ਰਾਜ ਸਭਾ ਜ਼ਿਮਨੀ ਚੋਣ: ਭਾਜਪਾ ਨੇ ਐਲਾਨੇ ਉਮੀਦਵਾਰ, ਚੋਣ ਮੈਦਾਨ ਵਿੱਚ ਹਰਿਆਣਾ ਤੋਂ ਕਿਰਨ ਅਤੇ ਮਹਾਰਾਸ਼ਟਰ ਤੋਂ ਧੀਰੇਸ਼ੀਲ ਪਾਟਿਲ | BJP candidate list released for Rajya Sabha in Election Haryana Kiran Chaudhary know details in Punjabi Punjabi news - TV9 Punjabi

ਰਾਜ ਸਭਾ ਜ਼ਿਮਨੀ ਚੋਣ: ਭਾਜਪਾ ਨੇ ਐਲਾਨੇ ਉਮੀਦਵਾਰ, ਚੋਣ ਮੈਦਾਨ ਵਿੱਚ ਹਰਿਆਣਾ ਤੋਂ ਕਿਰਨ ਅਤੇ ਮਹਾਰਾਸ਼ਟਰ ਤੋਂ ਧੀਰੇਸ਼ੀਲ ਪਾਟਿਲ

Updated On: 

26 Aug 2024 18:44 PM

ਭਾਜਪਾ ਨੇ ਹਰਿਆਣਾ ਵਿੱਚ ਰਾਜ ਸਭਾ ਉਪ ਚੋਣ ਲਈ ਕਿਰਨ ਚੌਧਰੀ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਚੰਡੀਗੜ੍ਹ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਹਾਊਸ ਵਿੱਚ ਹੋਈ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਵਿੱਚ ਕਿਰਨ ਚੌਧਰੀ ਦਾ ਨਾਂ ਹਰਿਆਣਾ ਤੋਂ ਭਾਜਪਾ ਦੀ ਰਾਜ ਸਭਾ ਉਮੀਦਵਾਰ ਵਜੋਂ ਵਿਧਾਇਕਾਂ ਨੂੰ ਦੱਸਿਆ ਗਿਆ।

ਰਾਜ ਸਭਾ ਜ਼ਿਮਨੀ ਚੋਣ: ਭਾਜਪਾ ਨੇ ਐਲਾਨੇ ਉਮੀਦਵਾਰ, ਚੋਣ ਮੈਦਾਨ ਵਿੱਚ ਹਰਿਆਣਾ ਤੋਂ ਕਿਰਨ ਅਤੇ ਮਹਾਰਾਸ਼ਟਰ ਤੋਂ ਧੀਰੇਸ਼ੀਲ ਪਾਟਿਲ
Follow Us On

ਭਾਜਪਾ ਨੇ ਰਾਜ ਸਭਾ ਜ਼ਿਮਣੀ ਚੋਣ ਲਈ 9 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਹਰਿਆਣਾ ਤੋਂ ਕਿਰਨ ਚੌਧਰੀ ਨੂੰ ਉਮੀਦਵਾਰ ਬਣਾਇਆ ਹੈ। ਇਸ ਦੇ ਨਾਲ ਹੀ ਰਾਜਸਥਾਨ ਦੀ ਇੱਕ ਸੀਟ ਲਈ ਰਵਨੀਤ ਸਿੰਘ ਬਿੱਟੂ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਮਨਨ ਮਿਸ਼ਰਾ ਨੂੰ ਬਿਹਾਰ ਦੀ ਇੱਕ ਸੀਟ, ਰਾਮੇਸ਼ਵਰ ਤੇਲੀ ਨੂੰ ਅਤੇ ਆਸਾਮ ਵਿੱਚ ਦੋ ਸੀਟਾਂ ਲਈ ਮਿਸ਼ਨ ਰੰਜਨ ਦਾਸ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਇਹ ਸੀਟਾਂ ਰਾਜ ਸਭਾ ਦੇ ਸੰਸਦ ਮੈਂਬਰਾਂ ਦੇ ਜਿੱਤਣ ਅਤੇ ਲੋਕ ਸਭਾ ਮੈਂਬਰ ਬਣਨ ਕਾਰਨ ਖਾਲੀ ਹੋ ਗਈਆਂ ਹਨ। 9 ਸੂਬਿਆਂ ਦੀਆਂ 12 ਸੀਟਾਂ ਲਈ ਨਾਮਜ਼ਦਗੀ ਦੀ ਆਖਰੀ ਮਿਤੀ ਕੱਲ ਯਾਨੀ ਬੁੱਧਵਾਰ ਹੈ। ਅਜਿਹੇ ‘ਚ ਆਖਿਰਕਾਰ ਭਾਜਪਾ ਨੇ ਆ ਕੇ ਆਪਣੇ ਪੱਤਿਆਂ ਦਾ ਖੁਲਾਸਾ ਕਰ ਦਿੱਤਾ ਹੈ। ਮਹਾਰਾਸ਼ਟਰ ਵਿੱਚ ਦੋ ਸੀਟਾਂ ਖਾਲੀ ਹੋ ਰਹੀਆਂ ਹਨ, ਪਰ ਉਥੇ ਭਾਜਪਾ ਗਠਜੋੜ ਵਿੱਚ ਹੈ, ਇਸ ਲਈ ਇੱਕ ਸੀਟ ਐੱਨਸੀਪੀ ਮੁਖੀ ਅਜੀਤ ਪਵਾਰ ਦੇ ਖਾਤੇ ਵਿੱਚ ਗਈ ਹੈ।

ਕਿਸ ਨੂੰ ਕਿੱਥੋਂ ਉਮੀਦਵਾਰ ਬਣਾਇਆ?

ਅਸਾਮ- ਮਿਸ਼ਨ ਰੰਜਨ ਦਾਸ, ਰਾਮੇਸ਼ਵਰ ਤੇਲੀ

ਬਿਹਾਰ- ਮਨਨ ਕੁਮਾਰ ਮਿਸ਼ਰਾ

ਹਰਿਆਣਾ- ਕਿਰਨ ਚੌਧਰੀ

ਮੱਧ ਪ੍ਰਦੇਸ਼- ਜਾਰਜ ਕੁਰੀਅਨ

ਮਹਾਰਾਸ਼ਟਰ- ਧਰੈਸ਼ੀਲ ਪਾਟਿਲ

ਉੜੀਸਾ- ਮਮਤਾ ਮੋਹੰਤਾ

ਰਾਜਸਥਾਨ- ਸਰਦਾਰ ਰਵਨੀਤ ਸਿੰਘ ਬਿੱਟੂ

ਤ੍ਰਿਪੁਰਾ- ਰਾਜੀਬ ਭੱਟਾਚਾਰਜੀ

ਇਹ ਵੀ ਪੜ੍ਹੋ: ਰਾਜਸਥਾਨ ਤੋਂ ਰਾਜ ਸਭਾ ਜਾਣਗੇ ਰਵਨੀਤ ਬਿੱਟੂ, ਨਾਮਜ਼ਦਗੀ ਦਾਖਲ ਕਰਨ ਦਾ ਕੱਲ੍ਹ ਆਖਰੀ ਦਿਨ

Exit mobile version