ਆਂਧਰਾ ਪ੍ਰਦੇਸ਼ ਦੇ ਵਿਜਿਆਨਗਰਮ ‘ਚ ਦੋ ਟਰੇਨਾਂ ਵਿਚਾਲੇ ਟੱਕਰ, 6 ਦੀ ਮੌਤ, 10 ਜ਼ਖਮੀ

Updated On: 

29 Oct 2023 21:51 PM

ਆਂਧਰਾ ਪ੍ਰਦੇਸ਼ ਦੇ ਵਿਜਿਆਨਗਰਮ 'ਚ ਦੋ ਟਰੇਨਾਂ ਵਿਚਾਲੇ ਟੱਕਰ ਹੋ ਗਈ ਹੈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਪੈਸੰਜਰ ਟਰੇਨ ਰੁਕੀ ਅਤੇ ਉਸੇ ਸਮੇਂ ਪਿੱਛੇ ਤੋਂ ਐਕਸਪ੍ਰੈੱਸ ਟਰੇਨ ਆ ਗਈ। ਇਸ ਟੱਕਰ 'ਚ ਯਾਤਰੀ ਟਰੇਨ ਦੀਆਂ ਤਿੰਨ ਬੋਗੀਆਂ ਪਿੱਛੇ ਤੋਂ ਪਟੜੀ ਤੋਂ ਉਤਰ ਗਈਆਂ। ਇਸ ਘਟਨਾ 'ਚ 6 ਯਾਤਰੀਆਂ ਦੀ ਮੌਤ ਹੋ ਗਈ ਹੈ ਜਦਕਿ 10 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਫਸੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ।

ਆਂਧਰਾ ਪ੍ਰਦੇਸ਼ ਦੇ ਵਿਜਿਆਨਗਰਮ ਚ ਦੋ ਟਰੇਨਾਂ ਵਿਚਾਲੇ ਟੱਕਰ, 6 ਦੀ ਮੌਤ, 10 ਜ਼ਖਮੀ

(Photo Credit: tv9hindi.com)

Follow Us On

ਆਂਧਰਾ ਪ੍ਰਦੇਸ਼। ਸੂਬੇ ਦੇ ਵਿਜਿਆਨਗਰਮ ‘ਚ ਦੋ ਟਰੇਨਾਂ ਵਿਚਾਲੇ ਟੱਕਰ (Collision between two trains) ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਟਰੇਨਾਂ ਦੀ ਟੱਕਰ ਤੋਂ ਬਾਅਦ ਕਈ ਬੋਗੀਆਂ ਪਟੜੀ ਤੋਂ ਉਤਰ ਗਈਆਂ ਹਨ। ਇਸ ਘਟਨਾ ‘ਚ ਇਕ ਯਾਤਰੀ ਦੀ ਮੌਤ ਹੋ ਗਈ ਹੈ ਜਦਕਿ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ ਹੈ।

ਅਤੇ ਫਸੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਜਾਣਕਾਰੀ ਮੁਤਾਬਕ ਕੋਠਾਵਾਲਸਾ ‘ਮੰਡਲ’ (ਬਲਾਕ) ‘ਚ ਕਾਂਟਕਪੱਲੀ ਨੇੜੇ ਪਲਾਸਾ ਐਕਸਪ੍ਰੈੱਸ (Plasa Express) ਨਾਲ ਟਕਰਾ ਜਾਣ ਕਾਰਨ ਵਿਸ਼ਾਖਾਪਟਨਮ-ਰਾਯਾਗੜਾ ਪੈਸੰਜਰ ਟਰੇਨ ਦੀਆਂ ਕੁਝ ਬੋਗੀਆਂ ਪਟੜੀ ਤੋਂ ਉਤਰ ਗਈਆਂ। ਘਟਨਾ ਦੇ ਸਬੰਧ ਵਿੱਚ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈੱਡੀ ਨੇ ਵਿਜ਼ਿਆਨਗਰਮ ਦੇ ਨੇੜੇ ਜ਼ਿਲ੍ਹਿਆਂ ਤੋਂ ਤੁਰੰਤ ਰਾਹਤ ਉਪਾਅ ਕਰਨ ਅਤੇ ਐਂਬੂਲੈਂਸਾਂ ਨੂੰ ਮੌਕੇ ‘ਤੇ ਭੇਜਣ ਦੇ ਨਿਰਦੇਸ਼ ਦਿੱਤੇ ਹਨ।

ਜ਼ਬਰਦਸ ਸੀ ਟੱਕਰ ਇੱਕ ਬੋਗੀ ਪੂਰੀ ਤਰ੍ਹਾਂ ਨੁਕਸਾਨੀ ਗਈ

ਦਰਅਸਲ ਵਿਸ਼ਾਖਾਪਟਨਮ-ਰਯਾਗੜਾ ਪੈਸੰਜਰ ਟਰੇਨ ਓਵਰਹੈੱਡ ਕੇਬਲ ਕੱਟੇ ਜਾਣ ਕਾਰਨ ਖੜ੍ਹੀ ਸੀ। ਉਸੇ ਸਮੇਂ ਉਸੇ ਟ੍ਰੈਕ ‘ਤੇ ਪਿੱਛੇ ਤੋਂ ਆ ਰਹੀ ਪਲਸਾ ਐਕਸਪ੍ਰੈਸ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਯਾਤਰੀ ਟਰੇਨ ਦੀਆਂ ਤਿੰਨ ਬੋਗੀਆਂ ਪਟੜੀ ਤੋਂ ਉਤਰ ਗਈਆਂ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇੱਕ ਬੋਗੀ ਬੁਰੀ ਤਰ੍ਹਾਂ ਨੁਕਸਾਨੀ ਗਈ।

ਘਟਨਾ ਬਾਰੇ ਡਵੀਜ਼ਨਲ ਰੇਲਵੇ ਮੈਨੇਜਰ (Divisional Railway Manager) ਨੇ ਦੱਸਿਆ ਹੈ ਕਿ ਹਾਦਸੇ ਵਿੱਚ ਯਾਤਰੀ ਰੇਲਗੱਡੀ ਦੇ ਤਿੰਨ ਡੱਬੇ ਨੁਕਸਾਨੇ ਗਏ ਹਨ। ਘਟਨਾ ਦੀ ਸੂਚਨਾ ਸਥਾਨਕ ਪ੍ਰਸ਼ਾਸਨ ਅਤੇ NDRF ਨੂੰ ਦੇ ਦਿੱਤੀ ਗਈ ਹੈ। ਦੁਰਘਟਨਾ ਰਾਹਤ ਗੱਡੀ ਵੀ ਮੌਕੇ ‘ਤੇ ਪਹੁੰਚ ਗਈ ਹੈ। ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਸਥਾਨਕ ਹਸਪਤਾਲ ਲਿਜਾਇਆ ਜਾ ਰਿਹਾ ਹੈ।

ਰੇਲਵੇ ਨੇ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ

ਹਾਦਸੇ ਤੋਂ ਬਾਅਦ ਰੇਲਵੇ ਵੱਲੋਂ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ। ਜਿਸ ਰਾਹੀਂ ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇਗੀ। ਘਟਨਾ ਨਾਲ ਸਬੰਧਤ ਜਾਣਕਾਰੀ ਹੇਠਾਂ ਦਿੱਤੇ ਨੰਬਰ ‘ਤੇ ਡਾਇਲ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ।

  • ਰੇਲਵੇ ਨੰਬਰ: 83003, 83004, 83005, 83006
  • BSNL ਲੈਂਡ ਲਾਈਨ ਨੰਬਰ- 08912746330; 08912744619
  • ਏਅਰਟੈੱਲ: 8106053051, 8106053052
  • BSNL: 8500041670, 8500041671
Exit mobile version