ਸ਼ਹੀਦ ਕਰਨਲ ਮਨਪ੍ਰੀਤ ਸਿੰਘ ਨੂੰ ਕੀਰਤੀ ਚੱਕਰ ਨਾਲ ਕੀਤਾ ਗਿਆ ਸਨਮਾਨਿਤ, ਗੋਲੀ ਲੱਗਣ ਤੋਂ ਬਾਅਦ ਵੀ ਕਰਦੇ ਰਹੇ ਦੁਸ਼ਮਣ ਦਾ ਸਾਹਮਣਾ

tv9-punjabi
Updated On: 

23 May 2025 13:43 PM

ਕਰਨਲ ਮਨਪ੍ਰੀਤ ਸਿੰਘ ਭਾਰਤੀ ਫੌਜ ਦੀ ਸਿੱਖ ਲਾਈਟ ਇਨਫੈਂਟਰੀ, 19 ਰਾਸ਼ਟਰੀ ਰਾਈਫਲਜ਼ ਵਿੱਚ ਤਾਇਨਾਤ ਸਨ ਅਤੇ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਉਨ੍ਹਾਂ ਦੀ ਕੁਰਬਾਨੀ ਦਾ ਦਿਨ 13 ਸਤੰਬਰ 2023 ਸੀ। ਜਦੋਂ ਉਹ ਅਪ੍ਰੇਸ਼ਨ ਤੇ ਸਨ ਤਾਂ ਉਹਨਾਂ ਨੂੰ ਗੋਲੀ ਲੱਗੀ ਪਰ ਫਿਰ ਵੀ ਉਹ ਦੁਸ਼ਮਣ ਨਾਲ ਲੜਦੇ ਹੋਏ ਆਪਣੇ ਸਾਥੀਆਂ ਨੂੰ ਜਾਨ ਬਚਾਉਂਦੇ ਰਹੇ।

ਸ਼ਹੀਦ ਕਰਨਲ ਮਨਪ੍ਰੀਤ ਸਿੰਘ ਨੂੰ ਕੀਰਤੀ ਚੱਕਰ ਨਾਲ ਕੀਤਾ ਗਿਆ ਸਨਮਾਨਿਤ, ਗੋਲੀ ਲੱਗਣ ਤੋਂ ਬਾਅਦ ਵੀ ਕਰਦੇ ਰਹੇ ਦੁਸ਼ਮਣ ਦਾ ਸਾਹਮਣਾ
Follow Us On

ਭਾਰਤੀ ਫੌਜ ਦੇ ਬਹਾਦਰ ਅਫਸਰ ਕਰਨਲ ਮਨਪ੍ਰੀਤ ਸਿੰਘ ਨੇ ਦੇਸ਼ ਦੀ ਰੱਖਿਆ ਵਿੱਚ ਆਪਣੀ ਜਾਨ ਕੁਰਬਾਨ ਕਰ ਦਿੱਤੀ ਅਤੇ ਅਮਰ ਨਾਇਕਾਂ ਦੀ ਸ਼੍ਰੇਣੀ ਵਿੱਚ ਆਪਣਾ ਨਾਮ ਦਰਜ ਕਰਵਾਇਆ। ਅੱਤਵਾਦ ਵਿਰੁੱਧ ਲੜਦੇ ਹੋਏ ਬੇਮਿਸਾਲ ਬਹਾਦਰੀ, ਅਗਵਾਈ ਅਤੇ ਹਿੰਮਤ ਦਾ ਪ੍ਰਦਰਸ਼ਨ ਕਰਨ ਲਈ ਭਾਰਤ ਸਰਕਾਰ ਦੁਆਰਾ ਉਹਨਾਂ ਨੂੰ ਮਰਨ ਉਪਰੰਤ “ਕੀਰਤੀ ਚੱਕਰ” ਨਾਲ ਸਨਮਾਨਿਤ ਕੀਤਾ ਗਿਆ ਸੀ।

ਕਰਨਲ ਮਨਪ੍ਰੀਤ ਸਿੰਘ ਭਾਰਤੀ ਫੌਜ ਦੀ ਸਿੱਖ ਲਾਈਟ ਇਨਫੈਂਟਰੀ, 19 ਰਾਸ਼ਟਰੀ ਰਾਈਫਲਜ਼ ਵਿੱਚ ਤਾਇਨਾਤ ਸਨ ਅਤੇ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਇਸ ਵੇਲੇ ਉਨ੍ਹਾਂ ਦਾ ਪਰਿਵਾਰ ਨਿਊ ​​ਚੰਡੀਗੜ੍ਹ ਵਿੱਚ ਵਸਿਆ ਹੋਇਆ ਹੈ ਅਤੇ ਹਰ ਸਾਲ ਉਨ੍ਹਾਂ ਦੀ ਬਰਸੀ ‘ਤੇ ਸ਼ਹੀਦੀ ਸੰਮੇਲਨ ਦਾ ਆਯੋਜਨ ਕੀਤਾ ਜਾਂਦਾ ਹੈ।

ਉਨ੍ਹਾਂ ਦੀ ਕੁਰਬਾਨੀ ਦਾ ਦਿਨ 13 ਸਤੰਬਰ 2023 ਸੀ। ਇਹ ਦਿਨ ਭਾਰਤੀ ਫੌਜੀ ਇਤਿਹਾਸ ਵਿੱਚ ਹਿੰਮਤ ਅਤੇ ਸਮਰਪਣ ਦੀ ਇੱਕ ਉਦਾਹਰਣ ਵਜੋਂ ਦਰਜ ਹੈ। ਕਰਨਲ ਮਨਪ੍ਰੀਤ ਸਿੰਘ ਜੰਮੂ ਅਤੇ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੀਆਂ ਸੰਘਣੀਆਂ ਪਹਾੜੀਆਂ ਵਿੱਚ ਇੱਕ ਵਿਸ਼ੇਸ਼ “ਸਰਚ ਐਂਡ ਡਿਸਟ੍ਰੋ ਆਪ੍ਰੇਸ਼ਨ” ਦੀ ਅਗਵਾਈ ਕਰ ਰਹੇ ਸਨ।

ਇਹ ਕਾਰਵਾਈ ਅੱਤਵਾਦੀ ਗਤੀਵਿਧੀਆਂ ਨੂੰ ਬੇਅਸਰ ਕਰਨ ਅਤੇ ਇਲਾਕੇ ਵਿੱਚ ਸ਼ਾਂਤੀ ਬਹਾਲ ਕਰਨ ਲਈ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦੇ ਨਾਲ ਜੰਮੂ-ਕਸ਼ਮੀਰ ਪੁਲਿਸ ਦੇ ਡਿਪਟੀ ਸੁਪਰਡੈਂਟ ਆਫ਼ ਪੁਲਿਸ ਹਿਮਾਯੂੰ ਮੁਜ਼ਮਿਲ ਭੱਟ ਵੀ ਸਨ, ਜਿਨ੍ਹਾਂ ਨੇ ਇਸ ਕਾਰਵਾਈ ਵਿੱਚ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ।