Bihar: ਗਯਾ ‘ਚ ਵੰਦੇ ਭਾਰਤ ਟਰਾਇਲ ਟਰੇਨ ‘ਤੇ ਪਥਰਾਅ, ਖਿੜਕੀ ਦੇ ਸ਼ੀਸ਼ੇ ਟੁੱਟੇ

Updated On: 

11 Sep 2024 07:12 AM

Stone Pelting on Vande Bharat Train: ਬਿਹਾਰ 'ਚ ਵੰਦੇ ਭਾਰਤ ਟਰਾਇਲ ਟਰੇਨ 'ਤੇ ਪਥਰਾਅ ਦੀ ਘਟਨਾ ਸਾਹਮਣੇ ਆਈ ਹੈ। ਟਰੇਨ ਜਮਸ਼ੇਦਪੁਰ ਟਾਟਾ ਤੋਂ ਗੋਮੋ ਨੇਤਾਜੀ ਸੁਭਾਸ਼ ਚੰਦਰ ਬੋਸ ਜੰਕਸ਼ਨ ਰਾਹੀਂ ਗਯਾ ਵੱਲ ਆ ਰਹੀ ਸੀ। ਇਸ ਦੌਰਾਨ ਸ਼ਰਾਰਤੀ ਅਨਸਰਾਂ ਨੇ ਬੰਧੂਆ ਅਤੇ ਤਨਕੁੱਪਾ ਸਟੇਸ਼ਨਾਂ ਵਿਚਕਾਰ ਪਥਰਾਅ ਸ਼ੁਰੂ ਕਰ ਦਿੱਤਾ।

Bihar: ਗਯਾ ਚ ਵੰਦੇ ਭਾਰਤ ਟਰਾਇਲ ਟਰੇਨ ਤੇ ਪਥਰਾਅ, ਖਿੜਕੀ ਦੇ ਸ਼ੀਸ਼ੇ ਟੁੱਟੇ

Bihar: ਗਯਾ 'ਚ ਵੰਦੇ ਭਾਰਤ ਟਰਾਇਲ ਟਰੇਨ 'ਤੇ ਪਥਰਾਅ, ਖਿੜਕੀ ਦੇ ਸ਼ੀਸ਼ੇ ਟੁੱਟੇ

Follow Us On

Vande Bharat Train:ਬਿਹਾਰ ਦੇ ਗਯਾ ‘ਚ ਵੰਦੇ ਭਾਰਤ ਟਰੇਨ ‘ਤੇ ਪਥਰਾਅ ਦੀ ਘਟਨਾ ਸਾਹਮਣੇ ਆਈ ਹੈ। ਸ਼ਰਾਰਤੀ ਅਨਸਰਾਂ ਨੇ ਵੰਦੇ ਭਾਰਤ ਟਰਾਇਲ ਟਰੇਨ ‘ਤੇ ਪਥਰਾਅ ਕੀਤਾ। ਇਸ ਘਟਨਾ ਵਿੱਚ ਟਰੇਨ ਦੇ ਇੰਜਣ ਦੇ ਨਾਲ ਲੱਗਦੇ ਦੂਜੇ ਕੋਚ ਦੀ ਸੀਟ ਨੰਬਰ 4 ਦੀ ਖਿੜਕੀ ਦਾ ਸ਼ੀਸ਼ਾ ਟੁੱਟ ਗਿਆ। ਘਟਨਾ ਦੌਰਾਨ ਟਰੇਨ ‘ਚ ਕੋਈ ਯਾਤਰੀ ਨਹੀਂ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਸਤੰਬਰ ਨੂੰ ਇਸ ਟਰੇਨ ਨੂੰ ਹਰੀ ਝੰਡੀ ਦਿਖਾਉਣਗੇ।

ਰੇਲਵੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਟਰੇਨ ਜਮਸ਼ੇਦਪੁਰ ਟਾਟਾ ਤੋਂ ਗੋਮੋ ਨੇਤਾਜੀ ਸੁਭਾਸ਼ ਚੰਦਰ ਬੋਸ ਜੰਕਸ਼ਨ ਰਾਹੀਂ ਗਯਾ ਵੱਲ ਆ ਰਹੀ ਸੀ। ਇਸ ਦੌਰਾਨ ਸ਼ਰਾਰਤੀ ਅਨਸਰਾਂ ਨੇ ਬੰਧੂਆ ਅਤੇ ਤਨਕੁੱਪਾ ਸਟੇਸ਼ਨਾਂ ਵਿਚਕਾਰ ਕਿਲੋਮੀਟਰ ਨੰਬਰ 455 ਨੇੜੇ ਰੇਲ ਗੱਡੀ ‘ਤੇ ਪਥਰਾਅ ਸ਼ੁਰੂ ਕਰ ਦਿੱਤਾ। ਇਸ ਵਿੱਚ ਇੰਜਣ ਦੇ ਨਾਲ ਲੱਗਦੇ ਦੂਜੇ ਕੋਚ ਦੀ ਸੀਟ ਨੰਬਰ 4 ਦੀ ਖਿੜਕੀ ਦਾ ਸ਼ੀਸ਼ਾ ਟੁੱਟ ਗਿਆ।

ਮਾਮਲੇ ਦੀ ਜਾਂਚ ਲਈ ਭੇਜੀ ਗਈ ਟੀਮ

ਜਿਸ ਕੋਚ ਦੀ ਖਿੜਕੀ ਦੇ ਸ਼ੀਸ਼ੇ ਟੁੱਟੇ ਹਨ, ਉਸ ਦਾ ਨੰਬਰ 24159 ਹੈ। ਇਸ ਘਟਨਾ ਤੋਂ ਬਾਅਦ ਜਾਂਚ ਲਈ ਧਨਬਾਦ ਰੇਲਵੇ ਡਿਵੀਜ਼ਨ ਦੀ ਕੋਡਰਮਾ ਆਰਪੀਐਫ ਚੌਕੀ ਦੇ ਅਧੀਨ ਪਹਾੜਪੁਰ ਚੌਕੀ ਤੋਂ ਟੀਮ ਫੋਰਸ ਦੇ ਨਾਲ ਅਧਿਕਾਰੀਆਂ ਅਤੇ ਸਿਪਾਹੀਆਂ ਨੂੰ ਭੇਜਿਆ ਗਿਆ। ਆਰਪੀਐਫ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਹੈ।

ਪੱਥਰ ਸੁੱਟਣ ਵਾਲਿਆਂ ਦੀ ਭਾਲ ਜਾਰੀ

ਦੱਸਿਆ ਗਿਆ ਹੈ ਕਿ ਸਬ-ਇੰਸਪੈਕਟਰ ਆਨੰਦ ਆਲੋਕ ਗੋਮੋ ਤੋਂ ਗਯਾ ਤੱਕ ਟਾਟਾ-ਪਟਨਾ-ਟਾਟਾ ਅਪ ਵੰਦੇ ਭਾਰਤ ਐਕਸਪ੍ਰੈਸ ਦੇ ਸਟਾਫ ਟ੍ਰਾਇਲ ਵਿੱਚ ਰੇਲਵੇ ਪ੍ਰੋਟੈਕਸ਼ਨ ਫੋਰਸ ਪੋਸਟ ਗੋਮੋ ਦੇ ਨਾਲ ਐਸਕਾਰਟ ਡਿਊਟੀ ‘ਤੇ ਤਾਇਨਾਤ ਸਨ। ਇਸ ਦੌਰਾਨ ਰਾਤ ਕਰੀਬ 11:10 ਵਜੇ ਬੰਧੂਆ ਤਨਕੁੱਪਾ ਸਟੇਸ਼ਨ ਦੇ ਵਿਚਕਾਰ ਰੇਲ ਗੱਡੀ ‘ਤੇ ਪਥਰਾਅ ਕੀਤਾ ਗਿਆ। ਇਸ ਕਾਰਨ ਟਰੇਨ ਦੇ ਐਮਸੀ 3-4 ਕੋਚ ਦੀ ਖਿੜਕੀ ਦਾ ਬਾਹਰੀ ਸ਼ੀਸ਼ਾ ਟੁੱਟ ਗਿਆ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੱਥਰ ਸੁੱਟਣ ਵਾਲਿਆਂ ਦੀ ਭਾਲ ਕੀਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਵੀ ਕਈ ਰਾਜਾਂ ‘ਚ ਵੰਦੇ ਭਾਰਤ ਟਰੇਨ ‘ਤੇ ਪਥਰਾਅ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਸੇ ਤਰ੍ਹਾਂ ਦੀ ਘਟਨਾ ਪਿਛਲੇ ਸਾਲ ਅਕਤੂਬਰ ਵਿੱਚ ਰਾਜਸਥਾਨ ਦੇ ਭੀਲਵਾੜਾ ਵਿੱਚ ਵਾਪਰੀ ਸੀ, ਇੱਥੇ ਵੰਦੇ ਭਾਰਤ ਰੇਲ ਗੱਡੀ ਉੱਤੇ ਪਥਰਾਅ ਕੀਤਾ ਗਿਆ ਸੀ। ਇਸ ਕਾਰਨ ਟਰੇਨ ਦਾ ਸ਼ੀਸ਼ਾ ਟੁੱਟ ਗਿਆ। ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਰੇਲਗੱਡੀ ਵਿੱਚ ਸਵਾਰ ਕਿਸੇ ਵੀ ਯਾਤਰੀ ਦੇ ਜ਼ਖਮੀ ਨਹੀਂ ਹੋਏ ਹਨ।

Exit mobile version