Canada ‘ਚ ਹਰ ਸਾਲ ਵੱਧ ਰਿਹਾ ਹੈ ਭਾਰਤੀ ਲੋਕਾਂ ਦੀ ਮੌਤ ਦਾ ਆਕੜਾਂ, ਕਤਲ ਅਤੇ ਖੁਦਕੁਸ਼ੀ ਵੀ ਕਾਰਨ

Published: 

08 Aug 2025 16:18 PM IST

Indians Death in Canada: ਵਿਦੇਸ਼ ਮੰਤਰਾਲੇ ਤੋਂ ਪਿਛਲੇ ਪੰਜ ਸਾਲਾਂ ਵਿੱਚ ਕੈਨੇਡਾ ਵਿੱਚ ਭਾਰਤੀਆਂ ਦੀਆਂ ਮੌਤਾਂ ਦੇ ਕਾਰਨਾਂ ਬਾਰੇ ਪੁੱਛਿਆ ਗਿਆ ਸੀ। ਇਸ ਦਾ ਜਵਾਬ ਦਿੰਦੇ ਹੋਏ ਵਿਦੇਸ਼ ਰਾਜ ਮੰਤਰੀ ਨੇ ਸੰਸਦ ਵਿੱਚ ਕਿਹਾ ਕਿ ਮੰਤਰਾਲੇ ਕੋਲ ਉਪਲਬਧ ਜਾਣਕਾਰੀ ਅਨੁਸਾਰ, 2020 ਤੋਂ 2024 ਤੱਕ ਕੈਨੇਡਾ ਵਿੱਚ ਕੁੱਲ 1,203 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਹੈ।

Canada ਚ ਹਰ ਸਾਲ ਵੱਧ ਰਿਹਾ ਹੈ ਭਾਰਤੀ ਲੋਕਾਂ ਦੀ ਮੌਤ ਦਾ ਆਕੜਾਂ, ਕਤਲ ਅਤੇ ਖੁਦਕੁਸ਼ੀ ਵੀ ਕਾਰਨ
Follow Us On

ਕੈਨੇਡਾ ਵਿੱਚ ਭਾਰਤੀਆਂ ਦੀਆਂ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸਰਕਾਰ ਨੇ ਵੀਰਵਾਰ ਨੂੰ ਸੰਸਦ ਨੂੰ ਦੱਸਿਆ ਕਿ ਪਿਛਲੇ ਪੰਜ ਸਾਲਾਂ ਵਿੱਚ ਕੈਨੇਡਾ ਵਿੱਚ 1000 ਤੋਂ ਵੱਧ ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮੌਤਾਂ ਬੁਢਾਪੇ ਜਾਂ ਬਿਮਾਰੀ ਵਰਗੇ ਕੁਦਰਤੀ ਕਾਰਨਾਂ ਕਰਕੇ ਹੋਈਆਂ ਹਨ। ਸਰਕਾਰ ਨੇ ਕਿਹਾ ਕਿ ਇਸ ਸਮੇਂ ਦੌਰਾਨ, ਵਿਦੇਸ਼ ਮੰਤਰਾਲੇ ਦੀ ਮਦਦ ਨਾਲ, 757 ਭਾਰਤੀਆਂ ਦੇ ਅਵਸ਼ੇਸ਼ ਅਤੇ ਅਸਥੀਆਂ ਨੂੰ ਕੈਨੇਡਾ ਤੋਂ ਸਫਲਤਾਪੂਰਵਕ ਭਾਰਤ ਵਾਪਸ ਲਿਆਂਦਾ ਗਿਆ ਹੈ। ਇਹ ਜਾਣਕਾਰੀ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਰਾਹੀਂ ਦਿੱਤੀ।

ਜ਼ਿਆਦਾਤਰ ਮੌਤਾਂ ਕੁਦਰਤੀ ਕਾਰਨਾਂ ਕਰਕੇ ਹੋਈਆਂ

ਵਿਦੇਸ਼ ਮੰਤਰਾਲੇ ਤੋਂ ਪਿਛਲੇ ਪੰਜ ਸਾਲਾਂ ਵਿੱਚ ਕੈਨੇਡਾ ਵਿੱਚ ਭਾਰਤੀਆਂ ਦੀਆਂ ਮੌਤਾਂ ਦੇ ਕਾਰਨਾਂ ਬਾਰੇ ਪੁੱਛਿਆ ਗਿਆ ਸੀ। ਇਸ ਦਾ ਜਵਾਬ ਦਿੰਦੇ ਹੋਏ ਵਿਦੇਸ਼ ਰਾਜ ਮੰਤਰੀ ਨੇ ਸੰਸਦ ਵਿੱਚ ਕਿਹਾ ਕਿ ਮੰਤਰਾਲੇ ਕੋਲ ਉਪਲਬਧ ਜਾਣਕਾਰੀ ਅਨੁਸਾਰ, 2020 ਤੋਂ 2024 ਤੱਕ ਕੈਨੇਡਾ ਵਿੱਚ ਕੁੱਲ 1,203 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਮੌਤਾਂ ਬੁਢਾਪੇ, ਬਿਮਾਰੀ ਜਾਂ ਕੁਦਰਤੀ ਕਾਰਨਾਂ ਕਰਕੇ ਹੋਈਆਂ ਹਨ। ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ, ਦੁਰਘਟਨਾਵਾਂ, ਹਿੰਸਾ, ਖੁਦਕੁਸ਼ੀ ਅਤੇ ਕਤਲ ਵਰਗੇ ਕਈ ਗੈਰ-ਕੁਦਰਤੀ ਕਾਰਨਾਂ ਕਰਕੇ ਵੀ ਮੌਤਾਂ ਹੋਈਆਂ ਹਨ।

ਕਿਸ ਸਾਲ ਕਿੰਨੀਆਂ ਮੌਤਾਂ ?

ਆਪਣੇ ਜਵਾਬ ਵਿੱਚ, ਮੰਤਰੀ ਨੇ ਇਨ੍ਹਾਂ ਪੰਜ ਸਾਲਾਂ ਵਿੱਚ ਹਰ ਸਾਲ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਦਿੱਤੇ ਅਤੇ ਕਿਹਾ ਕਿ 2020 ਵਿੱਚ 120, 2021 ਵਿੱਚ 160, 2022 ਵਿੱਚ 198, 2023 ਵਿੱਚ 336 ਅਤੇ 2024 ਵਿੱਚ 389 ਮੌਤਾਂ ਹੋਈਆਂ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਭਾਰਤੀ ਨਾਗਰਿਕਾਂ ਦੀਆਂ ਲਾਸ਼ਾਂ ਦੀ ਢੋਆ-ਢੁਆਈ ਨਾਲ ਸਬੰਧਤ ਮੁੱਦਿਆਂ ਦੇ ਹੱਲ ਨੂੰ ਉੱਚ ਤਰਜੀਹ ਦਿੰਦੀ ਹੈ ਅਤੇ ਇਸ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰਦੀ ਹੈ।

ਕੇਂਦਰ ਅਤੇ ਭਾਰਤੀ ਦੂਤਾਵਾਸ ਇਕੱਠੇ ਕਰਦੇ ਕੰਮ

ਸਿੰਘ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਕੋਲ ਮੁਸੀਬਤ ਵਿੱਚ ਫਸੇ ਭਾਰਤੀ ਨਾਗਰਿਕਾਂ ਦੀ ਸਹਾਇਤਾ ਲਈ ਇੱਕ ਨਿਸ਼ਚਿਤ SOP ਹੈ। ਇਸ SOP ਦੇ ਤਹਿਤ, ਸਾਰੇ ਭਾਰਤੀ ਦੂਤਾਵਾਸ ਅਤੇ ਕੇਂਦਰ ਸਰਕਾਰ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਨਾਗਰਿਕਾਂ ਦੇ ਮੁਸੀਬਤ ਦੇ ਸਮੇਂ ਮਿਲ ਕੇ ਕੰਮ ਕਰਦੇ ਹਨ। ਮੰਤਰੀ ਨੇ ਕਿਹਾ ਕਿ ਇਸ ਵਿੱਚ ਮੌਤ, ਸਥਾਨਕ ਸਸਕਾਰ ਜਾਂ ਦਫ਼ਨਾਉਣ, ਮ੍ਰਿਤਕ ਦੇਹ ਨੂੰ ਭਾਰਤ ਵਿੱਚ ਉਨ੍ਹਾਂ ਦੇ ਘਰ ਲਿਜਾਣ ਅਤੇ ਬੀਮਾ ਜਾਂ ਮੁਆਵਜ਼ੇ ਦੇ ਦਾਅਵਿਆਂ ਦਾ ਨਿਪਟਾਰਾ ਕਰਨ ਵਰਗੇ ਮਾਮਲੇ ਸ਼ਾਮਲ ਹਨ।