Ravneet Bittu On Arvind Kejriwal: ਰਵਨੀਤ ਬਿੱਟੂ ਨੇ ਕੇਜਰੀਵਾਲ ਤੇ ਸਾਧਿਆ ਨਿਸ਼ਾਨਾ, ਕਿਹਾ- ਪੰਜਾਬ ਦੀਆਂ ਔਰਤਾਂ ਨੂੰ ਬੋਲਿਆ ਝੂਠ

Updated On: 

16 Jan 2025 12:55 PM

ਰਵਨੀਤ ਬਿੱਟੂ ਨੇ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਦੀਆਂ ਔਰਤਾਂ ਨਾਲ ਝੂਠੇ ਵਾਅਦੇ ਕੀਤੇ ਹਨ। ਕਿਹਾ ਗਿਆ ਸੀ ਕਿ ਔਰਤਾਂ ਨੂੰ 1000 ਰੁਪਏ ਦਿੱਤੇ ਜਾਣਗੇ। ਅੱਜ 3 ਸਾਲ ਹੋ ਗਏ ਹਨ। ਹੁਣ ਤੱਕ ਹਰੇਕ ਔਰਤ 36,000 ਰੁਪਏ ਕਮਾ ਚੁੱਕੀ ਹੋਣੀ ਸੀ। ਬੁਢਾਪਾ ਪੈਨਸ਼ਨ ਜੋ 1000 ਰੁਪਏ ਕਰਨ ਦਾ ਵਾਅਦਾ ਕੀਤਾ ਗਿਆ ਸੀ, ਹੁਣ ਤੱਕ ਕਿਸੇ ਵੀ ਬਜ਼ੁਰਗ ਨੂੰ ਨਹੀਂ ਦਿੱਤੀ ਗਈ ਹੈ।

Ravneet Bittu On Arvind Kejriwal: ਰਵਨੀਤ ਬਿੱਟੂ ਨੇ ਕੇਜਰੀਵਾਲ ਤੇ ਸਾਧਿਆ ਨਿਸ਼ਾਨਾ, ਕਿਹਾ- ਪੰਜਾਬ ਦੀਆਂ ਔਰਤਾਂ ਨੂੰ ਬੋਲਿਆ ਝੂਠ

ਰਵਨੀਤ ਬਿੱਟੂ ਨੇ ਕੇਜਰੀਵਾਲ ਤੇ ਸਾਧਿਆ ਨਿਸ਼ਾਨਾ, ਕਿਹਾ- ਪੰਜਾਬ ਦੀਆਂ ਔਰਤਾਂ ਨੂੰ ਬੋਲਿਆ ਝੂਠ

Follow Us On

ਦਿੱਲੀ ਚੋਣਾਂ ਦਾ ਅਖ਼ਾੜਾ ਭਖ ਗਿਆ ਹੈ। ਪੰਜਾਬ ਦੇ ਆਗੂਆਂ ਨੇ ਦਿੱਲੀ ਵਿੱਚ ਡੇਰੇ ਲਗਾ ਲਏ ਹਨ ਅਤੇ ਲਗਾਤਾਰ ਆਪਣੀ ਪਾਰਟੀਆਂ ਲਈ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਓਧਰ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਇੱਕ ਜਨਤਕ ਮੀਟਿੰਗ ਦੌਰਾਨ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਤੋਂ ਪ੍ਰੇਸ਼ਾਨ ਹਨ। ਕੇਜਰੀਵਾਲ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ।

ਬਿੱਟੂ ਨੇ ਕਿਹਾ ਕਿ ਪੰਜਾਬ ਸਿਰ ਲਗਭਗ 4 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਸਰਕਾਰ ਪੰਜਾਬ ਵਿੱਚ ਨਸ਼ਿਆਂ ਨੂੰ ਰੋਕਣ ਵਿੱਚ ਅਸਫਲ ਰਹੀ ਹੈ। ‘ਆਪ’ ਸਰਕਾਰ ਦਿੱਲੀ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਤੋਂ ਲੁੱਟੇ ਗਏ ਪੈਸੇ ਨੂੰ ਖਰਚ ਕਰ ਰਹੀ ਹੈ।

ਪੰਜਾਬ ਦੀਆਂ ਔਰਤਾਂ ਨੂੰ ਬੋਲਿਆ ਝੂਠ

ਰਵਨੀਤ ਬਿੱਟੂ ਨੇ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਦੀਆਂ ਔਰਤਾਂ ਨਾਲ ਝੂਠੇ ਵਾਅਦੇ ਕੀਤੇ ਹਨ। ਕਿਹਾ ਗਿਆ ਸੀ ਕਿ ਔਰਤਾਂ ਨੂੰ 1000 ਰੁਪਏ ਦਿੱਤੇ ਜਾਣਗੇ। ਅੱਜ 3 ਸਾਲ ਹੋ ਗਏ ਹਨ। ਹੁਣ ਤੱਕ ਹਰੇਕ ਔਰਤ 36,000 ਰੁਪਏ ਕਮਾ ਚੁੱਕੀ ਹੋਣੀ ਸੀ। ਬੁਢਾਪਾ ਪੈਨਸ਼ਨ ਜੋ 1000 ਰੁਪਏ ਕਰਨ ਦਾ ਵਾਅਦਾ ਕੀਤਾ ਗਿਆ ਸੀ, ਹੁਣ ਤੱਕ ਕਿਸੇ ਵੀ ਬਜ਼ੁਰਗ ਨੂੰ ਨਹੀਂ ਦਿੱਤੀ ਗਈ ਹੈ। ਵਿਧਵਾ ਪੈਨਸ਼ਨ ਜਾਂ ਸ਼ਗਨ ਸਕੀਮ ਵੀ ਸਹੀ ਢੰਗ ਨਾਲ ਲਾਗੂ ਨਹੀਂ ਕੀਤੀ ਗਈ। ਇਸੇ ਲਈ ਅੱਜ ਸਾਨੂੰ ਦਿੱਲੀ ਆ ਕੇ ਲੋਕਾਂ ਨੂੰ ਜਗਾਉਣਾ ਪੈ ਰਿਹਾ ਹੈ।

ਡਬਲ ਇੰਜਣ ਦੀ ਸਰਕਾਰ

ਬਿੱਟੂ ਨੇ ਕਿਹਾ ਕਿ ਲੋਕਾਂ ਨੂੰ ਡਬਲ ਇੰਜਣ ਵਾਲੀ ਸਰਕਾਰ ਬਣਾਉਣੀ ਚਾਹੀਦੀ ਹੈ ਤਾਂ ਜੋ ਵਿਕਾਸ ਹੋ ਸਕੇ। ਜੰਮੂ-ਕਸ਼ਮੀਰ ਵਿੱਚ ਫਾਰੂਕ ਅਬਦੁੱਲਾ ਦੇ ਪੁੱਤਰ ਉਮਰ ਅਬਦੁੱਲਾ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਚੰਗੇ ਸਬੰਧ ਹਨ, ਜਿਸ ਕਾਰਨ ਅੱਜ ਕਸ਼ਮੀਰ ਵਿੱਚ ਵਿਕਾਸ ਕਾਰਜ ਚੱਲ ਰਹੇ ਹਨ ਪਰ ਕੇਜਰੀਵਾਲ ਦੇਸ਼ ਦੀ ਰਾਜਧਾਨੀ ਵਿੱਚ ਰਹਿ ਕੇ ਦੇਸ਼ਧ੍ਰੋਹ ਕਰ ਰਹੇ ਹਨ। ਕੇਜਰੀਵਾਲ ਦਿੱਲੀ ਨੂੰ ਤਬਾਹ ਕਰਨ ਵਿੱਚ ਰੁੱਝੇ ਹੋਏ ਹਨ। ਪ੍ਰਧਾਨ ਮੰਤਰੀ ਦੀ ਹਰ ਗੱਲ ਦਾ ਵਿਰੋਧ ਕਰਕੇ, ਉਹ ਵਿਕਾਸ ਕਾਰਜਾਂ ਵਿੱਚ ਰੁਕਾਵਟਾਂ ਪੈਦਾ ਕਰ ਰਹੇ ਹਨ।