CBSE 12th Result 2024: 87.98% ਵਿਦਿਆਰਥੀ ਹੋਏ ਪਾਸ, ਇਸ ਤਰ੍ਹਾਂ ਚੈੱਕ ਕਰੋ | CBSE 12th Result 2024 declared more then 88 students pass know full detail in punjabi Punjabi news - TV9 Punjabi

CBSE 12th Result 2024: 87.98% ਵਿਦਿਆਰਥੀ ਹੋਏ ਪਾਸ, ਇਸ ਤਰ੍ਹਾਂ ਚੈੱਕ ਕਰੋ

Updated On: 

13 May 2024 15:24 PM

CBSE 12th Result 2024: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ 12ਵੀਂ ਦੀ ਪ੍ਰੀਖਿਆ 2024 ਦਾ ਨਤੀਜਾ ਘੋਸ਼ਿਤ ਕਰ ਦਿੱਤਾ ਹੈ। ਵਿਦਿਆਰਥੀ CBSE ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਮਾਰਕਸ਼ੀਟ ਦੀ ਜਾਂਚ ਕਰ ਸਕਦੇ ਹਨ।

CBSE 12th Result 2024: 87.98% ਵਿਦਿਆਰਥੀ ਹੋਏ ਪਾਸ, ਇਸ ਤਰ੍ਹਾਂ ਚੈੱਕ ਕਰੋ

CBSE 12ਵੀਂ ਜਮਾਤ ਚੋਂ 87.98% ਵਿਦਿਆਰਥੀ ਹੋਏ ਪਾਸ,

Follow Us On

CBSE 12th Result 2024: CBSE 12ਵੀਂ ਬੋਰਡ ਪ੍ਰੀਖਿਆ 2024 ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। 87.98 ਫੀਸਦੀ ਲੜਕੀਆਂ ਅਤੇ ਲੜਕਿਆਂ ਨੇ ਪ੍ਰੀਖਿਆ ਪਾਸ ਕੀਤੀ ਹੈ। ਸੀਬੀਐਸਈ ਬੋਰਡ 12ਵੀਂ ਦੀ ਪ੍ਰੀਖਿਆ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਦੁਆਰਾ 15 ਫਰਵਰੀ ਤੋਂ 2 ਅਪ੍ਰੈਲ ਤੱਕ ਦੇਸ਼ ਭਰ ਦੇ ਮਨੋਨੀਤ ਕੇਂਦਰਾਂ ‘ਤੇ ਆਯੋਜਿਤ ਕੀਤੀ ਗਈ ਸੀ। ਵਿਦਿਆਰਥੀ ਅਧਿਕਾਰਤ ਵੈੱਬਸਾਈਟ cbse.gov.in, cbseresults.nic.in, results.digilocker.gov.in ਅਤੇ umang.gov.in ‘ਤੇ ਜਾ ਕੇ ਆਪਣੇ ਰੋਲ ਨੰਬਰ ਦੀ ਵਰਤੋਂ ਕਰਕੇ ਮਾਰਕਸ਼ੀਟ ਡਾਊਨਲੋਡ ਕਰ ਸਕਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 85.12 ਪ੍ਰਤੀਸ਼ਤ ਹੈ, ਜੋ ਪਿਛਲੇ ਸਾਲ 84.67 ਪ੍ਰਤੀਸ਼ਤ ਸੀ। ਜਦੋਂ ਕਿ ਲੜਕੀਆਂ ਦਾ ਨਤੀਜਾ 91.52 ਫੀਸਦੀ ਦਰਜ ਕੀਤਾ ਗਿਆ ਹੈ। ਤ੍ਰਿਵੇਂਦਰਮ ਖੇਤਰ ਦਾ ਨਤੀਜਾ ਸਭ ਤੋਂ ਵੱਧ 99.91 ਫੀਸਦੀ ਰਿਹਾ ਹੈ। ਇਸ ਤੋਂ ਬਾਅਦ ਵਿਜੇਵਾੜਾ ਅਤੇ ਚੇਨਈ ਦਾ ਨਤੀਜਾ ਕ੍ਰਮਵਾਰ 99.04 ਫੀਸਦੀ ਅਤੇ 98.47 ਫੀਸਦੀ ਰਿਹਾ ਹੈ।

ਇਹ ਵੀ ਪੜ੍ਹੋ: ਪਟਨਾ ਸਾਹਿਬ ਦੇ ਨਤਮਸਤਕ ਹੋਏ PM ਮੋਦੀ, ਸੰਗਤ ਨੂੰ ਵਰਤਾਇਆ ਲੰਗਰ

ਸੀਬੀਐਸਈ 12ਵੀਂ ਦੇ ਨਤੀਜੇ 2024 ਸਕੋਰਕਾਰਡ ਕਿਵੇਂ ਚੈਕ ਕਰੀਏ

  • CBSE ਦੀ ਅਧਿਕਾਰਤ ਵੈੱਬਸਾਈਟ cbse.gov.in ‘ਤੇ ਜਾਓ।
  • ਇੱਥੇ ਹੋਮ ਪੇਜ 12ਵੀਂ ਦੇ ਨਤੀਜੇ 2024 ਦੇ ਲਿੰਕ ‘ਤੇ ਕਲਿੱਕ ਕਰੋ।
  • ਹੁਣ ਰੋਲ ਨੰਬਰ ਦਰਜ ਕਰੋ ਅਤੇ ਸਬਮਿਟ ਕਰੋ।
  • ਸਕੋਰਕਾਰਡ ਤੁਹਾਡੀ ਸਕਰੀਨ ‘ਤੇ ਦਿਖਾਈ ਦੇਵੇਗਾ।
  • ਹੁਣ ਚੈੱਕ ਕਰੋ ਅਤੇ ਪ੍ਰਿੰਟ ਆਊਟ ਲਓ।
Exit mobile version