Chattisgarh Naxal Attack: ਬੀਜਾਪੁਰ ‘ਚ ਵੱਡਾ ਨਕਸਲੀ ਹਮਲਾ, IED ਧਮਾਕੇ ‘ਚ 9 ਜਵਾਨ ਸ਼ਹੀਦ, ਕਈ ਗੰਭੀਰ ਜ਼ਖਮੀ

Updated On: 

06 Jan 2025 16:20 PM

Bijapur IED Blast: ਛੱਤੀਸਗੜ੍ਹ ਦੇ ਬੀਜਾਪੁਰ ਵਿੱਚ ਨਕਸਲੀਆਂ ਨੇ ਸੁਰੱਖਿਆ ਬਲਾਂ ਦੇ ਵਾਹਨ ਨੂੰ ਆਈਈਡੀ ਨਾਲ ਨਿਸ਼ਾਨਾ ਬਣਾਇਆ ਹੈ। ਕੁਟਰੂ ਰੋਡ 'ਤੇ ਲਗਾਏ ਗਏ ਆਈਈਡੀ ਕਾਰਨ 9 ਜਵਾਨ ਸ਼ਹੀਦ ਹੋ ਗਏ ਹਨ। 6 ਤੋਂ ਵੱਧ ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ

Chattisgarh Naxal Attack: ਬੀਜਾਪੁਰ ਚ ਵੱਡਾ ਨਕਸਲੀ ਹਮਲਾ, IED ਧਮਾਕੇ ਚ 9 ਜਵਾਨ ਸ਼ਹੀਦ, ਕਈ ਗੰਭੀਰ ਜ਼ਖਮੀ

ਬੀਜਾਪੁਰ 'ਚ ਵੱED ਧਮਾਕੇ 'ਚ 9 ਜਵਾਨ ਸ਼ਹੀਦ

Follow Us On

ਛੱਤੀਸਗੜ੍ਹ ਦੇ ਬੀਜਾਪੁਰ ‘ਚ ਨਕਸਲੀਆਂ ਨੇ ਵੱਡਾ ਹਮਲਾ ਕੀਤਾ ਹੈ। ਸੁਰੱਖਿਆ ਬਲਾਂ ਦੀ ਗੱਡੀ ਨੂੰ ਆਈਈਡੀ ਨਾਲ ਨਿਸ਼ਾਨਾ ਬਣਾਇਆ ਗਿਆ ਹੈ। ਨਕਸਲੀਆਂ ਨੇ ਕੁਟਰੂ ਰੋਡ ‘ਤੇ ਆਈਈਡੀ ਲਾਇਆ ਸੀ, ਸੁਰੱਖਿਆ ਬਲਾਂ ਦੀ ਗੱਡੀ ਇਸ ਦੀ ਲਪੇਟ ‘ਚ ਆ ਗਈ। ਆਈਈਡੀ ਧਮਾਕੇ ਕਾਰਨ 9 ਜਵਾਨ ਸ਼ਹੀਦ ਹੋ ਗਏ ਹਨ। 6 ਤੋਂ ਵੱਧ ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਸੈਨਿਕਾਂ ਦੀ ਟੀਮ ਇੱਕ ਅਪਰੇਸ਼ਨ ਤੋਂ ਵਾਪਸ ਆ ਰਹੀ ਸੀ। ਹਮਲੇ ਦੀ ਸੂਚਨਾ ਮਿਲਦੇ ਹੀ ਬਸਤਰ ਦੇ ਆਈਜੀ ਸੁੰਦਰਰਾਜ ਪੀ ਬੀਜਾਪੁਰ ਲਈ ਰਵਾਨਾ ਹੋ ਗਏ।

ਨਕਸਲੀਆਂ ਨੇ ਬੀਜਾਪੁਰ ਜ਼ਿਲੇ ਦੇ ਕੁਟਰੂ-ਬੇਦਰੇ ਰੋਡ ‘ਤੇ ਇਹ ਹਮਲਾ ਉਸ ਸਮੇਂ ਕੀਤਾ ਜਦੋਂ ਦੰਤੇਵਾੜਾ, ਨਰਾਇਣਪੁਰ ਅਤੇ ਬੀਜਾਪੁਰ ਦੀ ਸਾਂਝੀ ਆਪਰੇਸ਼ਨ ਪਾਰਟੀ ਆਪਰੇਸ਼ਨ ਤੋਂ ਬਾਅਦ ਵਾਪਸ ਪਰਤ ਰਹੀ ਸੀ। ਦੁਪਹਿਰ 2:15 ਵਜੇ ਨਕਸਲੀਆਂ ਨੇ ਕੁਟਰੂ ਥਾਣਾ ਖੇਤਰ ਦੇ ਅੰਬੇਲੀ ਪਿੰਡ ਨੇੜੇ ਆਈਈਡੀ ਧਮਾਕੇ ਨਾਲ ਸੁਰੱਖਿਆ ਬਲ ਦੇ ਵਾਹਨ ਨੂੰ ਉਡਾ ਦਿੱਤਾ।

ਆਈਜੀ ਬਸਤਰ ਦਾ ਬਿਆਨ

ਆਈਜੀ ਬਸਤਰ ਮੁਤਾਬਕ ਬੀਜਾਪੁਰ ਵਿੱਚ ਨਕਸਲੀਆਂ ਨੇ ਸੁਰੱਖਿਆ ਬਲਾਂ ਦੇ ਵਾਹਨਾਂ ਨੂੰ ਆਈਈਡੀ ਧਮਾਕੇ ਨਾਲ ਉਡਾ ਦਿੱਤਾ। ਇਸ ਹਮਲੇ ਵਿੱਚ ਦੰਤੇਵਾੜਾ ਦੇ ਅੱਠ ਡੀਆਰਜੀ ਜਵਾਨ ਅਤੇ ਇੱਕ ਡਰਾਈਵਰ ਸਮੇਤ ਨੌਂ ਲੋਕ ਸ਼ਹੀਦ ਹੋ ਗਏ ਸਨ। ਸੁਰੱਖਿਆ ਬਲ ਦੰਤੇਵਾੜਾ, ਨਰਾਇਣਪੁਰ ਅਤੇ ਬੀਜਾਪੁਰ ਵਿੱਚ ਸਾਂਝੇ ਆਪਰੇਸ਼ਨ ਤੋਂ ਵਾਪਸ ਪਰਤ ਰਹੇ ਸਨ।

ਸਰਕਾਰ ਨਾ ਡਰੇਗੀ ਨਾ ਝੁਕੇਗੀ – ਰਮਨ ਸਿੰਘ

ਛੱਤੀਸਗੜ੍ਹ ਵਿਧਾਨ ਸਭਾ ਦੇ ਸਪੀਕਰ ਰਮਨ ਸਿੰਘ ਨੇ ਬੀਜਾਪੁਰ ਆਈਈਡੀ ਧਮਾਕੇ ‘ਤੇ ਕਿਹਾ ਕਿ ਜਦੋਂ ਵੀ ਨਕਸਲੀਆਂ ਦੇ ਖਿਲਾਫ ਕੋਈ ਵੱਡਾ ਆਪਰੇਸ਼ਨ ਚਲਾਇਆ ਜਾਂਦਾ ਹੈ ਤਾਂ ਉਹ ਅਜਿਹੀਆਂ ਕਾਇਰਤਾਪੂਰਨ ਕਾਰਵਾਈਆਂ ਕਰਦੇ ਹਨ। ਛੱਤੀਸਗੜ੍ਹ ਸਰਕਾਰ ਨਕਸਲਵਾਦ ਵਿਰੁੱਧ ਜੋ ਕਦਮ ਚੁੱਕ ਰਹੀ ਹੈ, ਉਸ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਸਰਕਾਰ ਨਾ ਡਰਨ ਵਾਲੀ ਹੈ ਅਤੇ ਨਾ ਹੀ ਝੁਕਣ ਵਾਲੀ ਹੈ। ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।

ਅਜਾਈਂ ਨਹੀਂ ਜਾਵੇਗੀ ਜਵਾਨਾਂ ਦੀ ਸ਼ਹਾਦਤ

ਛੱਤੀਸਗੜ੍ਹ ਸਰਕਾਰ ਦੇ ਉਪ ਮੁੱਖ ਮੰਤਰੀ ਅਰੁਣ ਸਾਓ ਨੇ ਆਈਈਡੀ ਧਮਾਕੇ ਨੂੰ ਨਕਸਲੀਆਂ ਦੀ ਕਾਇਰਤਾ ਭਰੀ ਕਾਰਵਾਈ ਕਰਾਰ ਦਿੱਤਾ ਹੈ। ਅਰੁਣ ਸਾਓ ਨੇ ਕਿਹਾ ਕਿ ਬੀਜਾਪੁਰ ਤੋਂ ਨਕਸਲੀਆਂ ਦੀ ਕਾਇਰਤਾ ਭਰੀ ਕਾਰਵਾਈ ਦੀ ਸੂਚਨਾ ਮਿਲੀ ਹੈ। ਜਵਾਨਾਂ ਦੀ ਸ਼ਹਾਦਤ ਅਜਾਈਂ ਨਹੀਂ ਜਾਵੇਗੀ। ਬਹੁਤ ਜਲਦੀ ਛੱਤੀਸਗੜ੍ਹ ਨਕਸਲ ਮੁਕਤ ਹੋਵੇਗਾ।