Brampton temple attack: ਕੈਨੇਡਾ ਦਾ ਖਾਲਿਸਤਾਨ ਪ੍ਰਤੀ ਪਿਆਰ ਫਿਰ ਆਇਆ ਸਾਹਮਣੇ, ਨਮੋਸ਼ੀ ਤੋਂ ਬਾਅਦ ਵੀ ਕਿਉਂ ਨਹੀਂ ਸੁਧਰ ਰਹੇ ਟਰੂਡੋ ? | canada-india relationship khalistan-issue-brampton-hindu-temple-justin-trudeau more detail in punjabi Punjabi news - TV9 Punjabi

Brampton temple attack: ਕੈਨੇਡਾ ਦਾ ਖਾਲਿਸਤਾਨ ਪ੍ਰਤੀ ਪ੍ਰੇਮ ਮੁੜ ਆਇਆ ਸਾਹਮਣੇ, ਨਮੋਸ਼ੀ ਤੋਂ ਬਾਅਦ ਵੀ ਕਿਉਂ ਨਹੀਂ ਸੁਧਰ ਰਹੇ ਟਰੂਡੋ ?

Updated On: 

05 Nov 2024 18:24 PM

Canada-India Relationship: ਖਾਲਿਸਤਾਨ ਸਮਰਥਕ ਕੈਨੇਡਾ ਵਿੱਚ ਲਗਾਤਾਰ ਭਾਰਤ ਵਿਰੋਧੀ ਅਤੇ ਹਿੰਦੂ ਵਿਰੋਧੀ ਏਜੰਡਾ ਚਲਾ ਰਹੇ ਹਨ। ਉਨ੍ਹਾਂ ਦਾ ਮਨੋਬਲ ਕਿੰਨਾ ਉੱਚਾ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹੁਣ ਉਨ੍ਹਾਂ ਨੇ ਭਾਰਤੀਆਂ ਨੂੰ ਖੁੱਲ੍ਹੇਆਮ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।

Brampton temple attack: ਕੈਨੇਡਾ ਦਾ ਖਾਲਿਸਤਾਨ ਪ੍ਰਤੀ ਪ੍ਰੇਮ ਮੁੜ ਆਇਆ ਸਾਹਮਣੇ, ਨਮੋਸ਼ੀ ਤੋਂ ਬਾਅਦ ਵੀ ਕਿਉਂ ਨਹੀਂ ਸੁਧਰ ਰਹੇ ਟਰੂਡੋ ?

ਨਮੋਸ਼ੀ ਤੋਂ ਬਾਅਦ ਵੀ ਕਿਉਂ ਨਹੀਂ ਸੁਧਰ ਰਹੇ ਟਰੂਡੋ?

Follow Us On

ਕੈਨੇਡਾ ਦੇ ਬਰੈਂਪਟਨ ‘ਚ ਹਿੰਦੂ ਸਭਾ ਮੰਦਰ ‘ਤੇ ਹਮਲੇ ਦੇ ਮਾਮਲੇ ‘ਚ ਟਰੂਡੋ ਦਾ ਖਾਲਿਸਤਾਨ ਪ੍ਰਤੀ ਪਿਆਰ ਇਕ ਵਾਰ ਫਿਰ ਸਾਹਮਣੇ ਆਇਆ ਹੈ। ਹਿੰਦੂ ਸਭਾ ਮੰਦਿਰ ਦੇ ਅਹਾਤੇ ਵਿਚ ਹੋਈ ਕੁੱਟਮਾਰ ਦੀ ਵਾਇਰਲ ਵੀਡੀਓ ਵਿਚ ਦਰਜਨਾਂ ਖਾਲਿਸਤਾਨੀ ਸਮਰਥਕ ਦਿਖਾਈ ਦੇ ਰਹੇ ਹਨ, ਪਰ ਕੈਨੇਡਾ ਸਰਕਾਰ ਨੇ ਸਿਰਫ ਤਿੰਨ ਲੋਕਾਂ ਨੂੰ ਹੀ ਗ੍ਰਿਫਤਾਰ ਕੀਤਾ ਹੈ।

ਐਤਵਾਰ ਨੂੰ ਬਰੈਂਪਟਨ ਦੇ ਮੰਦਿਰ ‘ਚ ਖਾਲਿਸਤਾਨ ਸਮਰਥਕਾਂ ਨੇ ਸ਼ਰਧਾਲੂਆਂ ‘ਤੇ ਹਮਲਾ ਕੀਤਾ ਸੀ। ਹਮਲਾਵਰਾਂ ਨੇ ਲੋਕਾਂ ਨਾਲ ਹੱਥੋਪਾਈ ਕੀਤੀ ਅਤੇ ਡੰਡਿਆਂ ਨਾਲ ਕੁੱਟਮਾਰ ਕੀਤੀ। ਇਸ ਤੋਂ ਇਲਾਵਾ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕੈਨੇਡੀਅਨ ਪੁਲਿਸ ਵੀ ਨਜ਼ਰ ਆ ਰਹੀ ਹੈ, ਦਾਅਵਾ ਕੀਤਾ ਜਾ ਰਿਹਾ ਹੈ ਕਿ ਪੁਲਿਸ ਨੇ ਹਮਲਾਵਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਹੁਣ ਇਸ ਮਾਮਲੇ ਵਿੱਚ ਸਿਰਫ਼ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਕੈਨੇਡੀਅਨ ਸਰਕਾਰ ਨੇ ਦੁਨੀਆ ਨੂੰ ਦਿਖਾ ਦਿੱਤਾ ਹੈ ਕਿ ਖਾਲਿਸਤਾਨ ਸਮਰਥਕਾਂ ਪ੍ਰਤੀ ਉਸਦਾ ਰੁਖ ਕਿੰਨਾ ਨਰਮ ਹੈ।

ਸ਼ਰੇਆਮ ਧਮਕੀਆਂ ਦੇ ਰਹੇ ਖਾਲਿਸਤਾਨੀ ਸਮਰਥਕ

ਖਾਲਿਸਤਾਨ ਸਮਰਥਕ ਕੈਨੇਡਾ ਵਿੱਚ ਲਗਾਤਾਰ ਭਾਰਤ ਵਿਰੋਧੀ ਅਤੇ ਹਿੰਦੂ ਵਿਰੋਧੀ ਏਜੰਡਾ ਚਲਾ ਰਹੇ ਹਨ। ਉਨ੍ਹਾਂ ਦਾ ਮਨੋਬਲ ਕਿੰਨਾ ਉੱਚਾ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹੁਣ ਉਨ੍ਹਾਂ ਨੇ ਭਾਰਤੀਆਂ ਨੂੰ ਖੁੱਲ੍ਹੇਆਮ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸੂਤਰਾਂ ਦੀ ਮੰਨੀਏ ਤਾਂ ISI ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਖਾਲਿਸਤਾਨੀਆਂ ਨੇ ਕੈਨੇਡਾ ‘ਚ ਆਪਣੇ ਗੜ੍ਹ ‘ਚ ਮੌਜੂਦ ਮੰਦਿਰਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਦਰਅਸਲ ਕੈਨੇਡਾ ਦੇ ਸਰੀ-ਬਰੈਂਪਟਨ ਅਤੇ ਐਡਮਿੰਟਨ ਨੂੰ ਖਾਲਿਸਤਾਨੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ। ਇਨ੍ਹਾਂ ਸ਼ਹਿਰਾਂ ‘ਚ ਇਕ ਸੰਕੇਤ ‘ਤੇ ਸੈਂਕੜੇ ਖਾਲਿਸਤਾਨ ਸਮਰਥਕ ਸੜਕਾਂ ‘ਤੇ ਨਿੱਤਰ ਆਉਂਦੇ ਹਨ।

ਕੈਨੇਡਾ ਅਤੇ ਭਾਰਤ ਇਕ-ਦੂਜੇ ਲਈ ਜਰੂਰੀ?

ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦਸੰਬਰ 2023 ਤੱਕ ਲਗਭਗ 18 ਲੱਖ ਭਾਰਤੀ ਕੈਨੇਡਾ ਵਿੱਚ ਰਹਿੰਦੇ ਹਨ, ਇਸ ਤੋਂ ਇਲਾਵਾ 2 ਲੱਖ 30 ਹਜ਼ਾਰ ਭਾਰਤੀ ਵਿਦਿਆਰਥੀ ਕੈਨੇਡਾ ਵਿੱਚ ਪੜ੍ਹ ਰਹੇ ਹਨ। ਕਾਰੋਬਾਰੀ ਨਜ਼ਰੀਏ ਤੋਂ, 600 ਤੋਂ ਵੱਧ ਕੈਨੇਡੀਅਨ ਕੰਪਨੀਆਂ ਭਾਰਤ ਵਿੱਚ ਹਨ, ਜਦੋਂ ਕਿ 1000 ਤੋਂ ਵੱਧ ਕੰਪਨੀਆਂ ਭਾਰਤ ਨਾਲ ਸਰਗਰਮੀ ਨਾਲ ਕਾਰੋਬਾਰ ਕਰ ਰਹੀਆਂ ਹਨ।

ਕਿਉਂ ਨਹੀਂ ਸੁਧਰ ਰਹੇ ਟਰੂਡੋ ?

ਕੈਨੇਡਾ ‘ਚ ਪਿਛਲੇ 2 ਸਾਲਾਂ ਤੋਂ ਲਗਾਤਾਰ ਹਿੰਦੂ ਮੰਦਿਰਾਂ ‘ਤੇ ਹਮਲੇ ਹੋ ਰਹੇ ਹਨ, ਪੂਰੀ ਦੁਨੀਆ ‘ਚ ਪਰੇਸ਼ਾਨੀ ਹੈ ਪਰ ਜਸਟਿਨ ਟਰੂਡੋ ਨਹੀਂ ਸੁਧਰ ਰਹੇ ਹਨ। ਇਨ੍ਹਾਂ ਵਿੱਚੋਂ ਕਿਸੇ ਵੀ ਹਮਲੇ ਵਿੱਚ ਸਰਕਾਰ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਦਰਅਸਲ ਸਾਲ 2022 ਵਿੱਚ ਸਿੱਖ ਭਾਰਤ ਸਮਰਥਕ ਆਗੂ ਰਿਪੁਦਮਨ ਸਿੰਘ ਦੇ ਕਤਲ ਤੋਂ ਬਾਅਦ ਕੈਨੇਡਾ ਵਿੱਚ ਖਾਲਿਸਤਾਨ ਸਮਰਥਕਾਂ ਵੱਲੋਂ ਹਿੰਦੂਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਰਿਪੁਦਮਨ ਸਿੰਘ ਦੇ ਕਤਲ ਦਾ ਆਰੋਪ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ‘ਤੇ ਲੱਗਾ ਸੀ ਪਰ ਕੈਨੇਡਾ ਸਰਕਾਰ ਨੇ ਇਸ ਮਾਮਲੇ ‘ਚ ਸ਼ਾਮਲ ਦੋਸ਼ੀਆਂ ਨੂੰ ਲੱਭਣ ਦੀ ਬਜਾਏ ਦੋ ਸਥਾਨਕ ਲੋਕਾਂ ਨੂੰ ਗ੍ਰਿਫਤਾਰ ਕਰਕੇ ਮਾਮਲੇ ਨੂੰ ਦਬਾ ਦਿੱਤਾ, ਜਿਸ ਨਾਲ ਕੈਨੇਡਾ ‘ਚ ਖਾਲਿਸਤਾਨੀ ਸਮਰਥਕਾਂ ਦਾ ਮਨੋਬਲ ਵੱਧ ਗਿਆ ਹੈ।

ਭਾਰਤ ਨੇ ਪ੍ਰਗਟਾਈ ਹੈ ਸਖ਼ਤ ਨਾਰਾਜ਼ਗੀ

ਕੈਨੇਡਾ ਦੇ ਬਰੈਂਪਟਨ ਸ਼ਹਿਰ ‘ਚ ਹਿੰਦੂ ਮੰਦਿਰ ‘ਤੇ ਹੋਏ ਹਮਲੇ ‘ਤੇ ਭਾਰਤ ਸਰਕਾਰ ਨੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਸ ਤੋਂ ਇਲਾਵਾ ਭਾਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਪ੍ਰਗਟਾਈ ਗਈ ਹੈ। ਪੀਐਮ ਮੋਦੀ ਨੇ ਵੀ ਮੰਦਿਰ ‘ਤੇ ਹਮਲੇ ‘ਤੇ ਦੁੱਖ ਪ੍ਰਗਟ ਕੀਤਾ ਸੀ ਅਤੇ ਇਸ ਨੂੰ ਸੋਚੀ-ਸਮਝੀ ਸਾਜ਼ਿਸ਼ ਕਰਾਰ ਦਿੱਤਾ ਸੀ।

Exit mobile version