Live Updates: ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜੀ, ਜਾਂਚ ਲਈ ਡਾਕਟਰਾਂ ਦੀ ਟੀਮ ਪਹੁੰਚੀ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜੀ
ਖਨੌਰੀ ਬਾਰਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜੀ ਗਈ ਹੈ। ਬਾਰਡਰ ‘ਤੇ ਜਾਂਚ ਲਈ ਡਾਕਟਰਾਂ ਦੀ ਟੀਮ ਪਹੁੰਚੀ ਹੈ। ਡਾਰਟਰਾਂ ਨੇ ਹੱਥਾਂ ਪੈਰਾਂ ਦੀ ਮਾਲਿਸ਼ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਘਟਿਆ ਹੈ।
-
ਕਰਨਾਟਕ ਤੋਂ ਬਾਅਦ ਗੁਜਰਾਤ ‘ਚ ਮਿਲਿਆ HMP ਵਾਇਰਸ, ਭਾਰਤ ‘ਚ ਹੁਣ ਤੱਕ 3 ਮਾਮਲੇ
ਚੀਨ ਵਿੱਚ ਫੈਲਿਆ HMPV ਵਾਇਰਸ ਭਾਰਤ ਵਿੱਚ ਵੀ ਫੈਲਣਾ ਸ਼ੁਰੂ ਹੋ ਗਿਆ ਹੈ। ਦੇਸ਼ ਵਿੱਚ ਹੁਣ ਤੱਕ ਤਿੰਨ ਮਾਮਲੇ ਸਾਹਮਣੇ ਆ ਚੁੱਕੇ ਹਨ। ਦੋ ਮਾਮਲੇ ਕਰਨਾਟਕ ਦੇ ਹਨ ਜਦਕਿ ਇੱਕ ਮਾਮਲਾ ਅਹਿਮਦਾਬਾਦ, ਗੁਜਰਾਤ ਦਾ ਹੈ। ਕਰਨਾਟਕ ਵਿੱਚ, ਇੱਕ 8 ਮਹੀਨੇ ਦਾ ਲੜਕਾ ਅਤੇ ਇੱਕ ਤਿੰਨ ਮਹੀਨੇ ਦੀ ਬੱਚੀ ਸੰਕਰਮਿਤ ਹਨ। ਇਸ ਦੇ ਨਾਲ ਹੀ ਅਹਿਮਦਾਬਾਦ ਵਿੱਚ ਇੱਕ 2 ਮਹੀਨੇ ਦੇ ਬੱਚੇ ਨੂੰ ਇਹ ਇਨਫੈਕਸ਼ਨ ਹੋਇਆ ਹੈ। ਚੀਨ ਵਿੱਚ ਇਸ ਵਾਇਰਸ ਨਾਲ ਵੱਡੀ ਗਿਣਤੀ ਵਿੱਚ ਲੋਕ ਸੰਕਰਮਿਤ ਹੋ ਰਹੇ ਹਨ।
-
ਡੱਲੇਵਾਲ ਮਾਮਲੇ ਵਿੱਚ ਟਲੀ ਸੁਣਵਾਈ, ਸੁਪਰੀਮ ਕੋਰਟ ਚ ਪੰਜਾਬ ਸਰਕਾਰ ਨੇ ਦੇਣਾ ਸੀ ਜਵਾਬ
ਡੱਲੇਵਾਲ ਮਾਮਲੇ ਵਿੱਚ ਸੁਣਵਾਈ ਟਲ ਗਈ, ਅੱਜ ਸੁਪਰੀਮ ਕੋਰਟ ਚ ਪੰਜਾਬ ਸਰਕਾਰ ਨੇ ਦੇਣਾ ਸੀ ਜਵਾਬ, ਹਾਲਾਂਕਿ ਹੁਣ ਇਹ ਸੁਣਵਾਈ ਸੁਕਰਵਾਰ ਨੂੰ ਹੋਵੇਗੀ।
-
ਚੀਨ ਦਾ ਖਤਰਨਾਕ ਵਾਇਰਸ HMPV ਪਹੁੰਚਿਆ ਭਾਰਤ
ਚੀਨ ਦਾ ਖਤਰਨਾਕ ਵਾਇਰਸ HMPV ਭਾਰਤ ਪਹੁੰਚ ਗਿਆ ਹੈ। ਪਹਿਲਾ ਮਾਮਲਾ ਬੈਂਗਲੁਰੂ ‘ਚ ਸਾਹਮਣੇ ਆਇਆ ਹੈ। 8 ਮਹੀਨੇ ਦੇ ਬੱਚੇ ਵਿੱਚ ਇਸ ਵਾਇਰਸ ਦੀ ਪੁਸ਼ਟੀ ਹੋਈ ਹੈ।
-
ਡੀਟੀਓ ਨੇ ਪ੍ਰਸ਼ਾਂਤ ਕਿਸ਼ੋਰ ਦੀ ਵੈਨਿਟੀ ਵੈਨ ਕੀਤੀ ਜ਼ਬਤ
ਡੀਟੀਓ ਨੇ ਪ੍ਰਸ਼ਾਂਤ ਕਿਸ਼ੋਰ ਦੀ ਮਸ਼ਹੂਰ ਵੈਨਿਟੀ ਵੈਨ ਨੂੰ ਜ਼ਬਤ ਕਰ ਲਿਆ ਹੈ। ਪ੍ਰਸ਼ਾਂਤ ਕਿਸ਼ੋਰ ਦੀ ਗ੍ਰਿਫਤਾਰੀ ਤੋਂ ਬਾਅਦ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਵੈਨਿਟੀ ਵੈਨ ਨੂੰ ਚੁੱਕ ਕੇ ਲੈ ਗਏ।
-
ਤੁਸੀਂ ਮੇਰੇ ਮਾਲਕ ਨਹੀਂ ਹੋ…ਅਜੀਤ ਪਵਾਰ ਵੋਟਰਾਂ ‘ਤੇ ਨਾਰਾਜ਼ ਹਨ
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਆਪਣੇ ਵਿਧਾਨ ਸਭਾ ਖੇਤਰ ਬਾਰਾਮਤੀ ‘ਚ ਕਿਸਾਨ ਪ੍ਰੋਗਰਾਮ ‘ਚ ਬੋਲਦੇ ਹੋਏ ਆਪਣੇ ਵੋਟਰਾਂ ‘ਤੇ ਗੁੱਸਾ ਕੱਢਿਆ। ਉਨ੍ਹਾਂ ਕਿਹਾ ਕਿ ਤੁਸੀਂ ਵੋਟ ਪਾਉਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਮੇਰੇ ਮਾਲਕ ਹੋ।
-
ਪ੍ਰਕਾਸ਼ਪੁਰਬ ਮੌਕੇ ਦਮਦਮਾ ਸਾਹਿਬ ਨਤਮਸਤਕ ਹੋਣਗੇ ਸੁਖਬੀਰ ਸਿੰਘ ਬਾਦਲ
ਦੁਨੀਆਂ ਭਰ ਵਿੱਚ ਅੱਜ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸਪੁਰਬ ਮਨਾਇਆ ਜਾ ਰਿਹਾ ਹੈ। ਜਿਸ ਮੌਕੇ ਸੁਖਬੀਰ ਸਿੰਘ ਬਾਦਲ ਵੱਲੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ ਜਾਵੇਗਾ। ਉਹ ਕਰੀਬ 11 ਵਜੇ ਤਲਵੰਡੀ ਸਾਬੋ ਜਾਣਗੇ।