ਕੇਜਰੀਵਾਲ ਖਿਲਾਫ ਮੈਦਾਨ ‘ਚ ਸੰਦੀਪ ਦੀਕਸ਼ਿਤ, ਕਾਂਗਰਸ ਨੇ ਜਾਰੀ ਕੀਤੀ 21 ਉਮੀਦਵਾਰਾਂ ਦੀ ਸੂਚੀ

Updated On: 

30 Dec 2024 18:59 PM

Delhi Vidhan Sabha Elections: ਕਾਂਗਰਸ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ 21 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਪਾਰਟੀ ਨੇ ਸੰਦੀਪ ਦੀਕਸ਼ਿਤ ਨੂੰ ਨਵੀਂ ਦਿੱਲੀ ਤੋਂ ਉਮੀਦਵਾਰ ਬਣਾਇਆ ਹੈ। ਇਹ ਉਹੀ ਸੀਟ ਹੈ ਜਿੱਥੋਂ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਵਿਧਾਇਕ ਹਨ।

ਕੇਜਰੀਵਾਲ ਖਿਲਾਫ ਮੈਦਾਨ ਚ ਸੰਦੀਪ ਦੀਕਸ਼ਿਤ, ਕਾਂਗਰਸ ਨੇ ਜਾਰੀ ਕੀਤੀ 21 ਉਮੀਦਵਾਰਾਂ ਦੀ ਸੂਚੀ

ਕੇਜਰੀਵਾਲ ਖਿਲਾਫ ਮੈਦਾਨ 'ਚ ਸੰਦੀਪ ਦੀਕਸ਼ਿਤ, ਕਾਂਗਰਸ ਨੇ ਜਾਰੀ ਕੀਤੀ 21 ਉਮੀਦਵਾਰਾਂ ਦੀ ਸੂਚੀ

Follow Us On

ਕਾਂਗਰਸ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਲਈ ਹੈ। ਪਾਰਟੀ ਪੂਰੀ ਤਾਕਤ ਨਾਲ ਚੋਣ ਮੈਦਾਨ ਵਿੱਚ ਉਤਰਨ ਜਾ ਰਹੀ ਹੈ। ਇਸ ਦਾ ਅਸਰ ਵੀਰਵਾਰ ਨੂੰ ਦੇਖਣ ਨੂੰ ਮਿਲਿਆ, ਜਦੋਂ ਕਾਂਗਰਸ ਨੇ 21 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਇਨ੍ਹਾਂ ‘ਚ ਸਭ ਤੋਂ ਖਾਸ ਨਾਂ ਸੰਦੀਪ ਦੀਕਸ਼ਿਤ ਦਾ ਹੈ ਜੋ ਨਵੀਂ ਦਿੱਲੀ ਸੀਟ ਤੋਂ ਅਰਵਿੰਦ ਕੇਜਰੀਵਾਲ ਖਿਲਾਫ ਚੋਣ ਲੜਨਗੇ।

ਦਿੱਲੀ ਚੋਣਾਂ ਲਈ ਵੀਰਵਾਰ ਨੂੰ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਬੁਲਾਈ ਗਈ। ਮੀਟਿੰਗ ਤੋਂ ਬਾਅਦ ਪਾਰਟੀ ਨੇ 21 ਨਾਵਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਇਸ ਵਿੱਚ ਸੰਦੀਪ ਦੀਕਸ਼ਿਤ ਨੂੰ ਨਵੀਂ ਦਿੱਲੀ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸ ਤੋਂ ਇਲਾਵਾ ਦੇਵੇਂਦਰ ਯਾਦਵ ਨੂੰ ਬਦਲੀ ਸੀਟ ਤੋਂ ਟਿਕਟ ਦਿੱਤੀ ਗਈ ਹੈ। ਸੀਲਮਪੁਰ ਸੀਟ ਤੋਂ ਅਬਦੁਲ ਰਹਿਮਾਨ ਦਾ ਨਾਂ ਚੁਣਿਆ ਗਿਆ ਹੈ, ਜਿਨ੍ਹਾਂ ਨੇ ਇਕ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ।

ਟਿਕਟ ਕਿਸਨੂੰ ਕਿੱਥੋਂ ਮਿਲੀ?

ਕਾਂਗਰਸ ਨੇ ਨਰੇਲਾ ਤੋਂ ਅਰੁਣਾ ਕੁਮਾਰੀ, ਬੁਰਾੜੀ ਤੋਂ ਮੰਗੇਸ਼ ਤਿਆਗੀ, ਆਦਰਸ਼ ਨਗਰ ਤੋਂ ਸ਼ਿਵਾਂਕ ਸ਼ਿੰਗਲੇ, ਬਾਦਲੀ ਤੋਂ ਦੇਵੇਂਦਰ ਯਾਦਵ, ਸੁਲਤਾਨਪੁਰ ਮਾਜਰਾ ਤੋਂ ਜੈ ਕਿਸ਼ਨ ਨੂੰ ਟਿਕਟ ਦਿੱਤੀ ਹੈ। ਇਸ ਤੋਂ ਇਲਾਵਾ ਨਾਗਲੋਈ ਤੋਂ ਰਹਿਤ ਚੌਧਰੀ, ਸ਼ਾਲੀਮਾਰ ਬਾਗ ਤੋਂ ਪ੍ਰਵੀਨ ਜੈਨ, ਵਜ਼ੀਰਪੁਰ ਤੋਂ ਰਾਗਿਨੀ ਨਾਇਕ, ਸਦਰ ਬਾਜ਼ਾਰ ਤੋਂ ਅਨਿਲ ਭਾਰਦਵਾਜ, ਚਾਂਦਨੀ ਚੌਕ ਤੋਂ ਮੁਦਿਤ ਅਗਰਵਾਲ, ਬੱਲੀਮਾਰਨ ਤੋਂ ਹਾਰੂਨ ਯੂਸਫ, ਤਿਲਕ ਨਗਰ ਤੋਂ ਪੀ.ਐੱਸ.ਬਾਵਾ, ਦਵਾਰਕਾ ਤੋਂ ਆਦਰਸ਼ ਸ਼ਾਸਤਰੀ ਨੂੰ ਮੈਦਾਨ ਵਿੱਚ ਉਤਾਰਿਆ ਗਿਆ।

ਸੰਦੀਪ ਦੀਕਸ਼ਿਤ ਨਵੀਂ ਦਿੱਲੀ ਤੋਂ ਉਮੀਦਵਾਰ ਹਨ

ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਕਾਂਗਰਸ ਨੇ ਸੰਦੀਪ ਦੀਕਸ਼ਿਤ ਨੂੰ ਉਮੀਦਵਾਰ ਬਣਾਇਆ ਹੈ। ਇਹ ਉਹੀ ਸੀਟ ਹੈ ਜਿੱਥੋਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਵੇਲੇ ਵਿਧਾਇਕ ਹਨ। ਇਸ ਤੋਂ ਇਲਾਵਾ ਕਸਤੂਰਬਾ ਨਗਰ ਤੋਂ ਅਭਿਸ਼ੇਕ ਦੱਤ, ਛਤਰਪੁਰ ਤੋਂ ਰਜਿੰਦਰ ਤੰਵਰ, ਅੰਬੇਡਕਰ ਨਗਰ ਤੋਂ ਜੈ ਪ੍ਰਕਾਸ਼, ਗ੍ਰੇਟਰ ਕੈਲਾਸ਼ ਤੋਂ ਗਰਵਿਤ ਸਿੰਘਵੀ, ਪਤਪੜਗੰਜ ਤੋਂ ਚੌਧਰੀ ਅਨਿਲ ਕੁਮਾਰ, ਸੀਲਮਪੁਰ ਤੋਂ ਅਬਦੁਲ ਰਹਿਮਾਨ ਅਤੇ ਮੁਸਤਫਾਬਾਦ ਤੋਂ ਅਲੀ ਮਹਿੰਦੀ ਨੂੰ ਮੈਦਾਨ ‘ਚ ਉਤਾਰਿਆ ਗਿਆ ਹੈ।

ਅਬਦੁਲ ਰਹਿਮਾਨ ਸੀਲਮਪੁਰ ਤੋਂ ਉਮੀਦਵਾਰ ਹਨ

ਕਾਂਗਰਸ ਦੀ ਮੀਟਿੰਗ ਵਿੱਚ ਅਬਦੁਲ ਰਹਿਮਾਨ ਨੂੰ ਸੀਲਮਪੁਰ ਸੀਟ ਤੋਂ ਟਿਕਟ ਦਿੱਤੀ ਗਈ ਹੈ। ਉਹ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਹਨ। ਹਾਲਾਂਕਿ ਇਸ ਵਾਰ ਟਿਕਟ ਕੱਟੇ ਜਾਣ ਕਾਰਨ ਉਨ੍ਹਾਂ ਨੇ ਇੱਕ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਦੇ ਪਿੱਛੇ ਅਬਦੁਲ ਰਹਿਮਾਨ ਨੇ ਆਮ ਆਦਮੀ ਪਾਰਟੀ ‘ਤੇ ਮੁਸਲਮਾਨਾਂ ਦੇ ਅਧਿਕਾਰਾਂ ਦੀ ਅਣਦੇਖੀ ਕਰਨ ਦਾ ਇਲਜ਼ਾਮ ਲਗਾਇਆ ਸੀ।