Live Updates: ਰਾਜਸਥਾਨ ਆਖਰੀ ਓਵਰ ਵਿੱਚ 9 ਦੌੜਾਂ ਨਹੀਂ ਬਣਾ ਸਕਿਆ, ਲਖਨਊ ਨੇ ਰੋਮਾਂਚਕ ਮੈਚ 2 ਦੌੜਾਂ ਨਾਲ ਜਿੱਤਿਆ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਰਾਜਸਥਾਨ ਆਖਰੀ ਓਵਰ ਵਿੱਚ 9 ਦੌੜਾਂ ਨਹੀਂ ਬਣਾ ਸਕਿਆ, ਲਖਨਊ ਨੇ ਰੋਮਾਂਚਕ ਮੈਚ 2 ਦੌੜਾਂ ਨਾਲ ਜਿੱਤਿਆ
ਇੰਡੀਅਨ ਪ੍ਰੀਮੀਅਰ ਲੀਗ ਵਿੱਚ 19 ਅਪ੍ਰੈਲ ਨੂੰ ਰਾਜਸਥਾਨ ਰਾਇਲਜ਼ ਅਤੇ ਲਖਨਊ ਸੁਪਰਜਾਇੰਟਸ ਵਿਚਕਾਰ ਇੱਕ ਦਿਲਚਸਪ ਮੈਚ ਹੋਇਆ। ਇਸ ਮੈਚ ਵਿੱਚ ਲਖਨਊ ਦੀ ਟੀਮ ਨੇ ਰਾਜਸਥਾਨ ਨੂੰ ਆਖਰੀ ਓਵਰ ਵਿੱਚ 9 ਦੌੜਾਂ ਨਹੀਂ ਬਣਾਉਣ ਦਿੱਤੀਆਂ ਅਤੇ 2 ਦੌੜਾਂ ਨਾਲ ਮੈਚ ਜਿੱਤ ਲਿਆ।
-
ਮਾਰਕਰਾਮ-ਬਡੋਨੀ ਦੇ ਅਰਧ ਸੈਂਕੜੇ, ਲਖਨਊ ਨੇ 180 ਦੌੜਾਂ ਬਣਾਈਆਂ
ਲਖਨਊ ਸੁਪਰ ਜਾਇੰਟਸ ਨੇ 20 ਓਵਰਾਂ ਬਾਅਦ 5 ਵਿਕਟਾਂ ਦੇ ਨੁਕਸਾਨ ‘ਤੇ 180 ਦੌੜਾਂ ਬਣਾਈਆਂ ਹਨ। ਟੀਮ ਲਈ ਏਡਨ ਮਾਰਕਰਾਮ ਨੇ ਸਭ ਤੋਂ ਵੱਧ 66 ਦੌੜਾਂ ਬਣਾਈਆਂ। ਜਦੋਂ ਕਿ, ਆਯੂਸ਼ ਬਡੋਨੀ ਨੇ 50 ਦੌੜਾਂ ਬਣਾਈਆਂ। ਇਸ ਤੋਂ ਬਾਅਦ ਅਬਦੁਲ ਸਮਦ ਨੇ 10 ਗੇਂਦਾਂ ਵਿੱਚ 30 ਦੌੜਾਂ ਬਣਾ ਕੇ ਪਾਰੀ ਦਾ ਅੰਤ ਕੀਤਾ। ਉਸਨੇ ਆਖਰੀ ਓਵਰ ਵਿੱਚ 4 ਛੱਕੇ ਵੀ ਮਾਰੇ। ਦੂਜੇ ਪਾਸੇ, ਰਾਜਸਥਾਨ ਲਈ ਵਾਨਿੰਦੂ ਹਸਰੰਗਾ ਨੇ ਸਭ ਤੋਂ ਵੱਧ 2 ਵਿਕਟਾਂ ਲਈਆਂ।
-
ਜੋਸ ਬਟਲਰ ਨੇ ਖੇਡੀ ਤੂਫਾਨੀ ਪਾਰੀ, ਗੁਜਰਾਤ ਟਾਈਟਨਸ ਨੇ 7 ਵਿਕਟਾਂ ਨਾਲ ਜਿੱਤਿਆ ਮੈਚ
ਗੁਜਰਾਤ ਟਾਈਟਨਜ਼ ਨੇ 204 ਦੌੜਾਂ ਦਾ ਟੀਚਾ 4 ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਇਸ ਮੈਚ ਵਿੱਚ, ਜੋਸ ਬਟਲਰ ਗੁਜਰਾਤ ਦੀ ਜਿੱਤ ਦੇ ਹੀਰੋ ਸੀ। ਉਹਨਾਂ ਨੇ 54 ਗੇਂਦਾਂ ‘ਤੇ 97 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਦੌਰਾਨ ਸ਼ਰਫਾਨ ਰਦਰਫੋਰਡ ਨੇ 43 ਦੌੜਾਂ ਦਾ ਯੋਗਦਾਨ ਦਿੱਤਾ। ਸਾਈਂ ਸੁਦਰਸ਼ਨ ਨੇ ਵੀ 36 ਦੌੜਾਂ ਬਣਾ ਕੇ ਆਪਣੀ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ। ਇਹ ਇਸ ਸੀਜ਼ਨ ਵਿੱਚ ਗੁਜਰਾਤ ਦੀ 5ਵੀਂ ਜਿੱਤ ਹੈ ਅਤੇ ਉਹ ਅੰਕ ਸੂਚੀ ਵਿੱਚ ਸਿਖਰ ‘ਤੇ ਪਹੁੰਚ ਗਏ ਹਨ।
-
ਲਖਨਊ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ, ਕਪਤਾਨ ਸੈਮਸਨ ਬਾਹਰ
ਸੈਮਸਨ ਅੱਜ ਦੇ ਮੈਚ ਤੋਂ ਬਾਹਰ ਹੋ ਗਏ ਹਨਅਤੇ ਉਹਨਾਂ ਦੀ ਜਗ੍ਹਾ ਵੈਭਵ ਸੂਰਿਆਵੰਸ਼ੀ ਨੂੰ ਮੌਕਾ ਦਿੱਤਾ ਗਿਆ ਹੈ। ਸਿਰਫ਼ 14 ਸਾਲ ਦੀ ਉਮਰ ਵਿੱਚ, ਉਹ ਆਈਪੀਐਲ ਦੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਬਣ ਗਏ ਹਨ।
-
ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਕਪਾਹ ਦੀ ਖੇਤੀ ‘ਤੇ ਦੇਵੇਗੀ 33% ਸਬਸਿਡੀ
ਖੇਤੀ ਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਐਲਾਨ ਕੀਤਾ ਕਿ ਕਿਸਾਨਾਂ ਨੂੰ ਬੀਟੀ ਕਪਾਹ ਦੀਆਂ ਕਿਸਮਾਂ ‘ਤੇ ਸਬਸਿਡੀ 33% ਦਿੱਤੀ ਜਾਵੇਗੀ। ਪੰਜਾਬ ਸਰਕਾਰ ਦਾ ਕਪਾਹ ਦੀ ਕਾਸ਼ਤ ਵਾਲਾ ਰਕਬਾ 1.25 ਲੱਖ ਹੈਕਟੇਅਰ ਤੱਕ ਵਧਾਉਣ ਦਾ ਟੀਚਾ ਹੈ। ਇਸ ਦੇ ਨਾਲ ਹੀ ਨਕਲੀ ਬੀਜ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਪਾਹ ਨੂੰ ਝੋਨੇ ਦਾ ਬਦਲ ਬਣਾਇਆ ਜਾਵੇਗਾ। ਮਾਨ ਸਰਕਾਰ ਦੀ ਪਹਿਲਕਦਮੀ ਹੇਠ ਫਸਲੀ ਵਿਭਿੰਨਤਾ ਨਵੀਆਂ ਉਚਾਈਆਂ ‘ਤੇ ਪਹੁੰਚੇਗੀ। ਹਰੇਕ ਕਿਸਾਨ ਨੂੰ ਵੱਧ ਤੋਂ ਵੱਧ 5 ਏਕੜ ਤੱਕ ਸਬਸਿਡੀ ਦਿੱਤੀ ਜਾਵੇਗੀ।
-
ਦਿੱਲੀ ਕੈਪੀਟਲਜ਼ ਦੀ ਜ਼ਬਰਦਸਤ ਬੱਲੇਬਾਜ਼ੀ, ਗੁਜਰਾਤ ਨੂੰ ਦਿੱਤਾ 204 ਦੌੜਾਂ ਦਾ ਟੀਚਾ
ਟਾਸ ਹਾਰਨ ਦੇ ਬਾਵਜੂਦ, ਦਿੱਲੀ ਕੈਪੀਟਲਜ਼ ਨੇ ਬੋਰਡ ‘ਤੇ ਵੱਡਾ ਸਕੋਰ ਖੜ੍ਹਾ ਕੀਤਾ ਹੈ। ਉਹ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ 203 ਦੌੜਾਂ ਬਣਾਉਣ ਵਿੱਚ ਕਾਮਯਾਬ ਰਹੇ। ਇਸ ਪਾਰੀ ਵਿੱਚ ਦਿੱਲੀ ਲਈ ਅਕਸ਼ਰ ਪਟੇਲ ਨੇ ਸਭ ਤੋਂ ਵੱਧ 38 ਦੌੜਾਂ ਬਣਾਈਆਂ। ਜਦੋਂ ਕਿ ਆਸ਼ੂਤੋਸ਼ ਸ਼ਰਮਾ ਨੇ 37 ਦੌੜਾਂ ਦਾ ਯੋਗਦਾਨ ਪਾਇਆ। ਟ੍ਰਿਸਟਨ ਸਟੱਬਸ ਅਤੇ ਕਰੁਣ ਨਾਇਰ ਵੀ 31-31 ਦੌੜਾਂ ਬਣਾਉਣ ਵਿੱਚ ਕਾਮਯਾਬ ਰਹੇ। ਦੂਜੇ ਪਾਸੇ, ਗੁਜਰਾਤ ਲਈ ਪ੍ਰਸਿਧ ਕ੍ਰਿਸ਼ਨਾ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਉਨ੍ਹਾਂ ਤੋਂ ਇਲਾਵਾ, ਮੁਹੰਮਦ ਸਿਰਾਜ, ਅਰਸ਼ਦ ਖਾਨ, ਇਸ਼ਾਂਤ ਸ਼ਰਮਾ ਅਤੇ ਸਾਈ ਕਿਸ਼ੋਰ ਨੂੰ 1-1 ਸਫਲਤਾ ਮਿਲੀ।
-
ਪੰਜਾਬ ਵਿੱਚ ਡਰੱਗ ਰੈਕੇਟ ਵਿੱਚ ਕਾਂਸਟੇਬਲ ਅਤੇ ਉਸਦਾ ਸਾਥੀ ਗ੍ਰਿਫ਼ਤਾਰ
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਨਾਰਕੋ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ ਅਤੇ ਲੁਧਿਆਣਾ ਵਿੱਚ ਤਾਇਨਾਤ ਪੁਲਿਸ ਕਾਂਸਟੇਬਲ ਨਵਜੋਤ ਸਿੰਘ ਅਤੇ ਉਸਦੇ ਸਾਥੀ ਹਰਮੀਤ ਨੂੰ 46.91 ਲੱਖ ਦੀ ਹਵਾਲਾ ਨਕਦੀ ਸਮੇਤ ਗ੍ਰਿਫਤਾਰ ਕੀਤਾ ਹੈ।
-
2 ਕਿਲੋ RDX ਅਤੇ ਗ੍ਰਨੇਡ ਸਮੇਤ ISI ਦੇ 4 ਅੱਤਵਾਦੀ ਗ੍ਰਿਫ਼ਤਾਰ
ਪੰਜਾਬ ਪੁਲਿਸ ਨੇ ਖੁਫੀਆ ਜਾਣਕਾਰੀ ਦੇ ਆਧਾਰ ਕਾਰਵਾਈ ਕਰਦੇ ਹੋਏ ਬੰਬਾਂ ਅਤੇ ਹਥਿਆਰਾਂ ਦੀ ਇੱਕ ਵੱਡੀ ਖੇਪ ਬਰਾਮਦ ਕੀਤੀ। ਪੁਲਿਸ ਨੇ ਅੱਤਵਾਦੀ ਮਾਡਿਊਲ ਦੇ ਕੁੱਲ 4 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਕਈ ਥਾਣਿਆਂ ਅਤੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕਤਲ ਕਰਨ ਦੀ ਯੋਜਨਾ ਬਣਾ ਰਹੇ ਸਨ। ਇਸ ਤੋਂ ਪਹਿਲਾਂ ਵੀ ਪੁਲਿਸ ਨੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ।
-
ਗੁਜਰਾਤ ਟਾਈਟਨਜ਼ ਨੇ ਟਾਸ ਜਿੱਤਿਆ
ਗੁਜਰਾਤ ਟਾਈਟਨਜ਼ ਦੀ ਟੀਮ ਨੇ ਟਾਸ ਜਿੱਤ ਲਿਆ ਹੈ। ਕਪਤਾਨ ਸ਼ੁਭਮਨ ਗਿੱਲ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸਦਾ ਮਤਲਬ ਹੈ ਕਿ ਦਿੱਲੀ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੀ ਨਜ਼ਰ ਆਵੇਗੀ।
-
ਦਿੱਲੀ ਪੁਲਿਸ ਨੇ ਸਰਹੱਦ ਪਾਰ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ, 10 ਗ੍ਰਿਫ਼ਤਾਰ
ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਸਰਹੱਦ ਪਾਰ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਕ੍ਰਾਈਮ ਬ੍ਰਾਂਚ ਨੇ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਅਫਗਾਨਿਸਤਾਨ, ਪਾਕਿਸਤਾਨ ਅਤੇ ਭਾਰਤ ਵਿੱਚ ਇੱਕ ਵੱਡਾ ਡਰੱਗ ਸਿੰਡੀਕੇਟ ਚਲਾਉਂਦੇ ਸਨ। ਵੱਡੀ ਮਾਤਰਾ ਵਿੱਚ ਹੈਰੋਇਨ, ਮੋਬਾਈਲ ਫੋਨ ਅਤੇ ਡੇਟਾ ਬਰਾਮਦ ਕੀਤਾ ਗਿਆ ਹੈ।