾ ‘ਚ ਆਉਂਦੀ ਹੈ ਤਾਂ ਉਹ ਸੰਵਿਧਾਨ ‘ਚ ਬਦਲਾਅ ਕਰੇਗੀ। ਕੁਝ ਹੱਦ ਤੱਕ ਇਹ ਨੈਰੇਟਿਵ ਦਾ ਭਾਜਪਾ ਨੂੰ ਚੋਣਾਂ ਵਿੱਚ ਨੁਕਸਾਨ ਵੀ ਹੁੰਦਾ ਨਜ਼ਰ ਆਇਆ ਸੀ। ਇਸੇ ਲਈ ਪਾਰਟੀ ਹਰ ਪਲੇਟਫਾਰਮ ‘ਤੇ ਸੰਵਿਧਾਨ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਲਾਏ ਜਾ ਰਹੇ ਆਰੋਪਾਂ ਨੂੰ ਨਕਾਰਨ ਦੀ ਲਗਾਤਾਰ ਕੋਸ਼ਿਸ਼ ਕਰ ਜੁਟੀ ਹੈ।